ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆ ਸੀ ਲਗਦੀ ਫੀਸ ਕੋਈ ਨਾ
ਸੋਭਾ ਸੁਣ ਕੇ ਦਾਖਲ ਮੈਂ ਆਣ ਹੋਇਆ
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ
ਐਸੀ ਜੱਗ ਤੇ ਕਾਇਮ ਮਿਸਾਲ ਕੀਤੀ
ਜੀਹਦੀ ਦੁਨੀਆਂ ਤੇ ਕਰਦਾ ਰੀਸ ਕੋਈ ਨਾ
ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ
ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ
ਸਤਿ ਸ੍ਰੀ ਅਕਾਲ ਜੀ 🙏🙏
ਆਕਾਲ ਪੁਰਖ ਜੀ ਸਭ ਨੂੰ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ ਬਖਸ਼ਣ ਜੀ 🙏🙏
23 ਅਕਤੂਬਰ 2024
ਬਾਬਾ ਬੁੱਢਾ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਸਮੂਹ
ਸੰਗਤਾਂ ਨੂੰ ਲੱਖ ਲੱਖ ਵਧਾਈਆਂ
ਵਾਹਿਗੁਰੂ ਜੀ
ਤੇਰੇ ਬਿਨਾਂ ਕੋਈ ਨਾ ਸਹਾਰਾ ਬਾਬਾ ਨਾਨਕਾ,
ਡੁਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ।।
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।।
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।
ਹਰਿ ਕੇ ਨਾਮ ਵਿਟਹੁ ਬਲਿ ਜਾਉ।।
ਤੂੰ ਵਿਸਰਹਿ ਤਦਿ ਹੀ ਮਰਿ ਜਾਉ।।
ਆਪਣੇ ਚੰਗੇ ਦਿਨ ਦੀ ਸ਼ੁਰੂਆਤ ਲਈ
ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈਂਦੀਆਂ ਹੋਈਆਂ
ਸਾਰੀਆਂ ਸੰਗਤਾਂ ਲਵਾਓ ਜੀ ਆਪਣੀਆਂ ਹਾਜ਼ਰੀਆਂ ਲਿਖੋ ਜੀ ਵਾਹਿਗੁਰੂ ਜੀ
ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ
ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ
ਕਿਸੇ ਚੁਗਲ ਨੇਂ ਚੁਗਲ ਖੋਰ ਬਣਕੇ
ਕੰਨ ਔਰੰਗਜ਼ੇਬ ਦੇ ਦਿੱਲੀ ਜਾ ਭਰੇ ਨੇਂ
ਕੌਣ ਨੀਵਾਂ ਦਿਖਾਊ ਮੇਰੇ ਪਾਤਿਸ਼ਾਹ ਨੂੰ
ਮਾੜੀ ਸੋਚ ਵਾਲੇ ਤਾਂ ਪਹਿਲਾਂ ਈ ਹਰੇ ਨੇਂ
ਝੂਠੀਆਂ ਕਸਮਾਂ ਗਊ ਦੀ ਸੌਂਹ ਖਾ ਕੇ
ਯੁੱਧ ਨਾਂ ਕਰਨ ਨੂੰ ਸਭ ਕਹਿ ਗਏ ਨੇਂ
ਸ਼ਹਿਨਸ਼ਾਹ ਕਿਲੇ ਨੂੰ ਖਾਲੀ ਕਰ ਤੁਰ ਪਏ
ਸਾਰੇ ਵੈਰੀ ਜਾਂਦੇ ਜਥੇ ਨੂੰ ਪਿਛੋਂ ਪੈ ਗਏ ਨੇਂ
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ
ਪ੍ਰਕਾਸ਼ ਪੁਰਬ ਦੀਆਂ
ਸਰਬੱਤ ਸੰਗਤਾਂ ਨੂੰ ਲੱਖ ਲੱਖ
ਮੁਬਾਰਕਾਂ
ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ?
ਕੀ ਸੱਟਾਂ ਦੇ ਰੰਗ ਨੀਲੇ ਸੀ ਜਾਂ ਮੁੱਖ ਉਨਾਂ ਦੇ ਗੋਰੇ ਸੀ ? ੧
ਮਾਂ ਕਿਹੜੀ ਮੱਤ ਤੂੰ ਦਿੱਤੀ ਸੀ ,ਜੋ ਉਹ ਰਤਾ ਭਰ ਵੀ ਡੋਲੇ ਨਾ
ਉਹ ਬਿਨਾ ਵਾਹਿਗੁਰੂ ਕਹਿਣੇ ਤੋਂ ,ਹੋਰ ਲਫ਼ਜ਼ ਕੋਈ ਵੀ ਬੋਲੇ ਨਾ
ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ,ਜਾਂ ਕਿੰਨੇ ਠੰਡੇ ਭੋਰੇ ਸੀ ?
ਦੱਸੀਂ ਮਾਂ ਤੂੰ ਕੀ ਦੱਸਿਆ ਸੀ ,ਜਦੋਂ ਲਾਲ ਕਚਹਿਰੀ ਤੋਰੇ ਸੀ ?੨
ਕਿਹੜੇ ਕਿਹੜੇ ਰਾਹਾਂ ਤੋਂ ,ਕਿਵੇਂ ਤੁਰਦੇ ਸੀ ਉਹ ਨਿੱਕੇ ਬਾਲ
ਉਂਗਲੀ ਫੜ ਜਦੋਂ ਰਾਤ ਹਨੇਰੀ ,ਤੁਰਦੀ ਸੀ ਤੂੰ ਲੈ ਕੇ ਨਾਲ
ਬਰਾਬਰ ਹੋ ਕੇ ਰਲਦੇ ਸੀ ,ਜਾਂ ਪਿੱਛੇ ਸੀ ਜਾਂ ਮੋਹਰੇ ਸੀ ?
ਦੱਸੀਂ ਮਾਂ ਤੂੰ ਕਿਵੇਂ ਚੁੰਮੇ ਮੱਥੇ ,ਲਾਲਾਂ ਦੇ ਜਦ ਤੋਰੇ ਸੀ੩
ਲਹੂ ਲੁਹਾਣ ਤੇ ਭੁੱਖੇ ਪੋਤੇ , ਦੇਖ ਕਿਵੇਂ ,ਤੇਰਾ ਦਿਲ ਧਰਿਆ ਸੀ
ਕਿਹੜੀ ਮਾਂ ਤੂੰ ਬੰਦਗੀ ਕੀਤੀ ,ਕਿਵੇਂ ਸਬਰ ਤੂੰ ,ਕਰਿਆ ਸੀ
ਆਈ ਖ਼ਬਰ ਜਾਂ ਮੌਤ ਦੋਹਾਂ ਦੀ ,ਕਿਵੇਂ ਦੋਵੇਂ ਹੱਥ ਜੋੜੇ ਸੀ
ਤੁਰਗੀ ਮਾਂ ਤੂੰ ਨਾਲ ਉਨਾਂ ਦੇ ,ਜਾਂ ਸੱਚ-ਖੰਡ ਪੋਤੇ ਤੋਰੇ ਸੀ੪
ਰੋ ਰੋ ਕੇ ਮੈਂ ਕੰਧ ਸਰਹੰਦ ਦੀ ,ਧੋ ਦਿਆਂ ਨਾਲ ਮੈਂ ਹੰਝੂਆਂ ਦੇ
ਨਹੀਂ ਭੁੱਲਦੀ ਕੁਰਬਾਨੀ ਸਾਨੂੰ ,ਜੋ ਸ਼ੁਰੂ ਨਾਲ ਹੋਈ ਸੀ ਜੰਝੂਆਂ ਦੇ
ਦੁਨੀਆਂ ਸੁਣ ਕੇ ਧਾਹਾਂ ਮਾਰੇ ,ਪਰ ਤੂੰ ਭਰੇ ਨਾ ਕਦੀ ਹਟਕੋਰੇ ਸੀ
ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ?੫
ਕਿਵੇਂ ਕਿਵੇਂ ਤੂੰ ਲਾਡ ਲਡਾਏ ,ਮਾਂ ਪੋਤੇ ,ਜਦੋਂ ਆਖਰ ਵਾਰੀ ਤੋਰੇ ਸੀ !
ਦੱਸੀਂ ਮਾਤਾ ਗੁਜਰੀ ਜੀ ਕਿਵੇਂ ਲਾਲ ਤੂੰ ਹੱਥੀਂ ਤੋਰੇ ਸੀ –
ਦਸੰਬਰ २२/२०੨੧
Surjit Singh Virk
Surrey Canada –