22 ਦਸੰਬਰ 2024
ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ
ਕੋਟਿ ਕੋਟਿ ਪ੍ਰਣਾਮ

ੴ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ || ੴ
ੴ ਸਤਿਗੁਰਿ ਤੁਮਰੇ ਕਾਜ ਸਵਾਰੇ || ੴ

ਦੁਨੀਆਂ ਤੋਂ ਰੱਖੀਏ ਲੱਖ ਪਰਦੇ
ਪਰ ਤੇਰੇ ਤੋਂ ਕੁੱਝ ਨੀਂ ਲੁਕਦਾ
ਇੱਕ ਤੇਰੇ ਹੀ ਦਰ ਰੱਬਾ
ਜਿੱਥੇ ਆ ਕੇ ਇਹ ਸਿਰ ਝੁਕਦਾ
#ਵਾਹਿਗੁਰੂ ਜੀ 🙏🙏

ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥
ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ॥

ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥
ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥
ਗੁਰੁ ਭੇਟਿਆ ਹੈ ਮੁਕਤਿ ਦਾਤਾ ॥
ਹਰਿ ਕੀਈ ਹਮਾਰੀ ਸਫਲ ਜਾਤਾ ॥
ਮਿਲਿ ਸੰਗਤੀ ਗੁਨ ਗਾਵਨੋ ॥੧॥

7 ਅਕਤੂਬਰ 2023
ਬਾਬਾ ਬੁੱਢਾ ਸਾਹਿਬ ਜੀ ਦੇ
ਜੋੜ ਮੇਲੇ ਦੀਆਂ ਸਭ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ

ਸਤਲੁਜ ਵੱਲੋਂ ਰੁਮਕਦੀ, ਫ਼ਜਰੀ ਨਵੀਂ ਸਮੀਰ
ਪਲੰਘ ਪਾਲਕੀ, ਵਿੱਚ ਸੀ, ਸਜਿਆ ਉੱਚ ਦਾ ਪੀਰ
ਗ਼ਨੀ ਖ਼ਾਂ ਅਤੇ ਨਬੀ ਖ਼ਾਂ, ਦਗਣ ਅਕ਼ੀਦਤ ਨਾਲ
ਚਾਨਣ ਧਰ ਦਾ ਚੁੱਕਦੇ, ਜਿਸਦੇ ਰਾਹ ਮੁਹਾਲ।
~ ਹਰਿੰਦਰ ਸਿੰਘ ਮਹਿਬੂਬ✍️

ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨਹੀਂ ਦੇ ਸਕਦਾ ਮਾਂ ਗੁਜਰੀ ਦੇ ਪੋਤਿਆਂ ਦਾ

ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ॥
ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ॥

ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!

Begin typing your search term above and press enter to search. Press ESC to cancel.

Back To Top