ਮਾਛੀਵਾੜਾ ਭਾਗ 5

ਮਾਛੀਵਾੜਾ ਭਾਗ 5 ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । […]
ਮਾਛੀਵਾੜਾ ਭਾਗ 4

ਮਾਛੀਵਾੜਾ ਭਾਗ 4 ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ […]
ਮਾਛੀਵਾੜਾ ਭਾਗ 3

ਮਾਛੀਵਾੜਾ ਭਾਗ 3 ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ […]
ਮਾਛੀਵਾੜਾ ਭਾਗ 2

ਮਾਛੀਵਾੜਾ ਭਾਗ 2 “ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ । ਉਠਦੇ ਨੂੰ ਸੁਨੇਹਾ ਮਿਲਿਆ […]
ਮਾਛੀਵਾੜਾ ਭਾਗ 1

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ […]
ਸ਼ਹੀਦਾਂ ਦਾ ਸੰਸਕਾਰ (ਭਾਗ-8)

ਸ਼ਹੀਦਾਂ ਦਾ ਸੰਸਕਾਰ (ਭਾਗ-8) 9 ਪੋਹ ਨੂੰ ਭਾਈ ਸੰਗਤ ਸਿੰਘ ਦੇ ਸਮੇਤ ਗੜ੍ਹੀ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਚਮਕੌਰ ਸਾਹਿਬ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਅੰਦਰ ਸਤਿਗੁਰਾਂ ਦੀ ਕ੍ਰਿਪਾ ਸਦਕਾ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਦਾ ਖਿਆਲ ਆਇਆ। ਏਸ ਮਹਾਨ ਸੇਵਾ ਲਈ ਬੀਬੀ ਜੀ ਚਮਕੌਰ ਰਣਭੂਮੀ ਪਹੁੰਚੀ। ਰਾਤ ਦੇ ਹਨੇਰੇ […]
ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)

ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7) 8 ਪੋਹ ਦਾ ਸੂਰਜ ਛਿਪਿਆ, ਸਿਆਲ ਦੇ ਦਿਨਾਂ ਨਾਲ ਈ ਹਨੇਰਾ ਹੋ ਗਿਆ। ਜੰਗ ਬੰਦ ਹੋਗੀ , ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਤਸ਼ਾਹ ਨੇ ਆਪ ਸ਼ਹੀਦਾਂ ਲਈ ਅਰਦਾਸ ਕੀਤੀ , ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਾਰੀ ਸਮਾਪਤੀ ਹੋਈ ਨਾਲ ਦੇ […]
ਸ਼ਹੀਦੀ ਬਾਬਾ ਜੁਝਾਰ ਸਿੰਘ (ਭਾਗ -6)

ਸ਼ਹੀਦੀ ਬਾਬਾ ਜੁਝਾਰ ਸਿੰਘ (ਭਾਗ -6) ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕਦੇ ਰਹੇ , ਜਿਵੇਂ ਉਸਤਾਦ ਦੇ ਕੋਲੋਂ ਸਿੱਖੀ ਦਾ ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ […]
ਯੁਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ (ਭਾਗ -5)

ਯੁਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ (ਭਾਗ -5) ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ। ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ ਫੇ ਬੇਨਤੀ ਕੀਤੀ ਸਾਡੀ ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ। ਕਲਗੀਧਰ ਪਿਤਾ ਨੇ ਕਿਹਾ ਕੇੜੇ ਸਾਹਿਬਜ਼ਾਦੇ…..ਕੀ ਤੁਹੀ ਮੇਰੇ ਪੁੱਤ […]
ਚਮਕੌਰ ਦੀ ਗੜੀ ਜੰਗ ਸ਼ੁਰੂ (ਭਾਗ -4)

ਚਮਕੌਰ ਦੀ ਗੜੀ ਜੰਗ ਸ਼ੁਰੂ (ਭਾਗ -4) 7 ਪੋਹ ਦੀ ਸ਼ਾਮ ਕਲਗੀਧਰ ਪਿਤਾ ਚਮਕੌਰ ਬਾਹਰ ਇਕ ਬਾਗ ਚ ਜਾ ਰੁਕੇ , ਜਿਥੇ ਦਮਦਮਾ ਸਾਹਿਬ ਬਣਿਆ ਹੁਣ ਚਮਕੌਰ ਦੇ ਚੋਧਰੀ ਦੋ ਭਰਾ ਜਗਤ ਸਿੰਘ ਤੇ ਰੂਪ ਚੰਦ ਸੀ। ਇਨ੍ਹਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਰੂਪ ਚੰਦ ਨੇ ਹੱਥ ਜੋੜ ਬੇਨਤੀ ਕੀਤੀ , ਪਾਤਸ਼ਾਹ […]