ਸਰਸਾ ਨਦੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸ਼ਰਾਪ ਦਿੱਤਾ ਸੀ ?
ਸਰਸਾ ਦਿਆ ਪਾਣੀਆਂ ਛਲਾਂ ਨਾ ਤੂੰ ਮਾਰ ਵੇ ਜਰਾ ਹੌਲੀ ਹੌਲੀ ਚੱਲ ਅੱਜ ਲੰਘਦਾ ਜੁਝਾਰ ਵੇ ………
ਅਨੰਦਪੁਰ ਸਾਹਿਬ ਤੋਂ ਜਦੋਂ ਚੱੜਦੇ ਵੱਲ ਨੂੰ ਤੁਰੀਏ ਫੇਰ ਰੋਪੜ ਇਲਾਕੇ ਵਿਚ ਇਕ ਬਰਸਾਤੀ ਨਾਲਾ ਪੌਂਦਾ ਹੈ ਜੋ ਕਿ ਸੋਲਨ ਦੇ ਪਹਾੜਾਂ ਵਿਚੋਂ ਸ਼ੁਰੂ ਹੋਕੇ ਮਾਲਵੇ ਵੱਲ ਨੂੰ ਵਧਦਾ ਹੈ ਇਸਨੂੰ ਸਰਸਾ ਨਦੀ ਕਿਹਾ ਜਾਂਦਾ ਹੈ ।
ਸਰਸਾ ਕੋਈ ਦਰਿਆ ਯਾ ਨਦੀ ਨਹੀਂ ਇਹ ਸਿਰਫ ਇਕ ਬਰਸਾਤੀ ਨਾਲਾ ਸੀ । ਬਹੁਤੀ ਡੂੰਗਾਈ ਚ ਨਾ ਜਾੰਦੇ ਹੋਏ ਅੱਗੇ ਤੁਰਦੇ ਹਾਂ ਕਿ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਇਕ ਦੂਜੇ ਨਾਲੋਂ ਵਿੱਛੜ ਗਿਆ ਤੇ ਵਿਛੜਿਆ ਵੀ ਇਦਾਂ ਦਾ ਕਿ ਮੁੜ ਮੇਲੇ ਹੀ ਨਾ ਹੋਏ ।
ਸਰਸਾ ਨਦੀ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੂੰ ਹੁਣ ਮੁੜ ਕੇ ਨਹੀਂ ਕਦੇ ਚੜਣਾ ਤੇ ਜਿਹੜੇ ਸਰਸਾ ਨੇੜੇ ਰਹਿੰਦੇ ਨੇ ਉਹ ਇਹ ਗੱਲ ਜਾਣਦੇ ਨੇ ਅੱਜ ਸਰਸਾ ਦਾ ਕੀ ਹਾਲ ਹੈ , ਨਰਕ ਵਰਗੇ ਹਾਲਾਤ ਹੋ ਚੁਕੇ ਨੇ ਸਰਸਾ ਦੇ ਨਾਲਾਗੜ੍ਹ ਬੱਦੀ ਬਰੋਟੀਵਾਲਾ ਇਲਾਕਿਆਂ ਚ ਲੱਗੇ ਉਦਯੋਗਾਂ ਨੇ ਇਸਦੀ ਹਾਲਤ ਖਰਾਬ ਕਰ ਦਿਤੀ ਹੈ ।
ਇਸੇ ਸਰਸਾ ਦੇ ਕੰਢੇ ਇਕ ਇਤਿਹਾਸਿਕ ਗੁਰੂ ਘਰ ਵੀ ਬਣਿਆ ਹੈ ਜਿਸਨੂੰ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਵੀ ਕਿਹਾ ਜਾਂਦਾ ਹੈ ਵੈਸੇ ਇਹ ਸਰਸੇ ਦਾ ਕੰਡੇ ਤੇ ਸੀ ਪਰ ਅੱਜ ਸਰਸਾ ਦਰਿਆ ਇਸਤੋਂ ਕਾਫੀ ਪਿਛੇ ਹਟ ਕੇ ਬਹਿੰਦਾ ਹੈ ।
ਬਾਕੀ ਇਹ ਧਰਤੀ ਬਹੁਤ ਹੀ ਰਮਣੀਕ ਹੈ ਮਾਲਵੇ ਦਾ ਇਲਾਕਾ ਹੈ ਲੇਕਿਨ ਬੋਲੀ ਪੁਆਧੀ ਅਤੇ ਦੋਆਬੀ ਰਲੀ ਮਿਲੀ ਵਰਤੀ ਜਾਂਦੀ ਹੈ ਮੈਂ ਤਕਰੀਬਨ ਪੂਰਾ ਭਾਰਤ ਘੁੰਮ ਕੇ ਦੇਖਿਆ ਹੈ ਪਰ ਜੋ ਆਨੰਦ ਇਸ ਅਨੰਦਾ ਦੀ ਪੂਰੀ ਤਖਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਉਹ ਪੂਰੀ ਦੁਨੀਆ ਚ ਕਿਤੇ ਨਹੀਂ ਇਸ ਧਰਤੀ ਦੇ ਕਣ ਕਣ ਵਿਚੋਂ ਮੇਰੇ ਕਲਗੀਧਰ ਪਾਤਸ਼ਾਹ ਦੀ ਖੁਸ਼ਬੂ ਆਉਂਦੀ ਹੈ ।
ਦਸਮ ਪਾਤਸ਼ਾਹ ਦੀ ਚੋਣ ਬਹੁਤ ਹੀ ਵੱਖਰੀ ਸੀ ਠੀਕ ਇਸੇ ਤਰ੍ਹਾਂ ਹੀ ਪਾਉਂਟਾ ਸਾਹਿਬ ਦੀ ਧਰਤੀ ਬਹੁਤ ਹੀ ਰਮਣੀਕ ਹੈ ।
Harpreet Kaur Bal