ਜਾਣੋ ਇਤਿਹਾਸ – ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ
ਅੱਜ ਜੋ ਇਤਿਹਾਸ ਮੈ ਆਪ ਜੀ ਨਾਲ ਸਾਝਾ ਕਰਨ ਲੱਗਾ ਹੋ ਸਕਦਾ 99% ਸੰਗਤ ਨੂੰ ਇਸ ਬਾਰੇ ਨਾ ਪਤਾ ਹੋਵੇ । ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ । ਜਿਸ ਨਾਲ ਨਿਸ਼ਾਨ ਸਾਹਿਬ ਹਰ ਇਕ ਲਈ ਸਤਿਕਾਰ ਯੋਗ ਬਣ ਗਿਆ ਸੀ । ਆਉ ਸਾਰੇ ਜਰੂਰ ਪੜੋ ਤੇ ਹੋਰਨਾ ਨੂੰ ਵੀ ਪੜਾਉ ਜੀ ।
ਹਰ ਇਕ ਦੇਸ਼ ਦਾ ਆਪਣਾ ਝੰਡਾਂ ਜਾ ਨਿਸ਼ਾਨ ਹੁੰਦਾ ਜਿਸ ਨਿਸ਼ਾਨ ਨੂੰ ਦੇਖਦਿਆ ਹੀ ਪਤਾ ਲਗ ਜਾਦਾ ਇਹ ਕਿਸ ਦੇਸ ਦਾ ਝੰਡਾ ਹੈ ਤੇ ਹਰ ਦੇਸ ਆਪਣੇ ਝੰਡੇ ਦਾ ਸਤਿਕਾਰ ਆਪਣੀ ਜਾਨ ਤੋ ਵੱਧ ਕਰਦਾ ਹੈ । ਇਹ ਝੰਡੇ ਹੁਣ ਨਹੀ ਹੋਂਦ ਵਿੱਚ ਆਏ ਇਹ ਸਤਿਯੁਗ ਦੇ ਵੇਲੇ ਤੋ ਹੀ ਹੋਂਦ ਵਿੱਚ ਆ ਗਏ ਸਨ । ਜਦੋ ਵੀ ਕੋਈ ਦੇਸ਼ ਦੀ ਫੌਜ ਦੂਸਰੀ ਫੌਜ ਨਾਲ ਯੁੱਧ ਕਰਨ ਲਈ ਜਾਦੀ ਸੀ ਤਾ ਉਸ ਦਾ ਨਿਸ਼ਾਨ ਜਿਸ ਨੂੰ ਉਸ ਵੇਲੇ ਧਵੱਜ ਕਿਹਾ ਜਾਦਾ ਸੀ ਫੌਜ ਦੇ ਅਗਲੇ ਪਾਸੇ ਲੈ ਕੇ ਇਕ ਸਿਪਾਹੀ ਚਲਦਾ ਸੀ । ਜਿਸ ਤੋ ਪਤਾ ਲਗ ਜਾਦਾ ਸੀ ਕਿ ਇਹ ਕਿਸ ਰਾਜੇ ਦੀ ਤੇ ਕਿਸ ਦੇਸ ਦੀ ਫੌਜ ਆ ਰਹੀ ਹੈ । ਇਹ ਝੰਡੇ ਕਿਸੇ ਦੇਸ਼ ਜਾ ਕਿਸ ਰਾਜੇ ਦੀ ਫੌਜ ਦੀ ਨਿਸ਼ਾਨੀ ਹੁੰਦੇ ਸੀ । ਗੁਰੂ ਸਹਿਬਾਨ ਵੇਲੇ ਵੀ ਇਹ ਝੰਡਾ ਜਿਸ ਨੂੰ ਗੁਰੂ ਜੀ ਵਲੋ ਜਦੋ ਸਿੱਖ ਫੌਜ ਨੂੰ ਦਿੱਤਾ ਗਿਆ ਤਾ ਸਿੱਖਾ ਨੇ ਗੁਰੂ ਸਾਹਿਬ ਵਲੋ ਮਿਲੀ ਨਿਸ਼ਾਨੀ ਝੰਡੇ ਨੂੰ ਸਰਧਾ ਨਾਲ ਨਿਸ਼ਾਨ ਸਾਹਿਬ ਕਹਿ ਕੇ ਬਲੌਣ ਲਗੇ ਜੋ ਅੱਜ ਤਕ ਵੀ ਕਾਇਮ ਹੈ । ਜਿਸ ਦਾ ਸਤਿਕਾਰ ਇਕੱਲੇ ਸਿੱਖ ਕੌਮ ਹੀ ਨਹੀ ਸਗੋ ਸਾਰੇ ਦੇਸ ਕਰਦੇ ਹਨ ਗੁਰੂ ਜੀ ਦਾ ਇਹ ਨਿਸ਼ਾਨ ਸਾਹਿਬ ਇਕ ਐਸਾ ਨਿਸ਼ਾਨ ਹੈ ਜੋ ਹਰ ਦੇਸ ਵਿੱਚ ਸੋਭਾ ਪਾ ਰਿਹਾ ਹੈ ਨਹੀ ਤੇ ਹੋਰ ਦੇਸ ਦਾ ਨਿਸ਼ਾਨ ਦੂਸਰੇ ਦੇਸ ਨਹੀ ਲਾ ਸਕਦੇ । ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਨੂੰ ਜਾ ਰਹੇ ਸਨ ਰਾਜਾ ਜੈ ਸਿੰਘ ਦੀ ਬੇਨਤੀ ਨੂੰ ਸਵੀਕਾਰ ਕਰਕੇ । ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋ ਪਜੋਖੜਾ ਸਾਹਿਬ ਵਾਲੇ ਅਸਥਾਨ ਤੇ ਪਹੁੰਚੇ ਤਾ ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋ ਆਉਦੀਆਂ । ਤੇ ਗੁਰੂ ਜੀ ਦੇ ਨਾਲ ਅਗੇ ਤੁਰ ਪੈਦੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਜੋਖੜਾ ਸਾਹਿਬ ਵਾਲੇ ਅਸਥਾਨ ਤੇ ਨਿਸ਼ਾਨ ਸਾਹਿਬ ਆਪਣੇ ਪਵਿੱਤਰ ਹੱਥਾ ਨਾਲ ਗੱਡ ਕੇ ਇਕ ਸਿੱਖ ਨੂੰ ਉਸ ਨਿਸ਼ਾਨ ਸਾਹਿਬ ਦੇ ਕੋਲ ਖੜਿਆਂ ਕਰ ਕੇ ਹੁਕਮ ਕੀਤਾ ਕਿ ਜੋ ਸੰਗਤ ਪਿਛੋ ਪੰਜਾਬ ਵਲੋ ਆ ਰਹੀ ਹੈ ਉਸ ਨੂੰ ਇਸ ਅਸਥਾਨ ਤੇ ਰੋਕ ਕੇ ਇਹ ਕਹਿਣਾ ਕਿ ਗੁਰੂ ਜੀ ਦਾ ਹੁਕਮ ਹੈ ਜੋ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇਗਾ ਉਸ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ । ਸਾਰੀ ਸੰਗਤ ਨੂੰ ਆਖਣਾ ਇਸ ਨਿਸ਼ਾਨ ਸਾਹਿਬ ਨੂੰ ਸੀਸ ਝੁਕਾ ਕੇ ਵਾਪਸ ਮੁੜ ਜਾਣ ਇਹ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ । ਮਗਰੋ ਜੋ ਵੀ ਸੰਗਤ ਆਉਦੀ ਗੁਰੂ ਜੀ ਦਾ ਹੁਕਮ ਮੰਨ ਕੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਪਿਛੇ ਮੁੜ ਜਾਦੀਆ ਸਨ । ਅੱਜ ਵੀ ਪਜੋਖੜਾ ਸਾਹਿਬ ਦਰਬਾਰ ਅੰਦਰ ਜੋ ਨਿਸ਼ਾਨ ਸਾਹਿਬ ਹੈ ਇਹ ਉਹੋ ਹੀ ਜਗਾ ਤੇ ਹੈ ਜਿਸ ਅਸਥਾਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਹੱਥੀ ਨਿਸ਼ਾਨ ਸਾਹਿਬ ਲਾਇਆ ਸੀ ।
(ਜੋਰਾਵਰ ਸਿੰਘ ਤਰਸਿੱਕਾ)