22 ਵਾਰਾ ਭਾਗ 10

ਵਾਰ ਮੂਸੇ ਕੀ
ਪ੍ਰਚਲਿਤ ਰਵਾਇਤ ਅਨੁਸਾਰ ਮੂਸਾ ਬੜਾ ਸੂਰਬੀਰ ਅਤੇ ਅਣਖ ਵਾਲਾ ਜਾਗੀਰਦਾਰ ਸੀ। ਉਸ ਦੀ ਮੰਗੇਤਰ ਦਾ ਕਿਸੇ ਹੋਰ ਰਜਵਾੜੇ ਨਾਲ ਵਿਆਹ ਹੋ ਗਿਆ। ਮੂਸੇ ਤੋਂ ਇਹ ਸਭ ਕੁਝ ਸਹਿਆ ਨਾ ਗਿਆ। ਉਸ ਨੇ ਉਸ ਜਾਗੀਰਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੀ ਮੰਗੇਤਰ ਸਮੇਤ ਉਸ ਨੂੰ ਪਕੜ ਕੇ ਲੈ ਆਇਆ। ਜਦੋਂ ਮੰਗੇਤਰ ਨੂੰ ਉਸ ਨੇ ਸੰਬੋਧਨ ਕੀਤਾ ਕਿ ਤੇਰੇ ਮਨ ਦੀ ਇੱਛਾ ਕੀ ਹੈ? ਤੂੰ ਕਿਸ ਨਾਲ ਰਹਿਣਾ ਚਾਹੁੰਦੀ ਹੈਂ? ਤਾਂ ਉਸ ਨੇ ਉੱਤਰ ਦਿੱਤਾ ਕਿ ਜਿਸ ਨਾਲ ਮੇਰਾ ਵਿਆਹ ਹੋ ਚੁਕਿਆ ਹੈ ਮੈਂ ਉਸੇ ਦੀ ਪਤਨੀ ਵਜੋਂ ਰਹਾਂਗੀ। ਉਸ ਇਸਤਰੀ ਦੀ ਇੱਛਾ ਜਾਣ ਕੇ ਮੂਸਾ ਬੜਾ ਖੁਸ਼ ਹੋਇਆ ਅਤੇ ਦੋਹਾਂ ਨੂੰ ਬੜੇ ਮਾਣ-ਸਤਿਕਾਰ ਨਾਲ ਵਿਦਾ ਕੀਤਾ। ਮੂਸੇ ਦੀ ਉਦਾਰਤਾ ਅਤੇ ਬਹਾਦਰੀ ’ਤੇ ਕਿਸੇ ਢਾਡੀ ਨੇ ਦਿਲ ਨੂੰ ਕੀਲ ਲੈਣ ਵਾਲੀ ਵਾਰ ਲਿਖੀ ਜੋ ਬਹੁਤ ਹਰਮਨ ਪਿਆਰੀ ਹੋਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ:
ਤ੍ਰੈ ਸੈ ਸਠ ਮਰਾਤਬਾ, ਇਕਿ ਘੁਰਿਐ ਡੱਗੇ।
ਚੜ੍ਹਿਆ ਮੂਸਾ ਪਾਤਸਾਹ, ਸਭ ਸੁਣਿਆ ਜੱਗੇ।
ਦੰਦ ਚਿੱਟੇ ਬਡ ਹਾਥੀਆਂ ਕਹੁ ਕਿਤ ਵਰੱਗੇ ।
ਰੁੱਤ ਪਛਾਤੀ ਬਗੁਲਿਆਂ, ਘਟ ਕਾਲੀ ਬੱਗੇ।
ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ।
ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਕਾਨੜੇ ਕੀ ਵਾਰ’ ਨੂੰ ਗਾਉਣ ਦਾ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੀਤਾ ਹੈ ।
(ਚਲਦਾ )


Related Posts

2 thoughts on “8 ਅਪ੍ਰੈਲ ਦਾ ਇਤਿਹਾਸ – ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਸ਼ਹੀਦੀ”

  1. ਭਾਈ ਜੁਗਰਾਜ ਸਿੰਘ ਤੂਫਾਨ ਪਿੰਡ ਚੀਮਾ ਜਿਲਾ ਗੁਰਦਾਸਪੁਰ ਜੋ ਇਤਿਹਾਸ ਲਿਖਿਆ ਹੈ ਬਹੁਤ ਅਧੂਰਾ ਉਹਨਾਂ ਦੀ ਜਿਹੜਾ ਕਾਰਵਾਈਆਂ ਹੁੰਦੀਆਂ ਸਨ ਉਹ ਸਾਰੀਆਂ ਬੁੱਕ ਹੁੰਦੀਆਂ ਸਨ ਇਥੋਂ ਤੱਕ ਉਹਨਾਂ ਦਾ ਨਾਮ ਜਿਹੜਾ ਹੈ ਇਨਾ ਕਿਸੇ ਨੂੰ ਨਹੀਂ ਪਤਾ ਦਿੰਦਣ ਉਹਨਾਂ ਦੀ ਸ਼ਹੀਦੀ ਹੋਈ ਹੈਤ ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਕੀੜਾ ਪਿਆ ਹੈ 6 ਵਜੇ ਦੇ ਕਰੀਬ ਹੋ ਜਾਂਦੇ ਨੇ ਦੋ ਸਿੰਘ ਸ਼ਹੀਦ ਹੁੰਦੇ ਨੇ ਤਿੰਨ ਸਮਸਸਾ ਪਿੰਡ ਪੈਂਦਾ ਹੈ ਨਹਿਰ ਦੇ ਲਾਗੇ ਹੋਸ ਦੇਣ 7 ਵਜੇ ਦੇ ਕਰੀਬ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਪਰ ਕੋਈ ਇਹ ਨਹੀਂ ਦੱਸਦਾ ਮਾਤਾ ਜੀ ਸ਼ਹੀਦ ਹੋ ਗਏ ਕੋਈ ਕਹਿੰਦਾ ਨਿਕਲ ਗਏ ਨੇ ਕੋਈ ਕਹਿੰਦਾ ਸ਼ਹੀਦ ਹੋਗ ਪਰ ਮਾੜਾ ਦਿਨ ਆਠ ਅਪ੍ਰੈਲ ਦਾ ਤਕਰੀਬਨ ਬਾਬਾ ਜੁਗਰਾਜ ਸਿੰਘ ਜੀ ਤੂਫਾਨ ਭਾਈ ਬਖਸ਼ੀਸ਼ ਸਿੰਘ ਜੀ ਸੈਣੀ ਦੋਵੇਂ ਸਿੰਘ ਸ਼ਹੀਦ ਹੋਏ ਨੇ ਇਲਾਕੇ ਦੇ ਸੋ ਵੀ ਲੈ ਕੇ ਆ ਜਾਂਦੀ ਹ ਲੋਕਾਂ ਦਾ ਟਰਾਲੀਆਂ ਗੱਡੀਆਂ ਸਾਰਿਆਂ ਨੇ ਜਾ ਕੇ ਸ੍ਰੀ ਹਰਗੋਬਿੰਦਪੁਰ ਦਾ ਥਾਣਾ ਘੇਰ ਲਿਆ ਸ਼ਾਮਾਂ ਤੱਕ ਖਾਣਾ ਕੇ ਰੱਖਿਆ ਮਾਰ ਕੇ ਉਸ ਨੂੰ ਥੁਕਣਾ ਪਿਆ ਫਿਰ ਇਹਨਾਂ ਦਾ ਜਿਹੜਾ ਸੰਸਕਾਰ ਹੈ ਕਿਸੇ ਨੂੰ ਵੀ ਪਤਾ ਕਿੱਥੇ ਕੀਤਾ ਜੇ ਕਿਸੇ ਨੂੰ ਪਤਾ ਦੱਸਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਲਿਖਦੇ ਬਹੁਤ ਅਧੂਰਾ ਲਿਖਦੇ ਨੇ ਉਹਨਾਂ ਦਾ ਇਤਿਹਾਸ ਬਹੁਤ ਲੰਮੇਰਾ ਲੜੇ ਤੂਫਾਨ ਸਿੰਘ ਤੂਫਾਨ ਫਿਲਮ ਬਣੀ ਹ ਠੀਕ ਉਹਨਾਂ ਦੇ ਆਧਾਰ ਤੇ ਬਣੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top