ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ

ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਭਉ ਨਿਰਵੈਰ ਸਨ ਗੁਰੂ ਗੋਬਿੰਦ ਸਿੰਘ ਮਹਾਨ ਕਵੀ ਸਨ । ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸਨ । ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰਥ ਸਨ , ਐਸੇ ਕਿਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਨ । ਇਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ ਕੇ ਪਤਾ ਲਗਦਾ ਹੈ । ਜਦੋ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਰਾਜ ਵਿੱਚ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਫ਼ਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਿਹੇ ਸਨ । ਉਸ ਸਮੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸਰੀਫ ਦੇ ਅਰਥ ਕਰਨ ਵਾਲੇ ਕਈ ਵਿਦਵਾਨ ਬੈਠੇ ਸਨ ਤੇ ਉਹ ਕੁਰਾਨ ਸਰੀਫ ਦੇ ਅਰਥ ਕਰ ਕੇ ਔਰੰਗਜ਼ੇਬ ਨੂੰ ਸੁਣਾ ਰਹੇ ਸਨ । ਜਦੋ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਏਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਜਦੋ ਔਰੰਗਜ਼ੇਬ ਨੂੰ ਪਤਾ ਲਗਾ ਇਹ ਗੈਰ ਮੁਸਲਮਾਨ ਤੇ ਏਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ । ਹੁਕਮ ਲਾਗੂ ਕਰ ਦਿੱਤਾ ਗਿਆ ਕਲ ਸਵੇਰ ਤਕ ਜਾਂ ਤੇ ਨੰਦ ਲਾਲ ਮੁਸਲਮਾਨ ਬਣ ਜਾਵੇ ਨਹੀ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੈ । ਜਦੋ ਬਹਾਦੁਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਉਸਤਾਦ ਨੰਦ ਲਾਲ ਜੀ ਨੂੰ ਇਹ ਗਲ ਦੱਸੀ । ਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੇ ਜਾਨ ਵੀ ਮੈ ਕੀ ਕਰਾ ਜਿਸ ਨਾਲ ਇਹ ਦੋਵੇ ਚੀਜ਼ਾ ਬਚ ਜਾਣ । ਬਹਾਦਰ ਸ਼ਾਹ ਕਹਿਣ ਲੱਗਾ ਫੇਰ ਇਕ ਹੀ ਤਰੀਕਾ ਹੈ ਰਾਤੋ ਰਾਤ ਏਥੋ ਭੱਜ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇ ਚੀਜ਼ਾ ਬਚ ਜਾਣ ਗੀਆਂ । ਬਹਾਦਰ ਸਾਂਹ ਨੇ ਨੰਦ ਲਾਲ ਜੀ ਨੂੰ ਤੇਜ ਰਫਤਾਰ ਵਾਲਾ ਘੋੜਾ ਦੇ ਕੇ ਉਥੋ ਭਜਾ ਦਿੱਤਾ ਸਵੇਰ ਹੁੰਦਿਆ ਤਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ ਗੁਰੂ ਜੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ । ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਏਨੀ ਪਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛੱਕਦਾ । ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ । ਏਨਾਂ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਰਤੀ ਭਰ ਵੀ ਕਹਿ ਦੇਣ ਤਾਂ ਭਾਈ ਨੰਦ ਲਾਲ ਜੀ ਗੁਰੂ ਜੀ ਤੋ ਜਾਨ… ਕੁਰਬਾਨ ਕਰ ਦੇਣ । ਏਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋ ਵੱਡਾ ਗੁਣ ਤੇ ਪਰਉਪਕਾਰ ਜੋ ਭਾਈ ਨੰਦ ਲਾਲ ਜੀ ਨਾਲ ਕੀਤਾ ਸਾਂਝਾ ਕਰਨ ਲੱਗਾ । ਗੁਰੂ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਇਹ ਨਹੀ ਆਖਿਆ ਤੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾ ਇਸ ਦਾ ਵੱਡਾ ਕਾਰਨ ਇਹ ਸੀ । ਜਦੋ ਭਾਈ ਨੰਦ ਲਾਲ ਦਿੱਲੀ ਤੋ ਭੱਜਿਆ ਤਾ ਉਸ ਸਮੇ ਔਰੰਗਜ਼ੇਬ ਉਸ ਨੂੰ ਉਸ ਦਾ ਧਰਮ ਛੱਡ ਕੇ ਮੁਸਲਮਾਨ ਬਣਨ ਵਾਸਤੇ ਕਹਿੰਦਾ ਸੀ ਪਰ ਨੰਦ ਲਾਲ ਨੇ ਆਖਿਆ ਮੈ ਆਪਣਾ ਧਰਮ ਨਹੀ ਛੱਡਣਾ ਚਾਹੁੰਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਨਹੀ ਆਖਿਆ ਤੂੰ ਸਿੰਘ ਬਣ ਜਾ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਦਿੱਤਾ । ਕਿ ਕਦੇ ਵੀ ਭਾਈ ਨੰਦ ਲਾਲ ਦੇ ਦਿਲ ਵਿੱਚ ਇਹ ਨਾ ਆਵੇ ਕਿ ਜਿਸ ਧਰਮ ਦਾ ਕਰਕੇ ਦਿੱਲੀ ਤੋ ਭੱਜਿਆ ਸੀ ਉਹ ਗਲ ਮੇਰੇ ਨਾਲ ਅਨੰਦਪੁਰ ਸਾਹਿਬ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਇਕ ਧਰਮ ਦੇ ਨਹੀ ਸਨ ਉਹ ਸਾਰਿਆ ਦੇ ਸਾਂਝੇ ਸਨ ਭਾਵੈ ਗੁਰੂ ਜੀ ਦੇ ਸ਼ਰਧਾਲੂ ਪੀਰ ਬੁੱਧੂ ਸ਼ਾਹ ਵਰਗੇ ਹੋਵਣ ਜਿਨਾਂ ਨੇ ਆਪਣੇ ਪੁੱਤਰ , ਭਰਾ ਜਾ ਚੇਲੇ ਸਭ ਸ਼ਹੀਦ ਕਰਵਾ ਦਿੱਤੇ । ਜਿਹੜੇ ਖੁਸ਼ੀ ਨਾਲ ਸਿੰਘ ਧਰਮ ਵਿੱਚ ਆਏ ਉਹਨਾਂ ਨੂੰ ਹੀ ਧਰਮ ਵਿੱਚ ਰੱਖਿਆ ਕਦੇ ਕਿਸੇ ਧਰਮ ਵਾਲੇ ਨੂੰ ਮਜਬੂਰ ਨਹੀ ਕੀਤਾ ਕਦੇ ਅੱਜ ਕਲ ਵਰਗੇ ਪਾਸਟਰਾਂ ਵਾਗ ਲਾਲਚ ਨਹੀ ਦਿੱਤੇ ਕਦੇ ਕਿਸੇ ਨੂੰ ਜੋਰ ਨਾਲ ਮਜਬੂਰ ਨਹੀ ਕੀਤਾ ਧਰਮ ਛੱਡਣ ਲਈ । ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਮ ਛੱਜੂ ਰਾਮ ਸੀ ਜੋ ਬਹੁਤ ਵਿਦਵਾਨ ਸੀ ਜਿਸ ਦੇ ਰੇਖ ਦੇਖ ਵਿੱਚ ਭਾਈ ਨੰਦ ਲਾਲ ਜੀ ਦੀ ਸਿਖਿਆ ਮੁਕੰਮਲ ਹੋਈ ਸੀ । ਜਦੋ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਭਾਈ ਨੰਦ ਲਾਲ ਗੁਰੂ ਤੋ ਦੂਰ ਨਹੀ ਹੋਣਾ ਚਾਹੁੰਦਾ ਸੀ ਪਰ ਪਿਆਰੇ ਦਾ ਹੁਕਮ ਵੀ ਮੰਨਣਾ ਪੈਣਾ ਸੀ । ਭਾਈ ਨੰਦ ਲਾਲ ਜੀ ਗਜ਼ਨੀ ਅਫਗਾਨਸਤਾਨ ਦੇ ਰਹਿਣ ਵਾਲੇ ਸਨ ਘਰ ਪਹੁੰਚ ਗਏ ਉਥੇ ਭਾਈ ਨੰਦ ਲਾਲ ਜੀ ਦੀ ਪੀੜੀ ਚੱਲੀ ਤੇ ਅੱਠਵੀ ਪੀੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ। ਭਾਈ ਨੰਦ ਲਾਲ ਦੀ ਪੀੜੀ ਇਸ ਤਰਾ ਸੀ ਭਾਈ ਨੰਦ ਲਾਲ ਜੀ ਦੇ ਦੋ ਪੁੱਤਰ ਸਨ ਉਹਨਾ ਦੇ ਨਾਮ ਭਾਈ ਲਖਪਤ ਰਾਏ ਤੇ ਭਾਈ ਲੀਲਾ ਰਾਮ ਜੀ ਹੋਏ। ਅਗੋ ਭਾਈ ਲੀਲਾ ਰਾਮ ਦੇ ਪੁੱਤਰ ਦਾ ਨਾਮ ਨੌਧ ਰਾਮ ਰੱਖਿਆ ਨੌਧ ਰਾਮ ਦੇ ਪੁੱਤਰ ਦਾ ਨਾਮ ਪਰਮ ਰਾਮ ਰੱਖਿਆ ਪਰਸ ਰਾਮ ਦੇ ਦੋ ਪੁੱਤਰ ਹੋਏ ਕਰਮ ਚੰਦ ਤੇ ਨੇਮ ਰਾਜ । ਕਰਮ ਚੰਦ ਦੇ ਦੋ ਪੁੱਤਰ ਹੋਏ ਲਾਲ ਚੰਦ ਤੇ ਮੋਹਨ ਲਾਲ ਤੇ ਨੇਮ ਰਾਜ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਭੂਪਤ ਰਾਏ ਰੱਖਿਆ ਗਿਆ ਅਗੋ ਭੂਪਤ ਰਾਏ ਦੇ ਤਿੰਨ ਪੁੱਤਰ ਹੋਏ ਮੁਰਲੀਧਰ ਭਗਵਾਨ ਦਾਸ ਤੇ ਸ਼ਾਮ ਦਾਸ । ਤੇ ਲਾਲ ਚੰਦ ਦਾ ਇਕ ਪੁੱਤਰ ਹੋਇਆ ਵੀਰ ਭਾਨ ਤੇ ਨੇਮ ਰਾਜ ਦਾ ਇਕ ਪੁੱਤਰ ਰਾਮ ਨਾਰਾਇਣ ਹੋਇਆ ਰਾਮ ਨਾਰਾਇਣ ਦਾ ਫੇਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਚੰਦਰ ਭਾਨ ਰੱਖਿਆ ਗਿਆ । ਤੇ ਵੀਰ ਭਾਨ ਦਾ ਇਕ ਪੁੱਤਰ ਹੋਇਆ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ।


Related Posts

3 thoughts on “ਇਤਿਹਾਸ – ਭਾਈ ਨਗਾਹੀਆ ਸਿੰਘ ਵਲੋਂ ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨਾ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top