ਉਸਦੇ ਹੀ ਇੱਕ ਸੱਚੇ ਦਰ ਤੋਂ, ਰੱਖਦੇ ਹਾਂ ਆਸ,
ਦੁੱਖ ਮਿਟਾਵੇ, ਸੁੱਖ ਲਿਆਵੇ ਕਿਸਮਤ ਨੂੰ ਉਹ ਭਾਗ ਲਗਾਵੇ,
ਮੇਰੇ ਧੰਨ ਸ੍ਰੀ ਗੁਰੂ ਰਾਮਦਾਸ 🙏
ਮੇਰੀ ਸਾਰੀ ਮੈ ਮੈ ਮੁਕ ਗਈ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ .
ਮੇਰਾ ਕੁਜ ਨੀ ਬਾਬਾ ਸਭ ਕੁਜ ਤੇਰਾ ਏ
ਇਕੋ ਘੁੱਟ ਵਿੱਚ ਮੈ ਸੱਤ ਜਨਮ ਜੀ ਆਇਆ
ਲਿਖਤ-ਬੱਬੂ ਮਾਨ
ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ
ਤੇ ਉਸ ਅੱਗੇ ਕੀਤੀ ਅਰਦਾਸ
ਸਭ ਤੋਂ ਵਧੀਆ ਦਵਾਈ ਹੈ
ਤਿਨ ਕੋ ਬਾਜ ਨਹੀ ਮੈਂ ਦੇਨਾ ।
ਤਾਜ ਬਾਜ ਤਿਨ ਤੇ ਸਭ ਲੇਨਾ ।
ਬਚਨ – ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ
ਸਰੋਤ – ਗੁਰ ਬਿਲਾਸ
~ ਮੇਜਰ ਸਿੰਘ
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
ਬਿਨ ਬੋਲਿਆਂ ,
ਸਭ ਕਿਛ ਜਾਣਦਾ
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ
ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ
ਪੁੱਤਾਂ ਨਾਲੋਂ ਪੋਤਰੇ ਪਿਆਰੇ ਮਾਤਾ ਬਹੁਤ ਹੁੰਦੇ ,
ਕਾਹਨੂੰ ਸੁੱਟੀ ਜਾਣਾ ਐਂਵੇ ਕਾਲਜਾ ਮਰੋੜ ਕੇ
ਗੁਜਰੀ ਨੂੰ ਆਖਦਾ ਜਲਾਦ ਹੱਥ ਜੋੜ ਕੇ
ਅੰਮੀਏ ਮਾਸੂਮਾਂ ਤਾਈਂ ਲੈ ਜਾ ਘਰ ਮੋੜ ਕੇ
ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ ।
⚜ * ਸ਼ਹੀਦੀ ਹਫਤਾ * ⚜
⚜ 20 ਦਸੰਬਰ ਤੋਂ 27 ਦਸੰਬਰ ਤੱਕ ⚜
6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ।
6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ
7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ
8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਅਤੇ
8 ਪੋਹ / 22 ਦਸੰਬਰ : ਨੂੰ ਹੀ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ
9 ਪੋਹ / 23 ਦਿਸੰਬਰ : ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ
9 ਪੋਹ / 23 ਦਿਸੰਬਰ : ਦੀ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ
10 ਅਤੇ 11 ਪੋਹ / 24 ਅਤੇ 25 ਦਸੰਬਰ : ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ
12 ਪੋਹ / 26 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।
13 ਪੋਹ ./ 27 ਦਸੰਬਰ ਨੂੰ ਤਿੰਨਾ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ।
ਵਾਹਿਗੁਰੂ ਜੀ 🙏
ਵਾਹਿਗੁਰੂ ਜੀ 🙏
Dalveer Singh
ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥
ਆਪ ਹਾਥ ਦੈ ਲੇਹੁ ਉਬਾਰੀ ॥
ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ਅਕਾਲਪੁਰਖ ।
ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ

