ਹੁਕਮਨਾਮਾ ਸਾਹਿਬ

ਸੰਧਿਆ ਵੇਲੇ ਦਾ ਹੁਕਮਨਾਮਾ – 03 ਜਨਵਰੀ 2026

ਅੰਗ : 668 ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ […]

ਪਿਛਲੇ ਹੁਕਮਨਾਮੇ ਪੜ੍ਹੋ

ਅਮ੍ਰਿਤ ਵੇਲੇ ਦਾ ਹੁਕਮਨਾਮਾ – 03 ਜਨਵਰੀ 2026

ਅੰਗ : 713 ਟੋਡੀ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ […]

ਪਿਛਲੇ ਹੁਕਮਨਾਮੇ ਪੜ੍ਹੋ
ਸਿੱਖ ਇਤਿਹਾਸ

ਸਿੱਖ ਇਤਿਹਾਸ ਦੀ ਮਹਾਨ ਨਾਰੀ – ਸੋਫੀਆ ਦਲੀਪ ਸਿੰਘ

ਸਿੱਖ ਇਤਿਹਾਸ ਦੀ ਮਹਾਨ ਨਾਰੀ – ਸੋਫੀਆ ਦਲੀਪ ਸਿੰਘ 🌸 ਸੋਫੀਆ ਦਲੀਪ ਸਿੰਘ – ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਧੀ – ਉਹ ਨਾਰੀ ਸੀ ਜਿਸਨੇ ਰਾਜਸੀ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ, ਆਪਣੀ ਜ਼ਿੰਦਗੀ ਔਰਤਾਂ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਰ ਦਿੱਤੀ। 👑 ਰਾਜਸੀ ਪਰਿਵਾਰ ਤੋਂ ਇਨਕਲਾਬੀ ਰੂਹ […]

ਪੜ੍ਹੋ ਪੂਰਾ ਇਤਿਹਾਸ

ਮਾਛੀਵਾੜਾ ਭਾਗ 16 ਤੇ ਆਖਰੀ

ਮਾਛੀਵਾੜਾ ਭਾਗ 16 ਤੇ ਆਖਰੀ ਨੂਰਾ ਮਾਹੀ – ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ […]

ਪੜ੍ਹੋ ਪੂਰਾ ਇਤਿਹਾਸ

ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708)

ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708) ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਹੇ, ਅਸੀਂ ਹੁਣ ਸੱਚਖੰਡ ਗਮਨ ਕਰਨਾ ਹੈ। ਸੁਣ ਕੇ ਸਭ ਸਿੰਘ ਗਮਗੀਨ ਹੋ ਗਏ। ਫਿਰ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਪੰਥ ਨੂੰ ਕਿਸ ਦੇ ਲੜ ਲਾ ਚੱਲੇ ਹੋ…… ? ਸਤਿਗੁਰਾਂ ਨੇ ਕਿਹਾ, ਤੁਹਾਨੂੰ ਐਸੇ […]

ਪੜ੍ਹੋ ਪੂਰਾ ਇਤਿਹਾਸ

22 ਵਾਰਾਂ – ਭਾਗ 4

ਟੁੰਡੇ ਅਸਰਾਜੈ ਕੀ ਵਾਰ ਲੋਕ-ਵਾਰ ਅਨੁਸਾਰ ਰਾਜਾ ਸਾਰੰਗ ਦੇ ਪੁੱਤਰ ਅਸਰਾਜੇ ਨੂੰ ਉਸ ਦੇ ਮਤਰੇਏ ਭਰਾਵਾਂ ਸਰਦੂਲ ਰਾਏ ਅਤੇ ਸੁਲਤਾਨ ਖਾਨ ਨੇ ਗਲੋਂ ਲਾਹੁਣ ਲਈ ਹੱਥ ਕੱਟ ਕੇ ਅੰਨ੍ਹੇ ਖੂਹ ਵਿਚ ਸੁੱਟ ਦਿੱਤਾ ਅਤੇ ਅਫਵਾਹ ਉਡਾ ਦਿੱਤੀ ਕਿ ਉਸ ਨੂੰ ਸ਼ੇਰ ਖਾ ਗਿਆ। ਵਣਜਾਰਿਆਂ ਦਾ ਇਕ ਕਾਫ਼ਲਾ ਉਸ ਖੂਹ ਦੇ ਕੋਲੋਂ ਦੀ ਲੰਘ ਰਿਹਾ ਸੀ […]

ਪੜ੍ਹੋ ਪੂਰਾ ਇਤਿਹਾਸ

ਆਮ ਕਵਿਤਾ ਤੇ ਗੁਰਬਾਣੀ ਚ ਫਰਕ

ਆਮ ਕਵਿਤਾ ਤੇ ਗੁਰਬਾਣੀ ਚ ਫਰਕ ਭਾਈ ਵੀਰ ਸਿੰਘ ਜੀ ਹੁਣਾ “ਸੰਤ ਗਾਥਾ” ਚ ਇਕ “ਛਲੋਨੇ ਵਾਲੇ” ਮਹਾਪੁਰਖਾਂ ਦਾ ਜਿਕਰ ਕਰਦਿਆਂ ਲਿਖਿਆ ਏ, ਸੰਤ ਜੀ ਸੰਗਤ ਨੂੰ ਗੁਰਬਾਣੀ ਦੀ ਮਹਿਮਾ ਦੱਸਦਿਆਂ ਕਹਿੰਦੇ ਹੁੰਦੇ ਸੀ, ਪਰਮੇਸ਼ੁਰ ਦੀ ਮਹਿਮਾ ਜੋ ਆਮ ਲੋਕੀਂ ਵੀ ਗਾਉਂਦੇ ਕਵਿਤਾ ਬਣਾਕੇ ਏ ਖਾਲੀ ਬੰਦੂਕ ਵਾਂਗ ਆ, ਅਵਾਜ਼ ਤੇ ਹੁੰਦੀ ਆ, ਪਰ ਵਿੱਚ […]

ਪੜ੍ਹੋ ਪੂਰਾ ਇਤਿਹਾਸ

30 ਅਕਤੂਬਰ ਦਾ ਇਤਿਹਾਸ – ਸਾਕਾ ਪੰਜਾ ਸਾਹਿਬ ਜੀ

30 ਅਕਤੂਬਰ 1922 ਨੂੰ ਪੰਜਾ ਸਾਹਿਬ ਜੀ ਦਾ ਸਾਕਾ ਵਾਪਰਿਆ, ਆਉ ਸੰਖੇਪ ਝਾਤ ਮਾਰੀਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰਾ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿਚ ਬਿਠਾ […]

ਪੜ੍ਹੋ ਪੂਰਾ ਇਤਿਹਾਸ

ਜਦੋਂ ਦਲ ਖਾਲਸਾ ਵਲੋਂ ਅਗਵਾਹ ਕੀਤਾ ਗਿਆ ਸੀ ਜਹਾਜ

29-9-1981 ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਰੋਸ ਚ ਦਲ ਖ਼ਾਲਸਾ ਜਥੇਬੰਦੀ ਦੇ ਪੰਜ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ , ਭਾਈ ਕਰਨ ਸਿੰਘ , ਭਾਈ ਤਜਿੰਦਰਪਾਲ ਸਿੰਘ , ਭਾਈ ਜਸਬੀਰ ਸਿੰਘ , ਭਾਈ ਸਤਨਾਮ ਸਿੰਘ ਨੇ 29 ਤਰੀਕ ਨੂੰ ਦਿੱਲੀ ਤੋਂ ਸ੍ਰੀਨਗਰ ਨੂੰ ਜਾ ਰਿਹਾ ਇੰਡੀਅਨ ਏਅਰ-ਲਾਈਨਜ਼ ਦਾ ਬੋਇੰਗ 737 ਹਵਾਈ ਜਹਾਜ਼ ਅਗਵਾ ਲਿਆ […]

ਪੜ੍ਹੋ ਪੂਰਾ ਇਤਿਹਾਸ

ਇਤਿਹਾਸ – 4 ਨਵੰਬਰ ਜਨਮ ਦਿਹਾੜਾ ਭਗਤ ਨਾਮਦੇਵ ਜੀ ਮਹਾਰਾਜ

ਜਨਮ ਦਿਹਾੜਾ 4 ਨਵੰਬਰ ਭਗਤ ਨਾਮਦੇਵ ਜੀ ਮਹਾਰਾਜ ਮਹਾਰਾਸ਼ਟਰ ਦੇ ਪਿੰਡ ਨਰਸੀ ਬਾਹਮਣੀ ਦੇ ਰਹਿਣ ਵਾਲੇ ਬਾਬਾ ਦਾਮਸ਼ੇਟ ਦੇ ਘਰ ਮਾਤਾ ਗੋਨਾ ਬਾਈ ਜੀ ਦੀ ਪਾਵਨ ਕੁੱਖੋੰ ਕੱਤੇ ਸੁਦੀ 11 ਨੂੰ ਸੰਮਤ ੧੩੨੭ (1270 ਈ: ) ਚ ਇੱਕ ਬੱਚੇ ਦਾ ਜਨਮ ਹੋਇਆ ਨਾਮ ਰੱਖਿਆ ਨਾਮਦੇਵ ਜੋ ਮਾਲਕ ਦੀ ਭਗਤੀ ਕਰਕੇ ਭਗਤ ਨਾਮਦੇਵ ਜੀ ਕਰਕੇ ਹੋਏ […]

ਪੜ੍ਹੋ ਪੂਰਾ ਇਤਿਹਾਸ

ਗੁ: ਸ਼੍ਰੀ ਜੰਡ ਸਾਹਿਬ ਪਿੰਡ ਲਹਿਲੀ ਕਲਾਂ ਪਾ: 7ਵੀਂ

ਗੁਰੂ ਰੂਪ ਸਾਧ ਸੰਗਤ ਜੀਓ ! ਉਹ ਪਾਵਨ ਸਥਾਨ ਹੈ, ਜਿਥੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ 1651 ਈ: ਅਤੇ ਸੰਮਤ 1708 ਨੂੰ ਦੀਵਾਲੀ ਦੇ ਪੁਰਬ ਤੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੋਏ 2200 ਘੋੜ ਸਵਾਰਾਂ ਦੀ ਫੌਜ ਸਮੇਤ ਤਿੰਨ ਦਿਨ ਠਹਿਰੇ। ਜਿਸ ਜੰਡ ਦੇ ਰੁੱਖ ਨਾਲ ਗੁਰੂ ਜੀ ਦਾ ਘੋੜਾ ਬੰਨਿਆ ਸੀ , ਉਹ […]

ਪੜ੍ਹੋ ਪੂਰਾ ਇਤਿਹਾਸ

ਯਾਦਗਾਰ ਸਾਕਾ ਛੋਟਾ ਘੱਲੂਘਾਰਾ – ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ

ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ – ਸਿੰਗਣੀਆਂ ਅਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ , ਉਸ ਸਮੇਂ ਲਾਹੌਰ ਦਾ ਮੁਗ਼ਲ ਗਵਰਨਰ ਯਾਹੀਆ ਖਾਨ ਸੀ | ਲਾਹੌਰ […]

ਪੜ੍ਹੋ ਪੂਰਾ ਇਤਿਹਾਸ

ਸਿੱਖ ਤਸਵੀਰਾਂ



ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ ਸਨ । ਅਨੰਦਪੁਰ ਦੋ ਵਾਰ ਗਿਆ ਸੀ , ਪਰ ਜਦੋਂ ਪੂਰਨ ਨੱਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਉਸ ਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ , ਪਰ ਕੀ ਹੋ ਸਕਦਾ ਸੀ , ਹੈ ਸੀ ਸੇਵਕ । ਰਾਤ ਪਹਿਰਾ ਰੱਖਣਾ ਤੇ ਡੰਗਰਾਂ ਨੂੰ ਪੱਠੇ ਪਾਉਣੇ , ਸੇਵਾ ਕਰਨੀ । ਇਕ ਸੱਚਾ ਸੁੱਚਾ ਈਮਾਨਦਾਰ ਸੇਵਕ ਸੀ । ਗੁਰੂ ਜੀ ਚਲੇ ਗਏ । ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਵੀ ਰੰਜ ਆਇਆ ਤੇ ਮੁੜ ਆਪ ਵੀ ਪਿੱਛੇ ਨੱਠ ਤੁਰਿਆ । ਜੀਊਣੇ ਨੂੰ ਦੇਰ ਲੱਗ ਗਈ ਸੀ , ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ । ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ । ਉਸ ਦੀਆਂ ਲੱਤਾਂ ਵਿਚ ਕਾਹਲ ਆ ਗਈ , ਉਸ ਦੀਆਂ ਅੱਖਾਂ ਦੀ ਜੋਤ ਤੇਜ਼ ਹੋ ਗਈ । ਉਹ ਮਾਹੀ ਨੂੰ ਭਾਲਣ ਲੱਗੀਆਂ । ਉਹ ਸਹਿਜਧਾਰੀ ਸੀ । ਅਜੇ ਅੰਮ੍ਰਿਤ ਨਹੀਂ ਸੀ ਛਕਿਆ । ਨਾਮ – ਬਾਣੀ ਦੀ ਲਗਨ ਲੱਗੀ ਸੀ , ਪਰ ਗ਼ਰੀਬੀ ਤੇ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਨ ਦਿੰਦੀ । ਵਫ਼ਾਦਾਰ ਸੇਵਕ ਸੀ । ਭਾਈ ਜੀਊਣੇ ਨੇ ਪੈਰੀਂ ਜੁੱਤੀ ਨਾ ਪਾਈ । ਉਸ ਦੇ ਦਿਲ ਨੇ ਆਵਾਜ਼ ਦਿੱਤੀ , “ ਜੀਊਣਿਆ , ਤੇਰਾ ਪਿਆਰਾ ਗੁਰੂ ਨੰਗੀਂ ਪੈਰੀਂ ਤੇ ਤੂੰ ਜੁੱਤੀ ਪਾ ਕੇ ਉਹਨਾਂ ਨੂੰ ਲੱਭਣ ਜਾਏਂ ? ਇਹ ਕਿਵੇਂ ਹੋ ਸਕਦਾ ਹੈ ? ” ਮਨ ਦੀ ਇਸ ਆਵਾਜ਼ ‘ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾਹ ਕੇ ਰਾਹ ਵਿਚ ਸੁੱਟ ਦਿੱਤੀ । ਉਹ ਨੰਗੀਂ ਪੈਰੀਂ ਨੱਠ ਉੱਠਿਆ , ਗਿੱਲੀ ਧਰਤੀ ਵੱਲ ਦੇਖਦਾ ਗਿਆ । ਪੈੜ ਲੱਭਣ ਲਈ , ਪੈੜ ਵੀ ਸਤਿਗੁਰੂ ਜੀ ਦੇ ਚਰਨ ਕੰਵਲਾਂ ਦਾ , ਜਿਹੜੇ ਚਰਨ ਜੋੜੇ ਨਾਲ ਚੱਲਦੇ , ਮਖ਼ਮਲੀ ਗਦੇਲਿਆਂ ‘ ਤੇ ਰੱਖੇ ਜਾਂਦੇ ਤੇ ਸੇਵਕ ਘੁਟ ਕੇ ਮਾਲਸ਼ਾਂ ਕਰਦੇ । ਚੰਦਨ ਦੇ ਪਊਏ ਪਾਉਂਦੇ । ਅੱਗੇ ਪਿੱਛੇ ਸੇਵਕ ਫਿਰਦੇ । ਪਰ ਵੇਖੋ ਰੰਗ ਕਰਤਾਰ ਦੇ , ਭਾਈ ਜਿਊਣਾ ਸੋਚਦਾ ਗਿਆ , “ ਧਰਮ ਤੇ ਦੇਸ਼ ਬਦਲੇ ਚੋਜੀ ਪ੍ਰੀਤਮ ਨੂੰ ਕੀ ਕਰਨਾ ਪਿਆ । ਨੰਗੀਂ ਪੈਰੀਂ , ਖ਼ਤਰੇ ਪੈਰ ਪੈਰ ‘ ਤੇ , ਭੁੱਖੇ ਭਾਣੇ । ” ਇਹ ਸੋਚ ਕੇ ਉਹ ਹੋਰ ਨੱਠਿਆ , ਝਾੜੀ ਝਾੜੀ ਦੇਖਣ ਲੱਗਾ । ਉਸ ਦੇ ਪੈਰਾਂ ਵਿਚ ਵੀ ਸੂਲਾਂ ਵੱਜਣ ਲੱਗੀਆਂ । ਪੀੜ ਨੂੰ ਪੀਂਦਾ ਹੋਇਆ ਆਖੀ ਗਿਆ : “ ਓ ਦਾਤਾ ਜੀ ! ਮੈਨੂੰ ਦਰਸ਼ਨ ਦਿਉ । ਆਪ ਹੀ ਦੱਸੋ ਕਿਥੇ ਹੋ ? ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਬਚ ਸਕਦਾ ….. ਅੰਨ…
ਜਲ ਨਹੀਂ ਛਕਣਾ । ਕਰੋ ਕ੍ਰਿਪਾ । ’ ’ ਉਸ ਪੈੜ ਦੇਖੇ , ਨੰਗੇ ਪੈਰ , ਨੱਠੇ ਜਾਂਦੇ ਪੁਰਸ਼ ਦੇ , ਝੁਕ ਕੇ ਨਿਮਸ਼ਕਾਰ ਕੀਤੀ , ਖ਼ਾਕ ਚੁੱਕ ਕੇ ਨੈਣਾਂ ਨਾਲ ਲਾਈ , ਏਧਰ ਹੀ ਗਏ , ਦੀਨ ਦੁਨੀ ਦੇ ਮਾਲਕ ਜ਼ਰੂਰ ਮਿਲ ਪੈਣਗੇ । ” “ ਕੌਣ ਏ ? ਠਹਿਰ ! ” ਇਕ ਕੜਕਵੀਂ ਆਵਾਜ਼ ਆਈ । ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਆਂ ਵਰਗੇ , ਉਧਰੋਂ ਵਧੇ ਤੇ ਦੋ ਖੱਬੇ ਪਾਸਿਓਂ । ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ । ਭਾਈ ਜੀਊਣਾ ਖਲੋ ਗਿਆ । ਉਹ ਇਕ ਪਲ ਵਿਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ । ਇਹਨਾਂ ਦੁਸ਼ਟਾਂ ਨੇ ਕਤਲ ਤੋਂ ਕਰਨ ਤੋ ਨਹੀਂ ਰੁਕਣਾ । “ ਅੱਛਾ ਸਤਿਗੁਰੂ ਜੀ , ਜੋ ਆਪ ਦਾ ਹੁਕਮ । ” ਉਸ ਦੀ ਆਤਮਾ ਦਾ ਬੋਲ ਸੀ । “ ਕੌਣ ਹੈਂ ? ” ਇਕ ਨੇ ਅੱਗੇ ਹੋ ਕੇ ਪੁੱਛਿਆ । “ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ । “ ਕਿਥੋਂ ? ’ ’ ‘ ‘ ਬਲੋਲਪੁਰ ਤੋਂ । ” “ ਏਧਰ ਕੀ ਲੈਣ ਆਇਆ ? ” “ ਮੇਰੀਆਂ ਦੋ ਘੋੜੀਆਂ ਖੁੱਲ੍ਹ ਕੇ ਜੰਗਲ ਵੱਲ ਆ ਗਈਆਂ ਹਨ , ਖੁਰਾ ਨਹੀਂ ਲੱਭਦਾ । ਮੇਰਾ ਮਾਲਕ ਹਸ਼ਮਤ ਖ਼ਾਨ ਰੁਹੇਲਾ ਹੈ । ‘ ‘ “ ਤੂੰ ਹਿੰਦੂ ਹੈਂ ਕਿ ਮੁਸਲਮਾਨ ? ” “ ਹਿੰਦੂ ! ਸੇਵਕ ਹਾਂ । ” “ ਝੂਠ ਬੋਲਦਾ ਹੈ । ” ਇਕ ਨੇ ਤਲਵਾਰ ਮੋਢੇ ‘ ਤੇ ਰੱਖ ਕੇ ਆਖਿਆ । “ ਗੁਰੂ ਵੱਲ ਤਾਂ ਨਹੀਂ ਚੱਲਿਆ ? ” “ ਗੁਰੂ ….. ਕੌਣ ਗੁਰੂ ? ‘ ‘ “ ਅਨੰਦਪੁਰ ਵਾਲਾ । ” “ ਨਹੀਂ ! ” ਭਾਈ ਜੀਊਣੇ ਨੇ ਝੂਠ ਬੋਲਿਆ । “ ਮਾਰੋ ! ” ਇਕ ਬੋਲਿਆ । “ ਨਹੀਂ — ਮਾਰੋ ਨਾ । ਇਸ ਕੋਲੋਂ ਪੁੱਛੋ — ਇਹ ਜ਼ਰੂਰ ਗੁਰੂ ਦਾ ਸੇਵਕ ਹੈ — ਨੰਗੀਂ ਪੈਰੀਂ , ਵਿਆਕੁਲ ਦਸ਼ਾ ਵਿਚ । ” ਹਾਂ । ਮੈਨੂੰ ਐਵੇਂ ਨਾ ਮਾਰੋ । ” “ ਮੈਨੂੰ ਨਹੀਂ ਪਤਾ , ਉੱਕਾ ਨਹੀਂ ਪਤਾ — ਮੈਂ ਘੋੜੀਆਂ ਲੱਭਣ ਆਇਆ “ ਚੱਲ ਪਿੱਛੇ – ਪਤਾ ਕਰਾਂਗੇ ਤੂੰ ਕੌਣ ਹੈਂ ? ‘ “ ਖ਼ੁਦਾ ਤੁਸਾਂ ਦਾ ਭਲਾ ਕਰੇ , ਮੈਨੂੰ ਛੱਡ ਦਿਉ ….. ਮੇਰਾ ਮਾਲਕ ਮੈਨੂੰ ਮਾਰੇਗਾ , ਉਹ ਡਾਢਾ ਹੈ ।… ਮੈਂ ਕਿਸੇ ਦਾ ਜਾਣੂ ਨਹੀਂ । ” ਜੀਊਣੇ ਨੇ ਤਰਲੇ ਲਏ , ਸਤਿਗੁਰੂ ਮਿਹਰ ਕੀਤੀ , ਪਠਾਣਾਂ ਦੇ ਮਨ ਬਦਲ ਦਿੱਤੇ , ਉਹਨਾਂ ਨੇ ਜੀਊਣੇ ਨੂੰ ਛੱਡ ਦਿੱਤਾ । “ ਦੇਖ ਜੇ ਕਿਸੇ ਝਾੜੀ ਉਹਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇਵੀਂ । ਇਨਾਮ ਮਿਲੇਗਾ । ” ਉਹਨਾਂ ਨੇ ਆਖਿਆ । ਜੀਊਣੇ ਜ਼ਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖ਼ਲਾਸੀ ਪਾ ਕੇ ਜੰਗਲ ਵਿਚ ਜਾ ਵੜਿਆ । ਪਠਾਣ ਅੱਗੇ ਨੂੰ ਚਲੇ ਗਏ ।
( ਚਲਦਾ )



Begin typing your search term above and press enter to search. Press ESC to cancel.

Back To Top