ਗੁਰਦੁਆਰਾ ਨਗੀਨਾ ਘਾਟ ਸਾਹਿਬ ਜੀ – ਨਾਂਦੇੜ

ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰਾ ਸਿੱਖ , ਜਿਸਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਂਟ ਕੀਤਾ , ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ। ਵਣਜਾਰੇ ਸਿੱਖ ਨੇ ਸੋਚਿਆ ਹੋਇਆ ਸੀ ਕਿ ਗੁਰੂ ਜੀ ਨੇ ਨਗੀਨੇ ਜਿਹੀ ਕੀਮਤੀ ਚੀਜ਼ ਪਹਿਲਾਂ ਨਹੀਂ ਵੇਖੀ ਹੋਵੇਗੀ। ਅਤੇ ਇਸ […]
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪੰਡਿਤ ਸ਼ਿਵ ਚੰਦ

ਉਸ ਸਮੇਂ ਪਟਨੇ ਵਿਚ ਇਕ ਬੜੇ ਸਤਿਕਾਰਯੋਗ ਪੰਡਿਤ ਸ਼ਿਵ ਚੰਦ ਜੀ ਰਹਿੰਦੇ ਸਨ। ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ। ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਨ੍ਹਾਂ ਨੂੰ ਬੜੀ ਨਫ਼ਰਤ ਕਰਦੇ ਸਨ। ਪੰਡਿਤ ਸ਼ਿਵ ਚੰਦ ਰੋਜ਼ ਸਵੇਰੇ ਗੰਗਾ ਨਦੀ ਵਿਚ ਇਸ਼ਨਾਨ ਕਰਨ ਜਾਂਦੇ ਅਤੇ ਉਥੇ ਪ੍ਰੰਪਰਾਗਤ ਢੰਗ ਨਾਲ ਦੇਵਤਿਆਂ ਦੀ ਪੂਜਾ ਵਿਚ ਸੱਚੇ ਦਿਲੋਂ ਲਗੇ ਰਹਿੰਦੇ। […]
ਇਤਿਹਾਸ – ਗੁਰਦੁਆਰਾ ਸ਼੍ਰੀ ਛਠੀ ਪਾਤਸ਼ਾਹੀ ਸਾਹਿਬ – ਸ਼੍ਰੀਨਗਰ

ਇਹ ਗੁਰਦੁਆਰਾ ਕਠੀ ਦਰਵਾਜਾ ਦੇ ਨੇੜੇ ਰਾਇਨਵਾਰੀ ਜ਼ਿਲਾ ਸ਼੍ਰੀਨਗਰ , ਜੰਮੂ ਕਸ਼ਮੀਰ ਵਿਚ ਹੈ ਇਤਿਹਾਸ – ਇਕ ਬਿਰਧ ਅੰਨ੍ਹੀ ਮਾਤਾ ਭਾਗ ਭਰੀ ਜਿਹੜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ . ਗੁਰੂ ਜੀ ਨੇ ਆਕੇ ਦਰਸ਼ਨ ਦਿੱਤੇ . ਮਾਤਾ ਭਾਗ ਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ […]
ਸ਼ਹੀਦੀ ਅਤੇ ਮਾਤਮ

ਮੁਸਲਮਾਨਾਂ ਦੇ ਪੈਗ਼ੰਬਰ ਹਜ਼ਰਤ_ਮੁਹੰਮਦ_ਸਾਹਿਬ ਜੀ ਦੇ ਦੋ ਪੋਤਰੇ ਸਨ ਇੱਕ ਹਸਨ ਤੇ ਇੱਕ ਹੁਸੈਨ ਜਿਨ੍ਹਾਂ ਦੋਨਾਂ ਨੂੰ ਕਰਬਲਾ ਇਰਾਕ ਦੀ ਧਰਤੀ ਤੇ ਤਕਰੀਬਨ ੧੫ ਸਾਲ ਦੀ ਉਮਰ ਚ ਇੱਕ ਜੰਗ ਵਿਚ ਸ਼ਹੀਦੀ ਪ੍ਰਾਪਤ ਹੋਈ ਸੀ ,,,,,,,,, ਮੁਸਲਮਾਨਾਂ ਚ ਦੋ ਫਿਰਕੇ ਚੱਲਦੇ ਨੇ ਇੱਕ ਸ਼ੀਆ ਤੇ ਇੱਕ ਸੁੰਨੀ । ਜਿਹੜੇ ਸ਼ੀਆ ਮੁਸਲਮਾਨ ਹਨ ਓਹ ਹਸਨ ਹੁਸੈਨ […]
ਬੀਬੀ ਧਰਮ ਕੌਰ ਚਵਿੰਡਾ

ਬੀਬੀ ਧਰਮ ਕੌਰ ਚਵਿੰਡਾ । ਲਾਹੌਰ ਦੇ ਜ਼ਿਲ੍ਹੇ ਦੇ ਪਿੰਡ ਨੌਸ਼ਹਿਰੇ ਦਾ ਜੈਲਦਾਰ ਸਾਹਿਬਰਾਏ ਬੜਾ ਅਭਿਮਾਨੀ ਛੇ ਬਿਘੇ ਜ਼ਮੀਨ ਦਾ ਮਾਲਕ ਤੇ ੨੦ , ੨੫ ਹਜ਼ਾਰ ਰੁਪਿਆ ਵੱਡਿਆਂ ਦਾ ਵਿਰਸੇ ਵਿਚ ਮਿਲਿਆ ਸੀ । ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ । ਹੰਕਾਰ ਨੇ ਐਸੀ ਮੱਤ ਮਾਰੀ ਕਿ ਚੰਗੇ ਗੁਣ ਸਭ ਛਿੱਕੇ ਤੇ ਟੰਗ ਨਿਰਦਈ , […]
ਇਸ ਇਤਿਹਾਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ

ਹਰਿਆਣੇ ਦੇ ਜਾਟ ਆਬਾਦੀ ਵਾਲੇ ਇਲਾਕੇ ਨੂੰ ਬੜੀ ਸਾਜਿਸ਼ ਅਧੀਨ ਸਿੱਖਾਂ ਨਾਲੋ ਤੋੜ ਕੇ ਵੱਖ ਕੀਤਾ ਗਿਆ ਅਤੇ ਫੇਰ ਹੁੱਕੇ ਨੂੰ ਜਾਟਾਂ ਦੀ ਪਛਾਣ ਬਣਾਕੇ ਓਹਨਾ ਦੇ ਸਿੱਖੀ ਚ ਪਰਤਣ ਤੇ ਸਦੀਵੀ ਬੰਨ ਮਾਰ ਦਿੱਤਾ ਗਿਆ। ਉਪਰੰਤ ਸਾਧੂ ਦਿਆਨੰਦ ਨੂੰ ਗੁਜਰਾਤ ਤੋਂ ਬੁਲਾਕੇ ਆਰੀਆ ਸਮਾਜ ਦਾ ਐਨਾ ਪਰਚਾਰ ਪ੍ਰਸਾਰ ਕੀਤਾ ਕੇ ਕਦੇ ਸਿੱਖੀ ਨਾਲ ਅਥਾਹ […]
ਸਤਸੰਗ ਦਾ ਮਹੱਤਵ

ਇੱਕ ਬੋਲ਼ਾ ਆਦਮੀ ਇੱਕ ਸੰਤ ਕੋਲ ਉਸਦਾ ਸਤਿਸੰਗ ਸੁਣਨ ਆਉਂਦਾ ਸੀ। ਉਸ ਦੇ ਕੰਨ ਸਨ ਪਰ ਉਹ ਨਸਾਂ ਨਾਲ ਜੁੜੇ ਨਹੀਂ ਸਨ। ਪੂਰੀ ਤਰ੍ਹਾਂ ਬੋਲ਼ਾ, ਇੱਕ ਵੀ ਸ਼ਬਦ ਨਹੀਂ ਸੁਣ ਸਕਦਾ ਸੀ।* ਸਤਸੰਗੀ ਨੂੰ ਕਿਸੇ ਨੇ ਕਿਹਾ – “ਬਾਬਾ ਜੀ! ਜਿਹੜੇ ਬਜ਼ੁਰਗ ਬੈਠੇ ਹਨ ਉਹ ਕਥਾ ਸੁਣਦੇ ਸੁਣਦੇ ਹੱਸਦੇ ਤਾਂ ਹਨ, ਪਰ ਉਹ ਬੋਲੇ ਹਨ।” […]
ਰਾਏ ਬੁਲਾਰ ਖਾਂ ਭੱਟੀ ਜੀ ਬਾਰੇ ਜਾਣਕਾਰੀ

ਰਾਏ ਬੁਲਾਰ ਖਾਂ ਭੱਟੀ ਜੀ ਦਾ ਜਨਮ 1447ਈ.ਨੂੰ ਰਾਏ ਭੋਏ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਵਿਖੇ ਸਰਪੰਚ ਦੇ ਘਰ ਹੋਇਆ। ਤਸਵੀਰਾਂ ਵਿੱਚ ਨਜ਼ਰ ਆ ਰਹੀ ਹਵੇਲੀ 18ਵੀ. ਸਦੀ ਵਿੱਚ ਰਾਏ ਬੁਲਾਰ ਭੱਟੀ ਦੀ 14ਵੀ 15 ਵੀ ਪੀੜੀ ਨੇ ਨਨਕਾਣਾ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਪਿੰਡ ਕੋਟ ਹੂਸੈਨ ਖਾਂ ਵਿਖੇ ਤਿਆਰ ਕਰਵਾਈ। ਇਸ ਦੇ ਬਿਲਕੁਲ […]
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹਾ, “ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ, ਮੇਰਾ ਪੰਜਵਾਂ ਪੁੱਤਰ ਖ਼ਾਲਸਾ ਅਜੇ…..!!! ਸਾਰੇ ਜਰੂਰ ਸ਼ੇਅਰ ਕਰੋ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ […]
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 14

ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” […]