ਮਾਛੀਵਾੜਾ ਭਾਗ 6

ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ ਦੀ ਸੁੰਞਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ । ਉਹ ਗੁਰੂ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ । ਉਸ ਵੇਲੇ ਸ਼ਾਮ ਹੋਣ ਵਾਲੀ ਸੀ , ਉਸ ਦੇ ਮੂੰਹ ਘੁੱਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ । ਉਸ ਵੇਲੇ ਤਿੰਨ ਸਿੱਖ ਆ ਗਏ — ਭਾਈ ਧਰਮ ਸਿੰਘ , ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ । ਉਹਨਾਂ ਨੇ ਦੇਖਿਆ , ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ , ਪਰ ਜਦੋਂ ਨਬਜ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ , “ ਜੀਊਂਦਾ ਹੈ । ਪਾਣੀ ਮੂੰਹ ਪਾਉ । ” ਭਾਈ ਮਾਨ ਸਿੰਘ ਨੇ ਛੱਪੜੀ ਵਿਚੋਂ ਕੱਪੜਾ ਭਿਉਂ ਕੇ ਭਾਈ ਜੀਊਣੇ ਦੇ ਮੂੰਹ ਉੱਤੇ ਨਿਚੋੜਿਆ ਤਾਂ ਉਹ ਇਕ ਦਮ ਹੋਸ਼ ਵਿਚ ਆ ਗਿਆ , ਉਸ ਨੇ ਪੁੱਛਿਆ , “ ਗੁਰੂ ਜੀ ! ” “ ਗੁਰੂ ਜੀ । ” ਸ਼ਬਦ ਉਸ ਦੀ ਜ਼ਬਾਨੋਂ ਸੁਣ ਕੇ ਉਹਨਾਂ ਨੇ ਇਕ ਦੂਸਰੇ ਵੱਲ ਦੇਖਿਆ । ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ । ਥਕੇਵਾਂ ਸੀ । ਗੁਰਮੁਖਾ ਕੌਣ ਹੈਂ ? ” ਭਾਈ ਦਇਆ ਸਿੰਘ ਨੇ ਪੁੱਛਿਆ । “ ਮੈਂ ਜੀਊਣਾ ….. ਬਲੋਲਪੁਰ ਤੋਂ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ | “ ਤੁਸਾਂ ਗੁਰੂ ਜੀ ਨੂੰ ਦੇਖਿਆ ? ” “ ਹਾਂ …. ਦੇਖਿਆ — ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ , ਪਰ ਮੈਂ ਮੰਦਭਾਗੀ ਸੇਵਾ ਨਾ ਕਰ ਸਕਿਆ । ਇਸ ਤੋਂ ਅੱਗੇ ਉਸ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ । “ ਕਿਧਰ ਨੂੰ ਗਏ ਸਨ ? ” “ ਏਧਰ
ਮੈਨੂੰ ਪਠਾਣਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ । ਉਸ ਨੇ ਪਾਣੀ ਮੰਗਿਆ । ਉਸ ਨੂੰ ਹੋਰ ਪਾਣੀ ਪਿਲਾਇਆ । ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਠੀਕ ਹੋ ਕੈ ਰਤਾ ਖਲੋ ਜਾਏ । “ ਏਧਰ ਨੂੰ ਜਾਓ ! ” ਜੀਊਣੇ ਨੇ ਦੱਖਣ ਵੱਲ ਹੱਥ ਕੀਤਾ , “ ਮੈਂ ਤਾਂ ਮਾਛੀਵਾੜੇ ਨੂੰ ਜਾਂਦਾ ਹਾਂ – ਯਾਦ ਆ ਗਿਆ । ” ਕੀ ? ” “ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । ਕੀ ਪਤਾ , ਗੁਰੂ ਜੀ ਉਧਰ ਜਾਣ । ਪੁੱਛ ਦੇਖਣਾ । ਉਹ ਸ਼ਾਇਦ ਪੂਰਨ ਵਾਂਗ ਨਸ਼ੁਕਰੇ ਤੇ ਅਕ੍ਰਿਤਘਣ ਨਾ ਹੋਣ । ” “ ਗੱਲ ਤੇਰੀ ਠੀਕ ਹੈ , ਪਰ ਮਾਛੀਵਾੜਾ ਪਿੰਡ ….. ? ” “ ਹੈ ਤਾਂ ਮੁਸਲਮਾਨਾਂ ਦਾ । ਕਈ ਕੱਟੜ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ । “ ਤੁਸੀਂ ਵੀ ਅਸਾਡੇ ਨਾਲ ਚੱਲੋ । ” ‘ ਮੈਂ ….. ਮੈਂ ਹੌਲੀ ਤੁਰਾਂਗਾ । ਤੁਸੀਂ ਦੱਖਣ ਵੱਲੋਂ ਹੋ ਕੇ ਮੁੜ ਪੱਛਮ ਵੱਲ ਮੁੜਨਾ । ਮੈਂ ਸਿੱਧਾ ਚੱਲਦਾ ਹਾਂ । ਰਾਹ ਵਿਚ ਮੇਲ ਹੋ ਜਾਏਗਾ । ਤੁਸੀਂ ਏਧਰ ਲੱਭ ਆਉ । ” ਭਾਈ ਜੀਊਣੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਦ ਦਿੱਤੀ । ਉਸ ਦੇ ਦੱਸਣ ਤਿੰਨੇ ਸਿੰਘ ਚੱਲ ਪਏ , ਉਪਰੋਂ ਹਨੇਰਾ ਹੁੰਦਾ ਜਾਂਦਾ ਸੀ । ਦਿਨ ਬਹੁਤ ਥੋੜਾ ਰਹਿ ਗਿਆ ਸੀ । ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿਚ ਅੱਪੜ ਗਏ , ਜਿਥੇ ਗੁਰੂ ਜੀ ਬਿਰਾਜੇ ਸਨ । ਦੇਖਿਆ , ਝਾੜੀ ਉੱਤੇ ਗੁਰੂ ਜੀ ਦੇ ਬਸਤਰ ਦੀ ਲੀਰ ਸੀ । ਕੁਝ ਕੱਪੜਾ ਸਵਾਰ ਕੇ ਪਾਇਆ ਤੇ ਧਰਤੀ ਉੱਤੇ ਕ੍ਰਿਪਾਨ ਦੀ ਨੋਕ ਨਾਲ ਅੱਖਰ ਲਿਖੇ ਸਨ । “ ਗੁਰੂ ਜੀ ਇਥੇ ਆਏ । ” ਖ਼ੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ । ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ । ਫਿਰ ਵੀ ਤੁਰਦੇ ਗਏ , ਲੱਭਦੇ ਗਏ , ਆਪਣੇ ਗੁਰੂ ਮਹਾਰਾਜ ਨੂੰ ।
( ਚਲਦਾ )


Related Posts

19 thoughts on “ਅੱਜ ਦਾ ਇਤਿਹਾਸ

  1. 🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  2. 🙏🙏ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ🙏🙏

  3. ਵਾਹਿਗੁਰੂ ਜੀ ਨਿਮਾਣਿਆਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਸਵਾਸ ਗਿਲਾਸ ਜੋੜੀ ਰੱਖਣ ਦੀ ਬੇਨਤੀ ਪ੍ਰਵਾਨ/

  4. ਪਰਮਾਤਮਾ ਜੀ ਨਿਮਾਣਿਆਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਹਮੇਸ਼ਾਂ ਹੀਂ ਜੋੜੀ ਰੱਖਣਾ ਅਤੇ ਸ੍ਵਾਸ ਗਿਰਾਸਿ ਚਰਨਾਂ ਕਮਲਾਂ ਨਾਲ ਹਮੇਸ਼ਾਂ ਹੀ ਆਪਣੇ ਚਰਨਾਂ ਕਮਲਾਂ ਨਾਲ ਹਮੇਸ਼ਾ ਹੀ ਜੋੜ ਕੇ ਆਪਣਾ ਨਾਮੁ ਜਪਾਇਓ ਜੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top