ਇਤਿਹਾਸ – ਬਾਬਾ ਬਚਿੱਤਰ ਸਿੰਘ ਜੀ ਦੁਆਰਾ ਹਾਥੀ ਨੂੰ ਮਾਰਨਾ
ਵਿਸ਼ਵ ਦੇ ਇਤਿਹਾਸ ਦਾ ਸਭ ਤੋਂ ਵਿਲੱਖਣ ਮੁਕਾਬਲਾ ਜਿਹੜਾ ਕਦੇ ਨਹੀਂ ਸੁਣਿਆ ਗਿਆ ੳਹ ਸੀ ਬਾਬਾ ਬਚਿੱਤਰ ਸਿੰਘ ਜੀ ਦੁਆਰਾ ਹਾਥੀ ਨੂੰ ਮਾਰਨਾ!
ਇਤਿਹਾਸ ਵਿੱਚ ਲਿਖਿਆ ਹੈ ਕਿ ਮੁਗਲਾਂ ਨੇ ਇੱਕ ਸਾਜਿਸ਼ ਤਹਿਤ ਬੇਹੱਦ ਤਾਕਤਵਰ ਹਾਥੀ ਨੂੰ ਸ਼ਰਾਬ ਪਿਲਾ ਕੇ ਸਿੱਖ ਫੌਜੀ ਵੱਲ ਭੇਜਣ ਦੀ ਸਲਾਹ ਬਣਾਈ ਸੀ!
ਇਤਿਹਾਸ ਵਿੱਚ ਲਿਖਿਆ ਹੈ ਕਿ ੳਸ ਦੇ ਮੱਥੇ ਤੇ ਇੱਕ ਬਹੁਤ ਮੋਟੀ ਲੋਹੇ ਦੀ 7 ਤਿਹਾਂ ਚਾਦਰ ਬੰਨੀ ਗਈ ਅਤੇ ਸੁੰਡ ਤੇ ਤੇਜ਼ਧਾਰ ਕਿਰਪਾਨਾਂ ਅਤੇ ਬਰਛੇ ਬੰਨੇ ਗਏ,
ਸਿੱਖਾਂ ਦੇ ਇੱਕ ਜਾਸੂਸ ਨੇ ਗੁਰੂ ਗੋਬਿੰਦ ਸਿੰਘ ਵਾਲੀ ਦੋ ਜਹਾਂ ਨੂੰ ਇਸ ਸਾਜਿਸ਼ ਵਾਰੇ ਦੱਸਿਆ ਤਾਂ ਗੁਰੂ ਸਾਹਿਬ ਕਹਿੰਦੇ ਕਿ ਜੇ ਮੁਗਲਾਂ ਕੋਲ ਹਾਥੀ ਹੈ ਤਾਂ ਅਕਾਲ ਪੁਰਖ ਦੀ ਫੌਜ ਕੋਲ ੳਸ ਤੋਂ ਵੀ ਤਾਕਤਵਰ ਹਾਥੀ ਹੈ, ੳਹਨਾਂ ਨੇ ਦੁਨੀ ਚੰਦ ਨੂੰ ਮੁਕਾਬਲੇ ਲਈ ਤਿਆਰ ਹੋਣ ਲਈ ਕਿਹਾ ਤਾਂ ੳਹ ਰਾਤੋਂ ਰਾਤ ਭੱਜ ਗਿਆ, ੳਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਬਾ ਬਚਿੱਤਰ ਸਿੰਘ ਜੀ ਵੱਲ ਸਿਰਫ਼ ਵੇਖਿਆ ਹੀ ਝੱਟ ਹੀ ਬਾਬਾ ਜੀ ਜੰਗ ਵਿੱਚ ਜਾਣ ਲਈ ਤਿਆਰ ਹੋ ਗਏ,
ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬਾ ਜੀ ਦਾ ਕੱਦ ਸਿਰਫ਼ ਸਾਢੇ ਪੰਜ ਫੁੱਟ ਸੀ,
ਗੁਰੂ ਸਾਹਿਬ ਕਹਿੰਦੇ ਕਿ ਕੀ ਤੁਸੀਂ ਮੁਕਾਬਲਾ ਕਰ ਪਾੳਗੇ ?
ਤਾਂ ਬਾਬਾ ਜੀ ਨੇ ਅਜਿਹਾ ਜਵਾਬ ਦਿੱਤਾ ਕਿ ਸਾਰੀ ਫੌਜ ਜੋਸ਼ ਨਾਲ ਭਰ ਗਈ ,
ਬਾਬਾ ਜੀ ਕਹਿੰਦੇ ਕਿ ਸੱਚੇ ਪਾਤਸ਼ਾਹ ਜੇ ਤੂੰ ਮੇਰੇ ਸਿਰ ਤੇ ਹੱਥ ਰੱਖ ਦੇਵੇਂ ਤਾਂ ਇੱਕ ਹਾਥੀ ਤਾਂ ਕੀ ਮੈਂ ਮੁਗਲਾਂ ਦੀ ਸਾਰੀ ਫੌਜ ਸਣੇ ਜਾਨਵਰਾਂ ਨਾਲ ਲੜ ਸਕਦਾ ਹਾਂ,
ਇਤਿਹਾਸ ਵਿੱਚ ਲਿਖਿਆ ਹੈ ਕਿ ਜਦ ਬਾਬਾ ਜੀ ਦਾ ਮੁਕਾਬਲਾ ਹਾਥੀ ਨਾਲ ਹੋਇਆ ਤਾਂ ਬਾਬਾ ਜੀ ਨੇ ਨਾਗਣੀ ਹਾਥੀ ਦੇ ਮੱਥੇ ‘ਤੇ ਮਾਰੀ ਅਤੇ ਪ੍ਰਹਾਰ ਐਂਨਾ ਜਬਰਦਸਤ ਸੀ ਕਿ ਨਾਗਣੀ ਸੱਤਾਂ ਤਬੀਆਂ ਨੂੰ ਚੀਰਦੀ ਹੋਈ ਸਿੱਧੀ ਹਾਥੀ ਦੇ ਮੱਥੇ ਵਿੱਚ 1 ਫੁੱਟ ਤੱਕ ਵੜ ਗਈ, ਅਤੇ ਹਾਥੀ ਨੇ ਉਲਟਾ ਮੁਗਲ ਸੈਨਾ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ!