ਮੌਤ ਤੋ ਬਾਅਦ ਦਾ ਸਫਰ

ਮੌਤ ਦਾ ਨਾਮ ਸੁਣ ਕੇ ਸਾਰੇ ਸਹਿਮ ਜਾਦੇ ਹਨ ਤੇ ਬਹੁਤੇ ਲੋਕ ਮੌਤ ਵਾਲੀਆਂ ਪੋਸਟਾਂ ਨੂੰ ਵੀ ਪੜਨਾ ਪਸੰਦ ਨਹੀ ਕਰਦੇ ਹਨ । ਜੇ ਕਿਧਰੇ ਸ਼ਾਮ ਵੇਲੇ ਘਰ ਵਿੱਚ ਮਰੇ ਹੋਏ ਦੀ ਗੱਲ ਚਲ ਪਵੇ ਵਿੱਚੋ ਘਰਦੇ ਹੀ ਕਹਿ ਦੇਦੇਂ ਹਨ ਚੁੱਪ ਕਰੋ ਮਰੇ ਹੋਇਆ ਨੂੰ ਯਾਦ ਨਹੀ ਕਰੀਦਾ । ਮੌਤ ਵਿਛੋੜੇ ਦਾ ਪ੍ਤੀਕ ਹੈ […]
ਸਾਖੀ – ਕੋਹੜੀ ਦਾ ਕੋੜ ਦੂਰ ਕਰਨਾ

ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ। ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ ਕਿ ਦਰਿਆ ਵਿਚ ਕਦੈ ਇਸ਼ਨਾਨ ਨਹੀਂ ਸੀ ਕਰਦਾ। ਇਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ […]
ਮਹਿਮਾ ਦਰਬਾਰ ਸਾਹਿਬ ਦੀ

ਭਾਈ ਵੀਰ ਸਿੰਘ ਜੀ ਹੋਣਾ ਵੇਲੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਚ ਪੜ੍ਹਾਉਂਦਾ ਸੀ , ਜੋ ਰਾਜਪੂਤਾਨੇ ਵੱਲ ਦਾ ਰਹਿਣ ਵਾਲਾ ਤੇ ਬ੍ਰਹਮ ਵਿੱਦਿਆ ਦੇ ਸਿਧਾਂਤ ਨੂੰ ਮੰਨਣ ਵਾਲਾ ਸੀ। ਆਪਣੇ ਮੱਤ ਦਾ ਉਹ ਚੰਗਾ ਅਭਿਆਸੀ ਸੀ। ਇਕ ਦਿਨ ਚਿੱਤ ਬੜਾ ਉਦਾਸ ਪਰੇਸ਼ਾਨ , ਅਭਿਆਸ ਜੋ ਕਰਦਾ ਸੀ ਰੁਕ ਗਿਆ। ਏਸੇ ਹਲਤ ਚ ਚਲਦਿਆ ਚਲਦਿਆ ਸੁਭਾਵਿਕ […]
ਧੰਨ ਗੁਰੂ ਨਾਨਕ ਜੀ ਤੁਹਾਡੀ ਵੱਡੀ ਕਮਾਈ

ਮਰਦਾਨੇ ਦੀ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ ?” “ਮੈਂ ਕੀ ਜਵਾਬ ਦੇਂਦੀ, ਠੀਕ ਮਾਰਦੀਆਂ ਨੇ ਤਾਹਨੇ, ਮੈਂ ਚੁੱਪ […]
ਰੱਬ ਗੁੱਸਾ ਕਰੂ

ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਭਾਈ ਭਾਨਾ ਜੀ ਜੋ ਪਰਾਗ(ਇਲਾਹਾਬਾਦ) ਦੇ ਰਹਿਣ ਵਾਲਾ ਸੀ। ਸੁਭਾਵ ਦਾ ਬੜਾ ਭੋਲਾ ਸੀ , ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਆਇਆ। ਭੇਟ ਰੱਖ ਕੇ ਨਮਸਕਾਰ ਕਰਕੇ ਭਾਨਾ ਜੀ ਨੇ ਬੇਨਤੀ ਕੀਤੀ , ਮਹਾਰਾਜ ਮੇਰੇ ਲਈ ਕੀ ਹੁਕਮ ਹੈ ?? ਜਿਸ ਨਾਲ ਮੇਰੀ ਕਲਿਆਣ ਹੋਵੇ […]
ਕਿਉ ਦਰਬਾਰ ਸਾਹਿਬ ਗੈਰ ਸਿੱਖ ਕੀਰਤਨ ਨਹੀ ਕਰ ਸਕਦਾ ?

ਪੜੋ ਇਤਿਹਾਸ ਕਿਉ ਦਰਬਾਰ ਸਾਹਿਬ ਗੈਰ ਸਿੱਖ ਕੀਰਤਨ ਨਹੀ ਕਰ ਸਕਦਾ ਕਿਉ ਰਹਿਤ ਮਰਿਆਦਾ ਵਿੱਚ ਸਰਬੱਤ ਖਾਲਸਾ ਨੂੰ ਇਹ ਲਿਖਣਾ ਪਿਆ ਕਿ ਕੋਈ ਸਿੰਘਾਂ ਤੋ ਬਗੈਰ ਦਰਬਾਰ ਸਾਹਿਬ ਕੀਰਤਨ ਨਹੀ ਕਰ ਸਕਦਾ । ਦਰਬਾਰ ਸਾਹਿਬ ਵਿਚ ਦੂਜੇ ਧਰਮਾਂ ਵਾਲਿਆਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ ? ਪੰਜਾਬੀ ਟ੍ਰਿਬਿਊਨ ਦੇ 9 ਵਾਲੇ ‘ਦਸਤਕ’ ਪਿੜ ਵਿਚ […]
ਸਾਧੂ ਅਲਮਸਤ ਜੀ

ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਸਨ । ਅਲਮਸਤ ਜੀ […]
ਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਹਕੂਮਤ ਨੂੰ ਗੁਰੂ ਜੀ ਤੋਂ ਖ਼ਤਰਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਲਵਾ ਦੇਸ਼ ਦਾ ਰਟਨ ਬੜਾ ਸਫਲ ਰਿਹਾ। ਜਿਥੇ ਜਿਥੇ ਵੀ ਆਪ ਨੇ ਚਰਨ ਪਾਏ ਆਪ ਦੇ ਉਪਦੇਸ਼ਾ ਨੇ ਲੋਕਾਂ ਵਿਚ ਨਵੀਂ ਜਿੰਦ ਜਾਨ ਲੈ ਆਂਦੀ। ਹਕੁਮਤ ਦੇ ਜਬਰ ਅੱਗੇ ਆਪਣੇ ਆਪ ਨੂੰ ਬੇਵਸ ਤੇ ਲਾਚਾਰ ਸਮਝਣ ਵਾਲੇ ਲੋਕਾਂ ਅੰਦਰ ਹੌਲੀ ਹੌਲੀ ਰੋਸ ਜਾਗਣ ਲਗਾ। ਜਬਰ ਦਾ ਟਾਕਰਾ ਕਰਨ ਦੀ […]
12 ਮਈ – ਸਰਹਿੰਦ ਫਤਿਹ ਦਿਵਸ

12 ਮਈ 1710 – ਸਰਹਿੰਦ ਫਤਿਹ ਦਿਵਸ ਵਜੀਦੇ ਦੀ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 1704 ਨੂੰ ਗੁਰੂ ਕੇ ਲਾਲਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਦੀਵਾਰਾਂ ਚ ਚੁਣਿਆ ਸੀ ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ […]
ਯਾਦਗਾਰ ਸਾਕਾ ਛੋਟਾ ਘੱਲੂਘਾਰਾ – ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ

ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ – ਸਿੰਗਣੀਆਂ ਅਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ , ਉਸ ਸਮੇਂ ਲਾਹੌਰ ਦਾ ਮੁਗ਼ਲ ਗਵਰਨਰ ਯਾਹੀਆ ਖਾਨ ਸੀ | ਲਾਹੌਰ […]