ਕਕਾਰਾਂ ਦੀ ਲੋੜ
ਕਕਾਰਾਂ ਦੀ ਲੋੜ
ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਛਡਣ ਤੋ ਬਾਅਦ ਜਦ ਮਾਲਵੇ ਚ ਵਿਚਰਦੇ ਸੀ ਤਾਂ ਮਾਲਵੇ ਦੀ ਸ਼ਾਨ ਭਾਈ ਦਾਨ ਸਿੰਘ ਵਿਸ਼ੇਸ ਕਰਕੇ ਸੇਵਾ ਚ ਹਾਜਰ ਰਹੇ। ਇਕ ਵਾਰ ਭਾਈ ਦਾਨ ਸਿੰਘ ਨੇ ਪੁਛਿਆ ਮਹਾਰਾਜ ਪਰਮ ਪਦਵੀ ਤੇ ਪਹੁੰਚ ਕੇ ਵੀ ਪੰਜਾਂ ਕਕਾਰਾਂ ਦੀ ਤੇ ਰਹਿਤ ਮਰਿਆਦਾ ਰੱਖਣ ਦੀ ਲੋੜ ਹੈ….
ਆਪੇ ਗੁਰ ਚੇਲਾ ਦਸਮੇਸ਼ ਪਿਤਾ ਨੇ ਪਿਆਰ ਨਾਲ ਵੇਖਕੇ ਕਿਹਾ, ਦਾਨ ਸਿੰਘਾ,
“ਆ ਵੇਖ ਕੰਘਾ , ਕੜਾ , ਕਛਹਿਰਾ , ਕਿਰਪਾਨ , ਕੇਸ , ਮੈ ਜੋ ਧਾਰੇ ਆ ”
ਏਨਾ ਸੁਣ ਪਿਆਰ ਦੀ ਮੂਰਤਿ ਭਾਈ ਦਾਨ ਸਿੰਘ ਦੇ ਹੱਥ ਜੁੜੇ , ਗੁਰੂ ਚਰਨੀਂ ਢਹਿ ਪਿਆ, ਕੋਈ ਦਲੀਲ ਨੀ , ਹੋਰ ਕੋਈ ਸਵਾਲ ਨੀ ਕੀਤਾ।
ਅਜ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਜੀ ਦੀ ਕਮਾਈ ਦਾ ਫਲ ਆ।
ਨੋਟ ਜਦ ਕੋਈ ਪੁੱਛੇ ਅੰਮ੍ਰਿਤ ਛਕਣ ਦੀ , ਕੇਸ ਰੱਖਣ ਦੀ , ਹਥਿਆਰਾਂ ਦੀ , ਅੰਮ੍ਰਿਤ ਵੇਲੇ ਆਦਿ ਸਭ ਦੀ ਕੀ ਲੋੜ .. ਬਸ ਏਹੀ ਜਵਾਬ ਦਿਆ ਕਰੋ , ਗੁਰੂ ਨੇ ਖੁਦ ਧਾਰੇ ਆ ਤੇ ਗੁਰੂ ਹੁਕਮ ਹੈ।
ਬਾਕੀ ਤੇ ਐਂਵੇ ਮਗਜਮਾਰੀ ਆ। ਸਿਖ ਲੀ ਏਨਾ ਜਵਾਬ ਬਹੁਤ ਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ