ਸ਼ੁਕਰ, ਸਬਰ ਤੇ ਮਿਹਨਤ ਕਰੋ, ਰੱਬ ਆਪੇ ਭਾਗ ਹੈ ਲਾ ਦਿੰਦਾ
ਨੀਅਤ ਸਾਫ ਜੇ ਹੋਵੇ ਬੰਦੇ ਦੀ ਤਾਂ
ਵਾਹਿਗੁਰੂ ਪਹੁੰਚ ਤੋਂ ਬਾਹਰ ਦੀਆਂ ਚੀਜਾਂ ਵੀ ਝੋਲੀ ਪਾ ਦਿੰਦਾ
20 ਦਸੰਬਰ 2024
ਅੱਜ ਦੇ ਦਿਨ ਦਸ਼ਮੇਸ਼ ਪਿਤਾ ਨੇ
ਸਿੰਘਾਂ ਤੇ ਪਰਿਵਾਰ ਸਮੇਤ
ਅਨੰਦਪੁਰ ਦਾ ਕਿਲ੍ਹਾ ਛੱਡਿਆ ਸੀ
ਇਥੋਂ ਹੀ ਸ਼ੁਰੂਆਤ ਹੋਈ ਸੀ
ਸਫ਼ਰ-ਏ-ਸ਼ਹਾਦਤ ਦੀ
ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ
ਤੇ ਉਸ ਅੱਗੇ ਕੀਤੀ ਅਰਦਾਸ
ਸਭ ਤੋਂ ਵਧੀਆ ਦਵਾਈ ਹੈ
ਉਸਦੇ ਹੀ ਇੱਕ ਸੱਚੇ ਦਰ ਤੋਂ, ਰੱਖਦੇ ਹਾਂ ਆਸ,
ਦੁੱਖ ਮਿਟਾਵੇ, ਸੁੱਖ ਲਿਆਵੇ ਕਿਸਮਤ ਨੂੰ ਉਹ ਭਾਗ ਲਗਾਵੇ,
ਮੇਰੇ ਧੰਨ ਸ੍ਰੀ ਗੁਰੂ ਰਾਮਦਾਸ 🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
ਜਿਨਿ ਸਿਰਿਆ ਤਿਨੈ ਸਵਾਰਿਆ
ਪਰਮਾਤਮਾ ਜੀ ਮੇਹਰ ਕਰਿਓ ਦਾਤਾ ਸਭ ਤੇ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗਰੂ ਜੀ ਕੀ ਫਤਿਹ ।।
ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆ ਸੀ ਲਗਦੀ ਫੀਸ ਕੋਈ ਨਾ
ਸੋਭਾ ਸੁਣ ਕੇ ਦਾਖਲ ਮੈਂ ਆਣ ਹੋਇਆ
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ
ਐਸੀ ਜੱਗ ਤੇ ਕਾਇਮ ਮਿਸਾਲ ਕੀਤੀ
ਜੀਹਦੀ ਦੁਨੀਆਂ ਤੇ ਕਰਦਾ ਰੀਸ ਕੋਈ ਨਾ
ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ
ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ
ਸਵਰਗ ਵੀ ਤੇਰਾ ਨਰਕ ਵੀ ਤੇਰਾ…..
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ …..
ਲਾਦੇ ਪਾਰ ਕਿਨਾਰੇ ਤੇ…..
ਬਖਸ਼ਣ ਹਾਰਿਆ ਮੇਹਰ ਕਰੀ…
ਇਸ ਕਰਮਾਂ ਮਾਰੇ ਤੇ…..
ਵਾਹਿਗੁਰੂ ਜੀ ਸਭ ਦਾ ਭਲਾ ਕਰਿਉ….
“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ५१५)
ਅਰਥ:
ਸਤਿਗੁਰੂ ਦੀ ਬਾਣੀ ਆਪ ਹੀ ਨਿਰੰਕਾਰ ਪ੍ਰਭੂ ਦਾ ਰੂਪ ਹੈ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਗੁਰਬਾਣੀ ਸਾਨੂੰ ਸੱਚ ਦੇ ਰਾਹ ਤੇ ਲੈ ਜਾਂਦੀ ਹੈ ਅਤੇ ਅਸਲ ਜੀਵਨ ਦਾ ਗਿਆਨ ਦਿੰਦੀ ਹੈ।
ਤੂੰ ਉਸ ਦਾ ਜਿਕਰ ਕਰ,
ਫਿਕਰ ਕਰੂ ਉਹ ਆਪੇ