ਇਤਿਹਾਸ – 4 ਨਵੰਬਰ ਜਨਮ ਦਿਹਾੜਾ ਭਗਤ ਨਾਮਦੇਵ ਜੀ ਮਹਾਰਾਜ

ਜਨਮ ਦਿਹਾੜਾ 4 ਨਵੰਬਰ
ਭਗਤ ਨਾਮਦੇਵ ਜੀ ਮਹਾਰਾਜ
ਮਹਾਰਾਸ਼ਟਰ ਦੇ ਪਿੰਡ ਨਰਸੀ ਬਾਹਮਣੀ ਦੇ ਰਹਿਣ ਵਾਲੇ ਬਾਬਾ ਦਾਮਸ਼ੇਟ ਦੇ ਘਰ ਮਾਤਾ ਗੋਨਾ ਬਾਈ ਜੀ ਦੀ ਪਾਵਨ ਕੁੱਖੋੰ ਕੱਤੇ ਸੁਦੀ 11 ਨੂੰ ਸੰਮਤ ੧੩੨੭ (1270 ਈ: ) ਚ ਇੱਕ ਬੱਚੇ ਦਾ ਜਨਮ ਹੋਇਆ ਨਾਮ ਰੱਖਿਆ ਨਾਮਦੇਵ ਜੋ ਮਾਲਕ ਦੀ ਭਗਤੀ ਕਰਕੇ ਭਗਤ ਨਾਮਦੇਵ ਜੀ ਕਰਕੇ ਹੋਏ
ਨਾਮਦੇਵ ਜੀ ਦਾ ਵਿਆਹ ਬਾਬਾ ਗੋਬਿੰਦ ਸ਼ੇਟੀ ਦੀ ਪੁੱਤਰੀ ਰਾਜਾਬਾਈ ਨਾਲ ਹੋਇਆ ਸਮੇੰ ਨਾਲ ਚਾਰ ਪੁੱਤਰ ਹੋਏ ਨਾਰਾਇਣ ,ਮਹਾਂਦੇਵ ,ਬਿਠੁਲ ਤੇ ਗੋਬਿੰਦ ਇੱਕ ਪੁੱਤਰੀ ਸੀ ਲਿੰਬਾਬਾਈ
ਨਾਮਦੇਵ ਜੀ ਨੇ ਦੋ ਮਹਾਂਪੁਰਖਾਂ ਦੀ ਸੰਗਤ ਕੀਤੀ ਸੰਤ ਵਿਸੋਬਾ-ਖੇਚਰ ਤੇ ਸੰਤ ਗਿਆਨਦੇਵ ਜੀ ਇਨ੍ਹਾਂ ਦੀ ਸੰਗਤ ਨਾਲ ਨਾਮਦੇਵ ਜੀ ਪਰਮ ਪਦਵੀ ਨੂੰ ਪ੍ਰਾਪਤ ਹੋਏ ਇਸ ਅਵਸਥਾ ਬਾਰੇ ਭਗਤ ਜੀ ਖ਼ੁਦ ਕਹਿੰਦੇ ਨੇ ਨਾਮਦੇਵ ਤੇ ਨਰਾਇਣ ਦੇ ਚ ਕੋਈ ਅੰਤਰ ਨਹੀਂ
ਨਾਮੇ ਨਾਰਾਇਨ ਨਾਹੀ ਭੇਦੁ ॥੨੮॥ (ਅੰਗ -੧੧੬੬)1166
ਭਗਤ ਜੀ ਇੱਕ ਵਾਰ ਅੌਢਾ ਨਾਥ ਦੇ ਮੰਦਰ ਗਏ ਪਰ ਜਾਤ ਦੇ ਹੰਕਾਰੀ ਬ੍ਰਾਹਮਣਾਂ ਨੇ ਸ਼ੂਦਰ ਸ਼ੂਦਰ ਕਹਿ ਕੇ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਨ੍ਹਾਂ ਦੇ ਛੈਣੇ ਵੀ ਖੋਹ ਲਏ ਜਿਨ੍ਹਾਂ ਨੂੰ ਵਜਾ ਕੇ ਉਹ ਮਾਲਕ ਨੂੰ ਯਾਦ ਕਰਦੇ ਸੀ ਭਗਤ ਜੀ ਨੇ ਆਪਣੀ ਕਮਲੀ ਦੀ ਬੁਕਲ ਮਾਰੀ ਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਉਨ੍ਹਾਂ ਦੇ ਆਪਣੇ ਬਚਨ ਨੇ
ਲੈ ਕਮਲੀ ਚਲਿਓ ਪਲਟਾਇ ॥
ਦੇਹੁਰੈ ਪਾਛੈ ਬੈਠਾ ਜਾਇ ॥੨॥ (ਅੰਗ -੧੧੬੪)1164
ਪਰੀ ਪੂਰਨ ਪ੍ਰਮਾਤਮਾ ਨੇ ਆਪਣੇ ਪਿਆਰੇ ਭਗਤ ਦੀ ਪੈਜ ਰੱਖੀ ਤੇ ਮੰਦਰ ਹੀ ਘੁਮਾ ਕੇ ਦੂਸਰੇ ਪਾਸੇ ਕਰ ਦਿੱਤਾ ਘੁੰਮਿਆ ਹੋਇਆ ਮੰਦਰ ਅੱਜ ਵੀ ਮੌਜੂਦ ਹੈ , ਭਗਤ ਜੀ ਦੇ ਆਪਣੇ ਬਚਨ ਆ
ਫੇਰਿ ਦੀਆ ਦੇਹੁਰਾ ਨਾਮੇ ਕਉ
ਪੰਡੀਅਨ ਕਉ ਪਿਛਵਾਰਲਾ ॥੩॥੨॥ (ਅੰਗ -੧੨੯੨)1292
ਈਰਖਾ ਨਾਲ ਭਰੇ ਬਾਹਮਨਾਂ ਨੇ ਇੱਕ ਵਾਰ ਭਗਤ ਜੀ ਦੇ ਘਰ ਨੂੰ ਅੱਗ ਵੀ ਲਾ ਦਿੱਤੀ ਸੀ ਇੱਕ ਵਾਰ ਪੰਡਿਤਾਂ ਨੇ ਸਮੇਂ ਦੇ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਭਗਤ ਜੀ ਨੂੰ ਗ੍ਰਿਫਤਾਰ ਕਰਵਾਇਆ ਉੱਥੇ ਵੀ ਭਗਤ ਜੀ ਦੀ ਜੈ ਜੈਕਾਰ ਹੋਈ
ਬਾਦਸ਼ਾਹ ਦੀ ਗਾਂ ਮਰ ਗਈ ਨਾਮਦੇਵ ਜੀ ਨੂੰ ਕਿਆ ਜਿਉਂਦੀ ਕਰ ਭਗਤ ਜੀ ਨੇ ਕਿਹਾ ਕਰਨ ਵਾਲਾ ਪ੍ਰਮਾਤਮਾ ਹੈ ਮੇਰਾ ਕੀਤਾ ਕੁਝ ਨਹੀਂ ਹੁੰਦਾ ਮੇਰੇ ਹੱਥ ਕੁਝ ਨਹੀ ਹੈ
ਮੇਰਾ ਕੀਆ ਕਛੂ ਨ ਹੋਇ ॥
ਕਰਿ ਹੈ ਰਾਮੁ ਹੋਇ ਹੈ ਸੋਇ ॥੪॥ (ਅੰਗ -੧੧੬੫) 1165
ਬਾਦਸ਼ਾਹ ਗੁੱਸੇ ਨਾਲ ਭਰ ਗਿਆ ਕਹਿਣ ਲੱਗਾ ਜਾਂ ਗਾਂ ਜੀਉਦੀ ਕਰ ਨਹੀ ਤੇ ਫਿਰ ਤੈਨੂੰ ਹਾਥੀ ਅੱਗੇ ਸੁਟਵਾ ਦਿਊ ਚਾਰ ਘੜੀਆਂ ਦਾ ਸਮਾਂ ਦਿੱਤਾ ਉਦੋਂ ਵੀ ਅਕਾਲ ਪੁਰਖ ਨੇ ਭਗਤ ਜੀ ਦੀ ਪੈਜ ਰੱਖੀ ਇਹ ਸਾਰੀ ਵਾਰਤਾ ਭਗਤ ਜੀ ਨੇ ਆਪ ਗੋੰਡ ਰਾਗ ਚ ਬਿਆਨ ਕੀਤੀ ਹੈ ਜੋ ਬਾਣੀ ਚ ਦਰਜ ਆ
ਭਗਤ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਵੱਖ ਵੱਖ ਰਾਗਾਂ ਵਿੱਚ ਦਰਜ ਹੈ ਨਾਮ ਦੀ ਮਹਿਮਾ ਕਰਦਿਆਂ ਭਗਤ ਜੀ ਬਿਆਨ ਕਰਦੇ ਨੇ ਕੋਈ ਕਿੰਨਾ ਵੀ ਪਾਪੀ ਤੇ ਕਲੰਕਿਤ ਕਿਉਂ ਨਾ ਹੋਵੇ ਨਾਮ ਜਪਣ ਨਾਲ ਸਭ ਕਲੰਕ ਸਭ ਪਾਪ ਦੂਰ ਹੋ ਜਾਂਦੇ ਨੇ
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
(ਅੰਗ -੭੧੮) 718
ਧੰਨ ਗੁਰੂ ਅਰਜਨ ਦੇ ਮਹਾਰਾਜ ਵੀ ਭਗਤ ਨਾਮਦੇਵ ਜੀ ਦੀ ਮਹਿਮਾ ਬਿਆਨ ਕਰਦਿਆਂ ਕਹਿੰਦੇ ਨੇ ਜਿਸ ਨਾਮਦੇਵ ਨੂੰ ਲੋਕ ਅੱਧੀ ਕੌਡੀ ਦਾ ਸਮਝਦੇ ਸੀ ਪਰ ਉਹੀ ਨਾਮਦੇਵ ਗੋਬਿੰਦ ਦਾ ਜਪ ਕਰਕੇ ਨਾਮਦੇਵ ਲੱਖਾਂ ਕਰੋੜਾਂ ਦਾ ਹੋ ਗਿਆ ਭਾਵ ਬੇਸ਼ਕੀਮਤੀ ਜੀਵਨ ਹੋ ਗਿਆ
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
(ਅੰਗ -੪੮੭) 487
ਭਗਤ ਜੀ ਵੱਖ ਵੱਖ ਇਲਾਕਿਆਂ ਦੀ ਯਾਤਰਾ ਕਰਦੇ ਹੋਏ ਇੱਕ ਵਾਰ ਪੰਜਾਬ ਵੀ ਆਏ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੜਾਮ ਚ ਭਗਤ ਜੀ ਦਾ ਯਾਦਗਾਰੀ ਅਸਥਾਨ ਹਨ ਜੋ ਮਿਸਲ ਕਾਲ ਸਮੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਵਾਇਆ ਸੀ
ਨੋਟ ਭਗਤ ਜੀ ਦਾ ਛੋਟਾ ਜਿਆ ਕੱਚਾ ਘਰ ਤੇ ਘੁਮਿਆ ਹੋਇਆ ਅੌਢਾ ਦਾ ਮੰਦਰ ਅੱਜ ਵੀ ਮੌਜੂਦ ਹੈ ਫੋਟੋ ਨਾਲ ਅੈਡ ਹੈ
ਭਗਤ ਸ਼੍ਰੋਮਣੀ ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top