ਸ਼ਹੀਦਾਂ ਦਾ ਸੰਸਕਾਰ (ਭਾਗ-8)
ਸ਼ਹੀਦਾਂ ਦਾ ਸੰਸਕਾਰ (ਭਾਗ-8)
9 ਪੋਹ ਨੂੰ ਭਾਈ ਸੰਗਤ ਸਿੰਘ ਦੇ ਸਮੇਤ ਗੜ੍ਹੀ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਚਮਕੌਰ ਸਾਹਿਬ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਅੰਦਰ ਸਤਿਗੁਰਾਂ ਦੀ ਕ੍ਰਿਪਾ ਸਦਕਾ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਦਾ ਖਿਆਲ ਆਇਆ। ਏਸ ਮਹਾਨ ਸੇਵਾ ਲਈ ਬੀਬੀ ਜੀ ਚਮਕੌਰ ਰਣਭੂਮੀ ਪਹੁੰਚੀ। ਰਾਤ ਦੇ ਹਨੇਰੇ ਚ ਦੀਵੇ ਦੀ ਲੋਅ ਨਾਲ ਸਿੰਘਾਂ ਦੇ ਸਰੀਰਾਂ ਲੱਭਦੇ ਫਿਰਦੇ ਆ , ਬੜੇ ਵੱਡੇ ਢੇਰ ਚੋ ਮਸਾਂ ਕਿਤੇ ਇੱਕ ਸਰੀਰ ਮਿਲਦਾ। ਉਹ ਚੁੱਕ ਕੇ ਪਾਸੇ ਲੈ ਜਾਂਦੀ ਫੇਰ ਹੋਰ ਲਭਦੀ। ਏਦਾ ਬੀਬੀ ਨੇ 12 ਤੋਂ 15 ਸਰੀਰ ਕੱਠੇ ਕਰਲੇ। ਬੀਬੀ ਜੀ ਕੱਲੀ ਸੀ ਸਰੀਰ ਲਭਦੀ ਥੱਕ ਗਈ। ਰਾਤ ਵੀ ਵਾਹਵਾ ਹੋਗੀ ਸੀ। ਸੋਚਿਆ ਕਿਤੇ ਚੜ੍ਹ ਗਿਆ ਸਾਰੇ ਜਾਗ ਪਏ ਸੰਸਕਾਰ ਕਰਨਾ ਔਖਾ ਹੋਜੂ। ਜਿੰਨੇ ਸਰੀਰ ਮਿਲੇ ਇਨ੍ਹਾਂ ਦੀ ਸੇਵਾ ਪਹਿਲਾਂ ਕਰਲਵਾਂ। ਇਧਰੋਂ ਓਧਰੋਂ ਕਿਸੇ ਤਰ੍ਹਾਂ ਬਾਲਣ ਕੱਠਾ ਕੀਤਾ। ਚਿਖਾ ਬਣਾਈ ਸਰੀਰ ਉਪਰ ਰੱਖੇ ਲਾਂਬੂ ਲਾਇਆ। ਨੇੜੇ ਖੜ ਸੋਹਿਲਾ ਸਾਹਿਬ ਦਾ ਪਾਠ ਕੀਤਾ। ਜਦੋਂ ਅੱਗ ਮੱਚੀ ਪਹਿਰੇਦਾਰ ਬੜੇ ਹੈਰਾਨ ਏ ਕੀ ਹੋਇਆ। ਭੱਜੇ ਆਏ ਬੀਬੀ ਨੂੰ ਕੋਲ ਖੜ੍ਹੀ ਵੇਖ ਪੁੱਛਿਆ ਤੂੰ ਕੌਣ ਏਥੇ ਕੀ ਕਰਦੀ ?? ਮੈਂ ਕਲਗੀਧਰ ਦੀ ਧੀ ਸ਼ਰਨ ਕੌਰ ਸ਼ਹੀਦ ਵੀਰਾਂ ਦਾ ਸਸਕਾਰ ਕਰ ਰਹੀ ਆ।
ਸਿਪਾਹੀਆਂ ਨੇ ਸਸਕਾਰ ਰੋਕਣ ਦਾ ਯਤਨ ਕੀਤਾ। ਬੀਬੀ ਸ੍ਰੀ ਸਾਹਿਬ ਫੜ ਹਮਲਾਵਾਰ ਹੋ ਗਈ. ਕਈ ਸਿਪਾਹੀਆਂ ਦੇ ਡੱਕਰੇ ਕਰਤੇ ਆਪ ਵੀ ਜ਼ਖਮੀ ਹੋਗੀ। ਉਨ੍ਹਾਂ ਜ਼ਖਮੀ ਹਾਲਤ ਚ ਜਿਉਦੀ ਨੂੰ ਚਿਖਾ ਤੇ ਸੁਟਤਾ। ਬਾਦ ਚ ਚਿਖਾ ਬੁਝਾ ਦਿੱਤੀ ਸਸਕਾਰ ਪੂਰੀ ਤਰ੍ਹਾਂ ਹੋਇਆ ਨਹੀਂ …
ਕਰਨੀ ਗੁਰੂ ਦੀ ਇਹਨਾਂ ਦਿਨਾਂ ਚ ਮਾਲਵੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਭਾਈ ਰਾਮਾਂ ਤੇ ਭਾਈ ਤਿਲੋਕਾ ਸਰਹੰਦ ਮਾਮਲਾ ਤਾਰਨ ਆਏ ਸੀ। ਉਹਨਾਂ ਨੂੰ ਚਮਕੌਰ ਦੀ ਜੰਗ ਦਾ ਪਤਾ ਲੱਗਾ। ਉਹ ਚਮਕੌਰ ਵਲ ਮੁੜੇ। ਏਥੇ ਉਹਨਾਂ ਨੂੰ ਸ਼ਾਇਦ ਬੀਬੀ ਸ਼ਰਨ ਕੌਰ ਦੀ ਸੇਵਾ ਬਾਰੇ ਸੂਹ ਮਿਲੀ। ਦੋਹਾਂ ਅੰਦਰ ਸ਼ਹੀਦਾਂ ਦੇ ਸਸਕਾਰ ਦੀ ਸੇਵਾ ਕਰਨ ਦੀ ਭਾਵਨਾ ਜਾਗੀ। ਨੀਤੀ ਨੂੰ ਵਿਚਾਰਦਿਆ ਸਾਰਾ ਦਿਨ ਕਮਲੇ ਬਣ ਵਾਲ ਖਲਾਰ ਰਣਭੂਮੀ ਦੇ ਨੇੜੇ ਗੇੜੀਆਂ ਕੱਢਦੇ ਰਹੇ। ਗਲੀਆਂ ਚ ਬੱਜੇ ਫਿਰਨ ਨਾਲ ਅਸੇ ਪਾਸੇ ਨਿਗਾ ਵੀ ਰੱਖਣ ਲੋੜੀ ਦੀਆ ਚੀਜਾਂ ਦੀ।
ਰਾਤ ਦਾ ਹਨੇਰਾ ਹੋਇਆ ਦੀਵੇ ਦੀ ਲੋਅ ਨਾਲ ਬੀਬੀ ਵਾਂਗ ਸਰੀਰ ਲੱਭਣ ਲੱਗ ਪਏ ਥੋੜੇ ਸਮੇਂ ਬਾਦ ਉਨ੍ਹਾਂ ਨੂੰ ਇੱਕ ਅੱਧ ਮੱਚਿਆ ਸਿਵਾ ਲੱਭ ਗਿਆ। ਬੀਬੀ ਸ਼ਰਨ ਕੌਰ ਦੀ ਲਾਸ਼ ਵੀ ਵਿਚੇ ਸੀ। ਬੀਬੀ ਦੀ ਕੁਰਬਾਨੀ ਵੇਖ ਦੋਵਾਂ ਨੂੰ ਸੇਵਾ ਦਾ ਹੋਰ ਚਾਅ ਚੜ੍ਹਿਆ। ਹੌਲੇ ਹੌਲੇ ਸਰੀਰਾਂ ਦੀ ਭਾਲ ਕੀਤੀ। ਹੱਥ ਚ ਕੜਾ ਸਿਰ ਤੇ ਕੇਸ ਵੇਖ ਕੇ ਪਹਿਚਾਣ ਲੈਂਦੇ ਆ। ਲੱਭਦਿਆਂ ਲੱਭਦਿਆ ਦੋਹਾਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਮਿਲਗੇ। ਏ ਬੜੀ ਵੱਡੀ ਗੱਲ ਸੀ। ਏਨਾ ਆਪਣੇ ਵੱਲੋਂ ਪੂਰੀ ਤਸੱਲੀ ਕਰ ਲਈ। ਕੋਈ ਸਰੀਰ ਰਹਿ ਨਾ ਜਾਵੇ। ਸੂਹ ਵੀ ਏਹੀ ਮਿਲੀ ਸੀ ਕੇ 40 ਕ ਸਿੰਘ ਸ਼ਹੀਦ ਹੋਏ ਆ।
ਬਾਲਣ ਜੋ ਦਿਨ ਵੇਲੇ ਧਿਆਨ ਚ ਰੱਖਿਆ ਸੀ ਲਿਆਦਾ ਚਿਖਾ ਬਣਾ ਸਾਰੇ ਸਰੀਰਾਂ ਉਪਰੋਂ ਰੱਖੇ, ਬੀਬੀ ਦਾ ਵੀ। ਅਰਦਾਸ ਕੀਤੀ “ਸਚੇ ਪਾਤਸ਼ਾਹ ਆਪਣੇ ਸ਼ਹੀਦ ਸਿੰਘਾਂ ਦੇ ਸਸਕਾਰ ਦੀ ਸੇਵਾ ਆਪ ਹੀ ਕਿਰਪਾ ਕਰਕੇ ਕਰਵਾ ਲਿਉ ਕੋਈ ਵਿਘਨ ਨਾ ਪਵੇ” ਚਿਖਾ ਨੂੰ ਅੱਗ ਲਾਈ ਕੱਲ ਵਾਂਗ ਅੱਜ ਵੀ ਸਿਪਾਹੀ ਭੱਜੇ ਆਏ ਰਾਮਾ ਤੇ ਤਿਲੋਕਾ ਜੀ ਅੱਗੇ ਹੋ ਕਮਲ਼ਿਆਂ ਵਾਂਗ ਚੀਕਾਂ ਮਾਰਨ ਲੱਗ ਪਏ। ਰੇਤ ਮਿੱਟ ਚੁੱਕ-ਚੁੱਕ ਖਲਾਰਣ ਲੱਗ ਪਏ। ਗੁਰੂ ਕਿਰਪਾ ਸਦਕਾ ਇਹਨਾਂ ਨੂੰ ਪਾਗਲ ਸਮਝ ਕੇ ਰੌਲਾ ਸੁਣ ਸਿਪਾਹੀ ਪਿੱਛੇ ਮੁੜ ਗਏ ਚਿਖਾ ਵਲ ਧਿਆਨ ਨਾ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਦੋਨਾਂ ਨੇ ਸ਼ੁਕਰ ਮਨਾਇਆ। ਗੁਰਬਾਣੀ ਪੜ੍ਹੀ ਧਿਆਨ ਨਾਲ ਸਸਕਾਰ ਕੀਤਾ ਦੋ ਕੁ ਦਿਨ ਉਥੇ ਰਹੇ ਜਦੋਂ ਸਿਵਾ ਠੰਡਾ ਹੋਇਆ ਸਾਰੀਆਂ ਅਸਤੀਆਂ ਭਾਂਡਿਆਂ ਚ ਪਾ ਦੱਬ ਦਿੱਤੀਆਂ।
ਜਦੋਂ ਕਲਗੀਧਰ ਪਿਤਾ ਦਮਦਮਾ ਸਾਹਿਬ ਪਹੁੰਚੇ ਇਹਨਾਂ ਨੂੰ ਪਤਾ ਲੱਗਾ ਗੁਰੂ ਦਰਬਾਰ ਹਾਜ਼ਰ ਹੋਏ ਚਮਕੌਰ ਸਾਹਿਬ ਸੰਸਕਾਰ ਦੀ ਸੇਵਾ ਦਾ ਸਾਰਾ ਹਾਲ ਦੱਸਿਆ। ਸੁਣ ਕੇ ਸੰਗਤ ਦੀਆਂ ਅੱਖਾਂ ਭਰ ਆਈਆਂ ਕਲਗੀਧਰ ਪਿਤਾ ਨੇ ਅਸੀਸਾਂ ਦਿੱਤੀਆਂ।
ਸਮਾ ਬੀਤਿਆ ਸਿੰਘਪੁਰੀਆ ਮਿਸਲ ਦੇ ਸਿੱਖ ਸਰਦਾਰ ਹਰਦਿਆਲ ਸਿੰਘ ਨੇ ਬੜੀ ਮਿਹਨਤ ਨਾਲ 1833 ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਅਸਥੀਆਂ ਵਾਲੇ ਮੱਟਕੇ ਲੱਭੇ ਤੇ ਏਥੇ ਅਸਥਾਨ ਬਣਾਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਹੁਣ ਜਿੱਥੇ ਥੜਾ ਸਾਹਿਬ ਮੌਜੂਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਏਸ ਥੜੇ ਥੱਲੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਘੜੇ ਮਜੁਦ ਆ
ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਨਾਂ ਸ਼ੇਰੇ ਪੰਜਾਬ ਨੇ 30 ਵਿਘੇ ਜ਼ਮੀਨ ਵੀ ਲਾਈ ਸੀ ਸਥਾਨ ਦੀ ਸੇਵਾ ਕਰਦਿਆ ਕੁਝ ਸ਼ਸਤਰ ਵੀ ਮਿਲੇਗੀ ਜੋ ਕਤਲਗੜ੍ਹ ਸਾਹਿਬ ਅੱਜ ਵੀ ਸੰਭਾਲ ਕੇ ਰੱਖੇ ਹੋਏ ਆ
ਏਦਾਂ ਸ਼ਹੀਦ ਸਿੰਘਾਂ ਦਾ ਸਸਕਾਰ ਹੋਇਆ ਬੀਬੀ ਸ਼ਰਨ ਕੌਰ ਦੀ ਸ਼ਹਾਦਤ ਨੂੰ ਭਾਈ ਰਾਮੇ ਭਾਈ ਤਿਲੋਕੇ ਦੀ ਮਹਾਨ ਸੇਵਾ ਨੂੰ ਕੋਟਾਨਿ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ
🙏🙏Satnam Sri Waheguru Waheguru Ji🙏🙏
🙏🙏Waheguru Waheguru Waheguru Ji🙏🙏
🙏🙏ਵਾਹਿਗੁਰੂ ਵਾਹਿਗੁਰੂ ਜੀ 🙏🙏
Waheguru ji