ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥☬॥
ਵਾਹਿਗੁਰੂ ਜੀ ਸਭ ਦਾ ਦਿਨ ਖੁਸ਼ੀਆਂ ਭਰਿਆ ਲੈ ਕੇ ਆਉਣ …
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ

23 ਅਕਤੂਬਰ 2024
ਬਾਬਾ ਅਟਲ ਰਾਏ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
ਵਾਹਿਗੁਰੂ ਜੀ

ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ

ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ
ਦਸਾਂ ਗੁਰੁਵਾਂ ਦੀ ਜੋਤ ❤️
ਸਾਰੀ ਦੁਨੀਆ ਦੇ ਮਲਿਕ 🙏

ਹਰ ਖਜ਼ਾਨਾ ਮੇਰੇ ਬਾਜਾਂ ਵਾਲੇ ਦਾ ।
ਹਰ ਸਤਿਕਾਰ ਮੇਰੇ ਬਾਜਾ ਵਾਲੇ ਦਾ,
ਸਿਰ ਝੁਕਿਆ ਨਹੀਂ ਸੀ ਕਟਵਾ ਦਿੱਤਾ।
ਐਸਾ ਪਰਿਵਾਰ ਮੇਰੇ ਬਾਜਾ ਵਾਲੇ ਦਾ ।

ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
ਸੋ ਜਨੁ ਹੋਆ ਸਦਾ ਨਿਹਾਲਾ ॥

ਅਚਾਨਕ ਹੀ ਬੱਦਲ ਹੋ ਗਏ ਤੇ ਗੜਿਆਂ ਦੀ ਵਰਖਾ ਹੋਣ ਲੱਗ ਗਈ
ਮੀਂਹ ਗੜੇ ਬਹੁਤ ਤੇਜ਼ੀ ਨਾਲ ਪੈਣੇ ਸ਼ੁਰੂ ਹੋਏ ।
ਸਿੰਘਾ ਨੇ ਇਕ ਕੰਬਲ ਲਿਆ ਤੇ ਤੇਜੀ ਨਾਲ ਚਾਰ ਕੋਨਿਆਂ ਤੋ ਫੜ ਕੇ
ਕਲਗੀਧਰ ਜੀ ਉੱਪਰ ਕੀਤਾ ਕਿ ਉਹਨਾਂ ਦੇ ਸਰੀਰ ਤੇ ਗੜੇ ਨਾ ਵੱਜਣ ।
ਗੁਰੂ ਗੋਬਿੰਦ ਸਿੰਘ ਜੀ ਨੇ ਭੱਥੇ ਵਿੱਚੋਂ ਇਕ ਤੀਰ ਕੱਢਿਆ
ਜਿਸਦਾ ਮੂੰਹ ਬਹੁਤ ਚੌੜਾ ਸੀ , ਗੁਰੂ ਜੀ ਨੇ ਉਹ ਤੀਰ ਆਪਣੇ ਘੋੜੇ ਦੇ ਸਿਰ ਉਪਰ ਕਰ ਦਿੱਤਾ ਤਾਂ ਜੋ ਗੜ੍ਹੇ ਘੋੜੇ ਦੇ ਸਿਰ ਉੱਪਰ ਨਾ ਵੱਜਣ ।
ਨਹੀਂ ਤਾਂ ਘੋੜੇ ਨੂੰ ਤਕਲੀਫ ਹੋਵੇਗੀ ।
ਮੈੰ ਦੁਨੀਆਂ ਦੇ ਲੋਕਾਂ ਨੂੰ ਪੁੱਛਦਾ ਹਾਂ ਮੈਨੂੰ ਏਹ ਦੱਸੋ
ਹੋਰ ਮੁੱਹਬਤ ਕੀ ਹੁੰਦੀ ਹੈ । ਏਹ ਮੁੱਹਬਤ ਦਾ ਸਿਖਰ ਹੈ ।
ਬਹੁਤ ਔਖਾ ਹੁੰਦਾ ਆਪਣੇ ਗੁਰੂ ਦਾ ਹੋ ਕੇ ਮਰਨਾ ।
..💐

ਗੁਰੂ ਨਾਨਕ ਦੇਵ ਜੀ ਤੁਹਾਨੂੰ ਤੰਦਰੁਸਤੀ,
ਦੌਲਤ, ਸ਼ਾਂਤੀ ਅਤੇ ਬੁੱਧੀ ਬਖਸ਼ਣ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ
ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।

ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ,
ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ,
ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ

23 ਦਸੰਬਰ 8 ਪੋਹ 1704 ਈ:
ਅੱਜ ਦੇ ਦਿਨ ਚਮਕੌਰ ਦੀ ਕੱਚੀ ਗੜ੍ਹੀ ਵਿਖੇ ਸਾਹਿਬ ਸ਼੍ਰੀ
ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਵੱਡੇ
ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ
ਸਿੰਘ ਜੀ 40 ਲੱਖ ਫੌਜ ਨਾਲ ਲੜਦੇ ਹੋਏ ਸ਼ਹੀਦੀ
ਪ੍ਰਾਪਤ ਕਰ ਗਏ ਸਨ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

Begin typing your search term above and press enter to search. Press ESC to cancel.

Back To Top