ਸਤਿਗੁਰ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ ।।
“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ”
ਬੰਦੀ ਛੋੜ ਦਿਵਸ ਦੀਆਂ ਸਿੱਖ ਸੰਗਤਾਂ ਨੂੰ ਲੱਖ – ਲੱਖ ਵਧਾਈਆਂ ।
ਇਸ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਗਵਾਲੀਅਰ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ।
ਇਸ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਸੀ । 🪔🏮🕯💡
ਬਹੁਤ ਖੁਸ਼ ਹਾਂ
ਤੇਰੀ ਰਜ਼ਾ ਵਿੱਚ ਵਾਹਿਗੁਰੂ..
ਜੋ ਗਵਾ ਲਿਆ, ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ
ਸੁਬਹ ਦੀ ਪਹਿਲੀ ਸ਼ੁਰੂਆਤ… ਵਾਹਿਗੁਰੂ ਜੀ ਦੇ ਨਾਮ ਤੋਂ..
ਸਭ ਦਾ ਭਲਾ ਹੋਏ. ਸਭ ਖੁਸ਼ ਰਹਿਣ.
ਵਾਹਿਗੁਰੂ!
ਸੁਣਦਾ ਏ ਉਹ ਸਭ ਦੀ ਅਰਦਾਸ,
ਪੂਰੀ ਕਰੇ ਹਰ ਇੱਕ ਦੀ ਆਸ,
ਜਪਦੇ ਰਹੋ ਬਸ ਹਰ ਇੱਕ ਸਵਾਸ,
ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ🙏
ਖੇਡਣ ਵਾਲੀਆਂ ਉਮਰਾਂ ਦੇ ਵਿੱਚ
ਆਪਣੀਆਂ ਜਾਨਾ ਵਾਰ ਗਏ,
ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ 🙏
ਚੰਨ ਚਾਰ ਗਏ।।
ਸ਼ਹੀਦਾਂ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ
ਵਾਹਿਗੁਰੂ ਜੀ ਕੀ ਫਤਿਹ ਜੀ
ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ
ਜੇ ਗਾਂਧੀ ਜਯੰਤੀ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ
ਫਿਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਿਓ ਨਹੀ
ਮਿਹਰਵਾਨੁ ਸਾਹਿਬੁ ਮਿਹਰਵਾਨੁ ।।
ਸਾਹਿਬੁ ਮੇਰਾ ਮਿਹਰਵਾਨੁ ।।
ਜੀਅ ਸਗਲ ਕਉ ਦੇਇ ਦਾਨ ।।

