9 ਮਈ ਦਾ ਇਤਿਹਾਸ – ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ਦੀਨ ਦੁਨੀ ਦੇ ਮਾਲਿਕ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਅਸੀ ਸਾਰੇ ਗੁਰੂ ਅੱਗੇ ਇਕ ਅਰਦਾਸ ਕਰਦੇ ਹਾਂ ਹੇ ਸਤਿਗੁਰੂ ਜੀ ਸਾਨੂੰ ਆਪਣੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ ਜੀ । ਅਸੀ ਪੂਰਨ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਨੂੰ ਵੀ ਤਰਸਦੇ ਹਾਂ […]

27 ਮਾਰਚ ਦਾ ਇਤਿਹਾਸ – ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ

27 ਮਾਰਚ 1628 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਮਾਤਾ ਗੰਗਾ ਜੀ। ਗੁਰੂ ਅਰਜਨ ਦੇਵ ਜੀ ਦਾ ਪਹਿਲਾਂ ਵੀ ਇਕ ਵਿਆਹ ਗੁਰੂ ਰਾਮਦਾਸ ਦੇ ਸਮੇਂ ਵਿਚ ਹੋਇਆ ਸੀ । ਜਿਸ ਦੀ ਆਮ ਇਤਿਹਾਸਕਾਰ ਪੁਸ਼ਟੀ […]

ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ )

ਮਾਤਾ ਨਾਨਕੀ ਜੀ ਦਾ ਜਨਮ ਇਕ ਰੱਜੇ ਪੁੱਜੇ ਖੱਤਰੀ ਹਰੀ ਚੰਦ ਦੇ ਘਰ ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ ( ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪ ਦੇ ਚੰਗਾ ਕਾਰੋਬਾਰ ਹੋਣ ਕਰਕੇ ਇਰਦ – ਗਿਰਦ ਚੰਗਾ ਪ੍ਰਭਾਵ ਸੀ ਤੇ ਚੰਗੇ ਪੂਰਨ ਸਿੱਖ ਸਨ । ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ […]

ਇਤਿਹਾਸ – ਗੁਰਦੁਆਰਾ ਸ੍ਰੀ ਮੋਤੀ ਬਾਗ ਪਟਿਆਲਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਦੇ ਦੱਖਣ ਵਾਲੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (ਐਨ.ਆਈ.ਐਸ.) ਦੇ ਬਿਲਕੁਲ ਨਾਲ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ 11 ਹਾੜ 1732 ਬਿਕ੍ਰਮੀ (1675 ਈ.) ਨੂੰ ਦੀਵਾਨ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ […]

ਆਖਰ ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?

ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ […]

ਸ਼ਹਾਦਤ ਭਾਈ ਹਕੀਕਤ ਰਾਏ

ਸ਼ਹਾਦਤ ਭਾਈ ਹਕੀਕਤ ਰਾਏ (ਬਸੰਤ ਪੰਚਵੀ) ਭਾਈ ਹਕੀਕਤ ਰਾਏ ਦਾ ਜਨਮ ਸਿਆਲਕੋਟ ਦੇ ਵਾਸੀ ਹੋਏ ਬਾਘ ਮੱਲ ਦੇ ਘਰ ਮਾਤਾ ਗੋਰ‍ਾਂ ਜੀ ਦੀ ਕੁਖੋ 1724 ਨੂੰ ਹੋਇਆ। ਭਾਈ ਸਾਹਿਬ ਦੇ ਦਾਦਾ ਬਾਬਾ ਨੰਦ ਲਾਲ ਪੁਰੀਆ ਨੇ ਸਤਿਗੁਰੂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ। ਸਹਜਧਾਰੀ ਸਿੱਖ ਪਰਿਵਾਰ ਸੀ ਬਾਘ ਮੱਲ ਜੀ ਸਰਕਾਰੀ […]

ਵਜ਼ੀਰ ਖ਼ਾਨ

ਚਾਰੇ ਪਾਸੇ ਯੁੱਧ ਦਾ ਵਾਤਾਵਰਣ ਛਾਇਆ ਹੋਇਆ ਸੀ । ਐਸੇ ਵਿਚ ਕੋਈ ਸਲਾਹਕਾਰ ਠੀਕ ਹੋਵੇ ਤਾਂ ਯੁੱਧ ਦੇ ਨਤੀਜੇ ਸਾਫ਼ ਨਜ਼ਰ ਆਉਂਦੇ ਹਨ । ਵਜ਼ੀਰ ਖ਼ਾਨ ਐਸਾ ਸੀ ਜੋ ਗੱਲ ਮੁਕਾਂਦਾ ਰਿਹਾ । ਸ਼ਾਹਜਹਾਨ ਨੂੰ ਗੁਰੂ ਹਰਿਗੋਬਿੰਦ ਜੀ ਦੇ ਖ਼ਿਲਾਫ਼ ਚੁੱਕਣ ਵਾਲੇ ਬਹੁਤ ਸਨ ਪਰ ਸ਼ਾਹਜਹਾਨ ਨੂੰ ਸਹੀ ਤੇ ਠੀਕ ਸਲਾਹ ਦੇਣ ਵਾਲਾ ਵਜ਼ੀਰ ਖ਼ਾਨ […]

ਬਦ ਅਸੀਸ ਦਾ ਅਸਰ – ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਸੰਬਧਿਤ ਸਾਖੀ

ਗਰਮੀਆਂ ਦੇ ਦਿਨਾਂ ਵਿੱਚ ਅਕਸਰ ਹੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਆਪਣੀ ਝੋਂਪੜੀ ਵਿਚੋਂ ਬਾਹਰ ਅੰਬ ਦੀ ਛਾਂ ਹੇਠ ਬੈਠ ਕੇ ਨਾਮ ਜਪਿਆ ਕਰਦੇ। ਆਉਂਦੇ ਜਾਂਦੇ ਪ੍ਰੇਮੀ ਬਾਬਾ ਜੀ ਨੂੰ ਵੇਖ ਕੇ ਮਿਲਣ ਲਈ ਬੈਠ ਜਾਂਦੇ। ਜਦੋਂ ਬਾਬਾ ਜੀ ਨੂੰ ਮਹਿਸੂਸ ਹੁੰਦਾ ਕਿ ਹੁਣ ਪ੍ਰੇਮੀ ਏਧਰ ਓਧਰ ਦੀਆਂ ਗੱਲਾਂ ਕਰਨ ਲੱਗ ਪਏ ਹਨ […]

ਇਤਿਹਾਸ – ਗੁ: ਗੁਰੂ ਕਾ ਬਾਗ਼ ਤੇ ਗੁ: ਬਾਉਲੀ ਸਾਹਿਬ (ਘੁੱਕੇਵਾਲੀ) ਅੰਮਿ੍ਤਸਰ

ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | […]

ਬੀਬੀ ਸ਼ਮਸ਼ੇਰ ਕੌਰ ( ਸ਼ਹੀਦ )

ਬੀਬੀ ਸ਼ਮਸ਼ੇਰ ਕੌਰ ( ਸ਼ਹੀਦ ) ਅਬਦਾਲੀ ਭਾਰਤ ਨੂੰ ਲੁੱਟ ਕੇ ਲੈ ਜਾਂਦਾ ਰਿਹਾ । ਹੁਣ ਸਿੰਘਾਂ ਨੇ ਆਪਣੀਆਂ ਮੱਲਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ ਸਨ । ਮੁਸਲਮਾਨ ਚੌਧਰੀ ਹਿੰਦੂਆਂ ਨੂੰ ਬੜਾ ਤੰਗ ਕਰਦੇ ਉਨ੍ਹਾਂ ਦੀਆਂ ਬਹੂ ਬੇਟੀਆਂ ਚੁਕ ਲਿਜਾਂਦੇ । ਹਾਂਸੀ ( ਹਰਿਆਣਾ ) ਵਿਚ ਇਕ ਬ੍ਰਾਹਮਣ ਪੁਜਾਰੀ ਦੀਆਂ ਦੋ ਸੁੰਦਰ ਲੜਕੀਆਂ ਹਿਸਾਰ ਦਾ ਚੌਧਰੀ […]

Begin typing your search term above and press enter to search. Press ESC to cancel.

Back To Top