ਦਰਸ਼ਨੀ ਡਿਊੜੀ ਤੋ ਦਰਬਾਰ ਸਾਹਿਬ ਜੀ ਤੱਕ ਦੇ 84 ਕਦਮਾਂ ਦਾ ਇਤਿਹਾਸ
ਦਰਸ਼ਨੀ ਡਿਊੜੀ ਤੋ ਦਰਬਾਰ ਸਾਹਿਬ ਜੀ ਤੱਕ ਦੇ 84 ਕਦਮਾਂ ਦਾ ਇਤਿਹਾਸ ਜੋ 99% ਸੰਗਤ ਨੂੰ ਨਹੀ ਪਤਾ ਹੋਵੇ ਗਾ ਆਉ ਅੱਜ ਜਾਣਕਾਰੀ ਪ੍ਰਾਪਤ ਕਰੀਏ ਜੀ ।
ਦਾਸ ਦੇ ਨਾਲ ਦੇ ਪਿੰਡ ਡੇਹਰੀਵਾਲ ਜਿਲਾ ਅੰਮ੍ਰਿਤਸਰ ਸਾਹਿਬ ਤੋ ਗੁਰਸਿੱਖ ਬਜੁਰਗ ਜੋ ਦੁਨੀਆਂ ਨੂੰ ਕਾਫੀ ਸਮਾ ਪਹਿਲਾ ਅਲਵਿੱਦਾ ਆਖ ਗਏ ਸਨ । ਜਿਹਨਾ ਨੂੰ ਸਾਰੇ ਗਿਆਨੀ ਜੀ ਕਹਿ ਕੇ ਬਲਾਉਦੇ ਸਨ ਬਹੁਤ ਵਿਦਵਾਨ ਸਨ ਤੇ ਨਾਲ ਅਧਿਆਪਕ ਵੀ ਸਨ । ਦਾਸ ਦੇ ਪਿਤਾ ਜੀ ਨੇ ਵੀ ਉਹਨਾ ਕੋਲੋ ਵਿਦਿਆ ਹਾਸਲ ਕੀਤੀ ਸੀ ਬਹੁਤ ਭਜਨੀਕ ਨਿਤਨੇਮੀ ਰੂਹ ਸੀ । ਇਕ ਵਾਰ ਮੈਨੂੰ ਛੋਟੇ ਹੁੰਦਿਆ ਇਤਿਹਾਸ ਦਸਿਆ ਜੋ ਆਪ ਜੀ ਨਾਲ ਸਾਂਝ ਪਾਉਣ ਲਗਿਆ ਗਿਆਨੀ ਗੁਰਬਖਸ਼ ਸਿੰਘ ਜੀ ਕਹਿਣ ਲਗੇ ਜੋਰਾਵਰ ਸਿੰਘ ਇਹ ਮੈ ਆਪਣੇ ਉਸਤਾਦਾ ਕੋਲੋ ਸੁਣਿਆ । ਜਦੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿੱਖੇ ਬਾਉਲੀ ਤਿਆਰ ਕਰਵਾਈ ਜਿਸ ਦੀਆਂ 84 ਪੌੜੀਆਂ ਤਿਆਰ ਕਰਵਾਈਆਂ ਤੇ ਉਸ ਬਾਉਲੀ ਸਾਹਿਬ ਨੂੰ ਵਰ ਦਿੱਤਾ ਕਿ ਜੋ ਵੀ ਇਸ ਬੁਉਲੀ ਦੀਆ ਪੌੜੀਆਂ ਵਿੱਚ ਮਰਿਆਦਾ ਨਾਲ 84 ਜਪੁਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸਨਾਨ ਕਰੇਗਾ ਉਸ ਦੀ 84 ਕਟੀ ਜਾਵੇਗੀ । ਬਹੁਤ ਪਰਉਪਕਾਰ ਸਤਿਗੁਰੂ ਜੀ ਨੇ ਦੁਨੀਆ ਲਈ ਕੀਤਾ ਜੋ ਸੰਗਤ ਲਾਹਾ ਲੈਦੀਆ ਹਨ । ਜਦੋ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਤਾ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ । ਇਕ ਦਿਨ ਸਤਿਗੁਰੂ ਜੀ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖ ਗਲ ਵਿਚ ਪੱਲਾ ਪਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ । ਸਤਿਗੁਰੂ ਜੀ ਤੁਸਾ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬਹੁਤ ਪਰਉਪਕਾਰ ਕੀਤਾ ਜੋ ਬਾਉਲੀ ਤਿਆਰ ਕਰਵਾਈ 84 ਕੱਟਣ ਦਾ ਵੀ ਵਰ ਬਖਸ਼ਿਆ। ਪਰ ਸਤਿਗੁਰੂ ਜੀ ਸਿੱਖ ਗ੍ਰਹਿਸਤ ਵਿੱਚ ਰਹਿੰਦੇ ਕੰਮ ਧੰਦਿਆਂ ਵਿੱਚ ਬਹੁਤਾ ਸਮਾਂ ਨਹੀ ਕੱਢ ਸਕਦੇ ਤੁਸੀ 84 ਕੱਟਣ ਦਾ ਕੋਈ ਸੌਖਾਂ ਮਾਰਗ ਬਖਸ਼ਿਸ਼ ਕਰੋ ਜੀ । ਸਤਿਗੁਰੂ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਬਹੁਤ ਖੁਸ਼ ਹੋਏ ਤੇ ਉਠ ਕੇ ਦਰਸ਼ਨੀ ਡਿਉੜੀ ਤੋ 84 ਕਦਮ ਚਲ ਕੇ ਰੁਕੇ ਤੇ ਸਿੱਖਾ ਨੂੰ ਆਖਿਆ ਇਸ ਜਗਾ ਤੇ ਮਹਾਨ ਅਸਥਾਨ ਬਣਾਇਆ ਜਾਵੇਗਾ । ਜੋ ਵੀ ਸਿੱਖ ਦਰਸ਼ਨੀ ਡਿਉੜੀ ਤੋ ਲੈ ਕੇ ਦਰਬਾਰ ਸਾਹਿਬ ਤਕ ਸਰਧਾ ਤੇ ਇਕਾਗਰਤਾ ਨਾਲ ਵਾਹਿਗੂਰ ਜੀ ਦਾ ਸਿਮਰਨ ਕਰਦਾ ਆਵੇ ਗਾ ਉਸ ਦੀ 84 ਕੱਟੀ ਜਾਵੇਗੀ । ਬਹੁਤ ਵੱਡਾ ਵਰ ਸੀ ਸਾਰੀ ਸੰਗਤ ਲਈ ਗੁਰੂ ਰਾਮਦਾਸ ਜੀ ਮਹਾਰਾਜ ਦਾ । ਜਦੋ ਮੈਨੂੰ ਗਿਆਨੀ ਜੀ ਨੇ ਦਸਿਆ ਬਹੁਤ ਮਨ ਵੀ ਵੈਰਾਗਮਈ ਹੋਇਆ ਮੂੰਹ ਵਿਚੋ ਧੰਨ ਗੁਰੂ ਰਾਮਦਾਸ ਧੰਨ ਰਾਮਦਾਸ ਜੀ ਨਿਕਲ ਰਿਹਾ ਸੀ । ਬਹੁਤ ਵਾਰ ਗੁਰੂ ਰਾਮਦਾਸ ਜੀ ਨੇ ਦਰਸ਼ਨ ਕਰਨ ਦਾ ਮੌਕਾ ਦਾਸ ਨੂੰ ਬਖਸ਼ਿਆ ਸੀ ਕਿਉਕਿ ਦਾਸ ਦਾ ਜਿਲਾ ਵੀ ਅੰਮ੍ਰਿਤਸਰ ਸਾਹਿਬ ਸੀ । ਜਦੋ ਗਿਆਨੀ ਜੀ ਨੇ ਦਸਿਆ ਸਾਇਦ ਵੀਹ ਸਾਲ ਪਹਿਲਾ ਦੀ ਗਲ ਹੋਊ ਮੈ ਫੇਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਗਿਆ ਬਸ ਇਸ ਵਾਸਤੇ ਜੋ ਗਿਆਨੀ ਜੀ ਨੇ ਦਸਿਆ ਇਹ ਸਹੀ ਹੈ । ਵਾਕਿਆ ਹੀ ਦਰਸ਼ਨੀ ਡਿਉੜੀ ਤੋ ਦਰਬਾਰ ਸਾਹਿਬ 84 ਹੀ ਕਦਮਾ ਦੀ ਦੂਰੀ ਤੇ ਹੈ ਜਦ ਗਿਆ ਦਰਸ਼ਨੀ ਡਿਉੜੀ ਦੇ ਅੰਦਰ ਵੜਦਿਆ ਹੀ ਕਦਮ ਗਿਣਨੇ ਸੁਰੂ ਕਰ ਦਿੱਤੇ ਜਦੋ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਤਾ ਪੂਰੇ 84 ਕਦਮ ਬਣੇ ਮਨ ਸਰਧਾ ਨਾਲ ਭਰ ਗਿਆ ਮੂੰਹ ਵਿੱਚੋ ਇਕ ਹੀ ਸ਼ਬਦ ਨਿਕਲ ਰਿਹਾ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ।
ਜੋਰਾਵਰ ਸਿੰਘ ਤਰਸਿੱਕਾ ।
🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏