ਇਤਿਹਾਸ – ਚੇਲਿਆਂਵਾਲੀ ਦਾ ਯੁੱਧ
ਚੇਲਿਆਂਵਾਲੀ ਦਾ ਯੁੱਧ
13 ਜਨਵਰੀ 1849
ਅੰਗਰੇਜ਼ ਤੇ ਖ਼ਾਲਸਾ ਫ਼ੌਜ ਚ ਜੋ ਯੁੱਧ ਹੋਏ ਉਨ੍ਹਾਂ ਚੋਂ ਚੇਲਿਆਂਵਾਲੀ ਦਾ ਯੁਧ ਬੜਾ ਮਹੱਤਵਪੂਰਨ ਹੈ ਇਹ ਯੁੱਧ ਬਾਗੀ ਰਾਜਾ ਸ਼ੇਰ ਸਿੰਘ ਤੇ ਅੰਗਰੇਜ਼ ਅਫ਼ਸਰ ਲਾਰਡ ਗਫ ਚ ਹੋਇਆ ਰਾਜਾ ਸ਼ੇਰ ਸਿੰਘ ਦੇ ਕੋਲ ਗਫ ਦੇ ਨਾਲੋਂ ਫ਼ੌਜ ਤੇ ਤੋਪਾਂ ਘੱਟ ਸੀ ਪਰ ਟਿਕਾਣਾ ਪਿੰਡ ਚੇਲਿਆਂਵਾਲੀ (ਪਾਕਿਸਤਾਨ) ਚ ਬੜੀ ਵਧੀਆਂ ਥਾਂ ਤੇ ਸੀ
13 ਜਨਵਰੀ ਨੂੰ ਸਵੇਰੇ 7 ਵਜੇ ਅੰਗਰੇਜ਼ੀ ਫ਼ੌਜ ਰਾਜਾ ਸ਼ੇਰ ਸਿੰਘ ਤੇ ਹਮਲਾ ਕਰਨ ਵਾਸਤੇ ਡਿੰਗੇ ਤੋ ਤੁਰੀ 12 ਵਜੇ ਪਿੰਡ ਚੇਲਿਆਂਵਾਲੀ ਪਹੁੰਚੀ ਅੰਗਰੇਜ਼ ਫ਼ੌਜ ਦੇ ਸੱਜੇ ਹੱਥ ਮੈਂਟੋਨ ਗਿਲਬਰਟ, ਪੋਪ, ਲੇਨ ਆਦਿਕ ਤੇ ਖੱਬੇ ਹੱਥ ਪੈਨੀਕੁਇਲ ,ਕੈਂਬਲ, ਹੌਗਨ ,ਵਾਹੀਟ ਆਦਿਕ ਅੰਗਰੇਜ ਅਫਸਰ ਸੀ ਇਸ ਸਾਰੀ ਫ਼ੌਜ ਦਾ ਕਮਾਂਡਰ_ਲਾਰਡ_ਗਫ ਸੀ ਗਫ਼ ਅਜੇ ਫ਼ੌਜ ਨੂੰ ਠੀਕ ਠਾਕ ਕਰ ਰਿਹਾ ਸੀ ਕਿ ਸ਼ੇਰ ਸਿੰਘ ਨੇ ਹੱਲਾ ਬੋਲ ਦਿੱਤਾ ਦੋਹਾਂ ਪਾਸਿਆਂ ਤੋਂ ਤੋਪਾਂ ਚਲੀਆਂ ਦੋ ਘੰਟੇ ਬਰਾਬਰ ਲੜਾਈ ਹੋਈ ਪਰ ਕੋਈ ਪਾਸਾ ਨਾ ਨਿਉਦਾ ਦੇਖ ਗਫ ਨੇ ਆਪਣੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਕੀਤਾ ਸਭ ਤੋਂ ਪਹਿਲਾਂ ਕੈਂਬਲ ਦੀ ਫ਼ੌਜ ਨੇ ਅੱਗੇ ਵਧਕੇ ਸਿੱਖਾਂ ਦੇ ਤੋਪਖਾਨੇ ਤੇ ਹਮਲਾ ਕੀਤਾ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਸਿੱਖਾਂ ਦੀਆਂ 4 ਤੋਪਾਂ ਖੋਹ ਲਈਆਂ ਮੁੜਵਾਂ ਵਾਰ ਕਰਦਿਅਾ਼ ਸਿੱਖਾਂ ਨੇ ਕੈਬਲ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ ਤੇ ਉਹਦੇ ਨਾਲ ਦੇ ਜਰਨੈਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਪੈਨੀਕੁਇਰ ਆਪਣੇ ਸਾਰੇ ਸਿਪਾਹੀਆ ਸਮੇਤ ਮਾਰਿਆ ਗਿਆ ਅੰਗਰੇਜ਼ਾਂ ਦੇ ਝੰਡੇ ਤੇ ਹਥਿਆਰ ਸਿੱਖਾਂ ਨੇ ਖੋਹ ਲਏ ਸਮੁੱਚੇ ਰੂਪ ਚ ਏ ਹਮਲਾ ਅੰਗਰੇਜਾ ਲਈ ਭਾਰੀ ਨੁਕਸਾਨਦਾਇਕ ਸੀ
ਕਰਨਲ ਟਰੈਵਰਸ ਤੇ ਲੈਫਟੀਨੈਂਟ ਲੁਟਮਾਨ ਨੇ ਹਮਲਾ ਕੀਤਾ ਅੱਗੋਂ ਸਿੱਖਾਂ ਦੀਆਂ ਤੋਪਾਂ ਨੇ ਉਨ੍ਹਾਂ ਦਾ ਜਿਉਣਾ ਅੌਖਾ ਕਰ ਦਿੱਤਾ ਟਰੈਵਰਸ ਮਾਰਿਆ ਗਿਆ ਉਹਦੀ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਇਸ ਹੱਲੇ ਵਿੱਚ 13 ਅੰਗਰੇਜ਼ ਅਫ਼ਸਰ ਮਰੇ 24 ਤੇ 25 ਨੰਬਰ ਰਜਮੈਂਟਾਂ ਦੀ ਹਾਲਤ ਵੀ ਬਹੁਤ ਨਾਜ਼ੁਕ ਹੋ ਗਈ
ਕਰਨਲ ਬਰੂਕ ਨੇ ਹਿੰਮਤ ਕੀਤੀ ਤਾਂ ਉਸ ਦਾ ਭਾਰੀ ਨੁਕਸਾਨ ਹੋਇਆ ਕਪਤਾਨ ਯੂਨਿਟ ਤੇ ਕਪਤਾਨ ਵਹੀਟਲੇ ਨੇ ਮਿਲਕੇ ਹਮਲਾ ਕੀਤਾ ਦੋਵੇ ਮੁਸ਼ਕਲ ਨਾਲ ਜਾਨ ਬਚਾ ਕੇ ਭੱਜੇ ਯੂਨਿਟ ਤਾਂ ਵੀ ਮਾਰਿਆ ਗਿਆ
ਜਦੋਂ ਗਿਲਬਰਟ ਨੇ ਹਮਲਾ ਕੀਤਾ ਤਾਂ ਉਹਦੀ ਫ਼ੌਜ ਜੋ ਵੀ ਅੱਗੇ ਵਧੀ ਸਿੱਖਾਂ ਨੇ ਉਸ ਤੇ ਹਮਲਾ ਕਰ ਦਿੱਤਾ ਮੇਜਰ ਕ੍ਰਿਸਟੀ ਮਾਰਿਆ ਗਿਆ ਅੰਗਰੇਜ਼ਾਂ ਦੀਆਂ ਚਾਰ ਤੋਪਾਂ ਤੇ ਕੁਝ ਘੋੜੇ ਸਿੱਖਾਂ ਨੇ ਖੋਹ ਲਏ
ਇਸ ਤਰ੍ਹਾਂ ਅੰਗਰੇਜ਼ੀ ਫ਼ੌਜ ਸਾਰੀ ਮੈਦਾਨ ਦੇ ਵਿੱਚੋਂ ਨੱਸ ਗਈ ਫਿਰ ਆਖ਼ਰੀ ਤੇ ਵੱਡਾ ਹਮਲਾ ਪੋਪ ਨੇ ਕੀਤਾ ਸੀ ਇਸ ਰਸਾਲੇ ਦੀਆਂ ਚਾਰ ਰਜਮੈਂਟਾਂ ਸਨ ਜਿਨ੍ਹਾਂ ਵਿੱਚੋਂ ਕੁਝ ਦੇ ਕੋਲ ਬਰਛੇ ਸੀ ਸਿੱਖਾਂ ਨੇ ਵੈਰੀ ਦਲ ਦੇ ਬਰਛੇ ਢਾਲਾਂ ਤੇ ਰੋਕ ਦਿਆਂ ਸਣੇ ਪੌਪ ਦੇ ਚੰਡੀ ਦੀ ਵਾਢ ਧਰ ਦਿੱਤੀ ਬਸ ਪੋਪ ਦੇ ਮਰਣ ਦੀ ਦੇਰ ਸੀ ਕੇ ਸੁੰਞੀ ਅੰਗਰੇਜੀ ਫੌਜ ਜਿੱਧਰ ਰਾਹ ਦਿਸਿਆ ਭੱਜ ਨਿਕਲੀ ਸਿੱਖਾਂ ਨੇ ਭੱਜੀ ਜਾਂਦੀ ਅੰਗਰੇਜ਼ ਫ਼ੌਜ ਦਾ ਪਿੱਛਾ ਨਾ ਛੱਡਿਆ ਜੋ ਵੀ ਮਿਲਿਆ ਚੰਡੀ ਦੀ ਭੇਟ ਚਾੜ੍ਹ ਦਿੱਤਾ ਅੰਗਰੇਜ਼ ਫ਼ੌਜ ਨੂੰ ਆਪਣੇ ਹਥਿਆਰ ਤੇ ਤੋਪਾਂ ਸੰਭਾਲਣ ਦਾ ਸਮਾਂ ਵੀ ਨਾ ਮਿਲਿਆ ਸਭ ਜਾਨ ਬਚਉਦੇ ਭੱਜੇ ਗਫ ਦੇ ਡੇਰੇ ਪਹੁੰਚਣ ਤਕ ਕੋਈ ਰਸਤੇ ਵਿੱਚ ਰੁਕਿਆ ਨਹੀਂ
ਮੁੱਕਦੀ ਗੱਲ ਇਸ ਯੁੱਧ ਚ ਹਰ ਪਾਸੇ ਤੋਂ ਅੰਗਰੇਜ ਫੌਜ ਦਾ ਭਾਰੀ ਨੁਕਸਾਨ ਹੋਇਆ ਗਫ ਦਾ ਡੇਰਾ ਵੀ ਖ਼ਤਰੇ ਚ ਸੀ ਰਾਤ ਪੈ ਗਈ ਲੜਾਈ ਬੰਦ ਹੋ ਗਈ
ਅੰਗਰੇਜ਼ ਫ਼ੌਜ ਦੇ ਨੁਕਸਾਨ_ਦਾ_ਵੇਰਵਾ
22 ਵੱਡੇ ਅਫਸਰ ਮਰੇ 67 ਵੱਡੇ ਅਫਸਰ ਜਖਮੀ ਹੋਏ
16 ਦੇਸੀ ਅਫਸਰ ਮਰੇ 27 ਦੇਸੀ ਅਫਸਰ ਜਖਮੀ ਹੋਏ
561 ਸਿਪਾਹੀ ਮਰੇ 1547 ਜਖਮੀ ਹੋਏ
98 ਲਾਪਤਾ ਹੋ ਗਏ
ਕੁਲ_ਜੋੜ_2338
ਅੰਗਰੇਜ਼ਾਂ ਦੀਆਂ ਕਈ ਤੋਪਾਂ ਤੇ ਘੋੜੇ ਹਥਿਆਰ ਸਿੱਖਾਂ ਦੇ ਹੱਥ ਆਏ ਲੜਾਈ ਬੰਦ ਹੋਣ ਤੋਂ ਬਾਅਦ ਰਾਜਾ ਸ਼ੇਰ ਸਿੰਘ ਦੇ ਹੁਕਮ ਨਾਲ ਸਿੱਖਾਂ ਨੇ ਫਤਿਹ ਦੀ ਤੋਪ ਦਾਗੀ ਇਹ ਗੱਲ ਨੂੰ ਗਫ ਸਹਾਰ ਨਾ ਸਕਿਆ ਤੇ ਉਹਨੇ ਵੀ ਆਪਣੀ ਜਿੱਤ ਪ੍ਰਗਟ ਕਰਦਿਆਂ ਤੋਪ ਚਲਾੲੀ ਅਸਲ ਚ ਏ ਗਫ ਦਾ ਹੰਕਾਰ ਸੀ ਜੋ ਊਸ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਸੀ ਹੋਣ ਦੇ ਰਿਹਾ ਜੰਗ ਦਾ ਹਾਲ ਸਾਫ਼ ਸਾਫ ਦਸਦਾ ਹੈ ਕਿ ਜਿੱਤਿਆ ਕੌਣ ਹਾਰਿਆ ਕੌਣ
ਇਸ ਜੰਗ ਦੇ ਨਾਲ ਅੰਗਰੇਜ਼ ਸਰਕਾਰ ਪੂਰੀ ਤਰ੍ਹਾਂ ਕੰਬ ਉੱਠੀ ਇੰਗਲੈਂਡ ਤਕ ਚੀਕਾਂ ਨਿਕਲ ਗਈਆਂ ਲਾਰਡ ਗਫ ਨੂੰ ਸਾਰੇ ਨੁਕਸਾਨ ਦਾ ਕਸੂਰ ਵਾਰ ਮੰਨਦਿਆ ਉਸ ਦੀ ਜਗ੍ਹਾ ਤੇ ਹੋਰ ਅਫ਼ਸਰ ਨਿਯੁਕਤ ਕੀਤਾ ਗਿਆ (ਪਰ ਸਮੇਂ ਨਾਲ ਗਫ ਦਾ ਅਹੁਦਾ ਬਚ ਗਿਆ)
ਅੰਗਰੇਜ਼ ਅਫ਼ਸਰ ਖ਼ੁਦ ਲਿਖਦੇ ਨੇ ਕਿ ਸਾਰੇ ਹਿੰਦੋਸਤਾਨ ਚ ਕੋਈ ਵੀ ਜੰਗ ਐਸੀ ਨਹੀਂ ਜਿਸ ਚ ਏਨਾ ਭਾਰੀ ਨੁਕਸਾਨ ਅੰਗਰੇਜ਼ ਫ਼ੌਜ ਨੂੰ ਉਠਾਉਣਾ ਪਿਆ ਹੋਵੇ ਜਿੰਨਾ ਚੇਲਿਆਂਵਾਲੀ ਦੀ ਜੰਗ ਚ ਹੋਇਆ
ਥਾਕਵੈੱਲ ਲਿਖਦਾ ਹੈ ਮੈਨੂੰ ਐਸਾ ਪ੍ਰਤੀਤ ਹੋਣ ਲੱਗਾ ਜਿਵੇਂ ਮੇਰੀ ਫ਼ੌਜ ਦਾ ਇੱਕ ਵੀ ਆਦਮੀ ਜਿਉਂਦਾ ਨਹੀਂ ਰਿਹਾ ਫਿਰ ਅੱਗੇ ਲਿਖਦਾ ਇਕ ਪੈਦਲ ਸਿੱਖ ਸਿਪਾਹੀ ਅੰਗਰੇਜ਼ੀ ਫੌਜ ਦੇ ਤਿੰਨ ਘੋੜ ਸਵਾਰਾਂ ਨੂੰ ਵੱਡਦਾ ਸੀ
ਸਰ_ਐਡਵਿਨ ਲਿਖਦਾ ਹੈ ਜੇ ਸਿੱਖ ਇਸ ਤਰਾਂ ਦੀ ਇੱਕ ਜਿੱਤ ਹੋਰ ਪ੍ਰਾਪਤ ਕਰ ਲੈਂਦੇ ਤਾਂ ਪੰਜਾਬ ਵਿੱਚੋਂ ਹੀ ਨਹੀਂ ਸਾਰੇ ਹਿੰਦੁਸਤਾਨ ਚੋਂ ਅੰਗਰੇਜ਼ਾਂ ਨੂੰ ਹੱਥ ਧੋਣੇ ਪੈਂਦੇ
ਅਨੇਕ ਫ਼ੌਜੀ ਅਫ਼ਸਰਾਂ ਨੇ ਇਹ ਗੱਲ ਸਾਫ ਮੰਨੀ ਕਿ ਚੇਲਿਆਂਵਾਲੀ ਦਾ ਯੁੱਧ ਸਿੱਖਾਂ ਦੀ ਸ਼ਾਨ ਵਧਾਉਣ ਵਾਲਾ ਹੈ
ਨੋਟ ਕਮਾਲ ਦੀ ਗੱਲ ਹੈ ਕੇ ਏਡੀ ਜੰਗ ਫਤਹਿ ਹੋਣ ਤੋ ਕੁਝ ਸਮੇ ਬਾਦ ਹੀ 29 ਮਾਰਚ 1849 ਨੂੰ ਪੰਜਾਬ ਤੇ ਅੰਗਰੇਜ ਦਾ ਪੂਰਾ ਕਬਜਾ ਹੋ ਗਿਆ
ਸਰੋਤ ਕਿਤਾਬ ਸਿੱਖ ਰਾਜ ਕਿਵੇਂ ਗਿਆ ( ਗਿਆਨੀ ਸੋਹਣ ਸਿੰਘ ਸੀਤਲ )
ਚੇਲਿਆਂਵਾਲੀ ਦੇ ਜੰਗ ਵਿੱਚ ਸ਼ਹੀਦ ਹੋਏ ਸਿੱਖ ਸੂਰਮਿਆ ਨੂੰ ਵਾਰ ਵਾਰ ਪ੍ਰਣਾਮ
ਮੇਜਰ ਸਿੰਘ
ਗੁਰੂ ਕਿਰਪਾ ਕਰੇ