26 ਮਾਰਚ ਜੋਤੀ ਜੋਤਿ ਦਿਹਾੜਾ – ਗੁਰੂ ਹਰਗੋਬਿੰਦ ਸਾਹਿਬ ਜੀ
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਜਿੱਥੇ ਹੁਣ ਪਤਾਲਪੁਰੀ ਸਾਹਿਬ ਉੱਥੇ ਇੱਕ ਕਮਰਾ ਤਿਆਰ ਕਰਵਾਇਆ ਆਪ ਬਹੁਤਾ ਸਮਾਂ ਕੀਰਤਨ ਸੁਣਨ ਵਿੱਚ ਬਤੀਤ ਕਰਦੇ
ਸੰਗਤ ਨੂੰ ਆਖ਼ਰੀ ਉਪਦੇਸ਼ ਦੇਂਦੇ ਹੋਇਆਂ ਪੰਜਵੇਂ ਗੁਰੂ ਪਿਤਾ ਜੀ ਦਾ ਉਚਾਰਣ ਕੀਤਾ ਸ਼ਬਦ ਪੜ੍ਹਿਆ
ਮਾਰੂ ਮਹਲਾ ੫ ਘਰੁ ੪ ਅਸਟਪਦੀਆ
ਸਤਿਗੁਰ ਪ੍ਰਸਾਦਿ ॥
ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥
ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥
ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥
ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥
ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥
ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥
ਇਸ ਸ਼ਬਦ ਵਿੱਚ ਕੀਰਤਨ ਸਮੇਂ ਜਾਗਣਾ ਵਿਕਾਰਾਂ ਦਾ ਤਿਆਗ ਨਾਮ ਦੀ ਮੰਗ ਆਦਿਕ ਸਭ ਦਾ ਜ਼ਿਕਰ ਹੈ ਜੋ ਸਿੱਖ ਨੇ ਕਰਨਾ ਹੈ ਤੇ ਜੋ ਛੱਡਣਾ ਹੈ
ਗੁਰੂ ਹਰਿ ਰਾਏ ਸਾਹਿਬ ਜੀ ਨੇ ਜਦੋਂ ਪੁੱਛਿਆ ਜੇਕਰ ਸਮਾਂ ਬਣੇ ਤਾਂ ਜੰਗ ਕਿੱਥੇ ਕਰਨੀ ਹੈ ? ਛੇਵੇਂ ਪਾਤਸ਼ਾਹ ਸੁਣ ਕੇ ਬੜੇ ਪ੍ਰਸੰਨ ਹੋਏ ਬਚਨ ਕਹੇ ਤੁਸੀਂ ਜੰਗ ਨਹੀਂ ਕਰਨੀ ਹਾਂ ਪਰ ਤਿਆਰੀ ਜ਼ਰੂਰ ਰੱਖਣੀ ਹੈ ਹਰ ਵੇਲੇ ਆਪਣੇ ਨਾਲ ਘੱਟ ਤੋਂ ਘੱਟ 2200 ਘੋੜ ਸਵਾਰ ਸੂਰਮੇ ਰੱਖਣੇ
ਫਿਰ ਬਚਨ ਕਹੇ ਅਸੀ ਨਵੇਂ ਤਿਆਰ ਕੀਤੇ ਕਮਰੇ ਵਿੱਚ ਕੁਝ ਦਿਨ ਇਕਾਂਤ ਵਿਚ ਰਹਿਣਾ ਚਾਹੁੰਦੇ ਹਾਂ ਤੁਸੀਂ ਸਭ ਨੇ ਬਾਹਰ ਟਿਕਣਾ ਕੀਰਤਨ ਹੁੰਦਾ ਰਹੇ 7 ਦਿਨਾਂ ਦੇ ਬਾਅਦ ਦਰਵਾਜ਼ਾ ਖੋਲ੍ਹਣਾ ਪਹਿਲਾਂ ਨਹੀਂ
ਇਸ ਤਰ੍ਹਾਂ ਬਚਨ ਕਰਦਿਆਂ ਖੜ੍ਹੇ ਹੋ ਕੇ ਦੂਰ ਦੂਰ ਤੱਕ ਖਡ਼੍ਹੀ ਸਾਰੀ ਸੰਗਤ ਵੱਲ ਮਿਹਰ ਭਰੀ ਨਿਗ੍ਹਾ ਨਾਲ ਤੱਕਿਆ ਸਭ ਨੂੰ ਹੌਸਲਾ ਦਿੰਦਿਆਂ ਪਤਾਲਪੁਰੀ ਸਾਹਿਬ ਬਣੇ ਕਮਰੇ ਦੇ ਵਿੱਚ ਪ੍ਰਵੇਸ਼ ਕਰ ਗਏ ਦਰਵਾਜ਼ਾ ਬੰਦ ਕਰ ਦਿੱਤਾ 7 ਦਿਨਾਂ ਬਾਅਦ ਸੱਤਵੇਂ ਪਾਤਸ਼ਾਹ ਨੇ ਹੱਥੀਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦੇਖਦੇ ਨੇ ਮੀਰੀ ਪੀਰੀ ਦੇ ਮਾਲਕ ਜੋਤੀ ਜੋਤਿ ਸਮਾ ਗਏ ਪਾਵਨ ਸਰੀਰ ਕੰਧ ਦੇ ਨਾਲ ਢੋਅ ਲਾ ਕੇ ਚੌਂਕੜੇ ਵਿੱਚ ਬੈਠਾ ਨੇ ਸਤਿਗੁਰਾਂ ਦੇ ਪਾਵਨ ਸਰੀਰ ਨੂੰ ਕਮਰੇ ਤੋਂ ਬਾਹਰ ਲਿਆਂਦਾ ਇਸ਼ਨਾਨ ਕਰਵਾਇਆ ਚਿਖਾ ਤਿਆਰ ਕਰਕੇ ਸੱਤਵੇਂ ਸਤਿਗੁਰਾਂ ਨੇ ਆਪ ਅਗਨ ਭੇਟ ਕੀਤਾ
ਜਦੋਂ ਅੱਗ ਕਾਫ਼ੀ ਬਲ ਚੁੱਕੀ ਤਾਂ ਸਤਿਗੁਰਾਂ ਦੇ ਵਿਛੋੜੇ ਨੂੰ ਨਾ ਸਹਾਰਦਿਆ ਹੋਇਆਂ ਪਿਆਰ ਨਾਲ ਭਰੀ ਆਤਮਾ ਰਾਜਾ ਰਾਮ ਪ੍ਰਤਾਪ ਸਿੰਘ ਨੇ ਚਿਖਾ ਤੇ ਛਾਲ ਮਾਰ ਦਿੱਤੀ ਗੁਰੂ ਚਰਨਾਂ ਤੇ ਐਸਾ ਸਿਰ ਰੱਖਿਆ ਕਿ ਫਿਰ ਚੁੱਕਿਆ ਨਹੀਂ ਦੇਖਦਿਆਂ ਦੇਖਦਿਆਂ ਰਾਜਾ ਰਾਮ ਗੁਰੂ ਚਰਨਾਂ ਚ ਹੀ ਲੀਨ ਹੋ ਗਿਆ ਹੋਰ ਵੀ ਕਈ ਪਿਆਰ ਵਾਲਿਆਂ ਨੇ ਇਹੀ ਕਰਮ ਕਰਨ ਦਾ ਯਤਨ ਕੀਤਾ ਪਰ ਗੁਰੂ ਹਰਿਰਾਇ ਸਾਹਿਬ ਜੀ ਨੇ ਸਖ਼ਤੀ ਦੇ ਨਾਲ ਮਨ੍ਹਾਂ ਕੀਤਾ
ਇਹ ਜਿਉਂਦੀ ਜਾਗਦੀ ਮਿਸਾਲ ਹੈ ਕਿ ਗੁਰੂ ਕੇ ਲਾਲ ਮੀਰੀ ਪੀਰੀ ਦੇ ਮਾਲਕ ਤੋਂ ਕਿਵੇਂ ਆਪਾ ਕੁਰਬਾਨ ਕਰਦੇ ਸਨ
ਚੇਤ ਸੁਦੀ ਪੰਜ 1644 ਈ: ਨੂੰ ਅਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤਿ ਸਮਾਏ
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ ॥
ਹਰੀ ਰਾਇ ਤਿਹ ਠਾਂ ਬੈਠਾਰੇ ॥ (ਬਚਿਤ੍ਰ ਨਾਟਕ)
ਪਾਤਸ਼ਾਹ ਦੀ ਕੁਲ ਸਰੀਰ ਉਮਰ 48 ਸਾਲ 8 ਮਹੀਨੇ 15 ਦਿਨ
ਗੁਰਤਾ ਗੱਦੀ ਸਮਾਂ 37 ਸਾਲ 10 ਮਹੀਨੇ 7 ਦਿਨ
ਸਤਿਗੁਰਾਂ ਦੇ ਪਾਵਨ ਚਰਨਾਂ ਦੇ ਕੋਟਾਨ ਕੋਟ ਪ੍ਰਣਾਮ
ਨੋਟ ਕੁਝ ਲੇਖਕਾਂ ਨੇ 5 ਦਿਨ ਇਕਾਂਤ ਵਿਚ ਰਹਿਣਾ ਲਿਖਿਆ ਅਤੇ ਜੋਤੀ ਜੋਤਿ ਸੰਨ ਬਾਰੇ ਵੀ ਫਰਕ ਆ ਕੁਝ ਨੇ 1638ਈ: ਲਿਖਿਆ ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ
waheguru ji ka khalsa Waheguru ji ki Fateh ji 🙏🏻
waheguru ji ka khalsa Waheguru ji ki Fateh ji 🙏🏻