ਯੁਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ (ਭਾਗ -5)
ਯੁਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ (ਭਾਗ -5)
ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ। ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ ਫੇ ਬੇਨਤੀ ਕੀਤੀ ਸਾਡੀ ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ। ਕਲਗੀਧਰ ਪਿਤਾ ਨੇ ਕਿਹਾ ਕੇੜੇ ਸਾਹਿਬਜ਼ਾਦੇ…..ਕੀ ਤੁਹੀ ਮੇਰੇ ਪੁੱਤ ਨਹੀ ….. ?
ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ ਸਾਰੇ ਮੇਰੇ ਹੋ ਏ ਸੁਣ ਕੇ ਸਿੰਘ ਚੁੱਪ ਕਰ ਗਏ।
ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇਰ ਹਮਲਾ ਕਰਨ ਦਾ ਜਤਨ ਕੀਤਾ।
ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਆ ਦਿਉ ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ ਥਾਪੜਾ ਦਿੱਤਾ। ਭਾਈ ਦਯਾ ਸਿੰਘ ਨੇ ਰੋਕਿਆ ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ। ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ।
ਨਾਮ ਹੈ ਅਜੀਤ ਸਿੰਘ ਜਿੱਤਿਆ ਨਈ ਜਾਵਾਂਗਾ
ਜਿੱਤਿਆ ਗਿਆ ਅਗਰ ਜਿਉਦਾ ਨਈ ਆਵਾਂਗਾ
ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ। ਬਾਬਾ ਜੀ ਦੀ ਉਮਰ ਸਿਰਫ 18 ਕ ਸਾਲ ਸੀ। ਹਵੇਲੀ ਤੋਂ ਬਾਹਰ ਨਿਕਲਦਿਆਂ ਜੈਕਾਰੇ ਛੱਡੇ। ਅਸਮਾਣ ਗੂੰਜਣ ਲਾਤਾ ਬਾਬਾ ਅਜੀਤ ਸਿੰਘ ਜੀ ਨੇ ਅੱਗੇ ਵਧਦੇ ਖਾਂਨਾਂ ਨੂੰ ਸਮੇਤ ਫ਼ੌਜ ਤੀਰਾ਼ ਨਾਲ ਵਿੰਨ ਦਿੱਤਾ। ਜਿਹੜੇ ਗੁਰੂ ਪਿਤਾ ਤੇ ਸਾਹਿਬਜ਼ਾਦੇ ਨੂੰ ਜਾਣਦੇ ਸੀ ਵਜੀਰ ਖਾਨ ਤੇ ਅਜਮੇਰ ਚੰਦ ਰਾਜੇ ਵਰਗੇ ਉਹ ਵੇਖ ਹੈਰਾਨ ਸੀ ਕਿ ਕੋਈ ਪਿਓ ਆਪਣੇ ਜਵਾਨ ਪੁੱਤ ਨੂੰ ਮੌਤ ਦੇ ਮੂੰਹ ਕਿਵੇ ਭੇਜ ਸਕਦਾ ….ਖੈਰ
ਤੀਰਾਂ ਦੇ ਮੀਹ ਤੋ ਬਚਦੀ ਫੌਜ ਪਿੱਛੇ ਮੁੜੀ ਤੀਰ ਮੁਕੇ ਤਾਂ ਬਾਬਾ ਜੀ ਨੇ ਨੇਜਾ (ਸਾਂਗ) ਲੈ ਲਿਆ ਤੇ ਫੁੱਲਾਂ ਦੀ ਮਾਲਾ ਵਾਂਗ ਸੀਨਿਆ ਚ ਪਰੋਈ ਜਾਂਦੇ ਆ। ਬਾਬਾ ਜੀ ਜੰਗ ਚ ਐ ਉਛਲਦੇ ਜਿਵੇਂ ਮਗਰਮੱਛ ਪਾਣੀ ਚ (ਨਿਹੰਗ ਦਾ ਇਕ ਅਰਥ ਮਗਰਮੱਛ ਵੀ ਆ) . ਏ ਵੇਖ ਵੈਰੀ ਦਲ ਭਗਦੜ ਮੱਚ ਗੀ ਚੀਕਾਂ ਮਾਰਦੇ ਹੇ ਖੁਦਾ ਬਚਾ ਲਾ ਬਚਾ ਲੈ।
ਕਵੀ ਸੈਨਾਪਤਿ ਲਿਖਦਾ
ਲੇਤ ਪਰੋਇ ਪਠਾਨ ਕੋ ਸਭਹਨ ਸਾਂਗ ਦਿਖਲਾਏ।
ਦੇਖ ਹੀ ਸਭ ਕਹਤ ਹੈ ਅਰੇ ਖੁਦਾਇ ਖੁਦਾਇ।
ਏਦਾ ਸੀਨੇ ਪਰੋਂਦਿਆ ਸਾਮਣੇ ਇੱਕ ਬੜਾ ਤਕੜਾ ਜਰਨੈਲ ਪਠਾਣ ਆ ਗਿਆ। ਜਿਹਨੇ ਸਾਰਾ ਸਰੀਰ ਸੰਜੋ ਚ ਮੜਿਆ ਸੀ ਬਾਬਾ ਜੀ ਨੇ ਜ਼ੋਰ ਨਾਲ ਨੇਗਾ ਸੀਨੇ ਚ ਮਾਰਿਆ ਸੰਜੋ ਪਾੜਕੇ ਖੁਡ ਚ ਸੱਪ ਵਾਂਗ ਸਾਰਾ ਫਾਲਾ ਛਾਤੀ ਚ ਧਸ ਗਿਆ। ਪਰ ਜਦੋਂ ਖਿੱਚਣ ਲੱਗੇ ਹੱਥ ਚ ਕੱਲਾ ਡੰਡਾ ਆਇਆ ਨੇਜਾ ਟੁੱਟ ਗਿਆ। ਉਹ ਸੁਟ ਕੇ ਬਾਬਾ ਜੀ ਨੇ ਭਗੌਤੀ ਸੂਤ ਲੀ , ਜਦੋਂ ਮਿਆਨੋਂ ਬਾਹਰ ਕੱਢ ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਐ ਲੱਗਦਾ ਜਿਵੇਂ ਅਸਮਾਨ ਚ ਬਿਜਲੀ ਚਮਕਦੀ ਹੋਵੇ।
ਤਲਵਾਰ ਸੀ ਤਲਵਾਰ ਥੀ ਕਯਾ ਜਾਨੀਏ ਕਯਾ ਥੀ ।
ਖ਼ੂੰਖ਼ਾਰ ਥੀ ਖ਼ੂੰਬਾਰ ਥੀ ਆਫ਼ਤ ਥੀ ਬਲਾ ਥੀ ।
ਥੀ ਆਬ ਯਾ ਫੌਲਾਦ ਪਿ ਬਿਜਲੀ ਕੀ ਜਿਲਾ ਥੀ ।
ਯਮਰਾਜ ਕੀ ਅੰਮਾਂ ਥੀ ਵੁਹ ਸ਼ਮਸ਼ੀਰ-ਏ-ਕਜ਼ਾ ਥੀ ।
ਜੋਗੀ ਜੀ ਆਦੇ ਤਲਵਾਰ ਨੀ ਯਮਰਾਜ ਦੀ ਮਾਂ ਸੀ , ਬਸ ਜਿਸਦੇ ਸਿਰ ਬਹਿ ਗਈ ਔ ਗਿਆ ਇਕ ਦੇ ਦੋ ਦੋ ਦੇ ਚਾਰ ਕਰਦੀ ਜਾਦੀ।
ਯਿਹ ਆਈ ਵੁਹ ਪਹੁੰਚੀ ਵੁਹ ਗਈ, ਸਨ ਸੇ ਨਿਕਲ ਕਰ ।
ਜਬ ਬੈਠ ਗਈ ਸਰ ਪਿ ਉਠੀ ਤਨ ਸੇ ਨਿਕਲ ਕਰ ।
ਦੋ ਕਰ ਗਈ ਚਾਰ ਆਈ ਨ ਜੋਸ਼ਨ ਸੇ ਨਿਕਲ ਕਰ ।
ਤੱਰਾਰੀ ਮੇਂ ਤੇਜ਼ੀ ਮੇਂ ਥੀ ਨਾਗਨ ਸੇ ਨਿਕਲ ਕਰ ।
ਏਦਾਂ ਜੰਗ ਕਰਦਿਆ ਬਾਬਾ ਜੀ ਦਾ ਘੋੜੇ ਸ਼ਹੀਦ ਹੋ ਗਿਆ ਵਾਰੀ ਵਾਰੀ ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਬਾਬਾ ਜੀ ਦੀ ਤਲਵਾਰ ਵੀ ਟੱਟ ਗਈ (ਜੰਗ ਦੀ ਲੰਬੀ ਗਾਥਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਆ)
ਆਖਿਰ ਪੁਰਜਾ ਪੁਰਜਾ ਹੋ ਗੁਰੂ ਪਿਤਾ ਦੇ ਸਨਮੁਖ ਸ਼ਹੀਦੀ ਪਾ ਬਾਬਾ ਜੀ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਜਾ ਬਿਰਾਜੇ ਵੱਡੇ ਪੁਤ ਦੇ ਜੌਹਰ ਤੱਕ ਸ਼ਹੀਦ ਹੁੰਦਿਆਂ ਵੇਖ ਕਲਗੀਧਰ ਨੇ ਉੱਚੀ ਆਵਾਜ਼ ਚ ਜੈਕਾਰੇ ਲਾਏ ਤੇ ਨਾਲ ਬਚਨ ਕਹੇ ਵਾਹ ਵਾਹ ਪੁੱਤਰ ਜੀ ਕਿਆ ਖੂਬ ਮਰਦਾਂ ਵਾਂਗ ਯੁਧ ਕੀਤਾ। ਹਾਂ ਕਿਉਂ ਨਹੀਂ ਆਖਰ ਤੁਸੀਂ ਮੇਰੇ ਵੱਡੇ ਫਰਜੰਦ (ਪੁੱਤਰ ) ਹੋ ਏਦਾ ਈ ਲੜਣਾ ਸੀ।
ਜੋਗੀ ਜੀ ਦੇ ਬਚਨ
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ ।
ਹਾਂ, ਕਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ ।
ਏਦਾ ਸਭ ਤੋ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਸਮੇਤ ਜਥੇ ਦੇ ਸ਼ਹੀਦੀ ਪਾਈ ਕੋੜਾਂ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਪੰਜਵੀਂ ਪੋਸਟ