ਬੀਬੀ ਗੁਲਾਬ ਕੌਰ ਜੀ – ਜਾਣੋ ਇਤਿਹਾਸ

ਬੀਬੀ ਗੁਲਾਬ ਕੌਰ ਉਹ ਸੂਰਬੀਰ ਤੇ ਨਿਰਭੈ ਬੀਬੀ ਹੋਈ ਹੈ ਜਿਸ ਨੇ ਭਾਰਤ ਦੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਬਣੀ ਗਦਰ ਪਾਰਟੀ ਵਿੱਚ ਰਹਿ ਕੇ ਮਹਾਨ ਯੋਗਦਾਨ ਪਾਇਆ । ਆਪਣੇ ਪਤੀ , ਮਾਨ ਸਿੰਘ ਵਾਂਗ ਆਪ ਵੀ ਗਦਰ ਲਹਿਰ ਵਿੱਚ ਸਰਗਰਮ ਵਰਕਰ ਬਣੀ ਰਹੀ ਹੈ । ਬੜੀ ਧੜੱਲੇਦਾਰ ਤੇ ਨਿਧੱੜਕ ਔਰਤ ਸੀ । ਗੁਰੂ ਘਰਾਂ ਵਿਚ ਜਾ ਕੇ ਬੀਬੀਆਂ ਨੂੰ ਪ੍ਰੇਰਦੀ ਕਿ ਉਹ ਆਪਣੇ ਘਰਵਾਲਿਆਂ ਨੂੰ ਦੇਸ਼ ਦੀ ਅਜ਼ਾਦੀ ਵਿਚ ਯੋਗਦਾਨ ਪਾਨ ਲਈ ਤੋਰਨ । ਬੀਬੀ ਨੂੰ ਭੇਸ ਬਦਲ ਕਦੀ ਕਿਸੇ ਦੀ ਧੀ ਕਦੇ ਭੈਣ ਕਦੀ ਪਤਨੀ ਬਣ ਕੇ ਯੋਧਿਆਂ ਨੂੰ ਬਚਾਉਣਾ ਤੇ ਟਿਕਾਣੇ ਤੇ ਛੱਡਕੇ ਆਉਂਣਾ ਪੈਂਦਾ । ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਤੇ ਗਦਰ ਅਖਬਾਰ ਇਕ ਥਾਂ ਤੋਂ ਦੂਜੀ ਥਾਂ ਤੇ ਛਡ ਕੇ ਆਉਂਦੀ । ਜਦੋਂ ਮਾਈ ਗੁਲਾਬ ਕੌਰ ਪੁਲੀਸ ਨੇ ਪਕੜ ਲਈ ਤਾਂ ਕਠਨ ਤਸੀਹੇ ਝੱਲਕੇ ਕਿਸੇ ਗਦਰੀ ਦਾ ਥਾਂ ਟਿਕਾਣਾ ਨਾ ਦਸਿਆਂ ਹਾਰ ਕੇ ਆਪ ਨੂੰ ਪੰਜ ਸਾਲ ਜੇਲ ਦੀ ਸਖਤ ਸਜ਼ਾ ਝੱਲਣੀ ਪਈ । ਕਈ ਭੁਲੜ ੧੮੫੭ ਦੇ ਗਦਰ ਨੂੰ ਆਜ਼ਾਦੀ ਦਾ ਮੁੱਢ ਦਸਦੇ ਹਨ । ਉਨ੍ਹਾਂ ਭੁਲਿਆ ਲੋਕਾਂ ਨੂੰ ਕੀ ਪਤਾ ਕਿ ਉਹ ਆਪਣੇ ਨਿੱਜੀ ਕੰਮ ਆਪਣੇ ਖੁੱਸੇ ਹੋਏ ਅਧਿਕਾਰਾਂ ਨੂੰ ਪ੍ਰਾਪਤ ਕਰਨਾ ਕੁਝ ਸ਼ਾਸ਼ਕਾਂ ਦਾ ਇਕ ਵਿਦਰੋਹ ਸੀ । ਉਹ ਆਪ ਪਰਜਾ ਲਈ ਜਾ ਪ੍ਰਜਾ ਦੀ ਖੁਸ਼ਹਾਲੀ ਲਈ ਇਕ ਲਾਮਬੰਦ ਯਤਨ ਨਹੀਂ ਸੀ । ਪਰ ਜਿਹੜਾ ਗਦਰ ਅਮਰੀਕਾ ਤੇ ਵਿਦੇਸ਼ਾਂ ਵਿਚੋਂ ਪੈਦਾ ਹੋ ਕੇ ਭਾਰਤ ਆਇਆ ਇਸ ਦਾ ਇਤਿਹਾਸਕਾਰਾਂ ਬਹੁਤ ਘੱਟ ਜ਼ਿਕਰ ਕੀਤਾ ਹੈ । ਕਾਂਗਰਸ ਨਹੀਂ ਸੀ ਚਾਹੁੰਦੀ ਕਿ ਹੋਰ ਕਿਸੇ ਲਹਿਰ ਦਾ ਭਾਰਤ ਦੀ ਆਜਾਦੀ ਵਿੱਚ ਅਦਾ ਕੀਤਾ ਭਾਗ ਦਸਿਆ ਜਾਵੇ । ਜਿਹੜਾ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਕਾਂਗਰਸ ਨੇ ਲਿਖਾਇਆ ਹੈ ਉਹ ਬਿਲਕੁੱਲ ਇਕ ਪੱਖੀ ਇਤਿਹਾਸ ਹੈ ਕਿਸੇ ਕੌਮੀ ਲਹਿਰ ਗਦਰ ਲਹਿਰ , ਕਿਸਾਨ ਲਹਿਰ , ਅਕਾਲੀ ਲਹਿਰ ਜਾਂ ਬੱਬਰ ਅਕਾਲੀ ਜਾ ਕਮਿਉਨਿਸਟ ਲਹਿਰ ਨੂੰ ਬਿਲਕੁਲ ਅੱਖੋ ਪ੍ਰੋਖੇ ਕਰ ਛਡਿਆ । ਸਾਰੇ ਅਜ਼ਾਦੀ ਦੇ ਘੋਲ ਨੂੰ ਗਾਂਧੀ ਦੇ ਚਰਖੇ ਦੁਆਲੇ ਘੁਮਾ ਛਡਿਆਂ ਹੈ । ਜਿਵੇਂ ਇਹ ਚਰਖਾ ਕੋਈ ਮਜਾਇਲ ਸੀ ਜਿਸ ਤੋਂ ਡਰ ਕੇ ਅੰਗਰੇਜ਼ ਭਾਰਤ ਛੱਡ ਗਏ । ਇਨ੍ਹਾਂ ਨਾ ਸ਼ੁਕਰਿਆਂ , ਸਿੱਖਾਂ ਨੇ ਜਿਨਾਂ ਅਜ਼ਾਦੀ ਵਿਚ ੯੩ % ਕੁਰਬਾਨੀਆਂ ਕੀਤੀਆਂ ਗਈਆਂ ਹਨ ਜਦੋਂ ਸਿੱਖਾਂ ਦੀ ਆਬਾਦੀ ਸਾਰੇ ਭਾਰਤ ਵਿੱਚ ੨ % ਸੀ । ਸੋ ਇਤਿਹਾਸਕਾਰੀ ਜਿਵੇਂ ਡਾ . ਜਸਵੰਤ ਸਿੰਘ ਜੱਸ , ਸ੍ਰੀ ਗੁਰਚਰਨ ਸਿੰਘ , ਸ . ਸੋਹਨ ਸਿੰਘ ਜੋਸ਼ ਹੋਰਾਂ ਗਦਰੀਆਂ ਬਾਰੇ ਲਿਖਣ ਦਾ ਚੰਗਾ ਉਪਰਾਲਾ ਕੀਤਾ ਹੈ।ਸੋ ਹੁਣ ਜਾ ਕੇ ਲੋਕਾਂ ਨੂੰ ਗਦਰੀਆਂ ਦਾ ਭਾਰਤ ਵਿਚ ਯੋਗਦਾਨ ਪਾਉਣ ਦਾ ਪਤਾ ਲੱਗਾ ਹੈ।ਸੋ ਗਦਰੀ ਬਾਬੇ ਚਲਾਣੇ ਕਰਨ ਉਪਰੰਤ ਉਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਲਗਾ ਤੇ ਗਦਰ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਬਾਰੇ ਕੀ ਪਤਾ ਲੱਗਣਾ ਸੀ।ਉਹ ਮਾਈ ਗੁਲਾਬ ਕੌਰ ਦਾ ਲੋਕਾਂ ਨੂੰ ਕੀ ਪਤਾ ਲੱਗਣਾ , ਸੋ ਇਹ ਮਾੜਾ ਜਿਹਾ ਜਤਨ ਹੈ ਮਾਈ ਦੇ ਜੀਵਨ ਬਾਰੇ ਜਿਹੜਾ ਗਦਰੀ ਇਤਿਹਾਸ ਤੋਂ ਕੁਝ ਥਾਵਾਂ ਤੋਂ ਪ੍ਰਾਪਤ ਹੋਇਆ ਹੈ ਮਾਤਾ ਗੁਲਾਬ ਕੌਰ ਦਾ ਜਨਮ ਪਿੰਡ ਬਖਸ਼ੀ ਵਾਲ ਸੰਗਰੂਰ ਦਸਿਆ ਹੈ ਇਸ ਦੇ ਮਾਂ ਪਿਉ ਦਾ ਨਾਂ ਕੋਈ ਪਤਾ ਨਹੀਂ ਹੈ । ਇਸ ਦਾ ਜਨਮ ਮਾਲਵੇ ਵਿਚ ਹੋਇਆ | ਖੁਲੀਆਂ ਜੂਹਾਂ ਖੁਲਾਸਾ ਤੇ ਦਲੇਰ ਸੁਭਾ ਹੋਣਾ ਅਵਸ਼ ਸੀ । ਖੁਲੀਆਂ ਜਮੀਨਾ ਖੁਲੇ ਵਾਤਾਵਰਨ ਵਿੱਚ ਪਲਣ ਕਰਕੇ ਨਿਰਭੈ ਤੇ ਦਲੇਰੀ ਤੇ ਜੁਰੱਅਤ ਵਾਲ ਸੁਭਾ ਬਣ ਗਿਆ । ਸਿੱਖ ਘਰਾਨੇ ਵਿੱਚ ਜਨਮ ਧਾਰ ਕਰਕੇ ਕੌਮ ਪ੍ਰਤੀ ਪਿਆਰ , ਕਿਸੇ ਦੇ ਕੰਮ ਆਉਣਾ , ਇਕ ਗੁਣ ਬਣ ਗਇਆ । ਮਾਲਵੇ ਵਿੱਚ ਛੇਵੇਂ , ਸਤਵੇਂ ਨਾਵੇਂ ਤੇ ਦਸਮੇਸ਼ ਪਿਤਾ ਗੁਰੂ ਦਾ ਸਾਹਿਬਾਨ ਨੇ ਸਿੱਖੀ ਪ੍ਰਚਾਰ ਕਰਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ । ਬੀਬੀ ਗੁਲਾਬ ਕੌਰ ਦਾ ਵਿਆਹ , ਮਾਨ ਸਿੰਘ ਨਾਲ ਕਰ ਦਿੱਤਾ ਕੁਝ ਚਿਰ ਬਾਦ ਦੋਵੇਂ ਜੀ ਮਨੀਲਾ ਚਲੇ ਗਏ ਉੱਥੋਂ ਜਾ ਕੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ । ਬੀਬੀ ਗੁਲਾਬ ਤੇ , ਮਾਨ ਸਿੰਘ ਅਮਰੀਕਾ ਜਾਣ ਲਈ ਤਿਆਰੀ ਕਰ ਰਹੇ ਸਨ ਕਿ ਉਪਰੋ ਦੂਜੀ ਮਹਾਨ ਜੰਗ ਸ਼ੁਰੂ ਹੋ ਗਈ ਇਸ ਲਈ ਦੂਜੇ ਗਦਰੀ ਭਾਰਤ ਵਾਪਸ ਪੂਜਨੇ ਆਰੰਭ ਹੋ ਗਏ ਤਾਂ ਕਿ ਹੁਣ ਮਾੜੇ ਵੇਲੇ ਦੇਸ਼ ਵਿਚ ਇਨਕਲਾਬ ਲਿਆਂਦਾ ਜਾ ਸਕੇ । ਇਸ ਬੀਬੀ ਗੁਲਾਬ ਨੇ ਵੀ ਆਪਣੇ ਪਤੀ ਨੂੰ ਭਾਰਤ ਜਾ ਗਦਰ ਵਿੱਚ ਭਾਗ ਲੈਣ ਲਈ ਪ੍ਰੇਰਦੀ । ਉਧਰੋ ਅਮਰੀਕਾ ਤੋਂ ਸਾਰੇ ਗਦਰੀ ਜਿਵੇਂ ਬਾਬਾ ਸੋਹਨ ਸਿੰਘ ਭਕਣਾ , ਪ੍ਰਧਾਨ ਗਦਰ ਪਾਰਟੀ ਹਰਿ ਦਿਆਲ ਐਮ . ਏ . ਜਨਰਲ ਸੈਕਰੀ , ਪਰਮਾਨੰਦ , ਕਾਂਸ਼ੀ ਰਾਮ , ਪਿਆਰਾ ਸਿੰਘ ਲੰਗੇਰੀ , ਕਰਤਾਰ ਸਿੰਘ ਲਤਾਲਾ , ਹਰਨਾਮ ਸਿੰਘ ਟੁੰਡੀ ਲਾਟ , ਊਧਮ ਸਿੰਘ ਕਸੇਲ , ਭਾ . ਸੰਤੋਖ ਸਿੰਘ ਧਰਦਿਓ , ਭਾਈ ਰੂੜ ਸਿੰਘ , ਗ੍ਰੰਥੀ ਬਲਵੰਤ ਸਿੰਘ ਆਦਿ ਆਦਿ।ਉਘੇ ਮੈਂਬਰ ਪਾਰਟੀ ਵਿੱਚੋਂ ਸਿੱਖਾਂ ਦੀ ਬਹੂ ਗਿਣਤੀ ਸਿੱਖਾਂ ਦੀ ਹੋਣ ਦੇ ਬਾਵਜੂਦ ਇਹ ਲਹਿਰ ਗੈਰ ਫਿਰਕੂ ਸੀ ਪਾਰਟੀ ਵਿੱਚ ਹਰ ਕਿਸਮ ਦੇ ਧਾਰਮਿਕ ਪ੍ਰਚਾਰ ਦੀ ਮਨਾਹੀ ਸੀ । ਇਹ ਗਦਰ ” ਨਾਂ ਦਾ ਸਪਤਾਹਿਕ ਰਿਸਾਲਾ ਗੁਪਤ ਥਾਂ ਪੰਜਾਬੀ ਹਿੰਦੀ ਤੇ ਉਰਦੂ ਵਿੱਚ ਕਢਦੇ । ਇਸ ਵਿਚ ਬੜੀਆਂ ਭੜਕਾਉ ਤੇ ਜੋਸ਼ੀਲੀਆਂ ਕਵਿਤਾਵਾਂ ਲੇਖ ਨੌਜੁਆਨ ਕਰਤਾਰ ਸਿੰਘ ਆਦਿ ਦੇ ਛਪਦੇ ਜਿਵੇਂ ਮੇਘ ਦਾ ਰੂਪ ਧਾਰ ਗਜੀਏ ਮੈਦਾਨ ਵਿਚ , ਕਢੀਏ ਬਥਾੜ ਮਾਰੂ ਬਾਂਦਰਾਂ ਦੀ ਧਾੜ ਨੂੰ । ਚੂੰਡਿਆਂ ਨਾ ਲੱਭੇ ਗੋਰਿਆ ਦਾ ਖੁਰਾ ਖੋਜ , ਕੱਢਾਂਗੇ ਮਿਆਨ ਵਿਚੋਂ ਜਦੋਂ ਤਲਵਾਰ ਨੂੰ । ਹੋਰ ਇਵੇਂ ਲਿਖਿਆ ਹੈ ਕਿ ਗੋਰੇ ਕੀ ਕਰਦੇ ਹਨ ਭਾਰਤ ਵਿੱਚ ਲੱਖਾਂ ਹੀ ਪੰਜਾਬਣਾ ਨੂੰ ਕੀਤਾ ਰੰਡੀਆਂ । ਖਾਂ ਲਿਆਂ ਲੁੱਟ ਕੇ ਮੁਲਕ ਫਰੰਗੀਆਂ । ਹੀਰੇ ਪੰਨੇ ਧੂਹ ਕੇ ਵਲੈਤ ਲੈ ਗਏ । ਪਛਮੀ ਲੁਟੇਰੇ ਸਾਡੇ ਪੇਸ਼ ਪੈ ਗਏ । ਛਡਿਆ ਨਾ ਕਖ ਦਗੇ ਬਾਜਾਂ ਫਰੰਆਂ ਖਾ ਲਿਆ … ਹਿੰਦੀਓ ਜੁਆਨੋ ਹੌਸਲਾ ਵਿਖਾ ਦਿਓ । ਵੱਢ ਵੱਢ ਗੋਰਿਆਂ ਦੇ ਢੇਰ ਲਾ ਦਿਓ ਚਾਰ ਚਾਰ ਇਕੋ ਦੀਆਂ ਪਾਓ ਵੰਡੀਆਂ । ਖਾ ਲਿਆ ਉਠੋ ਹਿੰਦੂ , ਮੋਮਨੇ ਤੇ ਸਿੱਖ ਸੂਰਮੇ । ਕੁਟ ਕੇ ਬਣਾਉ ਗੋਰਿਆ ਦੇ ਚੂਰਮੇਂ । ਫੜ ਕੇ ਸ਼ਿਤਾਬ ਹਥੀ ਤੇਗਾਂ ਨੰਗੀਆਂ ਖਾ ਲਿਆ . । ਪੰਜਾਬੀਆਂ ਨੇ ਪੰਜਾਬ ਪੁੱਜ ਪ੍ਰਚਾਰ ਸ਼ੁਰੂ ਕਰ ਦਿੱਤਾ । ਇਧਰ ਇਥੇ , ਮਨੀਲਾ , ਜਾਪਾਨ , ਸ਼ੰਗਾਈ , ਹਾਂਗ – ਕਾਂਗ ਤੇ ਫਿਲਪਾਈਨ ਵਿਚ ਰਹਿੰਦੇ ਭਾਰਤੀਆਂ ਵਿੱਚ ਭਾਈ ਮਾਨ ਸਿੰਘ ਦੀ ਡਿਊਟੀ ਲੱਗੀ ਕਿ ਉਹ ਇਨ੍ਹਾਂ ਥਾਵਾਂ ਵਿਚ ਭਾਰਤੀਆਂ ਵਿੱਚ ਜ਼ਿਆਦਾ ਗਿਣਤੀ ਸਿੱਖਾਂ ਦੀ ਸਿੱਖ ਅਕਸਰ ਗੁਰੂ ਘਰਾਂ ਵਿੱਚ ਇਕੱਤਰ ਹੁੰਦੇ ਤੇ ਧੜੱਲੇਦਾਰ ਭਾਸ਼ਨ ਹੁੰਦੇ । ਹੁਣ ਬੀਬੀ ਗੁਲਾਬ ਨੇ ਵੀ ਗੁਰੂ ਘਰ ਭਾਸ਼ਨ ਕਰਨਾ ਸ਼ੁਰੂ ਕਰ ਦਿੱਤਾ । ਹੌਲੀ ਹੌਲੀ ਤਗੜੇ ਪ੍ਰਚਾਰਕ ਬਣ ਗਏ । ਭਾਸ਼ਨ ਦੇਂਦੇ ਕਈ ਵਾਰ ਏਨੇ ਜੋਸ਼ ਵਿਚ ਆ ਜਾਂਦੇ ਤੇ ਆਪਣੀਆਂ ਚੂੜੀਆਂ ਲਾਹਕੇ ਹਥਾਂ ਵਿਚ ਫੜ ਵੀਰਾਂ ਨੂੰ ਵੰਗਾਰਦਿਆਂ ਕਹਿ ਦੇਂਦੇ ਕਿ ਜਿਹੜੇ ਦੇਸ਼ ਲਈ ਕੁਝ ਨਹੀਂ ਕਰ ਸਕਦੇ ਉਹ ਇਹ ਚੂੜੀਆਂ ਪਾ ਛੱਡਣ ਤੇ ਘਰ ਦਾ ਕੰਮ ਆਦਿ ਕਰਨ ਤੇ ਬੀਬੀਆਂ ਮੇਰੇ ਨਾਲ ਭਾਰਤ ਜਾਣ ਲਈ ਤਿਆਰ ਹੋ ਜਾਣ । ‘ ‘ ਜਦੋਂ ਬੀਬੀ ਜੀ ਗਦਰੀਆਂ ਦਾ ਭਾਰਤ ਪਰਤਨ ਦਾ ਸੁਣਿਆ ਤਾਂ ਬੀਬੀ ਨੇ ਦੋਵਾਂ ਜੀਆਂ ਦਾ ਨਾਂ ਭਾਰਤ ਵਾਪਿਸ ਜਾਣ ਲਈ ਲਿਖਾ ਦਿੱਤਾ । ਜਦੋਂ ਜਹਾਜ਼ ਤਿਆਰ ਹੋ ਗਿਆ ਤਾਂ ਇਸ ਦੇ ਪਤੀ ਨੇ ਭੈ ਭੀਤ ਹੋ ਬੀਬੀ ਦੇ ਸਾਬ ਜਾਣੋ ਇਨਕਾਰ ਕਰ ਦਿੱਤਾ । ਬੜੀ ਦੁਖੀ ਹੋਈ । ਪਰ ਬਹਾਦਰ ਸਿੰਘਣੀ ਨੇ ਸਿਦਕ ਤੇ ਹੌਸਲਾ ਰੱਖ ਅਕਾਲ ਪੁਰਖ ਦਾ ਨਾ ਲੈ ਅਰਦਾਸ ਕਰ ਜਹਾਜ਼ ਵਿੱਚ ਸਵਾਰ ਹੋ ਗਈ । ਕਿੰਨੀ ਜੁਰਅਤ ਤੇ ਸੂਰਬੀਰਤਾ ਦਾ ਪ੍ਰਗਟਾਵਾ ਹੈ ਦੂਜੇ ਪਾਸੇ ਇਕ ਮਰਦ ਡਰਪੋਕ ਤੇ ਬੁਜਦਿਲ ਬਣ ਪਿਛੇ ਰਹਿ ਗਿਆ । ਮੌਤ ਨੇ ਇਕ ਵਾਰ ਹੀ ਆਉਣਾ ਹੁੰਦਾ ਹੈ । ਬਹਾਦਰ ਇਕੋ ਵਾਰ ਅਣਖ ਦੀ ਮੌਤ ਮਰਦੇ ਹਨ । ਪਰ ਬੁਜਦਿਲ ਪਹਿਲਾਂ ਕਈ ਵਾਰੀ ਮਰ ਚੁੱਕੇ ਹੁੰਦੇ ਹਨ । ਮਨੀਲਾ ਤੋਂ ਚਲ ਜਹਾਜ਼ ਹਾਂਗ ਕਾਂਗ ਆਇਆ ਇਥੋਂ ਹੀ ਪ੍ਰਸਿੱਧ ਗਦਰੀ ਹਾਫ਼ਿਜ਼ ਅਬਦੁੱਲਾ , ਭਾਈ ਬਖਸ਼ੀਸ਼ ਸਿੰਘ , ਭਾਈ ਜੀਵਨ ਸਿੰਘ , ਰਹਿਮਾਨ ਅਲੀ , ਭਾਈ ਲਾਲ ਸਿੰਘ , ਬਾਬਾ ਸ਼ੇਰ ਸਿੰਘ ਵੇਈ ਪੂਈਂ ਬਾਬਾ ਜਵਾਲਾ ਸਿੰਘ ਬਾਬਾ ਕੇਸਰ ਸਿੰਘ ਠਠਗੜ ਆਦਿ ਬੀਬੀ ਦੇ ਨਾਲ ਆਏ ਰਾਹ ਵਿਚ ਬੜੇ ਭਖਵੇਂ ਤੇ ਜੋਸ਼ੀਲੇ ਭਾਸ਼ਨ ਹੁੰਦੇ ਤਾਂ ਬੀਬੀ ਗੁਲਾਬ ਨੇ ਜਹਾਜ਼ ਵਿੱਚ ਬੜੇ ਜੋਸ਼ ਨਾਲ ਗਦਰ ਗੂੰਜਾਂ ਵਿੱਚੋਂ ਹੇਠ ਲਿਖੀਆਂ ਸਤਰਾਂ ਪੜਨੀਆਂ ਹਿੰਮਤ ਕੌਰ ਸਮਝਾਉਣ ਦੀ ਲੋੜ ਕੀ ਏ । ਚਲ ਮੁਲਕ ਅੰਦਰ ਚਲ ਗਦਰ ਕਰੀਏ । ਹੁਣ ਗੁਲਾਮ ਕਹਾਉਣ ਦੀ ਲੋੜ ਕੀ ਏ । ਉਠੇ ਨਾਲ ਤਲਵਾਰ ਦੇ ਹੱਕ ਲਈਏ । ਹਾਲ ਬੁਰੇ ਕਰਾਉਣ ਦੀ ਲੋੜ ਕੀ ਏ । ਪਾਸ ਜੋ ਹੈ ਦੇਸ਼ ਤੋਂ ਵਾਰ ਦਈਏ । ਪਿਛੋਂ ਰੱਖ ਰਖਾਉਣ ਦੀ ਲੋੜ ਕੀ ਏ । ਗਦਰ ਸ਼ੁਰੂ ਹੈ ਵੀਰਨੋਂ ਚਲੋ ਜਲਦੀ ਬੈਠੇ ਤਕਾਂ ਤੁਕਾਉਣ ਦੀ ਲੋੜ ਕੀ ਏ । ਤੁਰੋ ਕਰੇ ਹਿੰਮਤ ਜਲਦੀ ਗਦਰ ਕਰੀਏ । ਬਾਰ ਬਾਰ ਦੁਹਰਾਉਣ ਦੀ ਲੋੜ ਕੀ ਏ । ਇਹ ਸਤਰਾਂ ਮੁਰਦੇ ਦਿਲਾਂ ਵਿੱਚ ਵੀ ਬਲ ਭਰ ਬਲਵਾਨ ਕਰ ਦੇਂਦੀਆਂ । ਰਾਹ ਵਿੱਚ ਹਸਦੇ ਖੇਡਦੇ ਕਲਕੱਤੇ ਪੁੱਜੇ । ਉਥੇ ਇਨ੍ਹਾਂ ਦੀ ਮੁਖਬਰੀ ਹੋ ਚੁੱਕੀ ਸੀ ਜਦੋਂ ਪੁਲਿਸ ਨੂੰ ਸ਼ੱਕ ਪੈ ਗਿਆ ਤਾਂ ਆਪ ਨੇ ਦੌਲੇ ਸਿੰਘ ਵਾਲੇ ਭਾਈ ਜੀਵਨ ਸਿੰਘ ਨੂੰ ਆਪਣਾ ਪਤੀ ਦਸ ਦੋਵੇਂ ਬਚ ਕੇ ਨਿਕਲ ਗਏ । ਬਾਹਰੋਂ ਆਇਆਂ ਵਿਚੋਂ ਇਕ ਸੌ ਦੇ ਕਰੀਬ ਪੁਰਸ਼ਾਂ ਨੂੰ ਕਲਕੱਤੇ ਹੀ ਠਹਿਰਾ ਲਿਆ ਗਿਆ । ੭੩ ਕੁ ਨੂੰ ਪੰਜਾਬ ਵਲ ਭੇਜ ਦਿੱਤਾ । ਇਨ੍ਹਾਂ ਨੂੰ ਪਿਛੋਂ ਮੁਖਬਰੀ ਪੁਜਨ ਕਰਕੇ ਲੁਧਿਆਣੇ ਗੁਪਤ ਪੜਤਾਲ ਲਈ ਭੇਜ ਦਿੱਤੇ ਪਰ ਇਹ ਅਫ਼ਸਰਾਂ ਨਾਲ ਚਲਾਕੀ ਕਰ ਇਥੋਂ ਬਚ ਆਪਣੇ ਪਿੰਡਾਂ ਨੂੰ ਚਲੇ ਗਏ ਪਰ ਬੀਬੀ ਗੁਲਾਬ ਕੌਰ ਬਾਬਾ ਹਰਨਾਮ ਸਿੰਘ ਟੁੱਢੀ ਲਾਟ ਨਾਲ ਉਸ ਦੇ ਪਿੰਡ ਹੀ ਆ ਗਈ । ਭਾਈ ਜੀਵਨ ਸਿੰਘ ਦੌਲੇ ਸਿੰਘ ਵਾਲੇ ਨੂੰ ਫਿਰੋਜ਼ਪੁਰ ਪਰਚਾਰਕ ਲਾ ਦਿੱਤਾ ਤੇ ਬੀਬੀ ਗੁਲਾਬ ਕੌਰ ਬਾਬਾ ਟੁੱਢੀ ਲਾਟ ਨਾਲ ਹੁਸ਼ਿਆਰਪੁਰ ਪ੍ਰਚਾਰ ਕਰਨ ਲਗ ਪਈ । ਫਿਰ ਪਾਰਟੀ ਦੇ ਆਦੇਸ਼ ਅਨੁਸਾਰ ਅੰਮ੍ਰਿਤਸਰ ਬੀਬੀ ਜੀ ਦੀ ਡਿਊਟੀ ਲਾ ਦਿੱਤੀ । ਉਸ ਤੋਂ ਪਿਛੋਂ ਲਾਹੌਰ ਭੇਜ ਦਿੱਤਾ ਗਿਆ । ਬੀਬੀ ਜੀ ਜ਼ਿੰਮੇ ਤਿੰਨ ਕੰਮ ਲਾਏ ਗਏ ਜਿਹੜੇ ਆਪ ਨੇ ਬੜੇ ਸੁਚੱਜੇ ਤੇ ਸਿਆਣੇ ਢੰਗ ਨਾਲ ਬੜੀ ਫੁਰਤੀ ਤੇ ਚਲਾਕੀ ਨਾਲ ਨਿਭਾਏ । ਪਹਿਲੇ ਕੰਮ ਸੀ । ਲਾਹੌਰ ਵਿਚ ਕ੍ਰਾਂਤੀਕਾਰਾਂ ਲਈ ਮਕਾਨ ਲੱਭਣੇ । ਕਿਉਂਕਿ ਇਕੱਲੇ ਪੁਰਸ਼ ਨੂੰ ਕੋਈ ਮਕਾਨ ਕਰਾਏ ਤੇ ਨਹੀਂ ਸੀ ਦੇਂਦਾ । ਸੋ ਬੀਬੀ ਗੁਲਾਬ ਕੌਰ ਕਿਸੇ ਨੂੰ ਭਰਾ ਕਿਸੇ ਨੂੰ ਪਤੀ ਕਿਸੇ ਬਾਬੇ ਨੂੰ ਪਿਉ ਬਣਾ ਮਕਾਨ ਲੈ ਕੇ ਦਿੱਤਾ । ਇਸੇ ਤਰ੍ਹਾਂ ਅੰਮ੍ਰਿਤਸਰ ਵੀ ਇਹੋ ਹੀ ਰੋਲ ਅਦਾ ਕੀਤਾ । ਸੋ ਬੀਬੀ ਜੀ ਨੇ ਸਾਰਿਆਂ ਦੇ ਚੰਗੇ ਟਿਕਾਣੇ ਲੱਭ ਤੇ ਫਿਰ ਉਨ੍ਹਾਂ ਦੇ ਥਾਂ ਟਿਕਾਣੇ ਵੀ ਸੱਭ ਲਿਖ ਕੇ ਰੱਖ ਲਏ । ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਇਕ ਥਾਂ ਤੋਂ ਦੂਜੇ ਥਾਂ ਪੁਚਾਵਣੀ । ਇਹ ਵੀ ਬੜਾ ਕਠਨ ਤੇ ਚਤਰਤਾ ਦਾ ਤੇ ਜੁਰਅਤ ਦਾ ਕੰਮ ਸੀ । ਕਈ ਵਾਰੀ ਸਰਕਾਰੀ ਅਫਸਰਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਆਪਣੀ ਜਾਣ ਤਲੀ ਤੇ ਰੱਖ ਇਹ ਗਦਰੀਆਂ ਦੀ ਅਖਬਾਰਾਂ ( ਇਹ ਅਖਬਰ ਜਿਸ ਪਾਸੋਂ ਮਿਲ ਜਾਵੇ ਜੇਲ ਵਿੱਚ ਸੁੱਟ ਦਿੱਤਾ ਜਾਂਦਾ ਸੀ ) ਥਾਂ ਪੁਰ ਥਾਂ ਪੁਚਾਉਦੀ । ਇਹ ਆਪ ਲਾਹੌਰ ਵਿਚ ਮੂਲ ਚੰਦ ਦੀ ਸਰਾਂ ਵਿੱਚ ਜਾਂ ਬੰਸੀ ਲਾਲ ਦੇ ਮੰਦਰ ਵਿੱਚ ਕਮਰੇ ਲੈ ਕੇ ਰਹਿੰਦੀ ਸੀ । ਜਿਹੜਾ ਲਾਹੌਰ ਰੇਲਵੇ ਸਟੇਸ਼ਨ ਤੇ ਬਿਲਕੁਲ ਲਾਗੇ ਸੀ । ਸਾਹਮਣੇ ਬਰਾਡੇ ਵਿੱਚ ਚਰਖਾ ਡਾਹ ਕੇ ਹਰ ਵਕਤ ਕਦੀ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਈ ਆਏ ਗਏ ਗਦਰੀ ਨਾਲ ਸੰਪਰਕ ਰੱਖਦੀ । ਤੀਸਰਾ ਬਹੁਤ ਕਠਨ ਕੰਮ ਸੀ ਗਦਰੀ ਡੇਰਿਆਂ ਦੀ ਰਾਖੀ ਕਰਨਾ । ਤੇ ਇਕ ਦੂਜੇ ਨੂੰ ਆਪਸ ਵਿੱਚ ਮਿਲਾਉਣਾ । ਗੁਪਤ ਮੀਟਿੰਗਾਂ ਕਰਾਉਣੀਆਂ , ਬਾਹਰ ਚਰਖਾ ਕੱਤ ਕੇ ਪਹਿਰਾ ਦੇਣਾ । ਸਾਰੇ ਦਿਨ ਦੀ ਰੀਪੋਰਟ ਤੇ ਸਾਰੇ ਹਾਲਾਤ ਤੋਂ ਜਾਣੂ ਹੋ ਕੇ ( ਕੇਂਦਰੀ ਗਦਰੀ ਘਰ ) ਆਪ ਸਭ ਕੁਝ ਦਸ ਕੇ ਆਉਣਾ । ਤੇ ਅਗਲੇ ਦਿਨ ਦਾ ਸਾਰਾ ਪ੍ਰੋਗਰਾਮ ਲੈ ਕੇ ਥਾਂ ਪਰ ਥਾਂ ਪੁਚਾਉਣਾ । ਇਨ੍ਹਾਂ ਕੰਮਾਂ ਲਈ ਬੀਬੀ ਜੀ ਇਕ ਮੰਗਤੀ ਤੋਂ ਚੂੜੀਆਂ ਵੇਚਣ ਵਾਲੀ ਤੇ ਕਦੀ ਹੋਰ ਭੇਸ ਤੇ ਰੂਪ ਵਟਾਉਣੇ ਪੈਂਦੇ । ਜਿਸ ਨਾਲ ਇਸ ਦੀ ਪਛਾਣ ਨਾ ਹੋ ਸਕੇ । ਕਈ ਵਾਰ ਅੰਨੀ ਬਣ ਹੱਥ ਵਿਚ ਡੰਡੀ ਫੜ ਟਟੋਲ ਤੁਰਨ ਦਾ ਵੀ ਸਾਂਗ ਕਰਨਾ ਪਿਆ । ਜਦੋਂ ਮੁਖਬਰੀਆਂ ਨੇ ੧੯੧੫ ਵਿੱਚ ਗਦਰ ਅਸਫਲ ਬਣਾ ਦਿੱਤਾ ਪਰ ਆਪ ਫਿਰ ਵੀ ਗਦਰੀਆਂ ਨੂੰ ਇਕ ਮੁੱਠ ਹੋਣ ਲਈ ਲੱਗੇ ਰਹੇ । ਜਦੋਂ ਲਾਹੌਰੋਂ ਬੀਬੀ ਦੇ ਵਾਰੰਟ ਨਿਕਲੇ ਤੇ ਇਨ੍ਹਾਂ ਨੂੰ ਫੜਾਉਣ ਵਾਲੇ ਲਈ ਇਨਾਮ ਦਾ ਐਲਾਨ ਕੀਤਾ ਗਿਆ ਤਾਂ ਆਪ ਆਪਣੇ ਭਰਾ ਅਮਰ ਸਿੰਘ ਗਦਰੀ ਪਾਸ ਹੁਸ਼ਿਆਰਪੁਰ ਚਲੇ ਗਏ ਤੇ ਗਦਰ ਪਾਰਟੀ ਦਾ ਪ੍ਰਚਾਰ ਆ ਆਰੰਭਿਆ । ਪੁਲਿਸ ਨੂੰ ਇਸ ਦੀ ਸੂਚਨਾ ਮਿਲਣ ਤੇ ਇਸ ਦਾ ਭਰਾ , ਅਮਰ ਸਿੰਘ ਫੜ ਲਿਆ ਗਿਆ । ਇਸ ਨੂੰ ਦੋ ਸਾਲ ਕੈਦ ਸੁਣਾਈ । ਪਰ ਬੀਬੀ ਗੁਲਾਬ ਕੌਰ ਨੂੰ ਬਿਨਾ ਮੁਕੱਦਮਾ ਚਲਾਏ “ ਡੀਫੈਂਸ ਆਫ ਇੰਡੀਆ ਦੇ ਨਜ਼ਰ ਬੰਦੀ ਕਾਨੂੰਨ ਹੇਠ ਪੰਜ ਸਾਲ ਦੀ ਕੈਦ ਸੁਣਾ ਕੈਦ ਕਰ ਬਹੁਤ ਤਸੀਹੇ ਤਸ਼ਦਦ ਕੀਤਾ ਪਰ ਇਸ ਸ਼ੇਰ ਦੀ ਬੱਚੀ ਨੇ ਕਿਸੇ ਇਕ ਗਦਰੀ ਦਾ ਟਿਕਾਣਾ ਜਾਂ ਗਦਰੀ ਨੂੰ ਨਹੀਂ ਫੜਾਇਆ । ਸਗੋਂ ਕਸ਼ਟ ਤੇ ਦੁੱਖ ਸਰੀਰ ਤੇ ਝਲ ਲਏ ॥ ਕੈਦ ਭੁਗਤਨ ਬਾਦ ਜੇਲੋਂ ਬਾਹਰ ਆਈ ਤਾਂ ਬੜੀ ਮਾਯੂਸ ਹੋਈ । ਜਦੋਂ ਸੁਣਿਆ ਕਿ ਗਦਰੀ ਬਾਬਿਆਂ ਨੂੰ “ ਲਾਹੌਰ ਕੌਸੰਪਰੇਸੀ ਕੇਸ ਰਾਹੀਂ ਪ੍ਰਮੁੱਖ ਗਦਰੀ ਫਾਸੀਆਂ ਤੇ ਝੂਟੇ ਲੈ ਚੁੱਕੇ ਸਨ । ਕੁਝ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ ਤੇ ਬਾਕੀ ਕਾਲੇ ਪਾਣੀ ਕੈਦ ਭੁਗਤ ਰਹੇ ਸਨ ਜਦੋਂ ਕੋਈ ਟਿਕਾਣਾ ਨਾ ਮਿਲਿਆ ਬੀਬੀ ਗੁਲਾਬ ਕੌਰ ਆਪਣੇ ਭਰਾ ਅਮਰ ਸਿੰਘ ਪਾਸ ਕੋਟਲਾ ਨੌਧ ਸਿੰਘ ਆ ਗਏ । ਬੀਬੀ ਜੀ ਸਾਰੀ ਜੁਆਨੀ ਉਮਰੇ ਗੁਲਾਬ ਦੀ ਨਿਆਈ ਹਰ ਇਕ ਨੂੰ ਹੰਸੂ ਹੰਸੂ ਕਰ , ਆਪਣਾ ਸਰੀਰ ਆਜਾਦੀ ਦਾ ਜੂਲਾ ਲਾਉਣਾ ਖਾਤਰ ਤਸੀਹੇ ਦੇ ਕੇ ਕਮਜ਼ੋਰ ਹੋ ਮਹਾਨ ਸੁਤੰਤਰਤਾ ਸੰਗਰਾਮਨ ੧੯੪੧ ਨੂੰ ਚਲਾਣਾ ਕਰ ਗਏ ।
ਜੋਰਾਵਰ ਸਿੰਘ ਤਰਸਿੱਕਾ।


Related Posts

3 thoughts on “ਇਤਿਹਾਸ – ਭਾਈ ਨਗਾਹੀਆ ਸਿੰਘ ਵਲੋਂ ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨਾ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top