ਧੁਰ ਕੀ ਬਾਣੀ ਆਈ ,
ਤਿਨ ਸਗਲੀ ਚਿਤ ਮਿਟਾਈ
ਬਾਣੀ ਗੁਰੂ, ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ॥ ਅੰਗ -੯੮੨
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ॥
ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ॥
ਤੇਰਾ ਦਰ ਜੰਨਤ ਤੋਂ ਸੋਹਣਾ ਏ….
ਜਿੱਥੇ ਦਰਦਾਂ ਤੋਂ ਆਰਾਮ ਮਿਲੇ!!
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।
ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ,
ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।
ਸਾਰੇ ਪੰਡਾਲ “ਚ ਛਾ ਗਈ ਸੀ ਖ਼ਾਮੋਸ਼ੀ ਭਾਰੀ,
ਦਿਲ ਦੀ ਧੜਕਨ ਸੁਣਦੀ ਸੀ ਵਾਰੀ ਵਾਰੀ॥
ਗੱਲ ਏਥੇ ਨਈ ਰਹਿ ਗਈ ਹੁਣ ਤੇਰਾਂ ਮੇਰਾਂ ਦੀ,
ਕਲਗ਼ੀਆਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਭਾਈ ਦਯਾ ਰਾਮ ਆ ਗਿਆ ਸੀਸ ਤਲੀ ਤੇ ਧਰ ਕੇ,
ਅਣਖੀਲਾ ਸ਼ੇਰ ਉਹ ਬਣ ਗਿਆ, ਅੰਮ੍ਰਿਤ ਬਾਟੇ ਦਾ ਛਕਕੇ
ਧਰਮ ਦਾਸ ਤੇ ਮੋਹਕਮ ਚੰਦ ਨੇ ਆਣ ਸੀਸ ਝੁਕਾਇਆ ,
ਪਾਤਸ਼ਾਹ ਅਸੀ ਤਾਂ ਆਪਣੇਆਪ ਨੂੰ ਤੇਰੇ ਲੜ ਲਾਇਆ।
ਅਨੰਦਪੁਰ ਸਾਹਿਬ “ਚ ਉਦਾਸੀ ਛਾ ਗਈ ਕੇਰਾਂ ਜੀ ,
ਬਾਜਾ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ॥
ਸਾਹਿਬ ਚੰਦ ਤੇ ਹਿੰਮਤ ਰਾਏਵੀ ਆ ਗਏ ਸਿਰ ਉੱਚੇ ਕਰਕੇ
ਆਪਣੇ ਆਪ ਨੂੰ ਉਹ ਸਮਝਦੇ ਬੱਚੇ ਕਲਗੀੰਧਰ ਦੇ ।
ਮੁਗਲਾਂ ਨੂੰ ਗਸ਼ ਪੈ ਗਈ ਦਿਨ-ਰਾਤ ਦੇ ਗੇੜਾਂ ਦੀ ,
ਕਲਗ਼ੀਆਂ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਤੇਰੀ ਸੋਭਾ ਕਰਨੀ ਔਖੀ ਏ , ਤੇਰੇ ਚੋਜ ਨਿਆਰੇ,
ਧਰਮ ਤੋਂ ਜਾਨਾਂ ਵਾਰਦੇ ਰਹਿਣਗੇ , ਤੇਰੇ ਪਿਆਰੇ।
ਪਿਤਾ ਪੁੱਤਰ ਵਾਰ ਕੇ ਵੀ ਕੀਤਾ ਵੱਡਾ ਜੇਰਾ ਜੀ,
ਬਾਜ਼ਾਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ।
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥ (ਮਾਝ ਬਾਰਹਮਾਹਾ , ਮ:੫/੧੩੫)
ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।
ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।
ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।
ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’
ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ
ਤੇ ਉਸ ਅੱਗੇ ਕੀਤੀ ਅਰਦਾਸ
ਸਭ ਤੋਂ ਵਧੀਆ ਦਵਾਈ ਹੈ
ਸਿਖ ਧਰਮ ਦੀਆਂ ਕੁਝ ਅਹਿਮ ਗੱਲਾਂ
ਪਹਿਲਾ ਗੁਰਦੁਆਰਾ — ਐਮਨਾਬਾਦ
ਪਹਿਲਾ ਸ਼ਹੀਦ – ਗੁਰੂ ਅਰਜਨ ਦੇਵ ਜੀ
ਪਹਿਲਾ ਗਰੰਥ – ਆਦਿ ਬੀੜ
ਪਹਿਲਾ ਗਰੰਥੀ – ਬਾਬਾ ਬੁਢਾ
ਪਹਿਲਾ ਵਾਕ – ਸੰਤਾ ਕੇ ਕਾਰਜ ਆਪ ਖਲੋਆ
ਪਹਿਲੀ ਬਾਣੀ – ਜਪੁਜੀ ਸਾਹਿਬ
ਪਹਿਲਾ ਉਤਾਰਾ (ਗੁਰੂ ਗ੍ਰੰਥ ਸਾਹਿਬ ) – ਭਾਈ ਬੰਨੋ ਜੀ
ਪਹਿਲਾ ਰਾਗ – ਸ੍ਰੀ ਰਾਗ
ਪਹਿਲਾ ਸ਼ਸ਼ਤਰ ਧਾਰੀ ਗੁਰੂ – ਗੁਰੂ ਹਰਗੋਬਿੰਦ ਸਿੰਘ ਜੀ
ਪਹਿਲਾ ਤਖ਼ਤ – ਅਕਾਲ ਤਖ਼ਤ
ਪਹਿਲਾ ਢਾਢੀ -ਅਬਦੁਲਾ
ਗੁਰੂ ਤੇਗ ਬਹਾਦੁਰ ਨੂੰ ਕਿਸਨੇ ਢੂੰਡਿਆ – ਭਾਈ ਮੱਖਣ ਸ਼ਾਹ ਲਾਬਾਣਾ
ਸਭ ਤੋ ਪਹਿਲਾ ਸਿਖ ਰਾਜ ਕਿਸਨੇ ਕਾਇਮ ਕੀਤਾ – ਬੰਦਾ ਬਹਾਦਰ
ਸਿਖੀ ਧਾਰਨ ਕਰਨੇ ਵਾਲੀ ਪਹਿਲੀ ਬੀਬੀ – ਬੇਬੇ ਨਾਨਕੀ
ਸਿਖ ਧਰਮ ਦੀ ਪਹਿਲੀ ਸ਼ਹੀਦ ਬੀਬੀ – ਮਾਤਾ ਗੁਜਰੀ
ਪਹਿਲਾ ਧਰਮ ਜਿਸਨੇ ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ – ਸਿੱਖ ਧਰਮ
ਪਹਿਲਾ ਤਖ਼ਤ – ਅਕਾਲ ਤਖ਼ਤ
ਸਿਖ ਧਰਮ ਦੇ ਪਹਿਲੇ ਵਿਆਖਿਆ ਕਾਰ – ਭਾਈ ਗੁਰਦਾਸ ਜੀ
ਪਹਿਲਾ ਉਪਦੇਸ਼ —ਨਾ ਕੋ ਹਿੰਦੂ ਨਾ ਮੁਸਲਮਾਨ (ਗੁਰੂ ਨਾਨਕ ਦੇਵ ਜੀ )
ਪਹਿਲਾ ਮਹਾਰਾਜਾ – ਮਹਾਰਾਜਾ ਰਣਜੀਤ ਸਿੰਘ
ਪਹਿਲੀ ਮਹਾਰਾਣੀ -ਮਹਾਰਾਣੀ ਜਿੰਦਾ

