ਭਾਈ ਅਨੋਖ ਸਿੰਘ ਜੀ
ਇੱਕ ਵਾਰ ਭਾਈ ਅਨੋਖ ਸਿੰਘ ਜੀ ਆਪਣੇ ਭਰਾ ਦੇ ਘਰ ਹੋਏ ਬੱਚੇ ਨੂੰ ਦੇਖਣ ਲਈ ਗਏ ਤਾਂ ਪਿਆਰ ਵਜੋਂ ਭਾਈ ਸਾਹਿਬ ਨੇ ਬੱਚੇ ਦੀ ਝੋਲੀ ਵਿੱਚ ੨ ਰੁਪਏ ਪਾਏ। ਇਹ ਦੇਖ ਕੇ ਓਹਨਾ ਦੀ ਭਰਜਾਈ ਨੇ ਮਖੌਲ ਨਾਲ ਕਿਹਾ ਕਿ ਬੱਚੇ ਨੂੰ ਪਿਆਰ ਸਿਰਫ 2 ਰੁਪਏ। ਤਾਂ ਭਾਈ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਹ 2 ਰੁਪਏ ਵੀ ਬਹੁਤ ਜਿਆਦਾ ਲੱਗ ਰਹੇ ਨੇ ਕਿਉਂਕਿ ਇਹ ਗੁਰੂ ਘਰ ਦੇ ਪੈਸੇ ਨੇ ਤੇ ਮੈਂ ਇਹਨਾ ਨੂੰ ਘਰ ਵਿੱਚ ਨਹੀਂ ਵਰਤ ਸਕਦਾ।
ਏਸੇ ਤਰਾਂ ਹੀ ਜਦ ਭਾਈ ਸਾਹਿਬ ਗ੍ਰਿਫਤਾਰ ਸਨ ਤਾਂ ਓਹਨਾ ਨੇ ਆਪਣੇ ਭਰਾ ਨੂੰ ਕਿਹਾ ਸੀ ਕਿ ਜੇ ਮੈਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੇਰੇ ਨਾਮ ‘ਤੇ ਪੰਥ ਕੋਲੋਂ ਇੱਕ ਵੀ ਪੈਸਾ ਨਾ ਲਿਆ ਜਾਵੇ।
ਭਾਈ ਸਾਹਿਬ ਆਪਣੇ ਘਰੋਂ ਪੰਥ ਦੀ ਸੇਵਾ ਲਈ ਦਸਵੰਦ ਲੈ ਜਾਇਆ ਕਰਦੇ ਸਨ। ਘਰ ਦੀ ਹਾਲਤ ਠੀਕ ਨਾ ਹੋਣ ਕਰਕੇ ਜਦ ਪਰਿਵਾਰ ਨੇ ਪੈਸੇ ਨਾ ਦੇਣ ਦੀ ਗੱਲ ਕੀਤੀ ਤਾਂ ਭਾਈ ਸਾਹਿਬ ਨੇ ਕਿਹਾ ਕਿ ਦਸਵੰਦ ਪੰਥ ਦੇ ਪੈਸੇ ਹੁੰਦੇ ਹਨ ਆਪਣੇ ਨਹੀਂ। ਇਹ ਦੇਣੇ ਹੀ ਪੈਣਗੇ।
ਸੋ ਗੁਰੂ ਕੇ ਪਿਆਰਿਓ ਦੁਨੀਆਂ ਵਿੱਚ ਬੜੇ ਉਤਾਰ ਚੜਾਵ ਆਉਂਦੇ ਹਨ। ਆਪਣੇ ਆਪ ਨੂੰ ਓਸੇ ਤਰਾਂ ਹੀ ਮਜ਼ਬੂਤ ਰੱਖਿਓ ਜਿਸ ਤਰਾਂ ਭਾਈ ਸਾਹਿਬ ਨੇ ਗੁਰੂ ਦੇ ਭਾਣੇ ਅੰਦਰ ਆਪਣੇ ਆਪ ਨੂੰ ਏਨੀਆਂ ਮੁਸ਼ਕਿਲਾਂ ਵਿਚ ਵੀ ਮਜ਼ਬੂਤ ਰੱਖਿਆ ਹੋਇਆ ਸੀ।
ਭਾਈ ਅਨੋਖ ਸਿੰਘ ਜੀ ਬੱਬਰ ਦੀ ਸ਼ਹੀਦੀ ਨੂੰ ਪ੍ਰਣਾਮ। (30 ਅਗਸਤ 1987)
ਰਣਜੀਤ ਸਿੰਘ ਮੋਹਲੇਕੇ
80700-61000