ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ – 25 ਜਨਵਰੀ 1952
1947 ਨੂੰ ਭਾਰਤ ਪਾਕਿਸਤਾਨ ਬਣਿਆ , ਕਿਸੇ ਲਈ ਨਵਾਂ ਘਰ ਬਣਿਆ ਤੇ ਕੋਈ ਆਜ਼ਾਦ ਹੋਇਆ। ਪਰ ਏਸ ਚੱਕੀ ਚ ਸਿੱਖ ਬੁਰੀ ਤਰ੍ਹਾਂ ਪੀਸੇ ਗਏ। ਜਿੱਥੇ ਆਪਣੇ ਵਸੇ ਵਸਾਏ , ਘਰ ਫਸਲਾਂ , ਮਾਲ ਡੰਗਰ , ਪੁਰਖਿਆਂ ਦੇ ਪਿੰਡ ਛੱਡੇ , ਹਜਾਰਾਂ ਜਾਨਾਂ ਗਈਆਂ, ਇੱਜਤਾਂ ਬੇਪੱਤ ਹੋਈਆਂ , ਉਥੇ ਇੱਕ ਵੱਡਾ ਭਾਰੀ ਸੰਤਾਪ ਜੋ ਪੰਥ ਨੇ ਝੱਲਿਆ , “ਉਹ ਹੈ ਗੁਰੂ ਘਰਾਂ ਤੋਂ ਵਿਛੋੜਾ” 😢😥
ਜਿਨ੍ਹਾਂ ਗੁਰੂ ਸਥਾਨਾਂ ਦੇ ਲਈ ਥੋੜ੍ਹਾ ਸਮਾਂ ਪਹਿਲਾਂ ਹੀ ਨਰੈਣੂ ਵਰਗੇ ਦੁਸ਼ਟਾਂ ਤੋ ਅਜਾਦ ਕਰਉਦਿਆਂ ਸੈਕੜੇ ਸ਼ਹੀਦੀਆਂ ਹੋਈਆਂ , ਜੰਡਾਂ ਨਾਲ ਬੰਨਕੇ ਸਾੜੇ ਰੇਲਾਂ ਦੇ ਅੱਗੇ ਪੈਕੇ ਲੰਗਰ ਛਕਾਏ ਪੰਜਾ ਸਾਹਿਬ , ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਪੰਜਵੇ ਪਾਤਸ਼ਾਹ ਦਾ ਸ਼ਹੀਦੀ ਅਸਥਾਨ , ਸਿੰਘਣੀਆਂ ਦੇ ਸ਼ਹੀਦੀ ਅਸਥਾਨ ਮੁਲਤਾਨ ਦੇ ਗੁਰੂ ਘਰ , ਏਮਨਾਬਾਦ ਦੇ ਗੁਰੂ ਘਰ , ਜਨਮ ਅਸਥਾਨ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ , ਜਿਥੇ ਗੁਰੂ ਬਾਬੇ ਨੇ ਆਪ ਹੱਲ ਵਾਕਿਆ ਉ ਕਰਤਾਰਪੁਰ ਸਾਹਿਬ , ਗੁਰੁੂ ਬਾਬੇ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਉਸ ਦੇ ਨਾਲ ਹੋਰ ਗੁਰ ਅਸਥਾਨ ਜਿਥੇ ਬਾਬੇ ਨੇ ਡੰਗਰ ਚਾਰੇ, ਬਚਪਨ ਚ ਕੌਤਕ ਕੀਤੇ ਸਪਾਂ ਨੇ ਛਾਂਵਾਂ ਕੀਤੀਆਂ ਪਾਧੇ ਨੂੰ ਪੜਾਇਅ‍ਾ ਆਦਿਕ ਸਭ ਵਿਛੜ ਗਏ ਸਿੱਖ ਸਰਦਾਰਾਂ ਦੀਆਂ ਹਵੇਲੀਆਂ ਸਰਦਾਰ ਨਲੂਆ ਜੀ ਦਾ ਘਰ , ਹੋਰ ਸਰਦਾਰਾਂ ਦੀਆਂ ਸਮਾਧਾਂ ਸਭ ਨੇੜੇ ਹੁੰਦਿਆ ਵੀ ਦੂਰ ਹੋ ਗਏ ਏ ਪੀੜ ਨ ਝੱਲਦਿਅ‍ਾਂ ਪਿਆਰ ਵਾਲਿਆਂ ਦੇ ਹਿਰਦੇ ਚੋਂ ਹੂਕ ਨਿਕਲੀ ਤੇ #25_ਜਨਵਰੀ_1952 ਨੂੰ ਗੁਰੂ ਚਰਨਾਂ ਚ ਅਰਦਾਸ ਦੇ ਨਾਲ ਸ਼ਬਦ ਜੋੜੇ ਗਏ
“ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ””🙏🙏
ਸਤਿਗੁਰੂ ਮਿਹਰ‍ਾਂ ਕਰੇ ਏ ਅਰਦਾਸ ਪਰਵਾਨ ਕਰੇ ਵਿਛੜੇ ਮਿਲ ਸਕੀਏ 😢🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top