ਜਦੋਂ ਬੰਦਾ ਸਿੰਘ ਬਹਾਦਰ ਜੀ ਦੀ ਮਾਤਾ ਸੁੰਦਰੀ ਜੀ ਕੋਲ ਸ਼ਿਕਾਇਤ ਪਹੁੰਚੀ – ਜਰੂਰ ਪੜ੍ਹੋ
ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਇੱਕ ਮੁਸਲਮਾਨ ਘੁਮਿਆਰ ਬਹੁਤ ਸੋਹਣੀ ਮਿੱਟੀ ਦੀ ਸੁਰਾਹੀ ਬਣਾ ਕੇ ਲਿਆਇਆ,ਇਸ ਸੁਰਾਹੀ ਚ ਘੜੇ ਵਾਂਗ ਪਾਣੀ ਬਹੁਤ ਠੰਡਾ ਰਹਿੰਦਾ ਸੀ,ਬਾਬਾ ਬੰਦਾ ਸਿੰਘ ਜੀ ਬਹੁਤ ਖੁਸ਼ ਹੋਏ,ਉਹਨਾਂ ਨੇ ਚਾਂਦੀ ਦੀਆਂ ਮੋਹਰਾਂ ਦਾ ਬੁੱਕ ਭਰ ਕੇ ਉਸ ਘੁਮਿਆਰ ਨੂੰ ਇਨਾਮ ਚ ਦੇ ਦਿੱਤਾ,ਕੁੱਝ ਸਿੱਖਾਂ ਨੇ ਚਿੱਠੀ ਲਿਖ ਕੇ ਇਸਦੀ ਸ਼ਿਕਾਇਤ ਮਾਤਾ ਸੁੰਦਰੀ ਜੀ ਕੋਲ ਭੇਜੀ ਕਿ ਬਾਬਾ ਜੀ ਖਾਲਸਾ ਰਾਜ ਦਾ ਖਜਾਨਾ ਲੁਟਾ ਰਹੇ ਹਨ,ਮਾਤਾ ਜੀ ਨੇ ਬਾਬਾ ਜੀ ਦੀ ਜਵਾਬ ਤਲਬੀ ਕਰ ਲਈ,ਪਰ ਬਾਬਾ ਜੀ ਨੇ ਜੋ ਜਵਾਬ ਲਿਖ ਕੇ ਭੇਜਿਆ ਉਹ ਬਾ-ਕਮਾਲ ਸੀ,ਬਾਬਾ ਜੀ ਨੇ ਲਿਖਿਆ ਕਿ ਮਾਤਾ ਜੀ ਮੈਨੂੰ ਹੈਰਾਨੀ ਹੋਈ ਕਿ ਤੁਸੀਂ ਮੇਰੇ ਕੋਲੋਂ ਜਵਾਬ ਤਲਬੀ ਕੀਤੀ ਹੈ ਉਹ ਵੀ ਇਸ ਕਰਕੇ ਕਿ ਮੈਂ ਧੰਨ ਵੰਡਿਆ ਹੈ ਜਦਕਿ ਜੇ ਮੈਂ ਵੰਡਣ ਦੀ ਬਜਾਏ ਜੋੜਨ ਲੱਗ ਜਾਂਦਾ ਫੇਰ ਮੇਰੀ ਸ਼ਿਕਾਇਤ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਸੀ,ਅਸੀਂ ਕਲਗੀਧਰ ਪਾਤਸ਼ਾਹ ਜੀ ਤੋਂ ਵੰਡਣਾ ਤੇ ਕੌਮ ਤੋਂ ਵਾਰਨਾ ਸਿੱਖਿਆ ਹੈ ਜਿਵੇਂ ਉਹਨਾਂ ਨੇ ਕਦੇ ਕੁੱਝ ਨਹੀਂ ਜੋੜਿਆ ਉਂਝ ਮੈਂ ਵੀ ਕੁੱਝ ਨਹੀਂ ਜੋੜਨਾ ਚਾਹੁੰਦਾ,ਮਾਤਾ ਜੀ ਤੁਸੀਂ ਆਪਣੇ ਬੱਚੇ ਤੇ ਕ੍ਰਿਪਾ ਕਰੋ ਤੇ ਸਾਨੂੰ ਇਹੋ ਜਿਹੇ ਕੰਮਾਂ ਲਈ ਹੌਂਸਲਾ ਅਫਜਾਈ ਦਿਆ ਕਰੋ ਤੇ ਸਚਮੁੱਚ ਹੀ ਕਲਗੀਧਰ ਪਾਤਸ਼ਾਹ ਵਾਂਗ ਹੀ ਬਾਬਾ ਜੀ ਨੇ ਵੀ ਆਪਣਾ ਸਭ ਕੁੱਝ ਵਾਰ ਦਿੱਤਾ,ਫਾਰੁਕ ਸ਼ਿਅਰ ਮੌਕੇ ਦੇ ਬਾਦਸ਼ਾਹ ਨੇ ਬਾਬਾ ਜੀ ਦੇ ਸਾਹਮਣੇ ਬਾਬਾ ਜੀ ਦੇ ਚਾਲੀ ਜਰਨੈਲਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਬਾਬਾ ਜੀ ਦੇ ਘੇਰੇ ਘੇਰੇ ਟੰਗ ਦਿੱਤੇ,ਕਹਿਣ ਲੱਗਾ ਬੰਦਾ ਸਿੰਘ ਹੁਣ ਅੱਖਾਂ ਕਿਉਂ ਬੰਦ ਕਰਕੇ ਬੈਠਾ ਹੈਂ,ਕੀ ਗੱਲ ਆਪਣੇ ਜਰਨੈਲਾਂ ਦੀ ਮੌਤ ਦੇਖੀ ਨਹੀਂ ਜਾਂਦੀ,ਬਾਬਾ ਜੀ ਨੇ ਕਿਹਾ ਫਾਰੁਕਸ਼ਿਅਰ ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਇਹ ਜੋ ਜਰਨੈਲ ਮੇਰੇ ਤੋਂ ਬਾਅਦ ਧਰਮਯੁੱਧ ਚ ਆਏ ਇਹ ਮੇਰੇ ਤੋਂ ਪਹਿਲਾਂ ਗੁਰੂ ਦੀ ਗੋਦ ਚ ਜਾ ਕੇ ਬੈਠ ਗਏ ਤੇ ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ,ਦਸਮ ਪਾਤਸ਼ਾਹ ਨੇ ਆਪਣੇ ਚਾਰ ਪੁੱਤ ਪੰਥ ਦੀ ਝੋਲੀ ਪਾਏ ਹਨ ਅੱਜ ਮੇਰੇ ਪੁੱਤਰ ਦੀ ਲਾਸ਼ ਮੇਰੀ ਗੋਦ ਚ ਪਈ ਹੈ ਤੇ ਮੈਂ ਸ਼ਹੀਦ ਹੋ ਕੇ ਦਸਮ ਪਿਤਾ ਦੇ ਕਰਜ ਤੋਂ ਮੁਕਤ ਹੋ ਕੇ ਹਮੇਸ਼ਾਂ ਲਈ ਉਹਨਾਂ ਦੀ ਗੋਦੀ ਚ ਜਾ ਬੈਠਾਂਗਾ,ਬਾਬਾ ਬੰਦਾ ਸਿੰਘ ਜੀ ਨੂੰ ਦੁਨੀਆਂ ਦਾ ਹਰ ਵੱਡੇ ਤੋਂ ਵੱਡਾ ਤਸੀਹਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ॥ ਸਿੱਖ ਇਤਿਹਾਸ ਦੀ ਵਧੀਆ ਜਾਣਕਾਰੀ ਲੈਣ ਲਈ ਸਾਡਾ ਪੇਜ਼ ਜ਼ਰੂਰ ਵੇਖਿਆ ਕਰੋ ਜੀ,,ਹੋਰ ਇਤਿਹਾਸਕ ਪੋਸਟਾਂ ਦੇਖਣ ਲਈ ਪੇਜ ਨੂੰ ਫਾਲੋ। ਕਰੋ ਜੀ।ਪੋਸਟ ਨੂੰ ਲਾਈਕ ਸ਼ੇਅਰ ਅਤੇ ਕਮੇਂਟ ਜਰੂਰ ਕਰੋ ਜੀ।
ਵਾਹਿਗੁਰੂ ਜੀ🙏
🙏🙏ਸਤਿਨਾਮਸ੍ਰੀ ਵਾਹਿਗੁਰੂ ਜੀ🙏🙏
🙏🙏🌼🌸🌺ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫ਼ਤਿਹ 🌼🌸🌺🙏🙏