ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਵੰਬਰ ਚ ਕਿਉਂ ਮਨਾਇਆ ਜਾਂਦਾ ?
ਆਪਾਂ ਛੋਟੇ ਹੁੰਦਿਆਂ ਸਭ ਨੇ ਸਕੂਲ ਚ ਪੜ੍ਹਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਵਿੱਚ ਰਾਏ ਭੋਇ ਦੀ ਤਲਵੰਡੀ ਹੋਇਆ ਸੀ , ਪਰ ਹੁਣ ਅਸੀਂ ਦੇਖਦੇ ਹਾਂ ਕੇ ਗੁਰੂ ਜੀ ਦਾ ਜਨਮ ਮਤਲਬ ਗੁਰਪੁਰਬ ਨਵੰਬਰ ਜਾਂ ਦਸੰਬਰ ਚ ਮਨਾਇਆ ਜਾਂਦਾ ਹੈ , ਸਾਡੇ ਸਭ ਦੇ ਮਨ ਵਿੱਚ ਸਵਾਲ ਜਰੂਰ ਆਉਂਦਾ ਹੈ ਕੇ ਕਿਉਂ ? ਅਸੀਂ ਤਾਂ ਇਹ ਪੜ੍ਹਿਆ ਸੀ ਕਿ ਗੁਰੂ ਜੀ ਦਾ ਜਨਮ ਅਪ੍ਰੈਲ ਚ ਹੋਇਆ ਸੀ ਫਿਰ ਗੁਰਪੁਰਬ ਨਵੰਬਰ ਜਾਂ ਦਸੰਬਰ ਵਿੱਚ ਕਿਉਂ ਮਨਾਇਆ ਜਾਂਦਾ ? ਬਹੁਤ ਲੋਕਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਇਸ ਤਰਾਂ ਕਿਉਂ ਹੈ , ਹੁਣ ਸ਼ੁਰੂ ਕਰਦੇ ਹਾਂ ਕੇ ਇਸ ਤਰਾਂ ਕਿਉਂ ਹੈ।
ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜਨਮਸਾਖੀਆਂ ਵਿਚ ਲਿਖੀ ਹੋਈ ਹੈ ਅਤੇ ਬਾਜ਼ਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਇੱਕ ਤੋਂ ਵੱਧ ਜਨਮਸਾਖੀਆਂ ਮੌਜੂਦ ਹਨ , ਪਰ ਸਭ ਤੋਂ ਪੁਰਾਣੀ ਜਨਮਸਾਖੀ ਜੋ ਕੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਲਿਖੀ ਗਈ ਸੀ ਜਿਸਨੂੰ ਭਾਈ ਬਾਲੇ ਵਾਲੀ ਜਨਮਸਾਖੀ ਕਿਹਾ ਜਾਂਦਾ ਹੈ ,
ਭਾਈ ਬਾਲੇ ਜੀ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਮਹੀਨੇ ਵਿਚ ਹੋਇਆ ਸੀ ਅਤੇ ਬਾਕੀਆਂ ਦਾ ਕਹਿਣਾ ਹੈ ਕੇ ਗੁਰੂ ਜੀ ਦਾ ਜਨਮ ਵੈਸਾਖ ਮਹੀਨੇ ਚ ਹੋਇਆ ਸੀ , ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਅਗਰ ਮੈਂ ਇਸ ਵਿਚ ਲਿਖ ਲੱਗ ਗਿਆ ਤਾਂ ਆਰਟੀਕਲ ਬਹੁਤ ਲੰਬਾ ਹੋ ਜਾਵੇਗਾ ਆਪਾਂ ਇਸਨੂੰ ਛੋਟਾ ਰੱਖਦੇ ਹੋਏ ਮੁੱਦੇ ਤੇ ਆਉਂਦੇ ਹਾਂ , ਸ਼੍ਰੀ ਅਕਾਲ ਤਖ਼ਤ ਤੋਂ 2003 ਵਿੱਚ ਛਪਿਆ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਗੁਰੂ ਜੀ ਦਾ ਜਨਮ 15 ਅਪ੍ਰੈਲ ਨੂੰ ਹੋਇਆ ਸੀ।
ਪਰ ਕਈ ਲੋਕ ਅਤੇ ਸੰਗਠਨ ਗੁਰੂ ਜੀ ਦਾ ਜਨਮ ਦਿਨ ਭਾਈ ਬਾਲਾ ਜੀ ਦੀ ਜਨਮਸਾਖੀ ਨੂੰ ਸਹੀ ਮੰਨਦੇ ਹੋਏ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਂਉਦੇ ਹਨ ਜੋ ਕੇ ਹਰ ਸਾਲ ਨਵੰਬਰ ਜਾਂ ਦਸੰਬਰ ਵਿੱਚ ਆਉਂਦਾ ਹੈ ਇਸ ਤਰਾਂ ਗੁਰੂ ਜੀ ਦਾ ਜਨਮ ਦਿਨ ਜ਼ਿਆਦਾ ਸਿਖਾਂ ਦੀ ਮੰਗ ਤੇ ਕੱਤਕ ਦੀ ਪੂਰਨਮਾਸ਼ੀ ਮਤਲਬ ਨਵੰਬਰ ਜਾਂ ਦਸੰਬਰ ਵਿੱਚ ਮਨਾਇਆ ਜਾਂਦਾ ਹੈ। ..
ਸਤਿਨਾਮ ਸ਼੍ਰੀ ਵਾਹਿਗੁਰੂ ਜੀ