ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਨਵਾਬ ਅਗੇ ਨਾ ਝੁਕਣਾ

ਬਾਲ ਗੋਬਿੰਦ ਘਰ ਪਹੁੰਚੇ। ਉਨ੍ਹਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ ਤੇ ਅੱਖਾਂ ਦੀ ਤੱਕਣੀ ਕਿਸੇ ਸੋਚ ਕਾਰਣ ਡੂੰਘੀ ਡੂੰਘੀ ਜਾਪਦੀ ਸੀ। ਮਾਤਾ ਗੁਜਰੀ ਜੀ ਵਿਹੜੇ ਵਿਚ ਪੀੜ੍ਹੀ ਤੇ ਬੈਠੇ ਸੂਤਰ ਅਟੇਰ ਰਹੇ ਸਨ, ਬਾਲਕ ਗੋਬਿੰਦ ਰਾਏ ਦੇ ਚਿਹਰੇ ਦੇ ਅਸਾਧਾਰਨ ਭਾਵ ਨੂੰ ਵੇਖ ਕੇ ਉਨ੍ਹਾ ਦੇ ਦਿਲ ਨੂੰ ਤੌਖਲਾ ਜਿਹਾ ਲੱਗਾ। […]

ਸਿਰ ਦੇਣਾ ਕੇ ਸਿਰ ਵਰਤਣਾ ??

ਸਿਰ ਦੇਣਾ ਕੇ ਸਿਰ ਵਰਤਣਾ ?? ਪਿਛਲੇ ਕੁਝ ਸਮੇ ਤੋ ਵੇਖਿਆ ਜਦੋਂ ਵੀ ਕੋਈ ਗੁਰੂ ਪਿਆਰਾ ਪੰਥ ਦੀ ਖਾਤਿਰ ਕੌਮ ਦੀ ਖਾਤਰ ਸਿਰ ਦੇਣ ਦਾ ਹੋਕਾ ਦਿੰਦਾ , ਆਪਾ ਸਮਰਪਣ ਦੀ ਗੱਲ ਕਰਦਾ ਤਾਂ ਸਾਡਾ ਈ ਇੱਕ ਖ਼ਾਸ ਤਬਕਾ ਜੋ ਆਪਣੇ ਆਪ ਨੂੰ ਬੜਾ ਪਡ਼੍ਹਿਆ ਲਿਖਿਆ ਸੂਝਵਾਨ ਪੰਥ ਹਿਤੈਸ਼ੀ ਸਮਝਦਾ ਏ ਜ਼ੋਰ ਸ਼ੋਰ ਨਾਲ ਰੌਲਾ […]

ਇਤਹਾਸ ਪੜ੍ਹੋ – ਬਾਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ?

ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ ਗੁਰੂ ਜੀ ਦੇ ਵੱਡੇ ਸਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ‘ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ […]

ਇਤਿਹਾਸ – ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਜੰਗ ਵਿਚ ਸ਼ਹਾਦਤ

10 ਫਰਵਰੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਜੰਗ ਵਿਚ ਸ਼ਹਾਦਤ ਹੋਈ ਆਉ ਝਾਤ ਮਾਰੀਏ ਇਤਿਹਾਸ ਤੇ ਜੀ । ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। […]

ਇਤਿਹਾਸ – ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ

ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਇਕ ਬਹੁਤ ਹੀ ਇਕਾਂਤ ਤੇ ਮਨ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ । ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1572 ਈ . ਵਿਚ ਗੋਇੰਦਵਾਲ ਸਾਹਿਬ ਤੋਂ […]

9 ਫਰਵਰੀ ਦਾ ਇਤਿਹਾਸ – ਵੱਡਾ ਘੱਲੂਘਾਰਾ (ਭਾਗ ਪਹਿਲਾ)

ਗੱਲ ਫਰਵਰੀ ੧੭੬੨ ਈ ਦੀ ਆ,,, ਸਿੱਖਾ ਦਾ ਵੱਡਾ ਦਲ ਜਿਸ ਵਿੱਚ ਤਕਰੀਬਨ ਸਾਰੇ ਵੱਡੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ,ਜੈ ਸਿੰਘ ਘਨੱਈਆ, ਜੱਸਾ ਸਿੰਘ ਰਾਮਗੜ੍ਹੀਆ,ਤਾਰਾ ਸਿੰਘ,,,ਸਾਮ ਸਿੰਘ ਨਾਰਲੀਵਾਲਾ,,ਇਹ ਮਾਲਵੇ ਵੱਲ ਨੂੰ ਆ ਰਹੇ ਸੀ,,, ਨਾਲ ਵੱਡੀ ਗਿਣਤੀ ਵਿੱਚ ਵਹੀਰ ਆ,,, ਮਾਲਵੇ ਨੂੰ ਉਸ ਸਮੇਂ ਜੰਗਲ ਦਾ ਇਲਾਕਾ ਕਿਹਾ ਜਾਂਦਾ ਹੈ,,,, ਸਿੰਘਾਂ ਦਾ ਮਕਸਦ […]

ਗੁਰੂ ਗੋਬਿੰਦ ਸਿੰਘ ਜੀ ਭਾਗ 8

ਗੁਰੂ ਗੋਬਿੰਦ ਸਿੰਘ ਜੀ ਭਾਗ 8 ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤਕ ਲੋਕਾਂ ਨੂੰ ਸਮਾਜਿਕ ਤੇ ਅਧਿਆਤਮਿਕ ਉਪਦੇਸ਼ ਦਿਤੇ । ਬਾਕੀ ਸਾਰੀ ਜਿੰਦਗੀ ਓਹ ਮਾਨਵ ਸੁਤੰਤਰਤਾ ਲਈ ਜਦੋ ਜਹਿਦ ਕਰਦੇ ਰਹੇ, ਝੂਜਦੇ ਰਹੇ , ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ,ਮਜਲੂਮਾਂ .ਗਰੀਬਾਂ ਤੇ ਇਨਸਾਫ਼ ਦੀ ਰਖਿਆ ਕਰਨ ਲਈ ਅਨੇਕ ਕੁਰਬਾਨੀਆਂ […]

ਨਿਹੰਗ ਸਿੰਘ ਬਾਰੇ ਪੂਰੀ ਜਾਣਕਾਰੀ

ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ; ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਜੀ ਦੇ ਰਾਜਸੀ ਭਾਵ ਮੀਰੀ ਦੇ ਵਾਰਸ (ਨੁਮਾਇੰਦੇ) ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ-ਬਾਦਸ਼ਾਹੀ ਤਾਜ਼ ਨਾਲ ਕਰਦੇ ਹਨ। […]

ਇਤਿਹਾਸ – ਗੁਰਦੁਆਰਾ ਦਮਦਮਾ ਸਾਹਿਬ ਜੀ – ਦਿੱਲੀ

ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ 1707 ਨੂੰ ਹੋਈ ਮੁਲਾਕਾਤ ਦੀ ਯਾਦ ਵਿਚ ਸੁਸ਼ੋਭਿਤ ਹੈ। ਬਹਾਦਰ ਸ਼ਾਹ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋਣ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਗਮਨ ਕੀਤਾ ਅਤੇ ਸਿੱਖ ਫੌਜਾਂ ਸਮੇਤ ਆਪਣੀ ਰਿਹਾਇਸ਼ ਮੋਤੀ ਬਾਗ਼ ਵਿਖੇ ਰੱਖੀਂ। ਗੁਰੂ ਸਾਹਿਬ ਦੀ ਬਾਦਸ਼ਾਹ […]

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 13

ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” […]

Begin typing your search term above and press enter to search. Press ESC to cancel.

Back To Top