ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708)
ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708) ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਹੇ, ਅਸੀਂ ਹੁਣ ਸੱਚਖੰਡ ਗਮਨ ਕਰਨਾ ਹੈ। ਸੁਣ ਕੇ ਸਭ ਸਿੰਘ ਗਮਗੀਨ ਹੋ ਗਏ। ਫਿਰ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਪੰਥ ਨੂੰ ਕਿਸ ਦੇ ਲੜ ਲਾ ਚੱਲੇ ਹੋ…… ? ਸਤਿਗੁਰਾਂ ਨੇ ਕਿਹਾ, ਤੁਹਾਨੂੰ ਐਸੇ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਸਾਮਰਾਜ ਵਿਚ ਹਾ ਹਾ ਕਾਰ ਹੋਣੀ
ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਖ਼ੂਨ ਵਹਾ ਕੇ ਤਾਜ ਤਖ਼ਤ ਤੇ ਕਬਜ਼ਾ ਕੀਤਾ ਤੇ ਆਪਣੇ ਬਾਪ ਨੂੰ ਨਜ਼ਰਬੰਦੀ ਵਿਚ ਸੁਟਿਆ। ਦਰਬਾਰ ਵਿਚ ਤੇ ਮੁਲਕ ਵਿਚ ਆਪਣੇ ਵਿਰੋਧ ਨੂੰ ਠੰਢਾ ਕਰਨ ਲਈ ਉਸ ਨੇ ਸ਼ਰਈ ਮੁੱਲਾਂ ਮੌਲਾਣਿਆਂ ਨੂੰ ਆਪਣੇ ਨਾਲ ਗੰਢ ਲਿਆ। ਉਨ੍ਹਾਂ ਨੂੰ ਯਕੀਨ ਦੁਆਇਆ ਕਿ ਮੁਲਕ ਵਿਚ ਇਸਲਾਮੀ ਢੰਗ ਦਾ ਰਾਜ ਪ੍ਰਬੰਧ ਕਾਇਮ ਕੀਤਾ […]
16 ਸਤੰਬਰ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਧੁਰ ਕੀ ਬਾਣੀ ਉਚਾਰਨ ਕਰਦੇ ਉਹ ਇੱਕ ਪੋਥੀ ਚ ਲਿਖ ਲੈਂਦੇ। ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ। ਉਦਾਸੀਆਂ ਸਮੇਂ ਹੀ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੂਸਰੇ ਪਾਤਸ਼ਾਹ ਨੂੰ ਸੌਂਪੀ ਤਾਂ ਉਹ ਬਾਣੀ ਦੀ ਪੋਥੀ ਵੀ ਨਾਲ ਦਿੱਤੀ। ਦੂਜੇ ਪਾਤਸ਼ਾਹ […]
ਇਤਿਹਾਸ – ਭਾਈ ਤਾਰੂ ਸਿੰਘ
ਭਾਈ ਤਾਰੂ ਸਿੰਘ (1720-1745)ਅਠਾਰ੍ਹਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ, ਆਪ ਦਾ ਜਨਮ ਪਿੰਡ ਪੂਹਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਭਾਈ ਤਾਰੂ ਸਿੰਘ ਜਨਮ :- 1720 (ਪਿੰਡ ਪੂਹਲਾ, ਅੰਮ੍ਰਿਤਸਰ) ਮੌਤ :- 1745 (ਲਾਹੋਰ) ਧਰਮ :- ਸਿੱਖ ਮੁਗਲਾਂ ਦੇ ਜੁਲਮ ਸੋਧੋ 1716 ਈ: ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ […]
ਇਤਿਹਾਸ – 4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ
ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਕਸ਼ਮੀਰੀ ਪੰਡਤਾਂ ਦੀ ਪੁਕਾਰ
ਹਿੰਦੂਆਂ ਦੇ ਧਾਰਮਕ ਆਗੂ ਬ੍ਰਾਹਮਣ ਸਨ। ਬ੍ਰਾਹਮਣਾਂ ਵਿਚੋਂ ਕਸ਼ਮੀਰੀ ਪੰਡਤ ਸਰੇਸ਼ਟ ਸਨ। ਇਸ ਲਈ ਬਾਦਸ਼ਾਹੀ ਜਬਰ ਦੇ ਉਹ ਸਭ ਤੋਂ ਵਧ ਨਿਸ਼ਾਨਾ ਬਣੇ। ਔਰੰਗਜ਼ੇਬ ਦਾ ਖ਼ਿਆਲ ਸੀ ਕਿ ਜੇ ਕਸ਼ਮੀਰੀ ਪੰਡਤ ਇਸਲਾਮ ਦੇ ਦਾਇਰੇ ਵਿਚ ਆ ਜਾਣ ਤਾਂ ਸਾਰੇ ਹਿੰਦੂ ਉਹਨਾਂ ਦੇ ਮਗਰ ਇਸਲਾਮ ਕਬੂਲ ਕਰ ਲੈਣਗੇ। ਕਸ਼ਮੀਰੀ ਬ੍ਰਾਹਮਣਾਂ ਵਿਚੋਂ ਕਈ ਜਬਰ ਦਾ ਸਾਹਮਣਾ ਨਾ […]
22 ਜੂਨ ਦਾ ਇਤਿਹਾਸ – ਪ੍ਰਕਾਸ਼ ਦਿਹਾੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਨੂੰ ਕਾਫ਼ੀ ਸਮਾਂ ਬਤੀਤ ਗਿਆ ਪਰ ਘਰ ਚ ਕੋਈ ਔਲਾਦ ਨਹੀਂ ਸੀ , ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਨੇ ਇਕ ਦਿਨ ਮਿਹਣਾ ਮਾਰਿਆ ਇਹ ਤੇ ਔਂਤਰੇ ਨੇ ਇਨ੍ਹਾਂ ਦੇ ਕਿਹੜਾ ਕੋਈ ਔਲਾਦ ਹੈ , ਅਖੀਰ ਨੂੰ ਸਭ ਕੁਝ ਸਾਡੇ ਕੋਲ ਹੀ ਆਉਣਾ ਇਸ ਗੱਲ ਦਾ […]
29 ਜੁਲਾਈ ਦਾ ਇਤਿਹਾਸ – ਪ੍ਰਕਾਸ਼ ਦਿਹਾੜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ
ਸ੍ਰੀ ਹਰਿਕ੍ਰਿਸ਼ਨ ਧਿਆਈਐ; ਜਿਸ ਡਿਠੈ ਸਭਿ ਦੁਖ ਜਾਇ ॥ ਹਰ ਗੁਰਸਿੱਖ ਜਦੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਉਹ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਰਦਾ ਹੋਇਆ ਬਹੁਤ ਪਿਆਰ, ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਸ਼ਰਧਾ ਦੇ ਫੁੱਲ ਪੇਸ਼ ਕਰਦਾ ਹੈ। ਅਰਦਾਸ ਦੇ ਇਹ ਬੋਲ ਅਜਿਹੇ ਹਨ, ਜਿਹੜੇ ਪ੍ਰੇਰਨਾ ਦਿੰਦੇ […]
14 ਸਤੰਬਰ – ਚੰਦੋ ਕਲਾਂ ਕਾਂਡ (1981)
9 ਸਤੰਬਰ 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ। 12 ਸਤੰਬਰ ਨੂੰ ਅਖ਼ਬਾਰ ਚ ਪੰਜਾਬ ਸਰਕਾਰ ਵੱਲੋਂ ਬਿਆਨ ਛਪਿਆ ਕਿ ਲਾਲਾ ਜੀ ਦੇ ਕਤਲ ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮੁੱਖ ਸਾਜ਼ਿਸ਼ਕਾਰੀ ਆ। ਇਸ ਵੇਲੇ ਸੰਤ ਜੀ ਸਿੱਖੀ ਪ੍ਰਚਾਰ ਲਈ ਚੰਦੋ ਕਲਾਂ ਪਿੰਡ (ਹਰਿਆਣੇ ) ਚ ਪ੍ਰੋਗਰਾਮ ਤੇ ਸੀ (ਏਹੀ ਬਹੁਤ ਆ ਸਮਝਣ ਲਈ ਕੇ […]
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ
ਅਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ।ਮੈਨੂੰ ਹਰ ਸਾਲ ਇਸ ਦਿਨ ਨਾਲ ਸੰਬੰਧਤ ਯਾਦ ਆਉਂਦੀ ਹੈ ਆਪਣੀ ਹੱਡ ਬੀਤੀ । ਕਈ ਇਨਸਾਨ ਸਾਡੀ ਜਿੰਦਗੀ ਵਿੱਚ ਅਜਿਹੇ ਆਉਂਦੇ ਨੇ ਜੋ ਕਦੀ ਨਹੀਂ ਭੁੱਲਦੇ ।ਉਹਨਾਂ ਦੇ ਕਹੇ ਸ਼ਬਦਾਂ ਦਾ ਅਸਰ ਸਦੀਵੀ ਹੋ ਜਾਂਦਾ ਹੈ ।ਜੋ ਉਹਨਾਂ ਉਸ ਸਮੇਂ ਕਿਹਾ ਹੁੰਦਾ ਜਦੋਂ ਅਸੀਂ ਕਿਸੇ ਮੁਸ਼ਕਿਲ […]

