ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ
ਮਾਂ ਗੁਜਰੀ ਦੇ ਪੋਤਿਆਂ ਦਾ
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ
ਰੱਬ ਤਾਂ ਉੱਥੇ ਵੀ ਸੀ
ਜਿੱਥੇ ਗੁਨਾਹ ਕੀਤੇ ਨੇ
ਖਾਲਸਾ ਮੇਰੋ ਰੂਪ ਹੈ ਖਾਸ ।।
ਖਾਲਸੇ ਮਹਿ ਹੌ ਕਰੌ ਨਿਵਾਸ ।।
ੴ ਸੁਖਮਨੀ ਸਾਹਿਬ ੴ
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ५१५)
ਅਰਥ:
ਸਤਿਗੁਰੂ ਦੀ ਬਾਣੀ ਆਪ ਹੀ ਨਿਰੰਕਾਰ ਪ੍ਰਭੂ ਦਾ ਰੂਪ ਹੈ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਗੁਰਬਾਣੀ ਸਾਨੂੰ ਸੱਚ ਦੇ ਰਾਹ ਤੇ ਲੈ ਜਾਂਦੀ ਹੈ ਅਤੇ ਅਸਲ ਜੀਵਨ ਦਾ ਗਿਆਨ ਦਿੰਦੀ ਹੈ।
ਯੋਧਿਆਂ ਦੀ ਵੇਖ ਕੇ ਅੱਖਾ ਚ ਗਰਮੀ ,
ਪੋਹ ਦੀਆ ਰਾਤਾਂ ਨੂੰ ਪਸੀਨੇ ਆਓਦੇ ਸੀ….
ਧੰਨ ਗੁਰੂ ਕਲਗ਼ੀਧਰ ਪਾਤਸ਼ਾਹ
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ। ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ।
ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ। ਆਪ ਜੀ ਦੀ ਅਗੰਮੀ ਦ੍ਰਿਸ਼ਟੀ, ਅਧਿਆਤਮਕ ਸੁਰਤ,ਇਕ ਦਮ ਵਿਸਮਾਦ ਦੇ ਮੰਡਲਾਂ ਦੇ ਵਿਚ ਖੋਹ ਗਈ।
ਆਪ ਕਹਿੰਦੇ ਨੇ :-
“ਪਾਖਾਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ॥”
{ਅੰਗ ੪੮੮}
ਕੋਈ ਰਸਤਾ ਨਹੀਂ, ਕੋਈ ਮਾਰਗ ਨਹੀਂ, ਇਸ ਗੁਪਤ ਰਹਿੰਦੇ ਕੀੜੇ ਨੂੰ, ਗੁਪਤ ਰੂਪ ਦੇ ਵਿਚ ਰਿਜ਼ਕ ਪਹੁੰਚ ਗਿਅੈ, ਰੋਜ਼ੀ ਪਹੁੰਚ ਗਈ ਏ।ਮਨੁੱਖ ਦੇ ਜਿਹਨ ਦੇ ਉੱਤੇ ਹਰ ਵਕਤ ਜਿਹੜਾ ਬੋਝ ਤੇ ਤਨਾਉ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਨੇ ਇਹ ਤਨਾਉ ਪਛੂ, ਪੰਛੀਆਂ ਦੇ ਜਗਤ ਵਿਚ ਨਹੀਂ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਅੈਸਾ ਫ਼ਰਮਾਨ ਕਰਦੇ ਨੇ :-
“ਪਰੰਦਏ ਨ ਗਿਰਾਹ ਜਰ॥ਦਰਖਤ ਆਬ ਆਸ ਕਰ॥
ਦਿਹੰਦ ਸੂਈ॥ਏਕ ਤੁਈ ਏਕ ਤੁਈ॥੬॥”
{ਅੰਗ ੧੪੪}
ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ।
ਚਰਨਾਂ ਦੀ ਦੇਵੇ ਛੁਹ ਜਿਸ ਨੂੰ, ਉਹ ਸੜਦਾ ਬਲਦਾ ਠਰ ਜਾਵੇ।
ਮੇਹਰਾਂ ਦਾ ਬੱਦਲ ਜੇ ਕਿਧਰੇ, ਮੇਹਰਾਂ ਦੇ ਘਰ ਵਿਚ ਆ ਜਾਵੇ।
ਜਿਸ ਜਿਸ ਹਿਰਦੇ ਤੇ ਵਰ੍ਹ ਜਾਵੇ, ਉਸ ਉਸ ਵਿਚ ਅੰਮ੍ਰਿਤ ਭਰ ਜਾਵੇ।
ਜਿਸ ਖਡੀ ਵਿਚ ਉਹ ਡਿਗਿਆ ਸੀ, ਜੇ ਉਸਦੇ ਦਰ ਕੋਈ ਜਾ ਡਿੱਗੇ।
ਉਹ ਜੂਨ ਜਨਮ ਤੋਂ ਛੁੱਟ ਜਾਵੇ, ਮੁੜ ਫੇਰ ਨਾ ਜਮ ਦੇ ਦਰ ਜਾਵੇ।
ਜੋ ਆਣ ਬਾਉਲੀ ਉਸਦੀ ਵਿਚ, ਇਸ਼ਨਾਨ ਕਰੇ ਤੇ ਧਿਆਨ ਧਰੇ ।
ਜੇ ਪ੍ਰੇਮ ਉਹਦੇ ਵਿਚ ਡੁਬ ਜਾਵੇ, ਤਾਂ ਭਵ ਸਾਗਰ ਤੋਂ ਤਰ ਜਾਵੇ।
ਜੋ ਆਣ ਚੁਰਾਸੀ ਪਾਠ ਕਰੇ, ਓਸ ਦੇ ਚੌਰਾਸੀ ਪੌੜਾਂ ਤੇ।
ਕੱਟ ਫਾਸੀ ਗਲੋਂ ਚੁਰਾਸੀ ਦੀ, ਉਹ ਕਲਗੀਧਰ ਦੇ ਘਰ ਜਾਵੇ।
ਨਹੀਂ ‘ਤੀਰ’ ਜਮਾਂ ਦੇ ਵਸ ਪੈਂਦਾ, ਨਰਕਾਂ ਦੇ ਕੋਲੋਂ ਲੰਘਦਾ ਨਹੀਂ।
ਉਹ ਜੀਵਨ ਪਾਏ ਹਮੇਸ਼ਾਂ ਦਾ, ਜੋ ਇਸ ਦੇ ਦਰ ਤੇ ਮਰ ਜਾਵੇ।
ਸਾਹਾਂ ਦੀ ਡੋਰ ਓਸ ਅਕਾਲ ਪੁਰਖ ਤੋਂ ਮਿਲਦੀ
ਵਾਹਿਗੁਰੂ ਜਰੂਰ ਜਪਿਆਂ ਕਰੋ

