9 ਅਪ੍ਰੈਲ ਦਾ ਇਤਿਹਾਸ – ਗੁਰਗੱਦੀ ਦਿਹਾੜਾ ਧੰਨ ਸ੍ਰੀ ਗੁਰੂ ਅਮਰਦਾਸ ਜੀ

ਗੁਰੂ ਸ਼ਰਨ ਅਉਣ ਤੋ ਪਹਿਲਾ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਜਾਂਦੇ ਸੀ ਹਰ 6 ਮਹੀਨੇ ਬਾਦ ਦਾ ਗੇੜਾ ਸੀ।
20 ਵਾਰ ਯਾਤਰਾ ਗਏ ਇੱਕ ਵਾਰ ਗੰਗਾ ਤੋ ਵਾਪਸ ਆਉਣ ਡਏ ਸੀ, ਰਾਹ ਚ ਇੱਕ ਸਾਧੂ ਮਿਲਿਆ,ਘਰ ਨਾਲ ਲੈ ਆਏ,
ਗੱਲਾਂ ਬਾਤਾਂ ਕਰਦਿਆਂ ਸਾਧੂ,ਨੇ ਪੁੱਛਿਆ
ਤੁਹਾਡਾ ਗੁਰੂ ਕੌਣ ਹੈ ??
ਬਾਬਾ ਜੀ ਨੇ ਕਿਹਾ, ਅਜੇ ਤੱਕ ਕੋਈ ਗੁਰੂ ਨਹੀਂ ਧਾਰਿਆ,
ਸਾਧੂ ਨੇ ਤਾਅਨਾ ਮਾਰਿਆ ਤੁਸੀਂ ਨਿਗੁਰੇ ਹੋ ….
ਸਾਧੂ ਨੇ ਕਿਹਾ ਮੇਰੇ ਸਾਰੇ ਕਰਮ ਧਰਮ ਨਸ਼ਟ ਹੋਗੇ,
ਮੈ ਨਿਗੁਰੇ ਦਾ ਸੰਗ ਕਰਲਿਆ,
ਸਾਧੂ ਦੇ ਬੋਲ ਸੁਣ ਮਨ ਨੂੰ ਬੜੀ ਸੱਟ ਵੱਜੀ,ਮੈ ਏਨਾ ਬੁਰਾ ਕੇ ਮੇਰੇ ਸੰਗ ਨਾਲ ਕਿਸੇ ਦਾ ਧਰਮ ਨਸ਼ਟ ਹੋ ਜਾਦਾ …
ਹੁਣ ਬਸ ਇਕ ਵਿਚਾਰ ਕੇ ਗੁਰੂ ਧਾਰਨਾ, ਗੁਰੂ ਵਾਲੇ ਬਨਣਾ,
ਹਰ ਪੱਲ ਗੁਰੂ ਮਿਲਾਪ ਲਈ ਅਰਦਾਸਾਂ ……
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਬਾਬਾ ਅਮਰਦਾਸ ਜੀ ਦੇ ਭਰਾ ਭਾਈ ਮਾਣਕ ਚੰਦ ਦੇ ਪੁੱਤ ਬਾਬਾ ਜੱਸੂ ਜੀ ਨਾਲ ਵਿਆਹੀ ਹੋਈ ਸੀ, ਉਸ ਤੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ
ਮਾਰੂ ਰਾਗ ਦਾ ਸਬਦ ਸੀ
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥…..
ਬਾਣੀ ਸੁਣ ਗੁਰੂ ਮਿਲਾਪ ਦੀ ਹੋਰ ਇੱਛਾ ਪੈਦਾ ਹੋਈ,ਬੀਬੀ ਅਮਰੋ ਜੀ ਹੁਣੀ ਬਾਬਾ ਅਮਰਦਾਸ ਜੀ,ਨੂੰ ਖਡੂਰ ਸਾਹਿਬ ਗੁਰੂ ਪਿਤਾ ਜੀ ਦੀ ਸ਼ਰਨ ਲੈ ਕੇ ਆਈ,ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀਂ ਲੱਗੇ ਤੇ ਸਦਾ ਲੀ ਗੁਰੂ ਦੇ ਹੋ ਕੇ ਰਹਿ ਗਏ।
12 ਸਾਲ ਦਿਨ ਰਾਤ ਸੇਵਾ ਕਰਦੇ ਰਹੇ,ਸੇਵਾ ਤੇ ਹੋਰ ਵੀ ਬੜੀ ਕਰਦੇ ਪਰ ਸਭ ਤੋਂ ਵੱਡੀ ਤੇ ਖਾਸ ਸੇਵਾ ਜੋ ਇਤਿਹਾਸ ਚ ਦਰਜ ਆ,
ਬਿਆਸ ਦਰਿਆ ਤੋਂ ਗਾਗਰ ਭਰ ਕੇ ਪਾਣੀ ਲਿਆ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ,ਭਾਵੇ ਮੀਹ ਹੋਵੇ ਜਾਂ ਹਨੇਰੀ ਗਰਮੀ ਹੋਵੇ ਜਾਂ ਠੰਡ ਜੇਠ ,ਪੋਹ ਹਰ ਹਾਲਤ ਚ ਏ ਸੇਵਾ ਜਾਰੀ ਰੱਖੀ, ਹਰ ਸਾਲ ਇਕ ਸਿਰਪਾਉ ਬਖਸ਼ਿਸ਼ ਮਿਲਦੀ।
ਅਖੀਰ ਸੇਵਾ ਤੋਂ ਪ੍ਰਸੰਨ ਹੋ ਕੇ ਚੇਤ ਸੁਦੀ ਏਕਮ ਬਿਕਰਮੀ ਸੰਮਤ 1609 ਈਸਵੀ ਸੰਨ 1552 ਨੂੰ ਅੱਜ ਦੇ ਦਿਨ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਭ ਸੰਗਤ ਦੇ ਸਾਮਣੇ ਭਰੇ ਦਰਬਾਰ ਚ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾਂ ਕਰਕੇ ਮੱਥਾ ਟੇਕ,ਗੁਰ ਤਖ਼ਤ ਗੁਰੂ ਅਮਰਦਾਸ ਮਹਾਰਾਜ ਨੂੰ ਬਖ਼ਸ਼ਿਸ਼ ਕੀਤਾ ਨਾਲ 12 ਵਰ ਦਿੱਤੇ।
ਨਿਮਾਣਿਆ ਦੇ ਮਾਣ ਗੁਰੂ ਅਮਰਦਾਸ
ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ
ਨਿਓਟਿਆਂ ਦੀ ਓਟ ਗੁਰੂ ਅਮਰਦਾਸ
ਨਿਧਰਿਆਂ ਦੀ ਧਰ ਗੁਰੂ ਅਮਰਦਾਸ
……
ਏਦਾ 12 ਬਖਸ਼ਿਸ਼ਾਂ ਕੀਤੀਆ
ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ 22 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ।
ਤਖਤ ਤੇ ਬਿਰਾਜਮਾਨ ਹੋ ਗੋਇੰਦਵਾਲ ਚ 84 ਪੌੜੀਆਂ ਵਾਲੀ ਬਾਉਲੀ ਬਣਵਾਈ ਤੇ ਬਚਨ ਕਹੇ,
ਜੋ ਪਾਠ ਤੇ ਇਸ਼ਨਾਨ ਕਰੂੰ 84 ਕੱਟੀ ਜਾਊ।
ਆਪ ਨੇ ਪ੍ਰਚਾਰ ਦੇ ਵਾਸਤੇ 22 ਮੰਜੀਆਂ 52 ਪੀੜ੍ਹੇ ਸਥਾਪਤ ਕੀਤੇ ਸੰਗਤ ਦੇ ਨਾਲ ਨਾਲ ਪੰਗਤ ਨੂੰ ਇਨ੍ਹਾਂ ਲਾਜ਼ਮੀ ਕੀਤਾ।
ਜਦੋ ਬਾਦਸ਼ਾਹ ਅਕਬਰ ਦਰਸ਼ਨਾਂ ਕਰਨ ਆਇਆ ਤਾਂ ਪਹਿਲਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਦਾ ਹੁਕਮ ਹੋਇਆ ਆਪ ਨੇ ਸਤੀ ਪ੍ਰਥਾ ਬੰਦ ਕਰਵਾਈ। ਵਿਧਵਾ ਵਿਆਹ ਦੀ ਪ੍ਰਥਾ ਚਲਾਈ।
ਆਪ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਜਿਸ ਵਿਚੋਂ ਅਨੰਦ ਸਾਹਿਬ ਦੀ ਬਾਣੀ ਬੜੀ ਪ੍ਰਚੱਲਤ ਹੈ ਜੋ ਨਿਤਨੇਮ ਦਾ ਹਿੱਸਾ ਵੀ ਹੈ
ਭੱਟਾਂ ਨੇ ਆਪ ਦੀ ਮਹਿਮਾ ਚ 22 ਸਵੱਈਏ ਉਚਾਰਨ ਕੀਤੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਦਰਜ ਨੇ ।
ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾਗੱਦੀ ਦਿਹਾੜੇ ਦੀਆਂ ਲਖ ਲਖ ਵਧਾਈਆ ਜੀ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top