13 ਜਨਵਰੀ ਦਾ ਲੋਹੜੀ ਤੋਂ ਇਲਾਵਾ ਇਤਿਹਾਸ

13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਇਲਾਵਾ ਹੋਰ ਵੀ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ ,ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਇਸ ਇਤਿਹਾਸ ਤੋਂ ਅਣਜਾਣ ਹੈ !
ਸਾਡਾ_ਮਾਣਮੱਤਾ_ਇਤਿਹਾਸ
22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ !
13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ ! ਸ੍ਰ_ਸ਼ੇਰ_ਸਿੰਘ_ਅਟਾਰੀ ਅਤੇ ਸ੍ਰ_ਚਤਰ_ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ ! ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਇਹ ਲੜਾਈ ਆਪਣਾ ਵੱਖਰਾ ਇਤਹਾਸ ਸਿਰਜ ਗਈ ! ਇਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਿੲਆ !
ਦੋ_ਹਜਾਰ ਤੋਂ ਵੱਧ ਫ਼ੌਜੀ ਤੇ…

ਇੱਕ_ਸੌ ਤੋਂ ਵੱਧ ਅਫਸਰ ਮਰਵਾਕੇ ਅੰਗਰੇਜ਼ ਇਹ ਲੜਾਈ ਹਾਰ ਗਏ !
ਅੰਗਰੇਜ਼ਾਂ ਦੇ ਆਪਣੇ ਇਤਿਹਾਸਕਾਰ ਤੇ ਜਰਨੈਲ ਆਪ ਲਿਖਦੇ ਹਨ ਿਕ ਚੇਲਿਆਂਵਾਲਾ ਦੀ ਲੜਾਈ ਉਸ ਸਮੇਂ ਦੀ ਸਭ ਤੋਂ ਤਬਾਹਕੁਨ_ਲੜਾਈ ਸੀ , ਜੇ ਸਿੱਖ ਇੱਕ ਲੜਾਈ ਹੋਰ ਇਸੇ ਜਾਹੋ-ਜਲਾਲ ਨਾਲ ਲੜ ਜਾਂਦੇ ਤਾਂ ਬਰਤਾਨੀਆ ਹਕੂਮਤ ਫੇਰ ਕਦੇ ਪੰਜਾਬ ਵੱਲ ਮੂੰਹ ਨਾ ਕਰਦੀ ! ਜਰਨੈਲ_ਥਕਵਿਲ ਤਾਂ ਇਥੋ ਤੱਕ ਲਿਖਦਾ ਕਿ ਉਸਨੂੰ ਨਹੀਂ ਲਗਦਾ ਕਿ ਉਸਦਾ ਕੋਈ ਵੀ ਸਿਪਾਹੀ ਇਸ ਜੰਗ ਵਿਚੋ ਬਚਿਆ ਹੋਊਗਾ !
ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ !
ਸੋਨੀ_ਸਿੰਘ_ਕੰਗ


Related Posts

One thought on “ਵਾਹਿਗੂਰ ਜੀ ਜੋ ਕਰਦਾ ਹੈ ਠੀਕ ਕਰਦਾ ਹੈ । ਜਰੂਰ ਇਕ ਵਾਰ ਪੜਿਉ ਸਾਰੀ ਪੋਸਟ

  1. Waheguru Ji Mehar Kara Sade Te Dukh Door Karo Sade Dhan Guru Nanak Dev Ji 🙏🙏🙏🙏🙏

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top