ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ

ਮਿਤੀ 07- ਸਤੰਬਰ -2022 ਨੂੰ ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਾਈ ਗਈ ਹੈ। ਆਓ ਸੰਖੇਪ ਵਿੱਚ ਪੜ੍ਹੀਏ ਕੌਣ ਸਨ ਭਾਈ ਦਾਨ ਸਿੰਘ। ਜਿਸ ਤਰਾਂ ਮਾਝੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ ਭਾਈ ਮਹਾਂ ਸਿੰਘ ਨੂੰ ਪ੍ਰਾਪਤ ਹੈ, ਓਸੇ ਤਰਾਂ ਮਾਲਵੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ […]

ਗਨਿਕਾ ਦੀ ਜੀਵਨੀ

ਗਨਿਕਾ ਦੋ ਹੋਈਆਂ ਦੋਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ ਸਰਵਨ ਕਰੋ ਦੋਵਾਂ ਦੀ ਜੀਵਨੀ। ਗਨਕਾ : ਇਸ ਦਾ ਸ਼ਾਬਦਿਕ ਅਰਥ ਹੀ ਵੇਸਵਾ ਹੈ ਪਰ ਇਹ ਪੁਰਾਤਨ ਸਮੇਂ ਦੀ ਇਕ ਖਾਸ ਵੇਸਵਾ ਲਈ ਵਰਤਿਆ ਜਾਂਦਾ ਹੈ । ਇਸ ਦਾ ਅਰਥ ਵੇਸਵਾ ਜਾਂ ਕੰਚਨੀ ਹੈ । ਗੁਰਬਾਣੀ ਵਿਚ ਦੋ ਵੇਸਵਾ ਇਸਤਰੀਆਂ ਦਾ ਪ੍ਰਸੰਗ ਆਉਂਦਾ ਹੈ । […]

28 ਨਵੰਬਰ ਦਾ ਇਤਿਹਾਸ – ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ

ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਮ ਦਰਿਆ ਦੇ ਕੰਡੇ ਅਫ਼ਗਾਨਿਸਤਾਨ ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ […]

ਮਾਛੀਵਾੜਾ ਭਾਗ 9

ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ ) ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ ਲੈ ਨਹੀਂ ਸਕਦਾ […]

ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਜਰੂਰ ਕਰੋ – ਜਾਣੋ ਕਿਉਂ ?

ਜਰੂਰ ਸਾਰੇ ਧਿਆਨ ਦਿਉ ਜੀ ਪੰਛੀਆਂ ਵਾਸਤੇ ਜਰੂਰ ਪਾਣੀ ਦਾ ਪ੍ਰਬੰਧ ਕਰਿਆ ਕਰੋ ਜੀ , ਬੇਨਤੀ ਕਰਤਾ ਜੋਰਾਵਰ ਸਿੰਘ ਤਰਸਿੱਕਾ । ਮੇਰੇ ਪਿੰਡ ਤੋ ਥੋੜੀ ਦੂਰ ਤੇ ਪਿੰਡ ਕਾਲੇਕੇ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ, ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕਾਲੇਕੇ, ਤਹਿਸੀਲ ਬਾਬਾ ਬਕਾਲਾ ਸਾਹਿਬ ਇਕ ਅਹਿਮ ਅਸਥਾਨ ਹੈ, […]

ਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ?

ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ। ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ ਸਾਰਾ ਰਾਜ ਭਾਗ ਧੱਕੇ ਨਾਲ ਆਪ ਸਾਂਭ ਲਿਆ। ਚੰਦ੍ਰਹਾਂਸ ਨੂੰ ਇਕ […]

ਵਿਦਿਆ ਦੀ ਦੇਵੀ ਬੀਬੀ ਹਰਨਾਮ ਕੌਰ – ਪੜ੍ਹੋ ਇਤਿਹਾਸ

ਬੀਬੀ ਹਰਨਾਮ ਕੌਰ ਇਕ ਸਹਿਜਧਾਰੀ ਪ੍ਰਵਾਰ ਵਿਚ ਜਨਮ ਲੈ ਕੇ , ਇਕ ਭਾਈ ਤਖਤ ਸਿੰਘ ਨਾਲ ਵਿਆਹ ਕਰਾ ਕੇ ਉਸ ਦੇ ਨਾਲ ਪੜਾਉਣਾ ਸ਼ੁਰੂ ਕਰ ਸਾਰੀ ਆਯੂ ਇਸਤਰੀ ਵਿਦਿਆ ਦੀ ਉਨਤੀ ਲਈ ਕੰਮ ਕਰਦੀ ਰਹੀ । ਆਪ ਨੇ ਇਸਤਰੀ ਜਾਤੀ ਨੂੰ ਉਚੀ ਪਦਵੀ ਦਿਵਾਉਣ ਲਈ ਬੜੀ ਲਗਨ , ਮਿਹਨਤ ਤੇ ਨਿਸ਼ਕਾਮ ਕੰਮ ਕਰਕੇ ਨਾਮਨਾ ਖਟਿਆ […]

21 ਅਪ੍ਰੈਲ – ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ

ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ 21ਅਪਰੈਲ 1613 ਈ: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਦੂਸਰਾ ਆਨੰਦ ਕਾਰਜ 8 ਵਸਾਖ 1613 ਨੂੰ ਮਾਤਾ ਨਾਨਕੀ ਜੀ ਨਾਲ ਹੋਇਆ ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ ਰਿਸ਼ਤਾ ਤੈਅ ਹੋਣ ਤੋ ਕੁਝ […]

ਇਤਿਹਾਸ – ਗੁਰੂ ਅੰਗਦ ਦੇਵ ਜੀ ਤੇ ਮਲੂਕਾ ਚੌਧਰੀ

ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਸ੍ਰੀ ਖਡੂਰ ਸਾਹਿਬ ਜੀ ਵਿਚ ਮਲੂਕਾ ਨਾਮ ਦਾ ਵਿਅਕਤੀ ਜੋ ਪਿੰਡ ਦਾ ਚੌਧਰੀ ਰਹਿੰਦਾ ਸੀ । ਕਈ ਵਿਦਵਾਨਾਂ ਨੇ ਇਸਦਾ ਨਾਮ ਚੌਧਰੀ ਜਵਾਹਰ ਮੱਲ ਲਿਖਿਆ ਹੈ । ਇਸ ਦੀ ਹਵੇਲੀ ਸਤਿਗੁਰਾਂ ਦੇ ਮੱਲ ਅਖਾੜਾ ਸਾਹਿਬ ਦੇ ਪਾਸ ਹੀ ਸੀ । ਇਸ ਨੂੰ ਸ਼ਰਾਬ ਪੀਣ ਦੀ ਬੜੀ ਭੈੜੀ ਆਦਤ […]

ਗੁਰੂ ਕੇ ਲੰਗਰ ਦੇ ਭਾਂਡੇ ਮਾਂਜਣ ਦੀ ਮਹੱਤਤਾ

ਗੁਰੂ ਸਹਿਬਾਨ ਐਸੇ ਬੰਦੇ ਨਹੀਂ ਲੱਭਿਆ ਕਰਦੇ ਸਨ ਜਿਹਨਾਂ ਦਾ ਰਾਜਸੀ ਪ੍ਰਤਾਪ ਹੋਵੇ ਜਾਂ ਜਿਨ੍ਹਾਂ ਪਾਸ ਮਾਇਆ ਬਹੁਤੀ ਹੋਵੇ ,ਉਹ ਬੇਗਰਜ ਸੇਵਕ ਲੱਭਦੇ ਸਨ ਜਾਂ ਅਜਿਹੇ ਸੇਵਕਾਂ ਨੂੰ ਉਹ ਆਪ ਤਿਆਰ ਕਰ ਲੈਂਦੇ ਸਨ , ਜਦ ਗੁਰੂ ਅਮਰਦਾਸ ਜੀ ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੂੰ ਦਿਸ ਪਿਆ ਕੇ ਕੁਦਰਤ […]

Begin typing your search term above and press enter to search. Press ESC to cancel.

Back To Top