ਵੈਦਾ ਦਾ ਵੈਦ (ਭਾਗ-2)
ਵੈਦਾ ਦਾ ਵੈਦ
(ਭਾਗ-2)
ਗੁਰੂ ਬਾਬਾ ਜੀ ਅਜੇ 15 ਕ ਸਾਲਾਂ ਦੇ ਹੋਣਗੇ ਤਾਂ ਚੋਜ਼ੀ ਪ੍ਰੀਤਮ ਜੀ ਬਹੁਤ ਚੁਪ ਰਹਿਣ ਲਗ ਪਏ, ਨਾ ਕਿਸੇ ਨਾਲ ਬੋਲਣਾ , ਨਾ ਹਸਣਾ, ਨਾ ਰੋਣਾ , ਬਸ ਕਦੇ ਘਰ ਕਦੇ ਬਾਹਰ ਪਏ ਰਹਿਣਾ , ਦੋ ਦੋ , ਤਿੰਨ ਤਿੰਨ , ਦਿਨ ਰੋਟੀ ਨ ਖਾਣੀ। ਮਾਤਾ ਤ੍ਰਿਪਤਾ ਜੀ ਨੇ ਪੁਤ ਦੀ ਏ ਹਾਲਤ ਦੇਖ ਬਾਬਾ ਕਾਲੂ ਜੀ ਨੂੰ ਕਹਿਆ ਪੁਤ ਨਾਨਕ ਨੂੰ ਕੋਈ ਰੋਗ ਲਗ ਗਿਆ। ਤੁਸੀ ਵੈਦ ਨੂੰ ਬਲਾਉਂ , ਪਿਤਾ ਕਾਲੂ ਜੀ ਵੈਦ ਨੂੰ ਬੁਲਾ ਲਿਆਏ। ਵੈਦ ਦਾ ਨਾਂ ਸੀ ਹਰਿਦਾਸ , ਪਾਤਸ਼ਾਹ ਘਰ ਹੀ ਮੰਜੇ ਤੇ ਚਾਦਰ ਲੈ ਕੇ ਪਏ ਸੀ। ਮਾਤਾ ਜੀ ਨੇ ਵੈਦ ਨੂੰ ਦਸਿਆ ਨਾਨਕ ਨਾ ਬੋਲਦਾ ਹੈ ਨਾ ਖਾਦਾਂ ਪੀਂਦਾ ਚੰਗੀ ਤਰਾਂ।
ਵੈਦ ਨੇ ਆ ਕੇ ਅਵਾਜ਼ ਦਿਤੀ ਸਤਿਗੁਰੂ ਬੋਲੇ ਨਹੀ ਵੈਦ ਨੇ ਮਥੇ ਤੇ ਹਥ ਲਾ ਕੇ ਦੇਖਿਆ ਫਿਰ ਬਾਂਹ ਫੜਕੇ ਨਬਜ਼ ਦੇਖਣ ਲਗਾ ਤਾਂ ਸਤਿਗੁਰਾਂ ਕਹਿਆ ਵੈਦ ਜੀ ਕੀ ਕਰਨ ਡਏ ਹੋ ??
ਵੈਦ ਨੇ ਕਿਆ ਕਾਕਾ ਜੀ ਤੇਰਾ ਦੁਖ ਦੂਰ ਕਰਨ ਲਈ ਨਬਜ਼ ਦੇਖਦਾ ਮਹਾਰਾਜ ਨੇ ਬਾਂਹ ਪਿਛੇ ਖਿਚ ਲਈ ਤੇ ਬੋਲੇ ਵੈਦ ਜੀ ਤੁਸੀ ਬੜੇ ਭੋਲੇ ਹੋ ਮੇਰੀ ਬਾਂਹ ਫੜ ਕੇ ਰੋਗ ਲਭ ਡਏ ਜੇ ਪੀੜ ਮੇਰੀ ਬਾਂਹ ਚ ਨਹੀ ਮੇਰੇ ਕਾਲਜ਼ੇ ਚ ਹੈ ਤੇ ਏਸ ਦੁਖ ਨੂੰ ਤੁਸੀ ਨਹੀ ਸਮਝ ਸਕਦੇ ਕਿਉਂਕਿ ਤੁਸੀ ਤਾਂ ਖੁਦ ਰੋਗੀ ਹੋ ਪਹਿਲਾ ਆਪਣਾ ਰੋਗ ਤਾਂ ਪਛਾਣ ਲੋ ।
ਸਲੋਕ (ਅੰਗ ੧੨੭੯) 1279
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧
ਵੈਦ ਸੁਣ ਬੜਾ ਹੈਰਾਨ ਹੋਇਆ ਤੇ ਕਹਿੰਦਾ ਮੈਨੂ ਤਾਂ ਕੋਈ ਰੋਗ ਨੀ ਕਾਕਾ ਤੈਨੂ ਮੇਰਾ ਕੇੜਾ ਰੋਗ ਦਿਸਿਆ ਦਸ…? ਬਾਬਾ ਜੀ ਕਹਿੰਦੇ ਤੇਨੂ ਹਉਂਮੈ ਦਾ ਰੋਗ ਹੈ ਤੇਨੂ ਹੀ ਨਹੀ ਸਾਰੀ ਮਨੁਖ ਜਾਤੀ ਨੂੰ ਹਉਂਮੈ ਦਾ ਰੋਗ ਹੈ
ਵੈਦ ਕਹਿੰਦਾ ਰੋਗਾਂ ਦੀ ਪਹਿਚਾਣ ਲਈ ਕੁਝ ਲਛਣ ਹੁਂਦੇ ਨੇ ਜਿਵੇ ਬੁਖਾਰ ਹੋਵੇ ਤਾਂ ਸਰੀਰ ਤਪਦਾ ਹੈ ਜਾਂ ਠੰਡ ਲਗਦੀ ਹੈ ਏ ਜੋ ਤੁਸੀ ਰੋਗ ਦਸਿਆ ਇਸ ਦੇ ਲਛਣ ਕੀ ਨੇ ?? ਮੈ ਕਿਵੇ ਪਹਿਚਾਨਾ ਸਤਿਗੁਰਾਂ ਕਹਿਆ ਵੈਦ ਜੀ
ਏ ਜੋ ਜਨਮ ਮਰਣ ਹੈ ਫਿਰ ਮਰਣ ਦਾ ਡਰ ਹੈ ਜੀਵਨ ਦੀ ਇਛਾ ਹੈ ਇਜ਼ਤ ਬੇਇਜ਼ਤ ਦਾ ਡਰ ਹੈ ਏ ਸਭ ਹਉਂਮੈ ਕਰਕੇ ਹੀ ਹੈ ਫਿਰ ਏਸੇ ਤੋਂ ਨਿੰਦਾ ਚੁਗਲੀ ਈਰਖਾ ਲੋਭ ਕਾਮ ਕ੍ਰੋਧ ਆਦਿਕ ਰੋਗ ਜਨਮ ਲੈਂਦੇ ਆ ਵੈਦ ਨੇ ਕਿਆ ਰੋਗ ਲਗਣ ਦਾ ਕਾਰਨ ਹੁੰਦਾ ਏ ਸਭ ਰੋਗ ਜਾਂ ਹਉਂਮੈ ਦਾ ਰੋਗ ਜੋ ਤੁਸੀ ਕਹਿਆ ਏ ਬੰਦੇ ਨੂੰ ਲਗੇ ਕਿਉਂ ਆ ?? ਸਤਿਗੁਰਾਂ ਕਹਿਆ ਸਭ ਦੇ ਖਸਮ ਜਗਤ ਮਾਲਕ ਨੂੰ ਭੁਲਣ ਕਰਕੇ ਕਿਉਂਕਿ ਉਂਸ ਖਸਮ ਨੂੰ ਭੁਲਾ ਕੇ ਹੋਰ ਜੋ ਵੀ ਕਰੀਏ ਖਾਈਏ ਪੀਏ ਪਹਿਨੀਏ ਹੰਢਾਈ ਏ ਉਂਸ ਸਭ ਨਾਲ ਏ ਰੋਗ ਉਂਠ ਖਲੋਤੇ ਨੇ ਏਸੇ ਕਰਕੇ ਖਾਂਦਾ ਪੀਂਦਾ ਸਭ ਕੁਝ ਹੁੰਦਿਆਂ ਸੁੰਦਿਆ ਵੀ ਮਨੁਖ ਦੁਖੀ ਹੈ ਰੋਦਾਂ ਪਿਟਦਾ ਹੈ
ਗੁਰੂ ਬੋਲ ਨੇ (ਅੰਗ ੧੨੫੬)1256
ਖਸਮੁ ਵਿਸਾਰਿ ਕੀਏ ਰਸ ਭੋਗ ॥
ਤਾਂ ਤਨਿ ਉਠਿ ਖਲੋਏ ਰੋਗ ॥
ਵੈਦ ਦੇ ਹਥ ਜੁੜੇ ਅਖਾਂ ਪ੍ਰੇਮ ਤੇ ਸ਼ਰਧਾ ਨਾਲ ਭਰੀਆਂ ਕਹਿੰਦਾ ਐ ਵੈਦਾਂ ਦੇ ਵੈਦ ਜੀ ਤੁਸੀ ਰੋਗ ਦਸੇ ਰੋਗਾਂ ਦੇ ਕਾਰਨ ਦਸੇ ਕਿਰਪਾ ਕਰਕੇ ਇਸ ਰੋਗ ਦੀ ਦਵਾਈ ਇਸ ਦਾ ਇਲਾਜ ਵੀ ਦਸੋ ਸਤਿਗੁਰਾਂ ਕਹਿਆ ਵੈਦ ਜੀ
ਜਿਵੇ ਮਾਲਕ ਨੂੰ ਭੁਲਣ ਕਰਕੇ ਰੋਗ ਪੈਦਾ ਹੋਏ ਆ ਉਂਸ ਤੋਂ ਦੂਰੀ ਰੋਗਾਂ ਨੂੰ ਜਨਮ ਦਿੰਦੀ ਹੈ ਏਸੇ ਤਰਾਂ ਉਂਸ ਦੀ ਯਾਦ ਰੋਗਾਂ ਦਾ ਇਲਾਜ ਉਂਸ ਦੀ ਨੇੜਤਾ ਹੀ ਤੰਦਰੁਸਤੀ ਹੈ ਇਸ ਲਈ ਉਂਸ ਸਚੇ ਖਸਮ ਦੇ ਨਾਮ ਨਾਲ ਜੁੜੋ ਸਭ ਰੋਗਾਂ ਦਾ ਦੁਖਾਂ ਦਾ ਦਾਰੂ ਨਾਮ ਹੈ ਨਾਮ ਹਾਂ
ਬਸ ਨਾਮ ਹੀ ਨਾਮ ਨਾਮ ਹੀ ਨਾਮ ਹਰ ਸਮੇ ਹਰ ਪਲ ਉਂਸ ਦੀ ਯਾਦ ਚ ਰਹੋ
ਗੁਰੂ ਬੋਲ ਨੇ (ਅੰਗ ੧੨੫੬)1256
ਦੂਖ ਰੋਗ ਸਭਿ ਗਇਆ ਗਵਾਇ ॥
ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥
ਏਨਾਂ ਕਹਿ ਦੁਖਭੰਜਨ ਦਾਤਾਰ ਜੀ ਨੇ ਮਿਹਰ ਦੀ ਨਜਰ ਨਾਲ ਤਕਿਆ ਤੇ ਵੈਦ ਨੂੰ ਨਦਰੀ ਨਦਰਿ ਨਿਹਾਲ ਕਰ ਦਿਤਾ ਵੈਦ ਹਰਿਦਾਸ ਹੁਣ ਨਾਂ ਦਾ ਹਰਿਦਾਸ ਨਹੀ ਬਲਕਿ ਅਸਲ ਚ ਹਰੀ ਦਾ ਦਾਸ ਹੋ ਗਿਆ ਵੈਦ ਭਾਈ ਹਰਿਦਾਸ ਜੀ ਨੇ ਨਮਸਕਾਰ ਕੀਤੀ ਤੇ ਘਰ ਚਲੇ ਗਏ ਕੁਝ ਸਮੇ ਬਾਦ ਚੋਜੀ ਪ੍ਰੀਤਮ ਗੁਰੂ ਬਾਬੇ ਨੇ ਰੁਖ ਬਦਲ ਲਿਆ ਤੇ ਆਮ ਵਾਂਗ ਫਿਰਨ ਲਗ ਪਏ ਬੇਬੇ ਬਾਪੂ ਖੁਸ਼ ਕੇ ਪੁੱਤ ਨਾਨਕ ਠੀਕ ਹੋ ਗਿਆ ਮਾਲਕ ਦਾ ਸ਼ੁਕਰਾਨਾ ਕਰਦੇ ਆ
ਪੰਜਵੇਂ ਪਾਤਸ਼ਾਹ ਦੇ ਬਚਨ ਨੇ (ਅੰਗ ੬੧੮)618
ਮੇਰਾ ਬੈਦੁ ਗੁਰੂ ਗੋਵਿੰਦਾ ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਦੂਸਰੀ ਪੋਸਟ