ਅੰਤਮ ਸਮੇੰ ਕਿਸੇ ਦੀ ਜ਼ੁਬਾਨ ਉੱਤੇ “ਵਾਹਿਗੁਰੂ”,”ਵਾਹਿਗੁਰੂ” ਆਵੇ,ਤਾਂ ਸਮਝੋ ਜੀਵਨ ਸਫਲ ਹੋ ਗਿਆ।ਜੀਵਨ ਸਫਲ ਹੋਣ ਦੀ ਇਹ ਪਹਿਚਾਨ ਹੈ,ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਰੇ,ਸੁਰਤ ਰੱਬੀ ਯਾਦ ਵਿਚ ਰੰਗੀ ਹੋਵੇ।
ਮੈਂ ਇਸ ਤਰ੍ਹਾਂ ਦਾ ਇਕ ਪੁਰਸ਼ ਕਾਨਪੁਰ ਵਿਚ ਦੇਖਿਆ,ਉਹ ਭਗਤ ਸਿੰਘ ਕਰਕੇ ਮਸ਼ਹੂਰ ਸੀ,ਕਾਨਪੁਰ ਦੇ ਸਿੱਖ ਉਸਨੂੰ ਭਗਤ ਜੀ ਕਰਕੇ ਬੁਲਾਉਂਦੇ ਸਨ।ਮੈਂ ਉਨ੍ਹਾਂ ਦਿਨਾ ਵਿਚ ਉਸ ਸ਼ਹਿਰ ਵਿਚ ਕਥਾ ਕਰ ਰਿਹਾ ਸੀ।ਮੈਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ।ਸ਼ਰਧਾਵਾਨ ਪੁਰਸ਼ ਤੇ ਰਿਸ਼ਤੇਦਾਰ ਘਰ ਵਿਚ ਇਕੱਠੇ ਹੋ ਗਏ।ਉਨ੍ਹਾਂ ਦਾ ਲੜਕਾ ਮੇਰੇ ਕੋਲ ਆਇਆ,ਉਹ ਉੱਥੇ ਵਕੀਲ ਹੈ।
ਕਹਿਣ ਲੱਗਾ,”ਗਿਆਨੀ ਜੀ!ਤੁਹਾਨੂੰ ਪਿਤਾ ਜੀ ਨੇ ਯਾਦ ਕੀਤਾ ਹੈ।”
ਮੈਂ ਕਿਹਾ,”ਕੋਈ ਗੱਲ ਨਹੀਂ,ਮੈਂ ਆ ਰਿਹਾ ਹਾਂ।”
ਉਂਝ ਉਹ ਪੁਰਸ਼ ਆਪਣਾ ਸਮਾਂ ਦਿਨ ਭਰ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਪਾਸ ਕਰਦੇ ਸਨ।ਸਵੇਰੇ ਸ਼ਾਮ ਆਪ ਬੰਦਗੀ ਵਿਚ ਰਹਿੰਦੇ ਸਨ।ਮੈਂ ਜਦ ਉਨ੍ਹਾਂ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਜ਼ੁਬਾਨ ‘ਚੋਂ ਬੋਲ ਨਹੀਂ ਨਿਕਲਦੇ ਸਨ,ਸਰੀਰ ਅੰਦਰੋਂ ਦਮ ਕਾਫ਼ੀ ਨਿਕਲ ਚੁੱਕੇ ਸਨ,ਸਰੀਰ ਸੁੰਨ ਹੋ ਚੁੱਕਿਆ ਸੀ।ਮੈਨੂੰ ਵੀ ਅਫ਼ਸੋਸ ਹੋਇਆ,ਮੈਂ ਕਿਹਾ ਕਿ ਕੁਝ ਕਹਿਣਾ ਚਾਹੁੰਦੇ ਹੋਣਗੇ,ਮੈਨੂੰ ਬੁਲਾਇਆ ਸੀ,ਪਰ ਹਾਲਤ ਅੈਸੀ ਹੋ ਗਈ ਹੈ।ਖ਼ੈਰ! ਮੈਂ ਉਨ੍ਹਾਂ ਦੇ ਕੋਲ ਜਾ ਕੇ ਬੈਠ ਗਿਆ।ਵੇਖਿਆ ਉਨ੍ਹਾਂ ਦੀ ਜ਼ੁਬਾਨ ਕੁਝ ਹਿੱਲ ਰਹੀ ਸੀ ਤਾਂ ਮੈਂ ਆਪਣੇ ਕੰਨ ਉਨ੍ਹਾਂ ਦੇ ਮੂੰਹ ਦੇ ਨੇੜੇ ਲੈ ਗਿਆ।ਕੁਝ ਬੋਲ ਮੈਂ ਸੁਣੇ,ਔਰ ਉੱਥੇ ਬੈਠੀਆਂ ਸੰਗਤਾਂ ਨੂੰ ਸੁਣਾਏ।ਸੰਗਤ ਨੂੰ ਦੇਖ ਕੇ ਉਨ੍ਹਾਂ ਦੀ ਜ਼ੁਬਾਨ ‘ਚੋਂ ਆਖਰੀ ਬੋਲ ਨਿਕਲੇ :-
‘ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥’
{ਸੋਹਿਲਾ,ਗਉੜੀ ਮ: ੧,ਅੰਗ ੧੨}
ਅੰਤਿਮ ਸਮੇਂ ਇਹ ਬੋਲ ਨਿਕਲੇ।ਇਹ ਬੋਲ ਕਹਿ ਕੇ ਉਹ ਦਮ ਤੋੜ ਗਏ।ਇਹ ਗੱਲ ਫਿਰ ਸਾਰੇ ਕਾਨਪੁਰ ਵਿਚ ਚੱਲੀ।ਅੰਤਿਮ ਸਮੇਂ ਪ੍ਰਭੂ ਦੀ ਯਾਦ, ਗੁਰੂ ਦੀ ਯਾਦ,ਗੁਰੂ ਦਾ ਚਿੰਤਨ,ਗੁਰੂ ਦੀ ਬਾਣੀ,ਸਤਿਗੁਰੂ ਦੇ ਬੋਲ :-
‘ਅੰਤਿ ਕਾਲਿ ਨਾਰਾਇਣੁ ਸਿਮਰੈ ਅੈਸੀ ਚਿੰਤਾ ਮਹਿ ਜੋ ਮਰੈ॥
ਬਦਤਿ ਤਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥’
{ਗੂਜਰੀ ਤ੍ਰਿਲੋਚਨ ਜੀ,ਅੰਗ ੫੨੬}
ਇਹ ਮੁਕਤ ਹੋ ਗਿਆ,ਇਹਦਾ ਫਿਰ ਕੋਈ ਵੀ ਜਨਮ ਨਹੀਂ ਹੋਵੇਗਾ।ਅੈਸੇ ਪੁਰਸ਼ ਨੂੰ ਸਰੀਰ ਦਾ ਬੰਧਨ ਨਹੀਂ ਮਿਲੇਗਾ।ਦੁਖ ਸੁਖ ਦਾ ਬੰਧਨ ਫਿਰ ਨਹੀਂ ਮਿਲੇਗਾ।ਜਪ ਕਰਦਿਆਂ ਕਰਦਿਆਂ ਪ੍ਰਾਣ ਪੂਰੇ ਹੋਣ ਤਾਂ ਜੀਵ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਔਰ ਪ੍ਰਵਾਣ ਹੁੰਦਾ ਹੈ,ਸੱਚੀ ਦਰਗਾਹ ਅੰਦਰ ਸੁਰਖ਼ਰੂ ਹੁੰਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ।
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡ ਸਬੁ ਤੇਰਾ
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ||
ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ
ਦੁੱਖ ਵੀ ਕੱਟਦਾ ਸੁੱਖ ਨਹੀਂ ਮੁੱਕਣੇ
ਸਿਰ ਤੇਰੇ ਦਰ ਤੇ ਸਦਾ ਲਈ ਝੁਕਣੇ
ਧੰਨ ਗੁਰੂ ਨਾਨਕ
ਕੁੱਲ ਕਾਇਨਾਤ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ 🙏
ਰੱਖਿਓ ਗਰੀਬ ਦੀ ਲਾਜ
ਕਰਿੳ ਨਾ ਕਿਸੇ ਦੇ ਮੁਹਤਾਜ
ਸਵਾਰੀ ਸਬ ਦੇ ਕਾਜ
ਗੁਰ ਸੇਵਾ ਤੇ ਭਗਤਿ ਕਮਾਈ ॥
ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉੁ ਸਿਮਰਹਿ ਦੇਵ ॥
ਸੋ ਦੇਹੀ ਭਜੁ ਹਰਿ ਕੀ ਸੇਵ ॥
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ
ਦਸਾਂ ਗੁਰੁਵਾਂ ਦੀ ਜੋਤ ❤️
ਸਾਰੀ ਦੁਨੀਆ ਦੇ ਮਲਿਕ 🙏
ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ?
ਕੀ ਸੱਟਾਂ ਦੇ ਰੰਗ ਨੀਲੇ ਸੀ ਜਾਂ ਮੁੱਖ ਉਨਾਂ ਦੇ ਗੋਰੇ ਸੀ ? ੧
ਮਾਂ ਕਿਹੜੀ ਮੱਤ ਤੂੰ ਦਿੱਤੀ ਸੀ ,ਜੋ ਉਹ ਰਤਾ ਭਰ ਵੀ ਡੋਲੇ ਨਾ
ਉਹ ਬਿਨਾ ਵਾਹਿਗੁਰੂ ਕਹਿਣੇ ਤੋਂ ,ਹੋਰ ਲਫ਼ਜ਼ ਕੋਈ ਵੀ ਬੋਲੇ ਨਾ
ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ,ਜਾਂ ਕਿੰਨੇ ਠੰਡੇ ਭੋਰੇ ਸੀ ?
ਦੱਸੀਂ ਮਾਂ ਤੂੰ ਕੀ ਦੱਸਿਆ ਸੀ ,ਜਦੋਂ ਲਾਲ ਕਚਹਿਰੀ ਤੋਰੇ ਸੀ ?੨
ਕਿਹੜੇ ਕਿਹੜੇ ਰਾਹਾਂ ਤੋਂ ,ਕਿਵੇਂ ਤੁਰਦੇ ਸੀ ਉਹ ਨਿੱਕੇ ਬਾਲ
ਉਂਗਲੀ ਫੜ ਜਦੋਂ ਰਾਤ ਹਨੇਰੀ ,ਤੁਰਦੀ ਸੀ ਤੂੰ ਲੈ ਕੇ ਨਾਲ
ਬਰਾਬਰ ਹੋ ਕੇ ਰਲਦੇ ਸੀ ,ਜਾਂ ਪਿੱਛੇ ਸੀ ਜਾਂ ਮੋਹਰੇ ਸੀ ?
ਦੱਸੀਂ ਮਾਂ ਤੂੰ ਕਿਵੇਂ ਚੁੰਮੇ ਮੱਥੇ ,ਲਾਲਾਂ ਦੇ ਜਦ ਤੋਰੇ ਸੀ੩
ਲਹੂ ਲੁਹਾਣ ਤੇ ਭੁੱਖੇ ਪੋਤੇ , ਦੇਖ ਕਿਵੇਂ ,ਤੇਰਾ ਦਿਲ ਧਰਿਆ ਸੀ
ਕਿਹੜੀ ਮਾਂ ਤੂੰ ਬੰਦਗੀ ਕੀਤੀ ,ਕਿਵੇਂ ਸਬਰ ਤੂੰ ,ਕਰਿਆ ਸੀ
ਆਈ ਖ਼ਬਰ ਜਾਂ ਮੌਤ ਦੋਹਾਂ ਦੀ ,ਕਿਵੇਂ ਦੋਵੇਂ ਹੱਥ ਜੋੜੇ ਸੀ
ਤੁਰਗੀ ਮਾਂ ਤੂੰ ਨਾਲ ਉਨਾਂ ਦੇ ,ਜਾਂ ਸੱਚ-ਖੰਡ ਪੋਤੇ ਤੋਰੇ ਸੀ੪
ਰੋ ਰੋ ਕੇ ਮੈਂ ਕੰਧ ਸਰਹੰਦ ਦੀ ,ਧੋ ਦਿਆਂ ਨਾਲ ਮੈਂ ਹੰਝੂਆਂ ਦੇ
ਨਹੀਂ ਭੁੱਲਦੀ ਕੁਰਬਾਨੀ ਸਾਨੂੰ ,ਜੋ ਸ਼ੁਰੂ ਨਾਲ ਹੋਈ ਸੀ ਜੰਝੂਆਂ ਦੇ
ਦੁਨੀਆਂ ਸੁਣ ਕੇ ਧਾਹਾਂ ਮਾਰੇ ,ਪਰ ਤੂੰ ਭਰੇ ਨਾ ਕਦੀ ਹਟਕੋਰੇ ਸੀ
ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ?੫
ਕਿਵੇਂ ਕਿਵੇਂ ਤੂੰ ਲਾਡ ਲਡਾਏ ,ਮਾਂ ਪੋਤੇ ,ਜਦੋਂ ਆਖਰ ਵਾਰੀ ਤੋਰੇ ਸੀ !
ਦੱਸੀਂ ਮਾਤਾ ਗੁਜਰੀ ਜੀ ਕਿਵੇਂ ਲਾਲ ਤੂੰ ਹੱਥੀਂ ਤੋਰੇ ਸੀ –
ਦਸੰਬਰ २२/२०੨੧
Surjit Singh Virk
Surrey Canada –
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਭ ਆਗੈ ਅਰਦਾਸਿ ।।
ਮਾਨਵਤਾ ਦੇ ਹੱਕਾਂ, ਅਧਿਕਾਰਾਂ ਦੀ ਬਹਾਲੀ ਵਾਸਤੇ ਮਹਾਨ ਤਿਆਗੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟ ਪ੍ਰਣਾਮ🙏
ਸਭ ਲੋਕੀ ਪੂਜਨ ਰੱਬ ਤਾਈ
ਮੈਂ ਪੂਜਾ ਤੇਰੀ ਕੁਰਬਾਨੀ ਨੂੰ
ਪਿਤਾ ਵਾਰਿਆ ਦੇਸ਼ ਕੌਮ ਲਈ
ਦੁਖੀਆ ਦਾ ਨਾ ਕਿਹਾ ਮੋੜਿਆ
ਹਿੰਦੂ ਧਰਮ ਦੀ ਸ਼ਾਨ ਬਚਾਈ
ਪਿਤਾ ਅਪਣਾ ਦਿੱਲੀ ਤੋਰਿਆ।
ਸੀਸ ਬਚਾਵਣ ਮਜ਼ਲੂਮਾਂ ਦੇ
ਕਰਾ ਯਾਦ ਦਿੱਤੀ ਕੁਰਬਾਨੀ ਨੂੰ।
ਦਿਲ ਕੰਬਾਵੇ ਸਾਕਾ ਚਮਕੌਰ ਦਾ
ਕੋਣ ਮਰਨ ਲਯੀ ਪੁੱਤਰ ਤੋਰਦਾ
ਖਿਆਲ ਆਵੇ ਜਦ ਵੀ ਤੇਰਾ
ਹਰ ਕੋਈ ਦਿਲ ਤਾਈ ਝੰਜੋੜਦਾ
ਲਾੜੀ ਮੌਤ ਵਿਆਹੀ ਜਿਨਾ
ਧੰਨ ਧੰਨ ਓਹਨਾ ਦੀ ਜਵਾਨੀ ਨੂੰ
ਨੋ ਤੇ ਸੱਤ ਸਾਲ ਦੀਆਂ ਜਿੰਦਾ
ਜਾਲਮ ਨੇ ਨੀਹਾਂ ਵਿੱਚ ਚਿਣੀਆਂ
ਪੋਹ ਦੀ ਠੰਡ ਸਰਸਾ ਦਾ ਪਾਣੀ
ਕਸਰ ਛੱਡੀ ਨਾ ਬਰਸਾਤ ਦੀ ਕਣੀਆਂ
ਭਾਣਾ ਮਿੱਠਾ ਕਰਕੇ ਮਨਿਆ
ਸੱਚ ਕਰ ਗੇਆ ਗੁਰਬਾਣੀ ਨੂੰ
12 ਦਿਨਾਂ ਵਿਚ ਸੱਤ ਤੂੰ ਵਾਰੇ
ਵਾਹ ਦਸਮੇਸ਼ ਤੇਰੇ ਚੋਜ ਨਿਆਰੇ
ਡੁੱਬਦੀ ਹੋਈ ਹਿੰਦ ਗੁਰਮੀਤ
ਬਾਜਾਂ ਵਾਲੇ ਤੂੰ ਲਾਈ ਕਿਨਾਰੇ
ਜ਼ਫ਼ਰਨਾਮੇ ਨਾਲ ਖਤਮ ਸੀ ਕੀਤਾ
ਜਾਲਮ ਦੀ ਮਨਮਾਨੀ ਨੂੰ
ਸਭ ਲੋਕੀ ਪੂਜਦੇ ਰੱਬ ਤਾਈ
ਮੈ ਪੁਜਾਂ ਤੇਰੀ ਕੁਰਬਾਨੀ ਨੂੰ।

