ਗੁਰੂ ਗੋਬਿੰਦ ਸਿੰਘ ਜੀ – ਭਾਗ 7
ਗੋਕਲ ਚੰਦ ਨਾਰੰਗ ਲਿਖਦੇ ਹਨ ਕੀ ਜਿਸ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਸਮੇ ਫਲ ਲਗੇ , ਉਸਦੀ ਬਿਜਾਈ ਗੁਰੂ ਨਾਨਕ ਸਾਹਿਬ ਤੇ ਸਿੰਚਾਈ ਬਾਕੀ ਗੁਰੂ ਸਹਿਬਾਨਾਂ ਨੇ ਕਰ ਛਡੀ ਸੀ । ਜੇ ਅਸੀਂ ਗਹੁ ਨਾਲ ਇਤਿਹਾਸ ਪੜੀਏ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਰਖ ਦਿਤੀ ਸੀ ਜਦ ਉਹਨਾਂ ਨੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ।
“ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰ ਧਰੀ ਜੈ ਸਿਰਿ ਦੀਜੈ ਕਾਣਿ ਨਾ ਕੀਜੈ ।।
ਗੁਰੂ ਅਰਜਨ ਸਾਹਿਬ ਨੇ ਇਸ ਗਲ ਦੀ ਪੁਸ਼ਟੀ ਕਰਦਿਆਂ ਕਿਹਾ:
ਪਹਿਲਾਂ ਮਰਨਿ ਕਬੂਲਿ ਕਰ ਜੀਵਨ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤੋਉ ਅਉ ਹਮਾਰੇ ਪਾਸਿ ।।“
ਸਿਖਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਦੀ ਥਾਂ ਹੀ ਕੁਝ ਵਖਰੀ ਹੈ ਪਰ ਇਕ ਨਹੀ, ਦੋ ਨਹੀਂ ਦਸ ਨਹੀ ਲਖਾ , ਕਰੋੜਾ ਗੈਰ ਸਿਖ ਸਿਰਫ ਹਿੰਦੁਸਤਾਨੀ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੇਖਕਾ, ਇਤਿਹਾਸਕਾਰਾਂ , ਵਿਦਵਾਨਾ ,ਖੁਲੀ ਸੋਚ ਰਖਣ ਵਾਲੇ ਇਨਸਾਨਾ ਤੇ ਵਡੇ ਵਡੇ ਹੁਕਮਰਾਨਾਂ ਨੇ ਗੁਰੂ ਸਾਹਿਬ ਦੇ ਇਸ ਮਹਾਨ ਕਾਰਨਾਮੇ ਦੀ ਅਜ ਵੀ ਸ਼ਲਾਘਾ ਕਰਦੇ , ਨਾਮਸਤਕ ਹੋਕੇ ਸ਼ਰਧਾ ਨਾਲ ਸਿਰ ਝੁਕਾ ਲੈਂਦੇ ਹਨ ।
ਗੁਰੂ ਗੋਬਿੰਦ ਸਿੰਘ ਜੀ ਇਕ ਨਿਡਰ ,ਮਹਾਨ ਫੌਜੀ ਜਰਨੈਲ ਤੇ ਭਾਰੀ ਜਥੇਬੰਦਕ ਸੂਝ ਸ਼ਕਤੀ ਦੇ ਮਾਲਕ ਸਨ । ਦਬੇ ਕੁਚਲੇ ਲੋਕਾਂ ਨੂੰ ਜਿਹਨਾਂ ਨੂੰ ਸਿਰ ਚੁਕ ਕੇ ਚਲਣ ਦਾ ਹੁਕਮ ਨਹੀ ਸੀ ਜਥੇਬੰਦ ਕਰਕੇ ਉਹਨਾਂ ਦੇ ਹਥ ਵਿਚ ਤਲਵਾਰ ਪਕੜਾ ਦੇਣੀ , ਵਡੀਆਂ ਵਡੀਆਂ ਤਾਕਤਾ ਨਾਲ ਮੁਕਾਬਲਾ ਕਰਨਾ, ਹਿੰਦੁਸਤਾਨ ਦੀ ਰੂੰਦ–ਖੂੰਦ ਵਿਚੋਂ ਐਸੇ ਯੋਧੇ ਪੈਦਾ ਕਰਨੇ ਜੋ ਸਿਰ ਤਲੀ ਤੇ ਧਰ ਕੇ ਹਰ ਕੁਰਾਬਾਨੀ ਦੇਣ ਲਈ ਤਿਆਰ–ਬਰ ਤਿਆਰ ਰਹਿੰਦੇ , ਕੋਈ ਛੋਟੀ ਗਲ ਨਹੀ । ਆਪਜੀ ਦੇ ਫੌਜ਼ ਦੇ ਹਰ ਸਿਖ ਨੂੰ ਆਪਜੀ ਦੀ ਅਗਵਾਈ ਤੇ ਜਿਤ ਤੇ ਪੂਰਾ ਪੂਰਾ ਭਰੋਸਾ ਹੁੰਦਾ ਜਿਸ ਕਰਕੇ ਉਹ ਆਪਜੀ ਦੇ ਇਕ ਇਸ਼ਾਰੇ ਤੇ ਹਰ ਕੁਰਬਾਨੀ ਦੇਣ ਲਈ ਸਦਾ ਤਤਪਰ ਰਹਿੰਦੇ, ਚਾਹੇ ਓਹ ਭੰਗਾਣੀ ਦਾ ਯੁਧ ਹੋਵੇ, ਅਨੰਦਪੁਰ, ਚਮਕੌਰ ਜਾਂ ਮੁਕਤਸਰ ਦੀ ਲੜਾਈ । ਹਰ ਸਿਖ ਆਪਣੇ ਅੰਦਰ ਕੌਮੀ ਜਜ੍ਬਾ ਲੇਕੇ ਅਗੇ ਵਧ ਵਧ ਕੇ ਲੜਦਾ । Cunnigham ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਪੁਜੇ ਹੋਏ ਜਰਨੈਲ ਸੀ । ਉਹਨਾਂ ਦੀਆਂ ਸਾਰੀਆਂ ਜਿਤਾਂ ਸਿਆਣਪ ਤੇ ਸੂਝ ਦਾ ਨਤੀਜਾ ਸੀ ” । ਮੁਗਲ ਹਕੂਮਤ ਅਜਿਤ ਹੈ ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤਹਿਸ ਨਹਿਸ ਕਰਕੇ ਰਖ ਦਿਤਾ । ਉਹਨਾਂ ਨੇ ਜੋ ਕਿਲਿਆਂ ਦੀ ਉਸਾਰੀ ਦੀਆਂ ਥਾਵਾਂ ਨੀਅਤ ਕੀਤੀਆਂ ਜਿਥੋਂ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਸੀ । ਦੁਸ਼ਮਨ ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ । ਸਤਲੁਜ ਤੋਂ ਪਾਰ ਕਿਲੇ , ਲੋਹਗੜ , ਹੋਲਗੜ , ਨਿਰਮੋਹਗੜ ਅਤੇ ਦੋ ਦਰਿਆ ਦੇ ਵਿਚਕਾਰ ਕੁਝ ਫਾਸਲੇ ਤੇ ਉਤੇ ਫਤਹਿਗੜ ,ਅਨੰਦ ਗੜ, ਤੇ ਕੇਸਗੜ ਉਸਾਰੇ ।
ਗੁਰੂ ਸਾਹਿਬ ਨੇ ਇਕੋ ਪਹਿਰਾਵਾ, ਏਕੋ ਨਾਹਰਾ ,” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ” ਏਕੋ ਜਿਹੇ ਹਕੂਕ , ਇਕ ਪੂਜਾ ਅਸਥਾਨ , ਇਕੋ ਬਾਟੇ ਵਿਚੋ ਅਮ੍ਰਿਤ ਛਕਣ ਦੀ ਪਰੰਪਰਾ , ਇਕੋ ਜਹੀ ਰਹਿਤ ਤੇ ਇਕੋ ਸਾਂਝੇ ਆਦਰਸ਼ ਲਈ ਸਭ ਨੂੰ ਇਕਠਾ ਕੀਤਾ । ਸਭ ਨੂੰ ਨਾ ਟੁਟਣ ਵਾਲੀ ਏਕਤਾ ਵਿਚ ਪਰੋ ਦਿਤਾ , ਜੀਵਨ ਜੀਣ ਦਾ ਵਲ ਸਿਖਾ ਦਿਤਾ । ਸਿਖਾਂ ਨੂੰ ਸ਼ਸ਼ਤਰ ਬਧ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ , ਜਿਸ ਨਾਲ ਹਿੰਦੁਸਤਾਨ ਵਿਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ । ਇਸਤੋਂ ਪਹਿਲਾਂ ਕੋਈ ਐਸੀ ਕੌਮ ਨਹੀ ਸੀ ਦੇਖੀ ਜਿਸ ਵਿਚ ਨੀਵੀਂ ਜਾਤ ਦੇ ਮਜਬੀ , ਚਮਿਆਰ , ਨਾਈ ,ਧੋਬੀ ,ਛੀਂਬਾ , ਜਿਹਨਾਂ ਦਾ ਵਜੂਦ ਉਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ , ਜਿਸਨੇ ਕਦੀ ਨੰਗੀ ਕਰਦ ਹਥ ਵਿਚ ਨਾ ਪਕੜੀ ਹੋਵੇ , ਇਕ ਬਹਾਦਰ ਕੋਂਮ ਹੀ ਨਹੀਂ ਬਣੀ ਬਲਿਕ ਦੂਸਰਿਆਂ ਲਈ ਆਪਾ ਵਾਰਨ ਵਿਚ ਵੀ ਸਭ ਤੋ ਮੋਹਰੇ ਸੀ ।
ਉਹਨਾਂ ਦੀ ਅਵਾਜ਼ ਵਿਚ ਇਤਨੀ ਤਾਕਤ ਸੀ ਕਿ ਭੰਗਾਣੀ ਦੇ ਯੁੱਧ ਵਿਚ ਜਦੋਂ 500 ਪਠਾਣ ਜੋ ਪੀਰ ਬੁਧੂ ਸ਼ਾਹ ਨੇ ਭਰਤੀ ਕਰਵਾਏ ਸੀ ਉਨਾ ਵਿਚੋਂ 400 ਪਠਾਨ ਰਾਜਿਆ ਦੀ ਇਨੀ ਵਡੀ ਫੌਜ਼ ਦੇਖਕੇ ਘਬਰਾ ਗਏ ਤੇ ਗੁਰੂ ਸਾਹਿਬ ਦਾ ਸਾਥ ਛਡ ਗਏ ਜਿਸ ਨਾਲ ਸਿਖ ਫੌਜ਼ ਦੇ ਹੋਸਲੇ ਵੀ ਢਹਿ ਢੇਰੀ ਹੋ ਗਏ । ਜਦ ਗੁਰੂ ਸਾਹਿਬ ਨੇ ਦੇਖਿਆ ਤਾਂ ਉਹਨਾਂ ਦੇ ਇਕ ਜਾਦੁਈ ਐਲਾਨ ਨੇ ਸਿਖਾਂ ਵਿਚ ਐਸਾ ਜੋਸ਼ ਭਰਿਆ ਕੀ ਓਹ ਆਪਾ ਵਾਰਨ ਨੂੰ ਤਿਆਰ ਹੋ ਗਏ । ਜਿਹਨਾਂ ਨੇ ਕਦੀ ਨੰਗੀ ਕਰਦ ਨੂੰ ਹਥ ਵਿਚ ਨਹੀ ਸੀ ਪਕੜਿਆ ਵੈਰੀਆਂ ਦੇ ਅਜਿਹੇ ਆਹੂ ਲਾਹੇ ਕੀ ਓਹ ਵੀ ਤ੍ਰਹਿ ਤ੍ਰਹਿ ਕਰ ਉਠੇ। ਜਦੋਂ ਪੀਰ ਬੁਧੂ ਸ਼ਾਹ ਨੂੰ ਪਤਾ ਲਗਾ ਤਾਂ ਓਹ ਵੀ ਆਪਣੇ 700 ਮੁਰੀਦ, ਚਾਰੋ ਪੁਤਰ , ਭਰਾ ਭਤੀਜਿਆਂ ਸਮੇਤ ਲੜਾਈ ਵਿਚ ਆ ਪਹੁੰਚੇ ਤੇ ਐਸੇ ਜੌਹਰ ਦਿਖਾਏ ਕਿ ਦੁਸ਼ਮਨ ਲੜਾਈ ਦਾ ਮੈਦਾਨ ਛੱਡ ਕੇ ਨਸ ਉਠੇ। ਇਹ ਸੀ ਉਸ ਸਾਹਿਬ–ਏ–ਕਮਾਲ ਦੇ ਬੋਲਾਂ ਤੇ ਸ਼ਖਸ਼ੀਅਤ ਦਾ ਅਸਰ ।
ਇਕ ਵਾਰੀ ਦਰਬਾਰ ਲਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ ਪਿੰਡ ਦੇ ਚੌਧਰੀ ਡਲੇ ਨਾਲ ਸ਼ੁਰੂ ਹੋਈ । ਡਲੇ ਨੇ ਕਿਹਾ ਕੀ ਅਗਰ ਤੁਸੀਂ ਮੈਨੂੰ ਸਦ ਲੈਂਦੇ ਤਾਂ ਤੁਹਾਨੂੰ ਆਨੰਦਪੁਰ ਦਾ ਕਿਲਾ ਨਾ ਛਡਣਾ ਪੈਂਦਾ । ਮੇਰੇ ਆਦਮੀ ਇਹੋ ਜਹੇ ਸੂਰਮੇ ਹਨ ਕਿ ਵੈਰੀਆਂ ਨੂੰ ਘੋੜੇ ਸਮੇਤ ਚੁਕ ਕੇ ਲੈ ਜਾਂਦੇ ਹਨ। ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ,” ਕੋਈ ਨਹੀ ਬੜੇ ਮੌਕੇ ਅਉਣਗੇ । ਇਕ ਦਿਨ ਗੁਰੂ ਸਾਹਿਬ ਨੂੰ ਲੱਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਟ ਕੀਤੀ । ਗੁਰੂ ਸਾਹਿਬ ਨੇ ਡਲੇ ਦੀ ਫੌਜ਼ ਦਾ ਜਾਇਜਾ ਲੈਣਾ ਕੀਤਾ । ਡਲੇ ਨੂੰ ਕਿਹਾ .”ਉਸ ਦਿਨ ਤੂੰ ਆਖ ਰਿਹਾ ਸੀ ਮੇਰੇ ਸੂਰਮੇ ਮੌਤ ਤੋਂ ਨਹੀ ਡਰਦੇ , ਅਸਾਂ ਨੇ ਬਦੂਕ ਦਾ ਜਾਇਜਾ ਲੈਣਾ ਹੈ, ਦੇਖਣਾ ਹੈ ਕੀ ਛਾਤੀ ਵਿਚ ਇਹ ਕਿਤਨਾ ਵਡਾ ਜ਼ਖਮ ਕਰਦੀ ਹੈ , ਨਿਸ਼ਾਨਾ ਕਿਦਾਂ ਦਾ ਹੈ ? ਆਪਣੇ ਕਿਸੇ ਇਕ ਨੌਜਵਾਨ ਨੂੰ ਸਦੋ । ਬੜੀ ਦੇਰ ਇੰਤਜਾਰ ਕਰਣ ਤੋ ਬਾਅਦ ਕੋਈ ਵੀ ਨੌਜਵਾਨ ਨਾ ਆਇਆ। ਗੁਰੂ ਸਾਹਿਬ ਨੇ ਕਿਹਾ ਹੁਣ ਤੂੰ ਹੀ ਖੜਾ ਹੋ ਜਾ । ਡਲੇ ਦਾ ਵੀ ਚਲਦੀ ਗੋਲੀ ਦੇ ਸਾਮਨੇ ਖੜੇ ਹੋਣ ਦਾ ਹੀਆ ਨਾ ਪਿਆ । ਗੁਰੂ ਸਾਹਿਬ ਨੇ ਸਿਖਾਂ ਨੂੰ ਸਨੇਹਾ ਭੇਜਿਆ , ਵੀਰ ਸਿੰਘ ਤੇ ਧੀਰ ਸਿੰਘ , ਪਿਓ ਪੁਤਰ ਆਪਸ ਵਿਚ ਬਹਿਸ ਕਰਦੇ ਆ ਰਹੇ ਸਨ । ਪੁਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ ਸੀਨੇ ਵਿਚ ਮਾਰੋ । ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ , ਮੇਰੀ ਉਮਰ ਬੀਤ ਚੁਕੀ ਹੈ ਮੇਰੇ ਸੀਨੇ ਵਿਚ ਗੋਲੀ ਮਾਰੋ । ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਦੋਨੋ ਹੀ ਖੜੇ ਹੋ ਜਾਉ । ਗੁਰੂ ਸਾਹਿਬ ਬੈਰਲ ਕਦੀ ਇਧਰ ਕਰ ਦਿੰਦੇ ਕਦੀ ਉਧਰ । ਦੋਨੋ ਪਿਓ ਪੁਤਰ ਨਿਸ਼ਾਨੇ ਅਗੇ ਆਉਣ ਲਈ ਅਗੇ ਪਿਛੇ ਹੁੰਦੇ ਰਹਿੰਦੇ। ਇਹ ਦੇਖਕੇ ਡਲਾ ਸਿਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖਕੇ ਬੜਾ ਸ਼ਰਮਿੰਦਾ ਹੋਇਆ । ਇਹ ਸ਼ਰਧਾ ਅਜ ਵੀ ਹੈ ਤੇ ਸਦੀਆਂ ਤਕ ਰਹੇਗੀ ਖਾਲੀ ਇਸ ਨੂੰ ਹਲਾ–ਸ਼ੇਰੀ ਦੀ ਤੇ ਇਕ ਹੋਣਹਾਰ ਆਗੂ ਦੀ ਲੋੜ ਹੈ ।
ਕਹਿੰਦੇ ਹਨ ਕਿ ਜਦੋਂ ਲਾਹੌਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ ਸੀ । ਅਜੇ ਮਸਾਂ ਤਿੰਨ ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹੀਆ ਟੁਟ ਗਿਆ । ਹਫੜਾ ਦਫੜੀ ਮਚ ਗਈ । ਨਾ ਤੋਪ ਨੂੰ ਠੀਕ ਕਰਾਣ ਦਾ ਵਕ਼ਤ ਸੀ ਨਾ ਸਹੂਲੀਅਤ । ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ । ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ ਤੂੰਬਾ ਤੂੰਬਾ ਹੋ ਜਾਵੇਗਾ। ਇਥੇ ਇਕ ਪਠਾਣਾ ਦਾ ਸੂਹੀਆ ਵੀ ਸੀ ਜੋ ਸਿਖ ਦਾ ਭੇਜ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ । ਪਹੀਆ ਟੁਟਣਾ , ਓਸਦਾ ਹਲਾ ਤੇ ਸਿੰਘਾ ਦੇ ਸ਼ੋਰ ਸ਼ਰਾਬੇ ਦੀ ਅਵਾਜ਼ ਸੁਣ ਕੇ ਸੋਚਣ ਲਗਾ ਕੀ ਕਹਿਣਾ ਬੜਾ ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈ । ਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ , ਪਹਿਲੇ ਕੰਧਾ ਮੈ ਦਿਆਂਗਾ , ਪਹਿਲੇ ਮੈ । ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ । ਸਿਖਾਂ ਦਾ ਜੋਸ਼ ਦੇਖਕੇ ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਲਿਖੇਗਾ ਕੋਣ । ਇਨੇ ਨੂੰ ਸਿਖਾਂ ਦਾ ਜਥੇਦਾਰ ਆਇਆ । ਉਸਨੇ ਸਭ ਨੂੰ ਚੁਪ ਕਰਾਇਆ ਤੇ ਪੁਛਿਆ ਕਿ ਤੁਹਾਡਾ ਜਥੇਦਾਰ ਕੌਣ ਹੈ ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ । ਓਹ ਸਭ ਤੋ ਅਗੇ ਖੜ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ । ਇਹ ਸੀ ਸਿਖਾ ਦੀ ਸੋਚ ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ । ‘
( ਚਲਦਾ )
ਇਹ ਇੱਕ ਗ਼ਲਤ ਇਤਿਹਾਸ ਹੈ
Please Dont Spread Bulshit Otherwise Everyone Uusubscribe Your Website
Waheguru ji 🙏🙏🙏🙏