ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ 90% ਸੰਗਤ ਨੂੰ ਸਾਇਦ ਹੀ ਪਤਾ ਹੋਵੇ

ਪੂਰੇ ਗੁਰੂ ਦਾ ਜੀਵਨ ਅਸੀ ਅਧੂਰੇ ਕਿਵੇ ਲਿਖ ਸਕਦੇ ਹਾ , ਗੁਰੂ ਨਾਨਕ ਸਾਹਿਬ ਜੀ ਅਧੂਰਿਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਜੇ ਆਪਣੀ ਉਸਤਤਿ ਲਿਖਵਾ ਲੈਣ ਤਾਂ ਇਹ ਉਹਨਾਂ ਦੀ ਵਡਿਆਈ ਹੈ । ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਆਪ ਸੰਗਤ ਜੀ ਨੂੰ ਏਹੋ ਜਿਹੇ ਇਤਿਹਾਸ ਤੋ ਜਾਣੂ ਕਰਵਾਉਣ ਜਾ ਰਿਹਾ ਹਾ ਜੋ 90 °/• ਸੰਗਤ ਨੂੰ ਸਾਇਦ ਹੀ ਪਤਾ ਹੋਵੇ ਜੀ । ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਿਸ ਅਸਥਾਨ ਤੇ ਹੋਇਆ ਹੈ ਉਸ ਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ ਹਨ । ਇਸ ਨਨਕਾਣਾ ਸਾਹਿਬ ਦਾ ਪਹਿਲਾ ਨਾਮ ਰਾਇਪੁਰ ਸੀ ਬਾਅਦ ਵਿੱਚ ਇਸ ਦਾ ਨਾਮ ਤਲਵੰਡੀ ਪੈ ਗਿਆ। ਤਲਵੰਡੀ ਦੀ ਜਦੋ ਸਾਰੀ ਜਗੀਰ ਰਾਏ ਬੁਲਾਰ ਖਾਂ ਭੱਟੀ ਜੀ ਦੇ ਪਿਤਾ ਰਾਏ ਭੋਏ ਖਾਂ ਭੱਟੀ ਜੀ ਕੋਲ ਆਈ ਇਸ ਤਲਵੰਡੀ ਨੂੰ ਫੇਰ ਸਾਰੇ ਲੋਕ ਰਾਏ ਭੋਏ ਦੀ ਤਲਵੰਡੀ ਆਖਣ ਲੱਗੇ । ਰਾਏ ਭੋਏ ਕੋਲ 39 ਹਜਾਰ ਕਿਲੇ ਜਮੀਨ ਸੀ ਜਦੋ ਰਾਏ ਬੁਲਾਰ ਜੀ 8 ਸਾਲ ਦੇ ਹੋਏ ਤਾ ਪਿਤਾ ਰਾਏ ਭੋਏ ਜੀ ਚਲਾਣਾ ਕਰ ਗਏ ਸਨ । ਇਹ ਸਾਰੀ ਜਗੀਰ ਰਾਏ ਬੁਲਾਰ ਜੀ ਦੇ ਕੋਲ ਆ ਗਈ , ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਜੀ ਰਾਏ ਬੁਲਾਰ ਜੀ ਦੇ ਇਲਾਕੇ ਵਿੱਚ ਪਟਵਾਰੀ ਦੀ ਡਿਉਟੀ ਕਰਦੇ ਸਨ । ਆਪ ਸਭ ਸੰਗਤ ਇਤਿਹਾਸ ਤੋ ਜਾਣੂ ਹੋ ਮੈ ਸਿਰਫ ਉਹ ਇਤਿਹਾਸ ਸਾਝਾ ਕਰਨ ਦਾ ਜਤਨ ਕਰਨਾ ਚਾਹੁੰਦਾ ਹਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੈ । ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀ ਅੱਧੀ ਜਗੀਰ ਸੌਂਪ ਦਿੱਤੀ ਸੀ ਤੇ ਬਾਅਦ ਵਿੱਚ ਮਹਾਰਾਜ ਰਣਜੀਤ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਦੇ ਨਾਂ ਕੁਝ ਰਕਮਾਂ ਲਾ ਦਿੱਤੀਆ ਸੀ । ਆਉ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਜੋ ਪਾਕਿਸਤਾਨ ਵਿੱਚ ਅਸਥਾਨ ਹਨ ਉਹਨਾਂ ਦੀ ਦੇਸ ਦੀ ਵੰਡ ਤੋ ਪਹਿਲਾਂ ਜੋ ਜਗੀਰਾਂ ਸਨ ਉਹਨਾਂ ਦਾ ਵੇਰਵਾ ਆਪ ਜੀ ਨਾਲ ਸਾਝਾਂ ਕਰਨ ਲੱਗਾਂ ਹਾ ਜੀ । ਆਪ ਨੂੰ ਪਹਿਲਾ ਇਹ ਜਾਣਕਾਰੀ ਦੇਣ ਦਾ ਯਤਨ ਕਰਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਤੇ ਮੁਰੱਬਿਆਂ ਦੇ ਹਿਸਾਬ ਨਾਲ ਜਮੀਨ ਹੈ ਇਕ ਮੁਰੱਬੇ ਦੇ ਵਿੱਚ 25 ਕਿਲੇ ਜਮੀਨ ਹੁੰਦੀ ਹੈ । ਪਹਿਲਾ ਗੱਲ ਕਰਦੇ ਹਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਨਨਕਾਣਾ ਸਾਹਿਬ ਜੀ ਦੇ ਨਾਮ ਤੇ 18 ਹਜਾਰ ਏਕੜ ਜਮੀਨ ਹੈ ।
ਇਸ ਤੋ ਅਗੇ ਗੱਲ ਕਰਦੇ ਹਾ ਗੁਰਦੁਵਾਰਾ ਕਿਆਰਾ ਸਾਹਿਬ ਦੀ ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਪਸ਼ੂਆਂ ਦੀ ਉਜਾੜੀ ਖੇਤੀ ਹਰੀ ਕੀਤੀ ਸੀ । ਇਸ ਅਸਥਾਨ ਦੇ ਨਾਮ 45 ਮਰੁੱਬੇ ਜਮੀਨ ਹੈ ।
ਗਲ ਕਰਦੇ ਹਾ ਗੁਰਦੁਵਾਰਾ ਬਾਲ ਲੀਲਾ ਸਾਹਿਬ ਦੀ ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਬਾਲ ਅਵੱਸਥਾ ਵਿੱਚ ਆਪਣੇ ਹਾਣੀਆਂ ਨਾਲ ਖੇਡ ਦੇ ਰਹੇ ਸਨ । ਇਸ ਅਸਥਾਨ ਦੇ ਨਾਮ 120 ਮਰੁੱਬੇ ਜਮੀਨ ਹੈ ।
ਇਸ ਤੋ ਅਗੇ ਗੱਲ ਕਰਦੇ ਹਾ ਗੁਰਦੁਵਾਰਾ ਮਾਲ ਜੀ ਸਾਹਿਬ
ਇਸ ਅਸਥਾਨ ਤੇ ਜਦੋ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਾਰਨ ਗਏ ਸੀ ਤਾ ਗੁਰੂ ਨਾਨਕ ਸਾਹਿਬ ਜੀ ਅਰਾਮ ਕਰਨ ਵਾਸਤੇ ਰੁੱਖ ਹੇਠ ਸੌ ਗਏ। ਜਦੋ ਗੁਰੂ ਜੀ ਦੇ ਨੂਰਾਨੀ ਮੁੱਖ ਤੇ ਧੁੱਪ ਆਈ ਤਾ ਸੱਪ ਨੇ ਗੁਰੂ ਜੀ ਦੇ ਮੁੱਖ ਉਤੇ ਆਪਣੀ ਫਨ ਕਰਕੇ ਛਾ ਕੀਤੀ ਸੀ । ਇਸ ਗੁਰਦੁਵਾਰਾ ਸਾਹਿਬ ਦੇ ਨਾਮ 180 ਮੁਰੱਬੇ ਜਮੀਨ ਹੈ ।
1947 ਤੋ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਦੀ ਜਮੀਨ ਪੱਟੇ ਤੇ ਉਥੋ ਦੇ ਮੁਸਲਮਾਨ ਲੈ ਰਹੇ ਹਨ । 99 ਸਾਲ ਵਾਸਤੇ ਜਿਸ ਜਮੀਨ ਨੂੰ ਲਿਆ ਜਾਵੇ ਉਸ ਨੂੰ ਪਟਾ ਕਰਵਾਉਣਾ ਕਹਿੰਦੇ ਹਨ । ਥੋੜੇ ਬਹੁਤ ਰੁਪਏ ਭਰ ਕੇ ਉਥੋ ਦੇ ਮੁਸਲਮਾਨ ਜਮੀਨਾਂ ਪਟਿਆਂ ਉਤੇ ਲੈ ਕੇ ਖੇਤੀ ਕਰਦੇ ਹਨ । ਕੁੱਝ ਸਮਾਂ ਪਹਿਲਾ ਉਥੋ ਦੇ ਮੁਸਲਮਾਨਾਂ ਨੇ ਪਾਕਿਸਤਾਨ ਦੀ ਸਪਰੀਮ ਕੋਰਟ ਵਿੱਚ ਇਕ ਕੇਸ ਕੀਤਾ ਸੀ ਕਿ ਅਸੀ 1947 ਤੋ ਬਾਅਦ ਲਗਾਤਾਰ ਇਹ ਜਮੀਨਾਂ ਤੇ ਸਾਡਾ ਕਬਜਾਂ ਹੈ । ਇਸ ਲਈ ਇਹ ਜਮੀਨਾਂ ਸਾਡੇ ਨਾਮ ਕਰ ਦਿੱਤੀਆਂ ਜਾਣ ਪਰ ਸਪਰੀਮ ਕੋਰਟ ਦੇ ਜੱਜ ਨੇ ਸਾਰਿਆਂ ਨੂੰ ਸੱਦ ਕੇ ਇਕ ਗੱਲ ਆਖੀ ਸੀ । ਇਹ ਸਾਰੀ ਜਮੀਨ ਜਇਆਦਾਦ ਗੁਰੂ ਨਾਨਕ ਸਾਹਿਬ ਜੀ ਦੀ ਹੈ ਤੇ ਉਹਨਾਂ ਦੀ ਹੀ ਰਹੇਗੀ । ਜੇ ਤੁਸੀ ਇਸ ਤੇ ਖੇਤੀ ਕਰਨੀ ਚਾਹੁੰਦੇ ਹੋ ਜਾ ਜਮੀਨ ਠੇਕੇ ਤੇ ਲੈ ਸਕਦੇ ਹੋ ਜਾ ਪਟੇ ਤੇ ਲੈ ਸਕਦੇ ਹੋ ਇਸ ਜਮੀਨ ਤੇ ਗੁਰੂ ਨਾਨਕ ਸਾਹਿਬ ਤੋ ਇਲਾਵਾ ਹੋਰ ਕੋਈ ਮਾਲਿਕ ਨਹੀ ਹੋ ਸਕਦਾ ਹੈ । ਐਸੇ ਦੀਨ ਦੁਨੀਆ ਦੇ ਮਾਲਿਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top