ਤੂੰ ਉਸ ਦਾ ਜਿਕਰ ਕਰ,
ਫਿਕਰ ਕਰੂ ਉਹ ਆਪੇ
ਕਾਟੇ ਸੁ ਪਾਪ ਤਿਨੑ ਨਰਹੁ ਕੇ
ਗੁਰੁ ਰਾਮਦਾਸੁ ਜਿਨੑ ਪਾਇਯਉ ॥
ਛਤ੍ਰ ਸਿੰਘਾਸਨੁ ਪਿਰਥਮੀ
ਗੁਰ ਅਰਜੁਨ ਕਉ ਦੇ ਆਇਅਉ ॥
ਸ਼ਹੀਦਾਂ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ
ਵਾਹਿਗੁਰੂ ਜੀ ਕੀ ਫਤਿਹ ਜੀ
28 ਜੂਨ , 2024
ਮਹਾਰਾਜਾ ਰਣਜੀਤ ਸਿੰਘ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ
ਸ਼ਹੀਦੀ
ਹੁਕਮ ਹੋਇਆ ਜਦੋਂ, ਦਿਖਾਓ ਕਰਾਮਾਤ ਕੋਈ,
ਜਾਂ ਇਸਲਾਮ ਕਬੂਲ ਕਰਨ ਲਈ ਤਿਆਰ ਰਹੋ।
ਜਾਂ ਕਰਵਾ ਸ਼ਹੀਦ ਵਾਰੋ ਵਾਰ, ਆਪਣੇ ਮੁਰੀਦਾਂ ਨੂੰ,
ਗਲੇ ਪਵਾਉਣ ਲਈ ਹਾਰ ਤਿਆਰ ਰਹੋ।
ਨਹੀਂ ਯਕੀਨ ਕਰਦੇ ਅਸੀਂ,
ਕਰਾਮਾਤ ਵਿਖਾਉਣ ਵਿੱਚ,
ਪਰ ਫਿਰ ਵੀ ਜੇ ਕਹਿੰਦੇ ਹੋ,
ਕਰਾਮਾਤ ਕੋਈ ਦਿਖਾ ਦਿਆਂਗੇ।
ਨਾ ਤਹਾਨੂੰ ਸਰ ਲੱਭਣਾ,
ਨਾ ਹੀ ਕਦੇ ਧੜ ਮੇਰਾ,
ਕਿਰਪਾ ਪਰਵਰਦਗਾਰ ਦੀ ਨਾਲ, ਕਲਾ ਐਸੀ ਵਰਤਾ ਦਿਆਂਗੇ।
ਬਚ ਜਾਣਾ ਧਰਮ ਫਿਰ,
ਇਹਨਾ ਮਜ਼ਲੂਮਾਂ ਦਾ,
ਜਦੋਂ ਅਸੀਂ ਸਿਦਕ ਸਬਰ ਸੰਗ, ਸ਼ਹੀਦੀਆਂ ਪਾ ਦਿਆਂਗੇ।
ਸੇਕ ਤੱਤੀਆਂ ਤਵੀਆਂ ਦੇ,
ਨਾ ਭੁੱਲੇ ਕਦੇ ਅਸੀਂ,
ਨਾ ਉਬਾਲੇ ਦੇਗ਼ ਦੇ,
ਅਸਾਂ ਕਦੇ ਭੁੱਲਾਏ ਨੇ।
ਕਦੇ ਕੀਤਾ ਸਾਹਮਣਾ,
ਜਬਰ ਦਾ ਨਾਲ ਸਬਰ,
ਕਦੇ ਮੀਰੀ ਪੀਰੀ ਦੇ ਵੀ,
ਕੌਤਕ ਅਸਾਂ ਦਿਖਾਏ ਨੇ।
ਕੀਤਾ ਸੇਵਾ ਸਿਮਰਨ ਜੇ,
ਅਸੀਂ ਸਮੇਂ ਸਮੇਂ ਸਿਰ ਸਦਾ,
ਢਾਲ ਸਮੇਂ ਅਨੁਸਾਰ ਖ਼ੁਦ ਨੂੰ,
ਅਸ਼ਤਰ ਸ਼ਸਤਰ ਉਠਾਏ ਨੇ।
ਬਹਾਦਰੀ ਕਿਸੇ ਨੂੰ ਡਰਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਮੁਕਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਸਤਾਉਣ ਵਿੱਚ ਨਹੀਂ,
ਬਹਾਦਰੀ ਤਾਂ ਮਜ਼ਲੂਮਾਂ ਨੂੰ ਬਚਾਉਣ ਵਿੱਚ ਹੈ।
ਬਹਾਦਰੀ ਤਾਂ ਕਿਸੇ ਜ਼ਾਲਮ ਜਾਬਰ ਨੂੰ ਹਰਾਉਣ ਵਿੱਚ ਹੈ।
ਬਹਾਦਰੀ ਤਾਂ ਕੀਤਾ ਵਾਅਦਾ ਪੁਗਾਉਣ ਨਿਭਾਉਣ ਵਿੱਚ ਹੈ।
ਕਰ ਤੱਪਸਿਆ ਭਾਰੀ,
ਆਤਮ ਬਲ ਮਜ਼ਬੂਤ ਕਰਿਆ ਸੀ।
ਝੋਲੀਆਂ ਭਰ ਲੈ ਗਿਆ,
ਜਿਸ ਪੈਰ ਗੁਰੂ ਘਰ ਧਰਿਆ ਸੀ।
ਜਦੋਂ ਜ਼ਾਲਮ ਜਾਬਰ ਔਰੰਗੇ ਤੋਂ,
ਹਰ ਕੋਈ ਡਰਿਆ ਸੀ।
ਗੁਰੂ ਤੇਗ ਬਹਾਦਰ ਵਾਰ ਸੀਸ,
ਦੁੱਖ ਸਭ ਦਾ ਹਰਿਆ ਸੀ।
@©® ਸਰਬਜੀਤ ਸੰਗਰੂਰਵੀ
9463162463
ਪੁਰਾਣੀ ਅਨਾਜ ਮੰਡੀ ਸੰਗਰੂਰ
27 ਜਨਵਰੀ 2025
ਬਾਬਾ ਦੀਪ ਸਿੰਘ ਜੀ ਦੇ
ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ
ਤਿੰਨ ਗੱਲਾਂ
ਸੰਤ ਜਰਨੈਲ ਸਿੰਘ ਜੀ ਅਜੇ ਛੋਟੀ ਉਮਰ ਚ ਸੀ, ਜਦੋ ਜਥੇ ਚ ਰਹਿਕੇ ਸੰਥਿਆ ਕਰਦੇ ਸਨ। ਇਕ ਦਿਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਨੇ ਆਪਣੇ ਕੋਲ ਬੁਲਾ ਕੇ ਕਿਹਾ, “ਜਰਨੈਲ ਸਿੰਹਾਂ , ਵੈਸੇ ਤੇ ਤੂੰ ਸਬਰ ਸੰਤੋਖ ਵਾਲਾ ਹੈ , ਪਰ ਮੇਰੀਆਂ ਤਿੰਨ ਗੱਲਾਂ ਧਿਆਨ ਰੱਖੀਂ।
1) ਇਕ ਤੇ ਬਹੁਤਾ ਖਾਣਾ ਨਹੀਂ ਤੇ ਬਹੁਤਾ ਸੌਣਾ ਨਹੀ।
{ਹਉ ਤਿਸੁ ਘੋਲਿ ਘੁਮਾਇਆ
ਥੋੜਾ ਸਵੈ ਥੋੜਾ ਹੀ ਖਾਵੈ}
2) ਛੇਤੀ ਕੀਤਿਆਂ ਕਿਸੇ ਸਿੰਘ ਦੀ ਸ਼ਿਕਾਇਤ ਨਹੀਂ ਲਾਉਣੀ।
{ਹਉ ਤਿਸੁ ਘੋਲਿ ਘੁਮਾਇਆ
ਪਰ ਨਿੰਦਾ ਸੁਣਿ ਆਪੁ ਹਟਾਵੈ}
3) ਤੇ ਕਦੇ ਪੂਜਾ ਦਾ ਧਾਣ (ਧਨ) ਨਹੀਂ ਖਾਣਾ ਜੇ ਕਿਤੇ ਖਾਣ ਦਾ ਮੰਨ ਕਰੇ ਤਾਂ ਦੋ ਪੈਸੇ ਦੀ ਜ਼ਹਿਰ ਲੈ ਕੇ ਖਾ ਲਈ ਪਰ ਸੰਗਤ ਦਾ ਗੋਲਕ ਦਾ ਪੈਸਾ ਨਹੀਂ ਖਾਣਾ।
{ਤਿਉ ਧਰਮਸਾਲ ਦੀ ਝਾਕ ਹੈ
ਵਿਹੁ ਖੰਡੂਪਾਜੁ ॥੧੨॥}
ਵੱਡੇ ਸੰਤਾਂ ਦੀਆ ਏ ਗਲਾਂ ਤੀਰ ਵਾਲੇ ਬਾਬੇ
ਨੇ ਅਖੀਰ ਤਕ ਪੱਲੇ ਬੰਨ ਕੇ ਰਖੀਆ
ੴ ਸਤਿਗੁਰ ਪੑਸਾਦ
ਸਤਿਨਾਮ ਵਾਹਿਗੁਰੂ ਜੀ
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ
ੴ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ || ੴ
ੴ ਸਤਿਗੁਰਿ ਤੁਮਰੇ ਕਾਜ ਸਵਾਰੇ || ੴ