ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਤੇ ਉਪਦੇਸ਼

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਿੱਖ ਕੌਮ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖ ਕੌਮ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸਨ। ਹਰ […]

ਪ੍ਰਸਾਦੀ ਹਾਥੀ

ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਸ਼ਾਦੀ ਹਾਥੀ ਬਾਰੇ ਕੁਝ ਇਤਿਹਾਸਕ ਸਾਂਝ ਪਾਉਣ ਦਾ ਯਤਨ ਕਰਨ ਲੱਗਾ ਹਾ ਜੀ ਬੜੇ ਧਿਆਨ ਨਾਲ ਪੜੋ ਜੀ । ਅਸਾਮ ਦਾ ਰਾਜਾ ਰਤਨ ਰਾਏ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਰਾਜਾ ਰਾਮ ਰਾਏ ਦੇ ਘਰ ਪੈਦਾ ਹੋਇਆ ਸੀ । ਰਤਨ ਰਾਏ ਦੀ ਸ਼ੁਰੂ ਤੋ ਹੀ ਗੁਰੂ ਘਰ […]

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਨਵਾਬ ਅਗੇ ਨਾ ਝੁਕਣਾ

ਬਾਲ ਗੋਬਿੰਦ ਘਰ ਪਹੁੰਚੇ। ਉਨ੍ਹਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ ਤੇ ਅੱਖਾਂ ਦੀ ਤੱਕਣੀ ਕਿਸੇ ਸੋਚ ਕਾਰਣ ਡੂੰਘੀ ਡੂੰਘੀ ਜਾਪਦੀ ਸੀ। ਮਾਤਾ ਗੁਜਰੀ ਜੀ ਵਿਹੜੇ ਵਿਚ ਪੀੜ੍ਹੀ ਤੇ ਬੈਠੇ ਸੂਤਰ ਅਟੇਰ ਰਹੇ ਸਨ, ਬਾਲਕ ਗੋਬਿੰਦ ਰਾਏ ਦੇ ਚਿਹਰੇ ਦੇ ਅਸਾਧਾਰਨ ਭਾਵ ਨੂੰ ਵੇਖ ਕੇ ਉਨ੍ਹਾ ਦੇ ਦਿਲ ਨੂੰ ਤੌਖਲਾ ਜਿਹਾ ਲੱਗਾ। […]

ਖੁਦਾ ਦੀ ਕਸਮ

ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਬਾਸ ਪਹਿਨਿਆ ਹੋਇਆ ਹੈ ਸੂਫੀਆਂ ਵਾਲਾਂ ,, ਉੱਚ ਦੇ ਪੀਰ ਦਾ ,, ਪਠਾਣ ਨਬੀ ਖ਼ਾਂ ਅਤੇ ਗਨੀ ਖ਼ਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਜੇ ਬਿਠਾ ਕੇ ਮੋਢੇ ਉੱਤੇ ਚੁੱਕ ਕੇ ਲਿਜਾ ਰਹੇ ਹਨ ,, ਰਸਤੇ ਵਿੱਚ ਮੁਗਲ ਸੈਨਾ ਆਈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤਲਾਸ਼ ਕਰ ਰਹੀ ਸੀ […]

23 ਦਸੰਬਰ ਦਾ ਇਤਿਹਾਸ – ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਦੀ ਸ਼ਹਾਦਤ

23 ਦਸੰਬਰ ਨੂੰ ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਆਉ ਇਤਿਹਾਸ ਤੇ ਸੰਖੇਪ ਝਾਤ ਮਾਰੀਏ। ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ 1666 ਈ. ਦੇ ਪ੍ਰਕਾਸ਼ ਤੋਂ 3-4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ 1667 ਈ. […]

ਆਖਰ ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?

ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ […]

13 ਅਪ੍ਰੈਲ ਦਾ ਇਤਿਹਾਸ

13 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਵੱਖ ਵੱਖ ਸਮੇਂ ਅਤੇ ਵੱਖ ਵੱਖ ਥਾਵਾਂ ਉੱਤੇ ਇਸ ਦਿਨ ਬਹੁਤ ਕੁਝ ਅਜਿਹਾ ਹੋਇਆ ਜੋ ਸਿੱਖ ਕਦੇ ਵੀ ਨਹੀਂ ਭੁੱਲਣਗੇ। 1699 ਈ: ਵਿੱਚ ਇਸੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ […]

ਭਗਤ ਫਰੀਦ ਜੀ

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥78॥ ਬਾਬਾ ਫਰੀਦ ਪੰਜਾਬ ਦੇ ਉਨ੍ਹਾਂ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਰੂਹਾਨੀ ਸੰਦੇਸ਼ ਅਤੇ ਮਿੱਠੀ ਸ਼ਾਇਰੀ ਰਾਹੀਂ ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਦਾ ਮੁੱਢ ਬੰਨਿਆਂ। ਬਾਬਾ ਫਰੀਦ ਕਾਬਲ ਦੇ ਬਾਦਸ਼ਾਹ ਫ਼ਰਖ਼ ਸ਼ਾਹ ਆਦਲ ਦੇ […]

ਗਰੀਬੀ ਦਾ ਬੋਝ

ਭਾਈ ਮਨਸਾ ਸਿੰਘ ਜੀ ਸੱਚਖੰਡ ਹਰਮੰਦਰ ਸਾਹਿਬ ਵਿੱਖੇ ਕੀਰਤਨ ਕਰ ਰਹੇ ਸਨ, ਕੀਰਤਨ ਸੁਣਦਿਆਂ ਸੁਣਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ‘ਚ ਨਮ ਹੋ ਗਏ। ਪੁੱਛਣ ‘ਤੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਮਨਸਾ ਸਿੰਘ ਜਿਹਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ, ਪਰ ਉਨਾਂ ‘ਤੇ ਗਰੀਬੀ ਦਾ ਬੋਝ […]

ਇਤਿਹਾਸ – ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋ ਭੇਜਿਆ ਜ਼ਫਰਨਾਮਾ ਪੜ੍ਹਨ ਤੋਂ ਬਾਅਦ 20 ਫਰਵਰੀ ਨੂੰ ਔਰੰਗਜ਼ੇਬ ਦੀ ਮੌਤ

20 ਫਰਵਰੀ 1707 ਨੂੰ ਔਰੰਗਜ਼ੇਬ ਦੀ ਮੌਤ ਹੋਈ ਉਸ ਨੇ ਜਦੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋ ਭੇਜਿਆ ਜ਼ਫਰਨਾਮਾਂ ਪੜ੍ਹਿਆ ਉਸ ਸਮੇ ਤੋ ਉਹ ਮੌਤ ਵੱਲ ਤੁਰ ਪਿਆ ਆਉ ਸੰਖੇਪ ਝਾਤ ਮਾਰੀਏ ਔਰੰਗਜ਼ੇਬ ਦੇ ਹਾਲ ਤੇ । ਉਸ ਰਾਤ ਜੋ ਜਫਰਨਾਮਾਂ ਸੁਣ ਕੇ ਬੀਤਿਆ ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ […]

Begin typing your search term above and press enter to search. Press ESC to cancel.

Back To Top