ਮਾਛੀਵਾੜਾ ਭਾਗ 3

ਮਾਛੀਵਾੜਾ ਭਾਗ 3
ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ ਜਾਣ ਦਿੱਤਾ । ਬੰਦਾ ਵੀ ਚੰਚਲ ਮਨ ਸੀ । ਉਸ ਨੇ ਪੂਰਨ ਮਸੰਦ ਨੂੰ ਬੰਦੀਖ਼ਾਨੇ ਸੁੱਟ ਦਿੱਤਾ । ਹਨੇਰੇ ਬੰਦੀਖ਼ਾਨੇ ਵਿਚ , ਜਿਸ ਵਿਚੋਂ ਸ਼ਾਇਦ ਹੀ ਕੋਈ ਬਾਹਰ ਨਿਕਲਿਆ ਹੋਵੇ । ਉਸ ਨੇ ਪੂਰਨ ਮਸੰਦ ਦੇ ਟੱਬਰ , ਪਤਨੀ ਬਾਰੇ ਸੁਣਿਆ ਸੀ ਕਿ ਬੜੀ ਸੁੰਦਰ ਤੋਂ ਜਵਾਨ ਹੈ , ਭਾਵੇਂ ਦੋ ਬੱਚਿਆਂ ਦੀ ਮਾਂ ਸੀ , ਉਸ ਦੇ ਮੂੰਹ ਪਾਣੀ ਭਰ ਆਇਆ । ਮੰਦਾ ਚਿਤਵਿਆ ਤੇ ਬੰਦਿਆਂ ਨੂੰ ਨਾਲ ਲੈ ਕੇ ਆਪ ਪੂਰਨ ਦੇ ਘਰ ਗਿਆ । ਪੂਰਨ ਦਾ ਘਰ ਸਾਮਾਨ ਨਾਲ ਤਾਂ ਭਰਿਆ ਸੀ , ਪਰ ਬੰਦਾ ਕੋਈ ਨਹੀਂ ਸੀ । ਸਭ ਡਰਦੇ ਨੱਠ ਗਏ ਸਨ । ਘਰ ਸੁੰਞਾ ਹੋ ਗਿਆ ਸੀ । ਦਿਲਾਵਰ ਖ਼ਾਨ ਨੇ ਉਪਰ ਜਾ ਕੇ ਤੱਕਿਆ ਤਾਂ ਹੈਰਾਨ ਹੋਇਆ ਕਿ ਪੂਰਨ ਦੀ ਵਹੁਟੀ ਦੁਰਗੀ ਨਹੀਂ ਸੀ । ਦਿਲਾਵਰ ਖ਼ਾਨ ਬੋਲਿਆ , “ ਲੁੱਟੋ ਸਾਰਾ ਘਰ , ਅੰਨ , ਕੱਪੜਾ , ਬਰਤਨ ਸਭ ਕੁਝ ਲੁੱਟ ਕੇ ਮੇਰੇ ਮਹਿਲਾਂ ਵਿਚ ਪਹੁੰਚਾਓ ਤੇ ਮੈਂ ਲੱਭਦਾ ਹਾਂ ਦੁਰਗੀ ਨੂੰ । ” ਦਿਲਾਵਰ ਖ਼ਾਨ ਦੇ ਨਾਲ ਇਕ ਮਰਾਸੀ ਸੀ , ਉਹ ਬੜਾ ਕਾਂਟਾ ਸੀ ਤੇ ਬਲੋਲਪੁਰ ਦੇ ਘਰ ਘਰ ਦਾ ਜਾਣੂੰ ਸੀ , ਉਸ ਦਾ ਨਾਂ ਸੀ ਮੇਹਰ । ’ ’ ਦਿਲਾਵਰ ਖ਼ਾਨ ਨੇ ਉਸ ਨੂੰ ਬੁਲਾਇਆ । ‘ ਹਜ਼ੂਰ । ” ਆਖ ਕੇ ਮੇਹਰ ਅੱਗੇ ਹੋਇਆ । ਤੇਰੀ ਅਕਲ ਦੇਖਣੀ ਹੈ । ” “ ਮੇਰੀ ਅਕਲ ਤਾਂ ਤੇਜ਼ ਹੈ ਪਰ ਕਿਸਮਤ ਹੀ ਖੋਟੀ ਹੈ । ” “ ਕਿਸਮਤ ਚੰਗੀ ਹੋ ਜਾਏਗੀ , ਸੋਨੇ ਦੇ ਕੜਿਆਂ ਦੀ ਜੋੜੀ ਜੇ …. ‘ ਕੀ ਖ਼ਿਦਮਤ ਕਰਾਂ ਹਜ਼ੂਰ ਦੀ ? ਦੁਰਗੀ ਨੂੰ ਲੱਭ । ” “ ਪਿੰਡ ਵਿਚ ਹੈ ? ” “ ਹੋਰ ਕਿਤੇ ਨਹੀਂ ਜਾ ਸਕਦੀ । ” “ ਇਹ ਆਈ ਸਮਝੋ ….. ਮੇਹਰੂ ਮਰਾਸੀ ਤਾਂ ਫ਼ਰਿਸ਼ਤਾ ਹੈ । ” “ ਦੇਖਿਆ ਜਾਂਦਾ । ” ‘ ਗੱਲ ਇਹ ਹੈ । ” ਕੀ ? ” “ ਤੁਸੀਂ ਬੈਠੋ ਪੂਰਨ ਦੇ ਘਰ । ਤੁਸੀਂ ਸ਼ਹਿਰ ਵਿਚ ਫਿਰੇ ਤਾਂ ਸਭ ਨੇ ਡਰ ਜਾਣਾ ਹੈ ਤੇ ਦੁਰਗੀ ਵੀ ਭੜੋਲੇ ਪੈ ਜਾਏਗੀ । ‘ ‘ “ ਜੇ ਮੈਂ ਪੂਰਨ ਦੇ ਘਰ ਬੈਠਾਂਗਾ ? ” ਤਾਂ ….। ” “ ਕੀ ਹੋਏਗਾ ? ” “ ਦੇਖਣਾ . … ਮੈਂ ਜੂ ਅਰਜ਼ ਕਰਦਾ ਹਾਂ ਕਿ ਬੈਠੋ । ਉਪਰ ਜਾ ਕੇ । ਉਹਦੇ ਪਲੰਘ ’ ਤੇ । ਮੈਂ ਜਾਦੂ ਕਰਾਂਗਾ । ” “ ਜਾਹ ਦਫ਼ਾ ਵੀ ਹੋ । ’ ’ “ ਲੌ , ਮੈਂ ਚੱਲਿਆ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆਇਆ ਸਮਝੋ । ਇਹ ਆਖ ਕੇ ਮਰਾਸੀ ਤੁਰ ਪਿਆ । ਉਸ ਨੇ ਘਰ ਘਰ ਜਾ ਕੇ ਪੁੱਛਣਾ ਸ਼ੁਰੂ ਕੀਤਾ — ਉਹ ਜ਼ਰੂਰ ਕਿਸੇ ਹਿੰਦੂ ਦੇ ਘਰ ਹੋਏਗੀ । ਉਸ ਦਾ ਵਿਸ਼ਵਾਸ ਸੀ । ਰਾਜਾ ਰਾਮ | ਪਈ ਪੂਰਨ ਦੀ ਵਹੁਟੀ ਦੁਰਗੀ ਕਿਤੇ ਹੋਊ ? ” ਮਰਾਸੀ ਨੇ ਇਕ ਹਿੰਦੂ ਨੂੰ ਪੁੱਛਿਆ , ਇਹ ਨੌਜਵਾਨ ਕਰਾੜ ਬਿਸ਼ਨੇ ਦਾ ਪੁੱਤਰ ਸੀ । ਦਰਗੀ । ਰਾਜਾ ਰਾਮ ਬੋਲਿਆ । ਹਾਂ ਦੇਖੀ ਨਹੀਂ । ” “ ਗੱਲ ਇਹ ਹੈ ਕਿ ਪੂਰਨ ਨੂੰ ਨਵਾਬ ਦਿਲਾਵਰ ਖ਼ਾਨ ਨੇ ਬੰਦੀ ਖ਼ਾਨੇ ਬੰਦ ਕਰ ਦਿੱਤਾ ਹੈ । ਉਸ ਨੇ ਮੈਨੂੰ ਸੁਨੇਹਾ ਦਿੱਤਾ । ਦੁਰਗੀ ਤਕ ਸੁਨੇਹਾ ਜ਼ਰੂਰ ਪਹੁੰਚਾਉਣਾ ਹੈ । ” “ ਅਸਾਡੇ ਘਰ ਤਾਂ ਨਹੀਂ ਗਈ । ਮੈਂ ਹੁਣੇ ਆ ਰਿਹਾ ਹਾਂ । “ ਕਿਸ ਦੇ ਘਰ ਹੋ ਸਕਦੀ ਹੈ ? ” “ ਮੇਰਾ ਖ਼ਿਆਲ ਹੈ ? ’ ’ “ ਕੀ “ ਏਹ ਕਿ .. … । ” “ ਬੋਲ ਝਿਜਕਦਾ ਕਿਉਂ ਹੈਂ ? ਮੈਂ ਤਾਂ ਪੂਰਨ ਦਾ ਭਰਾ ਬਣਿਆ ਹਾਂ । ਇਹ ਠੀਕ ਹੈ ਕਿ ਮੈਂ ਗ਼ਰੀਬ ਮਰਾਸੀ ਹਾਂ । ” “ ਉਹ ਤਾਂ ਮੈਨੂੰ ਪਤਾ ਹੈ , ਮੈਂ ਸੋਚਦਾ ਹਾਂ । ” ‘ ‘ ਸੋਚ ਲੈ । ” ਦੋਵੇਂ ਚੁੱਪ ਕਰ ਕੇ ਖਲੋ ਗਏ । “ ਮੇਰਾ ਖ਼ਿਆਲ ਹੈ …..। ’ ’ ਕੀ ? ” ‘ ਉਹ ਜ਼ਰੂਰ । ” ਰਾਜਾ ਰਾਮ ਅਸਲ ਵਿਚ ਸੱਚ ਦੱਸਣੋਂ ਝਿਜਕਦਾ ਸੀ । ਦੱਸ ਵੀ । “ ਉਹ ਘਸੀਟੇ ਖੱਤਰੀ ਦੇ ਘਰ ਹੋਏਗੀ , ਉਹਨਾਂ ਨਾਲ ਉੱਠਣ ਬੈਠਣ ਹੈ । ’ ’ ਉਧਰ ਜਾਵਾਂ ? ” ‘ ਹਾਂ ! ’ ਰਾਜਾ ਰਾਮ ਨੂੰ ਉਸ ਨੇ ਜਾਣ ਦਿੱਤਾ ਅਤੇ ਆਪ ਮਰਾਸੀ ਸਿੱਧਾ ਘਸੀਟੇ ਖੱਤਰੀ ਵੱਲ ਚੱਲ ਪਿਆ । ਘਸੀਟਾ ਬਲੌਲਪੁਰ ਦਾ ਸ਼ਾਹੂਕਾਰ ਵੀ ਸੀ ਤੇ ਦੁਕਾਨਦਾਰ ਵੀ । ਉਹ ਆਪ ਵਡੇਰੀ ਉਮਰ ਦਾ ਸੀ , ਮੁੰਡੇ ਕੰਮ – ਧੰਧਾ ਕਰਦੇ ਸਨ । ਉਸ ਦੇ ਦੋ ਮੁੰਡੇ ਸਨ , ਸੂਰਜ ਤੇ ਗਰਜੂ । ਦੋਵੇਂ ਧੀਆਂ ਪੁੱਤਰਾਂ ਵਾਲੇ । ਮਰਾਸੀ ਮੇਹਰੂ ਉਹਨਾਂ ਦੇ ਘਰ ਅੱਗੇ ਗਿਆ । ਸਦਰ ਦਰਵਾਜ਼ਾ ਬੰਦ ਸੀ । ਉਹਨੇ ਦਰਵਾਜ਼ਾ ਖੜਕਾਇਆ ਤਾਂ ਸਬੱਬੀਂ ਸੂਰਜ ਨੇ ਬੂਹਾ ਖੋਲ੍ਹਿਆ । ਉਹ ਸਾਦਾ ਜਿਹਾ ਬੰਦਾ ਸੀ , ਵਲ – ਛਲ ਨਹੀਂ ਸਨ ਆਉਂਦੇ । “ ਪੂਰਨ ਦੀ ਵਹੁਟੀ ਦੁਰਗੀ ਤਾਂ ਨਹੀਂ ਤੁਸਾਂ ਦੇ ਘਰ ? ” “ ਦੁਰਗੀ । ” “ ਆਹੋ ! ” ‘…
ਉਹ ਆਈ ਤਾਂ ਸੀ ?? “ ਦੇਖ ਤਾਂ ਘਰ ਹੈ । “ ਅੱਛਾ ” ਆਖ ਕੇ ਉਹ ਪਿੱਛੇ ਮੁੜ ਗਿਆ ਤੇ ਆ ਕੇ ਆਖਣ ਲੱਗਾ , “ ਦੁਰਗੀ ਪੁੱਛਦੀ ਹੈ , ਕੀ ਕੰਮ ਹੈ ? ” “ ਉਸ ਨੂੰ ਆਪ ਪੂਰਨ ਸੱਦਦਾ ਹੈ । ਘਰ ਆ ਗਿਆ ਹੈ । ਨਵਾਬ ਦਿਲਾਵਰ ਖ਼ਾਨ ਨੇ ਉਸ ਨੂੰ ਮੁਆਫ਼ ਕਰ ਦਿੱਤਾ । ” ‘ ਸੱਚ ਆਖਦਾ ਹੈਂ ? ” ‘ ਹੋਰ ਝੂਠ । ’ ’ “ ਆ ਜਾਂਦੀ ਹੈ । ” ‘ ਭੇਜ ਮੈਂ ਨਾਲ ਲੈ ਚੱਲਦਾ ਹਾਂ । ” “ ਉਹ ਪੁੱਛਦੀ ਹੈ , ਪੂਰਨ ਕਿਉਂ ਨਹੀਂ ਆਏ ? ” “ ਉਹ ਘਾਬਰੇ ਹਨ । ਮੈਨੂੰ ਉਚੇਚਾ ਭੇਜਿਆ ਹੈ । ਜੀਊਣਾ ਤਾਂ ਮੁੜਿਆ ਹੀ ਨਹੀਂ । ” ਉਹ ਗੱਲਾਂ ਕਰ ਹੀ ਰਹੇ ਸਨ ਕਿ ਦੁਰਗੀ ਆ ਗਈ ਤੇ ਦੁਰਗੀ ਨੇ ਮੇਹਰੂ ਨੂੰ ਆਖਿਆ “ ਮੇਹਰੂ , ਆ ਗਏ ਉਹ ? ’ ’ “ ਜੀ ਘਰ ਬੈਠੇ ਉਡੀਕ ਕਰ ਰਹੇ ਹਨ । ਤੁਸੀਂ ਕੀ ਕੀਤਾ , ਭਰਿਆ ਘਰ ਛੱਡ ਕੇ ਆ ਗਏ । ” “ ਕੀ ਕਰਦੀ , ਬੱਚਿਆਂ ਤੇ ਆਪਣੀ ਜਾਨ ਦਾ ਡਰ ਸੀ । ” “ ਕੋਈ ਡਰ ਨਹੀਂ । ਆਉ । ” “ ਚੱਲ । ” ਦੁਰਗੀ ਨੇ ਬੱਚੇ ਰਹਿਣ ਦਿੱਤੇ ਤੇ ਇਕੱਲੀ ਚੱਲ ਪਈ । ਉਹ ਮੇਹਰੂ ਨੂੰ ਇਕ ਗ਼ਰੀਬ ਮਰਾਸੀ ਸਮਝਦੀ ਸੀ । ਉਸ ‘ ਤੇ ਭਰੋਸਾ ਸੀ । ਆਮ ਤੌਰ ‘ ਤੇ ਉਸ ਦਾ ਆਉਣ ਜਾਣ ਵੀ ਸੀ । ਉਸ ਸਮੇਂ ਮਰਾਸੀਆਂ ਨੂੰ ਘਰੋਂ ਆਉਣੋਂ ਜਾਣੋਂ ਕੋਈ ਨਹੀਂ ਸੀ ਰੋਕਦਾ । ਉਹ ਤੁਰੇ ਤੇ ਕਾਹਲੀ ਨਾਲ ਘਰ ਆਏ । ਸਦਰ ਦਰਵਾਜ਼ਾ ਖੁੱਲ੍ਹਾ ਸੀ । ਉਹ ਅੰਦਰ ਲੰਘੇ । ਮਰਾਸੀ ਨੇ ਬੂਹਾ ਬੰਦ ਕਰ ਦਿੱਤਾ । ਆਪ ਹੇਠਾਂ ਹੀ ਖਲੋ ਗਿਆ । ਦੁਰਗੀ ਉਪਰ ਚੜ੍ਹ ਗਈ । ਪੌੜੀਆਂ ਚੜ੍ਹਦਿਆਂ ਉਸ ਦਾ ਦਿਲ ਧੜਕਿਆ ਤੇ ਪੈਰ ਥਿੜਕਿਆ । ਉਸ ਨੂੰ ਆਪਣੇ ਘਰ ਵਿਚੋਂ ਭੈ ਲੱਗਾ । ਫਿਰ ਵੀ ਉਹ ਤੇਜ਼ੀ ਨਾਲ ਉਪਰ ਗਈ । “ ਜੀ …..। ” ਉਸ ਨੇ ਕਮਰੇ ਵਿਚ ਵੜਦਿਆਂ ਆਵਾਜ਼ ਦਿੱਤੀ । ਪਰ ਅੰਦਰੋਂ ਕੋਈ ਉੱਤਰ ਨਾ ਮਿਲਿਆ । ਉਹ ਅੱਗੇ ਹੋਈ । “ ਆ ਗਈ । ” ਉਸ ਦੇ ਕੰਨੀਂ ਆਵਾਜ਼ ਪਈ । ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਕ ਦਮ ਉਸ ਦੀ ਡਾਡ ਨਿਕਲ ਗਈ । ਡਰ ਨਾ ……। ” ਹੇ ਭਗਵਾਨ । ” ਦੁਰਗੀ ਦੇ ਮੂੰਹੋਂ ਨਿਕਲਿਆ । ਉਹ ਹਰਨੀ ਸ਼ਿਕਾਰੀ ਦੇ ਕਾਬੂ ਆ ਗਈ । ਹਵੇਲੀ ਵਿਚ ਇਕੱਲੀ । ਜੇ ਬੱਚਿਆਂ , ਘਰ ਵਾਲੇ ਤੇ ਇਸ ਘਰ ਦੀ ਸੁੱਖ ਮੰਗਦੀ ਹੈ ਤਾਂ ਚੁੱਪ ਰਹੋ । ਪੂਰਨ ਬੰਦੀਖਾਨੇ ਬੰਦ ਕਰ ਦਿੱਤਾ ਹੈ । ਉਸ ਨੇ ਘਰ ਆਇਆ ਗੁਰੂ ਨਹੀਂ ਫੜਾਇਆ । ਉਸ ਨੂੰ ਕਤਲ ਕੀਤਾ ਜਾਏਗਾ । “ ਦੁਰਗੀ ਦਾ ਸਰੀਰ ਪਥਰਾਉਣ ਲੱਗਾ । ਉਸ ਨੇ ਇਕ ਡਾਡ ਹੋਰ ਮਾਰੀ , “ ਮੈਨੂੰ ਖ਼ਿਮਾ ਕਰੋ ! ਮੈਂ …। ” ਉਹ ਪੂਰੀ ਗੱਲ ਨਾ ਕਰ ਸਕੀ । ਪਰੇ ਨੂੰ ਹੋਈ ਦਿਲਾਵਰ ਖ਼ਾਨ ਨੇ ਉੱਛਲ ਕੇ ਉਸ ਨੂੰ ਬਾਹੋਂ ਫੜ ਲਿਆ , ਜਿਉਂ ਹੀ ਉਸ ਦਾ ਗੁੱਟ ਦਿਲਾਵਰ ਖ਼ਾਨ ਦੇ ਭਾਰੀ ਹੱਥ ਵਿਚ ਆਇਆ । ਉਸ ਦੇ ਮੂੰਹੋਂ ਇਕ ਦਮ ਨਿਕਲਿਆ , “ ਹੇ ਸਤਿਗੁਰੂ ! ਤੇਰਾ ਆਸਰਾ “ ਹੇ ਸਤਿਗੁਰੂ । ” ਇਹ ਸ਼ਬਦ ਗੂੰਜਿਆ । ਹੁਣ ਸਤਿਗੁਰੂ ਦਾ ਨਾਮ ਲੈ ਕੇ ਭਲਾ ਕਿਉਂ ਨਾ ਆਸਰਾ ਮਿਲੇ । ਜਿਹੜਾ ਗੁਰੂ ਦਾ ਹੋ ਜਾਏ , ਖ਼ਿਮਾ ਮੰਗ ਲਵੇ ਤਾਂ ਗੁਰੂ ਮਹਾਰਾਜ ਜ਼ਰੂਰ ਉਸ ਦੀ ਸਹਾਇਤਾ ਕਰਦੇ ਹਨ । ਉਸ ਵੇਲੇ ਹੇਠੋਂ ਮਰਾਸੀ ਨੇ ਆਵਾਜ਼ ਦਿੱਤੀ , “ ਨਵਾਬ ਸਾਹਿਬ ! ਨਵਾਬ ਸਾਹਿਬ । ਹੇਠਾਂ ਆਉ । ” “ ਕੀ ਹੋ ਗਿਆ ? ” “ ਫ਼ੌਜ ਆ ਗਈ । ਫ਼ੌਜਦਾਰ ਆਏ । ” ਦਿਲਾਵਰ ਖ਼ਾਨ ਨੇ ਹੱਥ ਛੱਡ ਦਿੱਤਾ । “ ਇਸ ਨੂੰ ਕਮਰੇ ਵਿਚ ਬੰਦ ਕਰੋ , ਇਸ ਘਰੋਂ ਬਾਹਰ ਨਾ ਜਾਏ । ” “ ਨਹੀਂ ਜਾਂਦੀ । ” ਆਖ ਕੇ ਮੇਹਰੂ ਨੇ ਦਿਲਾਵਰ ਖ਼ਾਨ ਨੂੰ ਭਰੋਸਾ ਦਿਵਾਇਆ ਤੇ ਦੋਵੇਂ ਹੇਠਾਂ ਉਤਰੇ । ਦਿਲਾਵਰ ਖ਼ਾਨ ਸਦਰ ਦਰਵਾਜ਼ੇ ਤੋਂ ਬਾਹਰ ਹੋਇਆ ਤਾਂ ਉਸ ਦੇ ਅੱਗੇ ਸਰਹਿੰਦ ਦਾ ਇਕ ਫ਼ੌਜਦਾਰ ਘੋੜੇ ਉੱਤੇ ਸਵਾਰ ਖਲੋਤਾ ਸੀ । “ ਗੁਰੂ ਆਇਆ ; ਤੇਰੇ ਸ਼ਹਿਰ ਵਿਚ । ….. ਤੇ । ” “ ਮੈਂ ਵੀ ਪਤਾ ਕਰਦਾ ਫਿਰਦਾ ਹਾਂ । ਮੈਨੂੰ ਪਤਾ ਲੱਗਾ , ਸੁਣਿਆ ਸੀ ਇਸ ਘਰ ਆਇਆ , ਘਰ ਦਾ ਮਾਲਕ ਫੜ ਕੇ ਅੰਦਰ ਦੇ ਦਿੱਤਾ ਹੈ ।… ਅਤੇ ਪਿੰਡ ਦੀ ਤਲਾਸ਼ੀ ਲਈ ਸੀ । ਇਸ ਮਕਾਨ ਵਿਚ ਕੌਣ ਸੀ ? ” “ ਪੂਰਨ ਮਸੰਦ ….. ਗੁਰੂ ਦਾ ਸੇਵਕ । ” ਗੁਰੂ ਦਾ ਸੇਵਕ । ” “ ਹਾਂ ਹਜ਼ੂਰ “ ਫਿਰ ਮਕਾਨ ਨੂੰ ਚੰਗੀ ਤਰ੍ਹਾਂ ਦੇਖਿਆ । ” ‘ ਹਾਂ । ’ ’ “ ਦੇਖੋ , ਗੁਰੂ ਜ਼ਰੂਰ ਬਲੋਲਪੁਰ ਵਿਚ ਹੋਏਗਾ । ਉਹ ਥੱਕਾ ਤੇ ਭੁੱਖਾ ….. ਇਕ ਇਕ ਘਰ ਦੇਖੋ ….. ਹਿੰਦੂਆਂ ਦੇ ਘਰ ਹੀ ਨਹੀਂ , ਸਗੋਂ ਮੁਸਲਮਾਨਾਂ ਦੇ ਘਰਾਂ ਦੀ ਵੀ ਤਲਾਸ਼ੀ ਲਉ , ਇਕ ਇਕ ਕਮਰਾ …..। ਜਿਵੇਂ ਹੁਕਮ ! ‘ ਆਉ , ਪੰਜ ਹਜ਼ਾਰ ਜਵਾਨ ਏਧਰ ਲੱਭਣ ਚੜ੍ਹਿਆ ਹੈ ।….. ਲੱਭੋ ਗੁਰੂ ਜੀਊਂਦਾ ਨਾ ਜਾਏ । ” ਦਿਲਾਵਰ ਖ਼ਾਨ ਨੂੰ ਫ਼ੌਜਦਾਰ ਦੇ ਨਾਲ ਤੁਰਨਾ ਪਿਆ । ਪਿੰਡ ਦੀ ਸ਼ਾਮਤ ਆ ਗਈ , ਘਰ ਘਰ ਦੀ ਤਲਾਸ਼ੀ ਹੋਣ ਲੱਗੀ ।
(ਚਲਦਾ )


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top