ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ

ਰਵਿਦਾਸ ਜੀ ਨੇ ਕਿਰਤ ਕਰਦਿਆਂ ਹੀ, ਉਸ ਪ੍ਰਭੂ ਨਾਲ ਸੱਚੀ ਪ੍ਰੀਤ ਗੰਢ ਲਈ। ਇਸੇ ਕਾਰਨ ਉਹ ਕਹਿ ਰਹੇ ਹਨ ਕਿ- ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (ਅੰਗ 659) ਉਹਨਾਂ ਦਾ ਉਪਦੇਸ਼ ਹੈ ਕਿ- ਦੁਨਿਆਵੀ ਆਸਰੇ ਸਾਰੇ ਝੂਠੇ ਹਨ ਜਾਂ ਕਹਿ ਲਵੋ ਕਿ ਥੋੜ੍ਹ ਚਿਰੇ ਹਨ- ਸੋ ਸਾਨੂੰ ਓਸ ਸੱਚੇ […]

ਆਖਰ ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?

ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ […]

ਮਾਤਾ ਕਿਸ਼ਨ ਕੌਰ ਜੀ ਕਾਉਂਕੇ ਲੁਧਿਆਣਾ – ਜਾਣੋ ਇਤਿਹਾਸ

ਕਿਸ਼ਨ ਕੌਰ ਦਾ ਜਨਮ ੧੮੫੬ ਈ . ਵਿਚ , ਸੂਬਾ ਸਿੰਘ ਦੇ ਘਰ ਮਾਤਾ ਸੋਭਾ ਰਾਣੀ ਦੀ ਕੁੱਖੋਂ ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ । ਆਪ ਦਾ ਪਿਤਾ ਜੀ ਰਾਜਪੂਤ ( ਸੁਨਿਆਰ ਦਾ ਕੰਮ ਕਰਦਾ ਸੀ ) ਪਹਿਲਾਂ ਕੁਝ ਚਿਰ ਲੋਹਗੜ੍ਹ ਰਹਿ ਫਿਰ ਉਹ ਘਰੋਗੀ ਕਾਰੋਬਾਰ ਕਰ ਕੇ ਪਿੰਡ ਚੌਧਰ ਜ਼ਿਲ੍ਹਾ ਫੀਰੋਜ਼ਪੁਰ ਵਿਚ ਜਾ ਵਸਿਆ […]

ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ ?

ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ । ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ […]

10 ਫਰਵਰੀ ਦਾ ਇਤਿਹਾਸ – ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ

10 ਫਰਵਰੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਜੰਗ ਵਿਚ ਸ਼ਹਾਦਤ ਹੋਈ ਆਉ ਝਾਤ ਮਾਰੀਏ ਇਤਿਹਾਸ ਤੇ ਜੀ । ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। […]

ਦਿੱਲੀ ਫਤਿਹ ਦਿਹਾੜਾ

11 ਮਾਰਚ 1783 ਵੈਸੇ ਤਾਂ ਖ਼ਾਲਸੇ ਨੇ ਕਈ ਵਾਰ ਦਿੱਲੀ ਨੂੰ ਜਿੱਤੇ ਜਿੱਤੇ ਛੱਡਿਆ ਪਰ 1783 ਦਿੱਲੀ ਫਤਹਿ ਦਾ ਖਾਸ ਇਤਿਹਾਸ ਹੈ ਕਰੋੜਸਿੰਘੀਆ ਮਿਸਲ ਦੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ 40000 ਫ਼ੌਜ ਨਾਲ ਦਿੱਲੀ ਤੇ ਚੜ੍ਹਾਈ ਕੀਤੀ ਇਸ ਵੇਲੇ ਨਾਲ ਸ: ਜੱਸਾ ਸਿੰਘ ਰਾਮਗੜ੍ਹੀਆ , ਜੱਸਾ ਸਿੰਘ ਆਹਲੂਵਾਲੀਆ ਸ:ਰਾਏ ਸਿੰਘ ਭੰਗੀ ਆਦਿਕ ਸਰਦਾਰ ਵੀ ਸਨ […]

ਬੇਨਾਮ ਸਿੱਖ ਸੇਵਕ

ਗੁਰੂ ਕੇ ਸਿੱਖਾਂ ਵਿੱਚ ਔਰੰਗਜ਼ੇਬ ਦੇ ਪ੍ਰਤੀ ; ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਕਰਕੇ ਰੋਹ ਮੌਜੂਦ ਸੀ। ਜਿਸਦੇ ਚਲਦਿਆਂ ਅਕਤੂਬਰ ੧੬੭੬ ਈਸਵੀ ਵਿੱਚ ਔਰੰਗਜ਼ੇਬ ਦਾ ਸੋਧਾ ਲਾਵਣ ਦੀ ਨੀਅਤ ਨਾਲ ਇਕ ਸਿੱਖ ਨੇ ਹਮਲਾ ਕੀਤਾ ।ਇਸ ਬਾਰੇ ਮੁਆਸਿਰੀ ਆਲਮਗੀਰੀ ਦਾ ਕਰਤਾ ਲਿਖਦਾ ਹੈ ਕਿ “ਵੀਰਵਾਰ 29 ਰਮਜ਼ਾਨ ਨੂੰ ਸ਼ਹਿਨਸ਼ਾਹ ਦੀ ਸਵਾਰੀ ਜਾਮਿ […]

ਇਤਿਹਾਸ – ਗੁ: ਗੁਰੂ ਕਾ ਬਾਗ਼ ਤੇ ਗੁ: ਬਾਉਲੀ ਸਾਹਿਬ (ਘੁੱਕੇਵਾਲੀ) ਅੰਮਿ੍ਤਸਰ

ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | […]

22 ਵਾਰਾ – ਭਾਗ 12

ਵਾਰ ਮਾਝ ਕੀ ਮਹਲਾ ੧ ਸੰਗੀਤ ਸ਼ਾਸਤਰੀਆਂ ਦੇ ਵਿਚਾਰ ਅਨੁਸਾਰ ਰਾਗ ‘ਮਾਝ’ ਪੰਜਾਬ ਦੇ ਮਾਝੇ ਇਲਾਕੇ ਦੀ ਲੋਕ-ਧੁਨ ਤੋਂ ਵਿਕਸਿਤ ਹੋਇਆ ਹੈ। ਗੁਰੂ ਸਾਹਿਬਾਨ ਦੇ ਸਮਕਾਲੀ ਸੰਗੀਤ ਗ੍ਰੰਥਾਂ ਵਿਚ ਮਾਝ ਰਾਗ ਦਾ ਉਲੇਖ ਬਿਲਕੁਲ ਨਹੀਂ ਮਿਲਦਾ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਲੋਕ-ਕਾਵਿ-ਰੂਪਾਂ ਨੂੰ ਆਪਣੀ ਬਾਣੀ ਵਿਚ ਵਰਤਿਆ ਉਥੇ […]

ਖੋਤੇ ਉੱਤੇ ਸ਼ੇਰ ਦੀ ਖੱਲ

ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀ । ਗੁਰੂ ਸਾਹਿਬ ਆਪਣੇ ਸਿੰਘਾਸਣ ਤੇ ਬਿਰਾਜਮਾਨ ਸਨ । ਰਾਗੀ ਸਿੰਘਾਂ ਨੇ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦਾ ਸੁੰਦਰ ਗਾਇਨ ਕੀਤਾ । ਉਪਰੰਤ ਗੁਰਮਤਿ ਦੇ ਵਿਦਵਾਨਾਂ ਨੇ ਸਿੱਖ ਧਰਮ ਦੇ ਉੱਤਮ ਉਪਦੇਸ਼ਾਂ ਦੀ ਵਿਆਖਿਆ ਕੀਤੀ । ਇੰਨੇ ਵਿੱਚ ਦਸ ਪੰਦਰਾਂ ਸਿੰਘਾਂ ਦੀ […]

Begin typing your search term above and press enter to search. Press ESC to cancel.

Back To Top