ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੁਝ ਗੱਲਾਂ – ਜਰੂਰ ਪੜ੍ਹੋ

ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਇਤਿਹਾਸਕ ਘਟਨਾ ਹੈ। ਇਸ ਸੰਬੰਧੀ ਬਾਣੀ ਭਾਈ ਗੁਰਦਾਸ ਨੇ 1601 ਤੱਕ ਇੱਕਤਰ ਕੀਤੀ ਤੇ ਇਸ ਦੀ ਸਮਾਪਤੀ 1604 ਈ. ਵਿੱਚ ਮੰਨੀ ਗਈ। ਇਸ ਗ੍ਰੰਥ ਦੀ ਬਾਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਦੂਜਾ ਭਾਗ ਰਾਗ ਬੱਧ ਬਾਣੀ ਦਾ ਹੈ ਜਿਸ ਵਿੱਚ ਤਾਂ ਰਾਗ ਸ਼ਾਮਿਲ ਹਨ। ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1. ਸਿਰੀ ਰਾਗ:- ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 14 ਤੋਂ 93 ਤੱਕ ਦਰਜ਼ ਹੈ।
ਗੁਰਬਾਣੀ ਵਿੱਚ ਇਸ ਰਾਗ ਨੂੰ ਸਰਵ ਪ੍ਰਮੁੱਖ ਸਥਾਨ ਪ੍ਰਾਪਤ ਹੈ। ਭਾਈ ਗੁਰਦਾਸ ਨੇ ਇਸ ਦੀ ਮਹੱਤਤਾ ਨੂੰ ਇਸ ਤਰ੍ਹਾਂ ਚਿਤ੍ਰਿਆ ਹੈ: ‘ਰਾਗਨ ਮੇਂ ਸਿਰੀ ਰਾਗ ਪਾਰਮ ਬਖਾਨ ਹੈ’
ਗਾਉਣ ਦਾ ਸਮਾਂ: ਪਿਛਲਾ ਪਹਿਰ ਜਾਂ ਲੌਢਾ ਵੇਲਾ
ਇਸ ਰਾਗ ਅਧੀਨ: 100 ਚਉਪਦੇ, 29 ਅਸ਼ਟਪਦੀਆਂ, 3 ਛੰਤ, 1 ਵਣਜਾਰਾ, 1 ਮਹਲਾ 8 ਦਰਜ਼ ਹੈ।
2. ਮਾਝ ਰਾਗ:- ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 94 ਤੋਂ 150 ਤੱਕ ਦਰਜ਼ ਹੈ। ਇਸ ਰਾਗ ਵਿੱਚ ਗੁਰੂ ਅਰਜਨ ਸਾਹਿਬ ਦੀ ਮਹੱਤਵਪੂਰਨ ਰਚਨਾ ਬਾਰਹਮਾਹਾ ਦਰਜ਼ ਹੈ।
ਗਾਉਣ ਦਾ ਸਮਾਂ: ਚੌਥਾ ਪਹਿਰ
ਇਸ ਰਾਗ ਅਧੀਨ: 50 ਚਉਪਦੇ. 39 ਅਸ਼ਟਪਦੀਆਂ, ਇੱਕ ਬਾਰਹਮਾਹਾ, ਇੱਕ ਦਿਨ ਰੈਣਿ ਅਤੇ ਇੱਕ ਵਾਰ ਦਰਜ਼ ਹੈ।
3. ਗਾਉੜੀ ਰਾਗ:- ਅੰਕ 151 ਤੋਂ 346 ਤੱਕ ਦਰਜ਼ ਹੈ।
ਗਾਉਣ ਦਾ ਸਮਾਂ: ਲਗਪਗ ਸ਼ਾਮ ਵੇਲਾ ਜਾਂ ਚੌਥਾ ਪਹਿਰ
ਇਸ ਰਾਗ ਅਧੀਨ: 251 ਚਉਪਦੇ, 44 ਅਸ਼ਟਪਦੀਆਂ, 11 ਛੰਤ, 1 ਬਾਵਨ-ਅਖਰੀ, ‘ਸੁਖਮਨੀ ਸਾਹਿਬ’, 1 ਥਿਤੀ, 1 ਵਾਰ, ਇੱਕ ਵਾਰ ਮ.ਪ. ਦਰਜ਼ ਹੈ।
ਭਗਤ ਬਾਣੀ ਪ੍ਰਕਰਣ: 74 ਪਦੇ ਕਬੀਰ ਦੇ, ਇੱਕ ਬਾਵਨ-ਅਖਰੀ, 1 ਥਿਤੀ, 1 ਵਾਰ, ਨਾਮਦੇਵ ਦਾ ਇੱਕ ਪਦਾ ਅਤਟ ਰਵੀਦਾਸ ਦੇ 5 ਪਦੇ ਹਨ।
4. ਆਸਾ ਰਾਗ:- ਅੰਕ 347 ਤੋਂ 488
ਗਾਉਣ ਦਾ ਸਮਾਂ: ਅੰਮ੍ਰਿਤ ਵੇਲਾ
ਇਸ ਰਾਗ ਅਧੀਨ: ਆਰੰਭ ਵਿੱਚ ਇੱਕ ਸ਼ਬਦ, ‘ਸੋਦਰ’ ਦਾ ਅਤੇ ਇੱਕ ‘ਸੋਪੁਰਖ’ ਦਾ ਹੈ। 231 ਚਉਪਦੇ, 39 ਅਸ਼ਟਪਦੀਆਂ, 3 ਬਿਰਹੜੇ, 2 ਪਟੀਆਂ, 35 ਛੰਤ ਅਤੇ ਇੱਕ ਵਾਰ ਹੈ।
ਭਗਤ ਬਾਣੀ ਪ੍ਰਕਰਣ: 37 ਸ਼ਬਦ ਕਬੀਰ ਜੀ ਦੇ, 5 ਨਾਮਦੇਵ ਦੇ, 6 ਰਵਿਦਾਸ ਦੇ, 3 ਧੰਨੇ ਦੇ ਅਤੇ ਦੋ ਸ਼ੇਖ ਫਰੀਦ ਦੇ ਹਨ।
5. ਗੁਜਰੀ ਰਾਗ:- ਅੰਕ 489 ਤੋਂ 526
ਗਾਉਣ ਦਾ ਸਮਾਂ: ਸਾਰੀਆਂ ਰੁੱਤਾਂ ਵਿੱਚ ਸਵੇਰ ਵੇਲੇ
ਇਸ ਰਾਗ ਅਧੀਨ: 48 ਚਾਉਪਦੇ, 9 ਅਸ਼ਟਪਦੀਆਂ ਅਤੇ 2 ਵਾਰਾਂ ਹਨ।
ਭਗਤਾਂ ਦੀ ਬਾਣੀ ਵਿਚ: 2 ਸੰਤ ਕਬੀਰ, 2 ਨਾਮਦੇਵ, 1 ਰਵਿਦਾਸ, 2 ਤ੍ਰਿਲੋਚਨ ਅਤੇ ਜੈਦੇਵ ਦਾ ਹੈ।
6. ਦੇਵਗੰਧਾਰੀ ਰਾਗ:- ਅੰਕ 527 ਤੋਂ 536
ਗਾਉਣ ਦਾ ਸਮਾਂ: ਸਵੇਰ ਦਿਨ ਚੜ੍ਹੇ
ਇਸ ਰਾਗ ਅਧੀਨ: 47 ਚਉਪਦੇ ਹਨ ਜਿਹਨਾਂ ਵਿਚੋਂ 6 ਗੁਰੂ ਰਾਮਦਾਸ ਦੇ, 38 ਗੁਰੂ ਅਰਜਨ ਦੇਵ ਦੇ ਅਤੇ 3 ਗੁਰੂ ਤੇਗ ਬਹਾਦਰ ਦੇ ਰਚੇ ਹੋਏ ਹਨ।
7. ਬਿਹਾਗੜਾ:- ਅੰਕ 537 ਤੋਂ 556
ਗਾਉਣ ਦਾ ਸਮਾਂ: ਅਧੀ ਰਾਤ
ਇਸ ਰਾਗ ਅਧੀਨ: 2 ਚਉਪਦੇ 15 ਛੰਤ ਅਤੇ ਇੱਕ ਮ. 8 ਸ਼ਾਮਿਲ ਹੈ
8. ਵਡਹੰਸ ਰਾਗ:- ਅੰਕ 557 ਤੋਂ 594
ਗਾਉਣ ਦਾ ਸਮਾਂ: ਆਮ ਤੌਰ ‘ਤੇ ਦੁਪਹਿਰ ਵੇਲੇ ਅਤੇ ਰਾਤ ਦੇ ਦੂਜੇ ਪਹਿਰ
ਇਸ ਰਾਗ ਅਧੀਨ: 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇ ਵਾਰ ਮਹਲਾ 8 ਸ਼ਾਮਿਲ ਹੈ।
9. ਸੋਰਠਿ ਰਾਗ:- ਅੰਕ 595 ਤੋਂ 659
ਗਾਉਣ ਦਾ ਸਮਾਂ: ਰਾਤ ਦਾ ਦੂਜਾ ਪਹਿਰ
ਇਸ ਰਾਗ ਅਧੀਨ: 139 ਚਉਪਦੇ, 10 ਅਸ਼ਟਪਦੀਆਂ ਅਤੇ ਇੱਕ ਵਾਰ ਮ.8 ਹੈ
ਭਗਤ ਬਾਣੀ ਪ੍ਰਕਰਣ: 11 ਸ਼ਬਦ ਕਬੀਰ ਜੀ ਦੇ, 3 ਨਾਮਦੇਵ ਦੇ, ਸੱਤ ਰਵਿਦਾਸ ਅਤੇ 2 ਭੀਖਣ ਦੇ ਹਨ।
10. ਧਨਾਸਰੀ ਰਾਗ:- ਅੰਕ 660 ਤੋਂ 695 (ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਦਾ ਗਾਇਨ ਇਸ ਰਾਗ ਵਿੱਚ ਕੀਤਾ)
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 93 ਚਉਪਦੇ, 3 ਅਸ਼ਟਪਦੀਆਂ, 5 ਛੰਤ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: 5 ਸ਼ਬਦ ਕਬੀਰ ਦੇ, 5 ਨਾਮਦੇਵ ਦੇ, 3 ਰਵਿਦਾਸ ਦੇ, ਇਕ-ਇਕ ਤ੍ਰਿਲੋਚਨ, ਸੈਣ, ਪੀਪਾ ਅਤੇ ਧੰਨਾ ਦੇ ਹਨ।
11. ਜੈਤਸਰੀ ਰਾਗ:- ਅੰਕ 696 ਤੋਂ 710
ਗਾਉਣ ਦਾ ਸਮਾਂ: ਦਿਨ ਦਾ ਚੌਥਾ ਪਹਿਰ
ਇਸ ਰਾਗ ਅਧੀਨ: 27 ਚਉਪਦੇ, 3 ਛੰਤ ਅਤੇ ਇੱਕ ਵਾਰ ਹੈ।
ਭਗਤ ਬਾਣੀ ਪ੍ਰਕਰਣ ਵਿਚ: ਇੱਕ ਸ਼ਬਦ ਰਵੀਦਾਸ ਦਾ ਹੈ।
12. ਟੋਡੀ ਰਾਗ:- ਅੰਕ 711 ਤੋਂ 718
ਗਾਉਣ ਦਾ ਸਮਾਂ: ਦਿਨ ਦਾ ਦੂਜਾ ਪਹਿਰ
ਇਸ ਰਾਗ ਅਧੀਨ: 32 ਚਉਪਦੇ ਹਨ।
ਭਗਤ ਬਾਣੀ ਪ੍ਰਕਰਣ ਵਿਚ: ਨਮਦੇਵ ਦੇ ਤਿੰਨ ਸ਼ਬਦ ਹਨ।
13. ਬੈਰਾੜੀ ਰਾਗ:- ਅੰਕ 719 ਤੋਂ 720
ਗਾਉਣ ਦਾ ਸਮਾਂ: ਕੁੱਝ ਵਿਦਵਾਨਾਂ ਨੇ ਦਿਨ ਦਾ ਦੂਜਾ ਪਹਿਰ ਤੇ ਕੁੱਝ ਨੇ ਸ਼ਾਮ ਵੇਲਾ ਮੰਨਿਆ ਹੈ
ਇਸ ਰਾਗ ਅਧੀਨ: 7 ਚਉਪਦੇ ਹਨ ਜਿਹਨਾਂ ਵਿੱਚ 6 ਗੁਰੂ ਰਾਮਦਾਸ ਦੇ ਤੇ 1 ਗੁਰੂ ਅਰਜਨ ਦੇਵ ਦਾ ਹੈ।
14. ਤਿਲੰਗ ਰਾਗ:- ਅੰਕ 721 ਤੋਂ 727 (ਬਾਬਰਬਾਣੀ ਵਿਚਲੇ ਸ਼ਬਦ ਇਸ ਰਾਗ ਵਿੱਚ ਦਰਜ ਹਨ)
ਗਾਉਣ ਦਾ ਸਮਾਂ: ਕੁੱਝ ਵਿਦਵਾਨਾਂ ਨੇ ਦਿਨ ਦਾ ਤੀਜਾ ਪਹਿਰ ਮੰਨਿਆ ਹੈ ਅਤੇ ਕੁੱਝ ਨੇ ਵਰਸ਼ਾ ਰੁਤ ਜਾਂ ਸਰਦੀਆਂ ਦੀ ਅੱਧ ਰਾਤ ਨੂੰ ਗਾਏ ਜਾਣ ਵਾਲਾ ਰਾਗ ਦੱਸਿਆ ਹੈ।
ਇਸ ਰਾਗ ਅਧੀਨ: 12 ਚਉਪਦੇ, 5 ਅਸ਼ਟਪਦੀਆਂ ਹਨ ਪਰ ਇਹਨਾਂ ਦਾ ਉਪ-ਸਿਰਲੇਖ ਨਹੀਂ ਹੈ।
ਭਗਤ ਬਾਣੀ ਪ੍ਰਕਰਣ ਵਿਚ: ਇੱਕ ਸੰਤ ਕਬੀਰ ਦਾ ਸ਼ਬਦ ਅਤੇ ਦੋ ਭਗਤ ਨਾਮਦੇਵ ਦੇ ਹਨ।
15. ਸੂਹੀ ਰਾਗ:- ਅੰਕ 728 ਤੋਂ 794 (ਲਾਵਾਂ ਦੀ ਬਾਣੀ ਇਸ ਰਾਗ ਵਿੱਚ ਦਰਜ਼ ਹੈ)
ਗਾਉਣ ਦਾ ਸਮਾਂ: ਦੋ ਘੜੀ ਦਿਨ ਚੜ੍ਹੇ ਹੈ ਪਰ ਕੁੱਝ ਸੰਗੀਤਕਾਰ ਇਸ ਨੂੰ ਦਿਨ ਦੇ ਦੂਜੇ ਪਹਿਰ ਦੇ ਅੰਤ ਉਤੇ ਗਾਉਣ ਵਾਲਾ ਮੰਨਦੇ ਹਨ।
ਇਸ ਰਾਗ ਅਧੀਨ: 82 ਚਉਪਦੇ, 16 ਅਸ਼ਟਪਦੀਆਂ, 3 ਕੁਚਜੀ, ਸੁਚਜੀ ਅਤੇ ਗੁਣਵੰਤੀ, 29 ਛੰਤ ਅਤੇ ਇੱਕ ਵਾਰ ਮ. 3 ਹੈ।
ਭਗਤ ਬਾਣੀ ਪ੍ਰਕਰਣ ਵਿਚ: 5 ਸ਼ਬਦ ਕਬੀਰ ਦੇ, 3 ਰਵਿਦਾਸ ਦੇ ਅਤੇ ਦੋ ਸ਼ੇਖ ਫਰੀਦ ਦੇ ਹਨ।
16. ਬਿਲਾਵਲ ਰਾਗ:- ਅੰਕ 795 ਤੋਂ 858
ਗਾਉਣ ਦਾ ਸਮਾਂ: ਕੁੱਝ ਸਵੇਰ ਦਾ ਪਹਿਲਾ ਪਹਿਰ ਤੇ ਕੁੱਝ ਇਸ ਨੂੰ ਦਿਨ ਦੇ ਦੂਜੇ ਪਹਿਰ ਦਾ ਆਰੰਭ ਦਸਦੇ ਹਨ।
ਇਸ ਰਾਗ ਅਧੀਨ: 149 ਚਉਪਦੇ, 11 ਅਸ਼ਟਪਦੀਆਂ, ਇੱਕ ਥਿਤੀ ਮ. 1, ਦੋ ਵਾਰ ਸਤ ਮ.3, 9ਛੰਤ ਅਤੇ 1 ਵਾਰ ਮ.5 ਦਰਜ਼ ਹੈ
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਕਬੀਰ ਦੇ ਨਾਮਦੇਵ ਦਾ, 2 ਰਵਿਦਾਸ ਦੇ ਅਤੇ 1 ਸਧਨਾ ਭਗਤ ਦਾ ਹੈ।
17. ਗੌਂਡ ਰਾਗ:- ਅੰਕ 859 ਤੋਂ 875
ਗਾਉਣ ਦਾ ਸਮਾਂ: ਦੋਪਹਿਰ ਦਾ
ਇਸ ਰਾਗ ਅਧੀਨ: 28 ਚਉਪਦੇ ਅਤੇ 1 ਅਸ਼ਟਪਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 11 ਸ਼ਬਦ ਕਬੀਰ ਦੇ, ਸੱਤ ਨਾਮਦੇਵ ਦੇ ਅਤੇ 2 ਰਵਿਦਾਸ ਦੇ ਹਨ।
18. ਰਾਮਕਲੀ ਰਾਗ:- ਅੰਕ 876 ਤੋਂ 974
ਗਾਉਣ ਦਾ ਸਮਾਂ: ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ ਤੱਕ ਹੈ।
ਇਸ ਰਾਗ ਅਧੀਨ: 81 ਚਉਪਦੇ, 22 ਅਸ਼ਟਪਦੀਆਂ, 1 ਅਨੰਦ ਮ. 3, 1 ਸਦ, 6 ਛੰਤ, ਇੱਕ ੳਅੰਕਾਰ ਮ. 1, 1ਸਿੱਧ-ਗੋਸਟਿ ਮ. 1, 2 ਵਾਰਾਂ ਅਤੇ 1 ਵਾਰ ਸੱਤੇ ਬਲਵੰਡ ਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਸੰਤ ਕਬੀਰ ਦੇ, 4 ਨਾਮਦੇਵ ਦੇ, 1 ਰਵਿਦਾਸ ਦਾ ਅਤੇ 1 ਬੇਣੀ ਦਾ ਹੈ।
19. ਨਟ-ਨਾਰਾਇਣ ਰਾਗ:- ਅੰਕ 975 ਤੋਂ 983ਗਾਉਣ ਦਾ ਸਮਾਂ: ਦਿਨ ਦਾ ਚੌਥਾ ਪਹਿਰ
ਇਸ ਰਾਗ ਅਧੀਨ: 19 ਚਉਪਦੇ, 6 ਅਸ਼ਟਪਦੀਆਂ ਬਿਨਾਂ ਉਪ-ਸਿਰਲੇਖ ਦਿੱਤੇ ਦਰਜ਼ ਹਨ
20. ਮਾਲੀ-ਗਾਉੜਾ ਰਾਗ:- ਅੰਕ 984 ਤੋਂ 988
ਗੁੳਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 14 ਚਉਪਦੇ, ਬਿਨਾਂ ਉਪ-ਸਿਰਲੇਖ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: 3 ਸ਼ਬਦ ਭਗਤ ਨਾਮਦੇਵ ਦੇ ਹਨ।
21. ਮਾਰੂ ਰਾਗ:- 989 ਤੋਂ 1106
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 60 ਚਉਪਦੇ, 20 ਅਸ਼ਟਪਦੀਆਂ, 62 ਸੋਹਲੇ, 1 ਵਾਰ ਮ. 3 ਅਤੇ 1 ਵਾਰ ਮ. 5 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਸੰਤ ਕਬੀਰ ਦੇ, 1 ਨਾਮਦੇਵ ਦਾ, 1 ਜੈਦੇਵ ਦਾ ਅਤੇ 2 ਰਵਿਦਾਸ ਦੇ ਹਨ।
22. ਤੁਖਾਰੀ ਰਾਗ:- ਅੰਕ 1107 ਤੋਂ 1117
ਗਾਉਣ ਦਾ ਸਮਾਂ: ਸ਼ਾਮ ਵੇਲਾ
ਇਸ ਰਾਗ ਅਧੀਨ: 11 ਛੰਤ ਹਨ। ਪਹਿਲਾ ਛੰਤ ‘ਬਾਰਹਮਾਹਾ’ ਦਾ ਹੈ।
23. ਕੇਦਾਰਾ ਰਾਗ:- ਅੰਕ 1118 ਤੋਂ 1124
ਗਾਉਣ ਦਾ ਸਮਾਂ: ਰਾਤ ਦਾ ਦੂਜਾ ਪਹਿਰ
ਇਸ ਰਾਗ ਅਧੀਨ: 17 ਚਉਪਦੇ ਅਤੇ 1 ਛੰਤ ਹੈ।
ਭਗਤ ਬਾਣੀ ਪ੍ਰਕਰਣ ਵਿੱਚ 6 ਸ਼ਬਦ ਕਬੀਰ ਦੇ ਅਤੇ 1 ਰਵਿਦਾਸ ਦਾ ਹੈ।
24. ਭੈਰਉ ਰਾਗ:- ਅੰਕ 1125 ਤੋਂ 1167
ਗਾਉਣ ਦਾ ਸਮਾਂ: ਪ੍ਰਭਾਤ ਵੇਲਾ
ਇਸ ਰਾਗ ਅਧੀਨ: 93 ਚਉਪਦੇ ਅਤੇ 6 ਅਸ਼ਟਪਦੀਆਂ ਹਨ।
ਭਗਤ ਬਾਣੀ ਪ੍ਰਕਰਣ ਵਿਚ: 20 ਸ਼ਬਦ ਕਬੀਰ ਦੇ, 12 ਨਾਮਦੇਵ ਦੇ ਅਤੇ 1 ਰਵਿਦਾਸ ਦਾ ਹੈ।
25 ਬਸੰਤ ਰਾਗ:- ਅੰਕ 1168 ਤੋਂ 1196
ਗਾਉਣ ਦਾ ਸਮਾਂ: ਰਾਤ ਵੇਲਾ
ਇਸ ਰਾਗ ਅਧੀਨ: 63 ਚਉਪਦੇ, 11 ਅਸ਼ਟਪਦੀਆਂ ਅਤੇ 1 ਵਾਰ ਮ. 5 ਹੈ।
ਭਗਤ ਬਾਣੀ ਪ੍ਰਕਰਣ ਵਿਚ: 8 ਸ਼ਬਦ ਕਬੀਰ ਦੇ, 1 ਰਾਮਾਨੰਦਦਾ, 3 ਨਾਮਦੇਵ ਦੇ ਅਤੇ 1 ਰਵਿਦਾਸ ਦਾ ਹੈ।
26. ਸਾਰੰਗ ਰਾਗ:- ਅੰਕ 1197 ਤੋਂ 1253
ਗਾਉਣ ਦਾ ਸਮਾਂ: ਦਿਨ ਦਾ ਤੀਸਰਾ ਪਹਿਰ
ਇਸ ਰਾਗ ਅਧੀਨ: 159 ਚਉਪਦੇ, 7 ਅਸ਼ਟਪਦੀਆਂ, 1 ਛੰਤ ਅਤੇ 1 ਵਾਰ ਮ. 4 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: 3 ਸ਼ਬਦ ਕਬੀਰ ਦੇ, ਚਾਰ ਨਾਮਦੇਵ ਦੇ, ਇੱਕ ਤੁਕ ਸੂਰਦਾਸ ਦੀ ਅਤੇ ਉਸ ਨਾਲ ਇੱਕ ਸ਼ਬਦ ਗੂਰੂ ਅਰਜਨ ਦੇਵ ਦਾ ਹੈ।
27. ਮਲ੍ਹਾਰ ਰਾਗ:- ਅੰਕ 1254 ਤੋਂ 1393
ਗਾਉਣ ਦਾ ਸਮਾਂ: ਅੱਧੀ ਰਾਤ
ਇਸ ਰਾਗ ਅਧੀਨ: 61 ਚਉਪਦੇ, 8 ਅਸ਼ਟਪਦੀਆਂ, 1 ਛੰਤ ਅਤੇ 1 ਵਾਰ ਮ.1 ਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 2 ਸ਼ਬਦ ਨਾਮਦੇਵ ਦੇ ਅਤੇ 3 ਰਵਿਦਾਸ ਦੇ ਹਨ। 28. ਕਾਨੜਾ ਰਾਗ:- 1294 ਤੋਂ 1318
ਗਾਉਣ ਦਾ ਸਮਾਂ: ਅੱਧੀ ਰਾਤ
ਇਸ ਰਾਗ ਅਧੀਨ: 62 ਚਉਪਦੇ, 6 ਅਸ਼ਟਪਦੀਆਂ, 1 ਛੰਤ ਅਤੇ ਇੱਕ ਵਾਰ ਮ. 4 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: ਨਾਮਦੇਵ ਜੀ ਦਾ ਇੱਕ ਸ਼ਬਦ ਹੈ।
29. ਕਲਿਆਨ ਰਾਗ:- 1319 ਤੋਂ 1326
ਗਾਉਣ ਦਾ ਸਮਾਂ: ਰਾਤ ਦਾ ਪਹਿਲਾ ਪਹਿਰ
ਇਸ ਰਾਗ ਅਧੀਨ: 17 ਚਉਪਦੇ ਅਤੇ 6 ਅਸ਼ਟਪਦੀਆਂ ਸ਼ਾਮਲ ਹਨ।
30. ਪ੍ਰਭਾਤੀ ਰਾਗ:- ਅੰਕ 1327 ਤੋਂ 1351
‘ਆਦਿ ਗ੍ਰੰਥ’ ਦਾ ਅਖੀਰਲਾ ਤੇ ਗੁਰੂ ਗ੍ਰੰਥ ਸਹਿਬ ਦਾ 30ਵਾਂ ਰਾਗ ਹੈ।
ਗਾਉਣ ਦਾ ਸਮਾਂ: ਸਵੇਰ ਦਾ ਪਹਿਲਾ ਪਹਿਰ
ਇਸ ਰਾਗ ਅਧੀਨ: 46 ਚਉਪਦੇ, 12 ਅਸ਼ਟਪਦੀਆਂ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: ਪੰਜ ਸ਼ਬਦ ਕਬੀਰ ਦੇ, ਤਿੰਨ ਨਾਮਦੇਵ ਦੇ ਅਤੇ ਇੱਕ ਬੇਣੀ ਦਾ ਹੈ।
31. ਜੈਜਾਵੰਤੀ ਰਾਗ:- ਅੰਕ 1352 ਤੋਂ 1353
ਗਾਉਣ ਦਾ ਸਮਾਂ: ਕੁੱਖ ਸੰਗੀਤਕਾਰਾਂ ਨੇ ਪ੍ਰਭਾਤ ਵੇਲਾ ਤੇ ਕੁੱਝ ਨੇ ਰਾਤ ਦਾ ਦੂਜਾ ਪਹਿਰ ਦੱਸਿਆ ਹੈ।
ਇਸ ਰਾਗ ਅਧੀਨ: ਗੁਰੂ ਤੇਗ ਬਹਾਦਰ ਜੀ ਦੇ ਚਾਰ ਚਉਪਦੇ ਜਾਂ ਸ਼ਬਦ ਸੰਕਲਿਤ ਹਨ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top