ਮੁਕਤਸਰ ਦੀ ਮਹਿਮਾ
ਮੁਕਤਸਰ ਦੀ ਮਹਿਮਾ
ਸ੍ਰੀ ਮੁਕਤਸਰ ਸਾਹਿਬ ਓ ਸਥਾਨ ਆ , ਜਿਸ ਦੀ ਮਹਿਮਾ ਅਕਾਲ ਦੀ ਉਸਤਤਿ ਗਉਣ ਆਲੇ ਕਲਗੀਧਰ ਪਿਤਾ ਮਹਾਰਾਜ ਨੇ ਖੁਦ ਕੀਤੀ ਹੈ , ਜੋ ਸੂਰਜ ਪ੍ਰਕਾਸ਼ ਦਰਜ ਆ।
ਕਵੀ ਜੀ ਲਿਖਦੇ ਜੰਗ ਤੋਂ ਬਾਅਦ ਸਾਰੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕਰਵਾਏ , ਬਾਲਣ ਕੱਠਾ ਕਰਾ ਚਿਖਾ ਚਿਣ ਦਸਮੇਸ਼ ਪਿਤਾ ਨੇ ਆਪ ਹੱਥੀਂ ਸਸਕਾਰ ਕੀਤਾ। ਕਮਾਲ ਦੀ ਗੱਲ ਹੈ ਆਪਣੇ ਜਾਏ ਚਮਕੌਰ ਦੀ ਗੜ੍ਹੀ ਸ਼ਹੀਦ ਹੋਏ ਤਾਂ ਕੋਲੋ ਦੀ ਲੰਘ ਆਏ। ਮੁੰਹ ਤੇ ਕਫਨ ਤੱਕ ਨੀ ਪਾਇਆ। ਪਰ ਜੋ ਕਦੇ ਬੇਮੁਖ ਹੋ ਬੇਦਾਵਾ ਲਿਖ ਕੇ ਦੇ ਗਏ ਸੀ ਤੇ ਟੁੱਟੀ ਗੰਢਾਉਂਣ ਆਏ , ਏਨਾ ਤੇ ਪਤਿਤ ਪਾਵਨ ਗਰੀਬ ਨਿਵਾਜ ਦੀਨ ਦਿਆਲ ਏਨਾ ਮਿਹਰਬਾਨ ਹੋਏ , ਆਪ ਹੱਥੀਂ ਸਸਕਾਰ ਕੀਤਾ। ਅਰਦਾਸ ਕੀਤੀ ਫੇਰ ਦੋ ਕ ਦਿਨਾਂ ਬਾਦ ਅੰਗੀਠਾ ਸੰਭਾਲਣ ਆਏ ਤਾਂ ਸ਼ਹੀਦਾਂ ਪੁੱਤਰਾਂ ਦੀ ਭਸਮ ਵੇਖ ਪਾਤਸ਼ਾਹ ਏਨਾ ਮਿਹਰਾਂ ਦੇ ਘਰ ਆਏ ਬਚਨ ਕੀਤਾ।
ਜਹਿ ਰਿਖਿ ਇਕ ਸਾਧ ਤਪ ਕਰੈ।
ਪੁੰਨ ਸਥਾਨ ਤਾਹਿ ਜਗ ਰਰੈ।
ਇਸ ਥਲ ਸਿਖ ਸਿਦਕ ਬਹੁ ਬਡੇ।
ਲਰਿ ਤੁਰਕਨ ਮਨ ਤਨ ਸਭ ਛਡੇ। (ਸੂਰਜ ਪ੍ਰਕਾਸ਼)
ਜਿੱਥੇ ਕੋਈ ਇਕ ਰਿਸ਼ੀ ਮੁਨੀ ਤੱਪ ਕਰੇ , ਕੋਈ ਸਾਧੂ ਸਾਧਨਾ ਕਰੇ , ਸਰੀਰ ਤਿਆਗੇ , ਦੁਨੀਆਂ ਦੇ ਲੋਕ ਉਸ ਥਾਂ ਦਾ ਜਸ ਕਰਦੇ ਆ। ਪੋਥੀਆਂ ਚ ਮਹਿਮਾਂ ਲਿਖੀ ਮਿਲਦੀ , ਸ਼ਰਧਾ ਆਲੇ ਆ ,ਸਿਰ ਝੁਕਾਉਂਦੇ ਆ। ਇਸ ਖਿਦਰਾਣੇ ਦੀ ਢਾਬ ਤੇ ਇੱਕ ਦੋ ਨਹੀਂ 40 ਸਿੰਘਾਂ ਨੇ ਸ਼ਹਾਦਤ ਪਾਈ ਆ। ਜੁਲਮ ਵਿਰੁਧ ਲੜਦਿਆ ਲਹੂ ਡੋਲਿਆ। ਸਿਰ ਦੇ ਕੇ ਸਿੱਖੀ ਸਿਦਕ ਨਿਭਾਇਆ। ਟੁਟੀ ਗੰਢਾ ਹੁਣ ਵਾਲੀਆਂ ਤੇ ਅਉਣ ਵਾਲੀਆਂ ਨਸਲਾਂ ਤੇ ਭਾਈ ਲੱਧੇ ਵਾਂਗ ਮਹਾਨ ਪਰਉਕਾਰ ਕੀਤਾ। ਤਨ ਮਨ ਧਨ ਸਭ ਕੁਝ ਕੁਰਬਾਨ ਕਰਤਾ ਏ। ਸਥਾਨ ਹਜਾਰਾਂ ਰਿਸ਼ੀ ਮੁਨੀ ਦੇ ਦੀ ਤਪ ਸਾਧਨਾ ਤੋ ਕਿਤੇ ਵੱਡਾ , ਨਾਲ ਹੀ ਢਾਹ ਵੱਲ ਇਸ਼ਾਰਾ ਕਰ ਕਿਆ , ਜੇੜਾ ਐਥੇ ਆ ਇਸ਼ਨਾਨ ਕਰੂ , ਸਿਰ ਝੁਕਾਓ , ਬਾਣੀ ਪੜੂ ਉਹਦੇ ਮਨ ਦੀ ਕਾਮਨਾ ਵੀ ਪੂਰੀ ਹੋਊ , ਮਨ ਤੋ ਪਾਪਾਂ ਦੀ ਮੈਲ ਵੀ ਲੱਥੂ।
ਏ ਸਾਰੇ ਸਿੰਘ ਜੋ ਸ਼ਹੀਦ ਹੋਏ ਸਭ ਨਿਸ਼ਕਪਟ ਹੋ ਸਿੱਖੀ ਸਿਦਕ ਲਈ ਜਾਨ ਵਾਰ ਗਏ , ਏ ਸਭ ਬੰਧਨਾਂ ਤੋ ਮੁਕਤਿ ਹੋਏ , ਏ 40 ਮੁਕਤੇ ਕਹੇ ਜਾਣੇ ਗੇ , ਏਸ ਥਾਂ ਨੂੰ ਅਜ ਤੋ ਬਾਦ ਕੋਈ ਖਿਦਰਾਣੇ ਦੀ ਢਾਬ ਨਾ ਕਹੂ , ਏ ਮੁਕਤਸਰ ਦੇ ਨਾਮ ਨਾਲ ਜਾਣੀ ਜਾਊ, “ਸ੍ਰੀ ਮੁਕਤਸਰ ਸਾਹਿਬ”
ਅਬਿ ਤੇ ਨਾਮ ਮੁਕਤਸਰ ਹੋੋਇ।
ਖਿਦਰਾਨਾ ਇਸ ਕਹੈ ਨ ਕੋਇ।( ਸੂਰਜ ਪ੍ਰਕਾਸ਼)
ਏ ਨਾਮ ਕਰਨ ਗੁਰੂ ਪਿਤਾ ਨੇ ਖੁਦ ਕੀਤਾ ਕਿਆ ਏਥੇ ਸ਼ਹੀਦਾਂ ਦਾ ਯਾਦਗਾਰ ਅਸਥਾਨ ਬਣੂ ਏਥੇ ਟੁਟੇ ਗੰਢੇ ਜਾਣ ਗੇ , ਅਕਾਲ ਪੁਰਖ ਦਾ ਰੂਪ ਦਸਵੇ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੁਦ ਏ ਸਥਾਨ ਨੂੰ ਬੰਦਨਾ ਕੀਤੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ