ਇਤਿਹਾਸ – ਗੁਰੁਦਆਰਾ ਸ਼੍ਰੀ ਅਟਾਰੀ ਸਾਹਿਬ – ਘੁੰਗਰਾਲੀ ਸਿੱਖਾਂ , ਲੁਧਿਆਣਾ
ਇਸ ਪਾਵਨ ਅਸਥਾਨ ਨੂੰ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਹੈ , ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਛੀਵਾੜਾ ਤੋਂ ਪੋਹ ਦੇ ਮਹੀਨੇ ਸਮੰਤ 1704ਈ: ਨੂੰ ਗਨੀ ਖਾਂ ਅਤੇ ਨਬੀ ਖਾਂ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਇਸ ਪਾਵਨ ਅਸਥਾਨ ਪਿੰਡ ਘੁੰਗਰਾਲੀ ਅੱਜ ਕੱਲ ਘੁੰਗਰਾਲੀ ਸਿੱਖਾਂ ਲੈ ਆਏ। ਗੁਰੂ ਸਾਹਿਬ ਨੇ ਇਸ ਪਿੰਡ ਦੇ ਰਹਿਣ ਵਾਲੇ ਗੁਰੂ ਜੀ ਦੇ ਅਨਿਨ ਸੇਵਕ ਭਾਈ ਨੱਥੂ ਮਿਸਤਰੀ ਨੂੰ ਬੁਲਾਵਾ ਭੇਜਿਆ। ਗੁਰੂ ਸਾਹਿਬ ਜੀ ਭਾਈ ਨੱਥੂ ਨੂੰ ਪਹਿਲਾਂ ਹੀ ਜਾਣਦੇ ਸਨ। ਕਿਉਂਕਿ ਭਾਈ ਨੱਥੂ ਜੀ ਗੁਰੂ ਸਾਹਿਬ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਆਪਣੇ ਹੱਥੀਂ ਬਣਾਏ ਹੋਏ ਸ਼ਸਤਰ ਭੇਂਟ ਕਰਿਆ ਕਰਦੇ ਸਨ , ਭਾਈ ਨੱਥੂ ਜੀ ਨੇ ਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਅਤੇ ਉਹਨਾਂ ਦੀ ਸੇਵਾ ਟਹਿਲ ਕੀਤੀ , ਰਾਤ ਬਿਤਾਉਣ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਜੀ ਇਥੋਂ ਪਿੰਡ ਲੱਲ ਅੱਜ ਕੱਲ ਲੱਲ ਕਲਾਂ ਨੂੰ ਰਵਾਨਾ ਹੋਣ ਲੱਗੇ ਤਾਂ ਭਾਈ ਨੱਥੂ ਜੀ ਨੇ ਗੁਰੂ ਜੀ ਨੂੰ ਇੱਕ ਸੁੰਦਰ ਤੀਰ ਕਮਾਨ ,22 ਤੀਰ , 2 ਤਲਵਾਰਾਂ , 2 ਤਮੰਚੇ ਭੇਂਟ ਕੀਤੇ। ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਦੇ ਭੇਂਟ ਕੀਤੇ ਸ਼ਸਤਰ ਸਵੀਕਾਰ ਕਰਦਿਆਂ ਆਪਣੇ ਕੋਲੋਂ ਸੋਨੇ ਦੀਆਂ ਮੋਹਰਾਂ ਦੀਆਂ ਮੁੱਠ ਦੇ ਕੇ ਅਸੀਸਾਂ ਦੇ ਕੇ ਨਿਹਾਲ ਕੀਤਾ ,ਬਾਅਦ ਵਿਚ ਭਾਈ ਨੱਥੂ ਜੀ , ਭਾਈ ਨੰਨੂ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।
No