ਇੱਕ ਘਟਨਾਂ ਨੇ ਬਦਲ ਦਿੱਤੀ ਚੀਨੀ ਵਿਆਕਤੀ ਦੀ ਜਿੰਦਗੀ, ਅੰਮ੍ਰਿਤ ਛਕ ਕੇ ਸੱਜਿਆ ਸਿੰਘ…!
ਇੱਕ ਘਟਨਾਂ ਨੇ ਬਦਲ ਦਿੱਤੀ ਚੀਨੀ ਵਿਆਕਤੀ ਦੀ ਜਿੰਦਗੀ, ਅੰਮ੍ਰਿਤ ਛਕ ਕੇ ਸੱਜਿਆ ਸਿੰਘ… ਅੱਜ ਅਸੀ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜੋ ਕਿ ਸਿੱਖ ਧਰਮ ਦੇ ਸਿਧਾਂਤਾਂ ਤੋਂ ਇੰਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੀ ਜਿੰਦਗੀ ਸਿੱਖ ਧਰਮ ਦੇ ਲੇਖੇ ਲਾ ਦਿੱਤੀ, ਇਸ ਤੋਂ ਪਹਿਲਾਂ ਉਹ ਇੱਕ ਆਮ ਚੀਨੀ ਵਿਅਕਤੀ ਵਾਂਗ ਜਿੰਦਗੀ ਜਿਊਂਦਾ ਸੀ। ਇਸ ਸਖਸ਼ ਦਾ ਨਾਮ ਮੀਤ ਪਤ ਸਿੰਘ ਚਿਉਂਗ ਹੈ
ਜੋ ਕਿ ਸਿੱਖ ਭਾਈਚਾਰੇ ਦੇ ਸੰਪਰਕ ‘ਚ ਆ ਕੇ ਪਹਿਲੀ ਵਾਰ ਲੰਗਰ ਦੀ ਸੇਵਾ ਕਰਨ ਆਇਆ ਸੀ,ਤੇ ਉਹ ਇਸ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖ ਧਰਮ ਅਪਨਾਉਣ ਦਾ ਮਨ ਬਣਾ ਲਿਆ। ਮੀਤ ਪਤ ਸਿੰਘ ਨੇ ਇੱਕ ਨਿੱਜੀ ਚੈਲਨ ਦੀ ਇੰਟਰਵਿਓੂ ‘ਚ ਦੱਸਿਆ ਕਿ ਉਸ ਨੇ ਲੰਗਰ ਦੀ ਸੇਵਾ ਦੌਰਾਨ ਦੇਖਿਆ ਕਿ ਹਰ ਕੋਈ ਇੱਕ ਹੀ ਲਾਇਨ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਤੇ ਲੰਗਰ ਛਕ ਰਿਹਾ ਸੀ । ਇਸ ਗੱਲ ਨੇ ਉਸ ਨੂੰ ਏਨਾਂ ਕੁ ਪ੍ਰਭਾਵਿਤ ਕੀਤਾ ਕਿ ਉਸ ਨੇ ਸਿੱਖ ਧਰਮ ਨੂੰ ਅਪਣਾ ਲਿਆ । ਤਹਾਨੂੰ ਦੱਸ ਦਇਏ ਕਿ ਮੀਤ ਪਤ ਸਿੰਘ ਪੂਰਨ ਸਿੱਖ ਹਨ ਤੇ ਉਹ ਪੇਸ਼ ਵਜੋਂ ਫੋਟੋਗ੍ਰਾਫਰ ਹਨ।
ਮੀਤ ਪਤ ਸਿੰਘ ‘ਅੰਮ੍ਰਿਤ’ ਛਕ ਕੇ ਉਹ ਗੁਰੂ ਦੇ ਸਿੰਘ ਸਜ ਗਏ ਹਨ। ਤੇ ਉਹ ਹਰ ਐਤਵਾਰ ਗੁਰੂ ਘਰ ‘ਚ ਲੰਗਰ ਦੀ ਸੇਵਾ ਕਰਦੇ ਹਨ।ਮੀਤ ਪਤ ਸਿੰਘ ਚਿਉਂਗ ਪੂਰਨ ਸਿੱਖ ਹੈ ਉਹ ਆਪਣੇ ਹੱਥ ਵਿੱਚ ਕੜਾ ਪਾਉਂਦਾ ਹੈ ਤੇ ਸਿਰ ‘ਤੇ ਦਸਤਾਰ ਸਜਾਉਂਦਾ ਹੈ ।
Waheguru Ji Kirpa Kro🙏🙏🙏