ਇਤਿਹਾਸ – ਗੁਰਦੁਆਰਾ ਬਡ ਤੀਰਥ ਹਰੀ ਪੁਰਾ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਇੱਕ ਬ੍ਰਿਛ ਹੇਠ ਬੈਠੇ , ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਸੇਵਾ ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ ? ਪਿੰਡ ਵਾਸੀਆਂ ਨੇ ਗੁਰੂ ਜੀ ਨੂੰ ਬੇਨਤੀ ਕੀਤਾ “ਮਹਾਰਾਜ ਇੱਕ ਦੇਵ 6 ਮਹੀਨਿਆਂ ਤੋਂ ਸਾਡੇ ਘਰ ਸਾੜ ਜਾਂਦਾ ਹੈ” । ਸਤਿਗੁਰ ਜੀ ਕਹਿਣ ਲੱਗੇ ਭਾਈ ਤੁਸੀਂ ਸਾਡੇ ਸਿੱਖ ਬਣੋ , ਸਤਿਨਾਮ ਦਾ ਜਾਪ ਕਰਿਆ ਕਰੋ , ਤੁਹਾਡੇ ਘਰ ਨਹੀਂ ਸੜਨਗੇ। ਨਗਰ ਵਾਸੀ ਕਹਿਣ ਲੱਗੇ ਠੀਕ ਹੈ ਅਸੀਂ ਤੁਹਾਡੇ ਸਿੱਖ ਬਣਾਂਗੇ , ਨਾਮ ਜਪਾਂਗੇ , ਇਤਨੇ ਨੂੰ ਉਹ ਦੇਵ ਆਇਆ , ਉਸ ਦਾ ਸਰ ਅਸਮਾਨ ਵਿੱਚ ਪੈਰ ਧਰਤੀ ਪਰ , ਬਿਕਰਾਲ ਰੂਪ , ਲੋਹੇ ਵਰਗਾ ਰੰਗ , ਹੱਥ ਵਿੱਚ ਅੱਗ ਸੀ , ਬੜਾ ਕ੍ਰੋਧਵਾਨ ਹੋਇਆ , ਲੋਕਾਂ ਨੂੰ ਡਰਾਉਣ ਲੱਗਾ। ਸਤਿਗੁਰ ਜੀ ਨੇ ਉਸ ਪਾਸੇ ਦ੍ਰਿਸ਼ਟੀ ਪਾਈ ਤਾਂ ਧੜੰਮ ਕਰਕੇ ਡਿੱਗ ਪਿਆ , ਮੁਰਛਾ ਹੋ ਗਿਆ , ਗੁਰੂ ਜੀ ਨੂੰ ਦਇਆ ਆਈ , ਆਪਣਾ ਚਰਨ ਉਸਦੇ ਸਿਰ ਨਾਲ ਛੁਹਾਇਆ ਤੇ ਦੇਵ ਖੜਾ ਹੋ ਗਿਆ , ਗੁਰੂ ਜੀ ਨੂੰ ਕਹਿਣ ਲੱਗਾ ਮੈਨੂੰ ਬਖਸ਼ ਦਿਓ , ਮੇਰੇ ਅਪਰਾਧ ਦੀ ਖਿਮਾ ਕਰੋ। ਗੁਰੂ ਜੀ ਨੇ ਨਗਰ ਵਾਸੀਆਂ ਨੂੰ ਕਿਹਾ ਭਾਈ ਇਥੇ ਇੱਕ ਬਹੁਤ ਸੋਹਣੀ ਧਰਮਸ਼ਾਲਾ ਬਣਾਉਣੀ ਅਤੇ ਆਏ ਗਏ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ , ਸਤਿਨਾਮ ਦਾ ਜਾਪੁ ਦੋਨੋ ਟਾਈਮ ਜਪਿਆ ਕਰੋ ਅਤੇ ਵਰ ਦਿੱਤਾ ਜੋ ਵੀ ਮਾਈ ਭਾਈ ਇਸ ਧਰਮਸ਼ਾਲਾ ਵਿੱਚ ਦੀਵਾ ਲਗਾਏਗਾ , ਧੂਪ ਬੱਤੀ , ਝਾੜੂ ਦੇਵੇਗਾ , ਪਾਣੀ ਭਰੇਗਾ , ਜੋ ਵੀ ਸੇਵਾ ਕਰੇਗਾ ਉਹ ਪਰਮਗਤੀ ਨੂੰ ਪਾਵੇਗਾ ਅਤੇ ਦੇਵ ਨੂੰ ਕਿਹਾ ਆਪਣੇ ਸਿਰ ਤੇ ਪਾਣੀ ਭਰੇਂਗਾ ਤਾਂ ਸਮਾ ਆਉਣ ਤੇ ਤੇਰਾ ਵੀ ਕਲਿਆਣ ਹੋਵੇਗਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top