ਬੀਬੀ ਭਾਗ ਕੌਰ ਜੀ

ਪੱਟੀ ਦੇ ਇਲਾਕੇ ਦਾ ਚੌਧਰੀ ਲੰਘਾਹ ਝਬਾਲ ਦਾ ਵਾਸੀ ਅੱਸੀ ਪਿੰਡਾਂ ਦਾ ਮਾਮਲਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਵਿਚ ਦਾਖਲ ਕਰਾਉਂਦਾ ਸੀ । ਸਰਕਾਰੀ ਭੈ ਦਾ ਜੂਲਾ ਲਾ ਕੇ ਉਹ ਗੁਰੂ ਦਾ ਪੂਰਾ ਸ਼ਰਧਾਲੂ ਬਣ ਚੁੱਕਾ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਲਾਹੌਰ ਜਾਣ ਵਾਲਿਆਂ ਪੰਜਾ ਪ੍ਰਮੁੱਖ ਸਿੱਖਾਂ ਵਿਚੋਂ ਆਪ ਇਕ ਸਨ ਇਸ ਤੋਂ ਪਹਿਲਾਂ ਆਪ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਮਹਾਨ ਸੇਵਾ ਕੀਤੀ । ਅੰਮ੍ਰਿਤਸਰ ਤੇ ਹੱਲਾ ਹੋ ਜਾਣ ਕਰਕੇ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਦੀ ਜ਼ਿਮੇਵਾਰੀ ਖਰਚ ਆਦਿ ਹੋਰ ਸੇਵਾ ਆਪ ਨੇ ਖਿੜੇ ਮੱਥੇ ਨਿਭਾਈ । ਇਸ ਦੀ ਉਸ ਵੇਲੇ ਦੀ ਹਵੇਲੀ ਵਿਚ ਬੀਬੀ ਵੀਰੋ ਜੀ ਦੇ ਵਿਆਹ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਹਰ ਸਾਲ ਵਿਆਹ ਵਾਲੇ ਦਿਨ ਦੀ ਯਾਦ ਤਾਜ਼ਾ ਕਰਨ ਲਈ ਮੇਲਾ ਲਗਦਾ ਹੈ । ਭਾਈ ਲੰਘਾਹ ਦੇ ਭਰਾ ਪੈਰੋਸ਼ਾਹ ਦੇ ਪੁੱਤਰ ਮਾਲੇ ਸ਼ਾਹ ਦੇ ਘਰ ਤਿੰਨ ਭਰਾਵਾਂ ਤੋਂ ਬਾਅਦ ਇਕ ਪੁੱਤਰੀ ਜੰਮੀ ਜਿਸ ਦਾ ਨਾਂ ( ਭਾਗਾਂ ਵਾਲੀ ) ਭਾਗੋ ਰਖਿਆ । ਇਸੇ ਦੇ ਬਾਬੇ ਤੋਂ ਗੁਰੂ ਘਰ ਨਾਲ ਸੰਬੰਧ ਤੁਰੇ ਆ ਰਹੇ ਸਨ । ਭਾਗ ਕੌਰ ਨੇ ਛੇਵੇਂ ਗੁਰੂ ਤੋਂ ਦਸਵੇਂ ਗੁਰੂ ਤਕ ਪੰਜਾਂ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ ।
ਆਪ ਦੇ ਪਿਤਾ ਮਾਲੋ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਾਰੀਆਂ ਲੜਾਈਆਂ ਵਿੱਚ ਬੜੀ ਬਹਾਦਰੀ ਨਾਲ ਝੂਜਦਾ ਰਿਹਾ ਸੀ । ਪਹਿਲੇ ਯੁੱਧ ਅੰਮ੍ਰਿਤਸਰ ਵਿੱਚ ਗੁਰੂ ਜੀ ਤੇ ਭੀੜ ਪਈ ਸੁਣ ਇਲਾਕੇ ਵਿੱਚੋਂ ਸਿਰਲੱਥ ਗੱਭਰੂ ਇਕੱਠੇ ਕਰ ਰਾਤੋ ਰਾਤ ਅੰਮ੍ਰਿਤਸਰ ਪੁੱਜ ਗਿਆ ਕਾਫੀ ਸੂਰਮਤਾਈ ਦਿਖਾਈ । ਕਾਕੀ ਭਾਗੋ ਵੀ ਮਰਦਾਵਾਂ ਸੁਭਾ ਰੱਖਦੀ ਸੀ । ਉੱਚੀ ਹਿੰਮਤ ਤੇ ਭੈ ਰਹਿਤ ਤਬੀਅਤ ਰੱਖਦੀ ਸੀ । ਆਪਣੇ ਪਿਤਾ ਜੀ ਨਾਲ ਇਕ ਵਾਰ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਕੇ ਗੁਰਸਿੱਖੀ ਦੇ ਪ੍ਰੇਮ ਸ਼ਰਧਾ ਵਿਚ ਪਰਪੱਕ ਹੋ ਗਈ ਸੀ । ਹੁਣ ਇਸ ਬਾਲੜੀ ਨੇ ਘਰੋਂ ਇਕ ਨੇਜਾ ਜਾ ਬਰਛਾ “ ਲੈ ਕੇ ਕਿਸੇ ਵੇਲੇ ਨਜ਼ਰ ਬਚਾ ਕੇ ਬਾਹਰ ਚਲੇ ਜਾਣਾ ਤੇ ਛੋਟੇ ਛੋਟੇ ਖੇੜਾ ( ਰੁੱਖਾਂ ) ਨਰਮ ਨਰਮ ਬੂਟਿਆਂ ਵਿੱਚ ਪੂਰੇ ਬਲ ਨਾਲ ਖੁਬਾ ਖੁਬਾ ਕੇ ਦੇਖਣਾ ਕਿ ਮੇਰਾ ਬਲ ਕਿੰਨਾਂ ਕੁ ਵਧਦਾ ਹੈ । ਇਸ ਸ਼ਸ਼ਤਰ ਨੂੰ ਚਲਾਉਣ ਦੀ ਜਾਚ ਆਪੇ ਆਉਂਦੀ ਹੈ ਕਿ ਨਹੀਂ । ਇਹ ਖੇਡਾਂ ਆਪਣੇ ਲਗਦੇ ਜੰਗਲ ਵਿਚ ਕਿੰਨਾ ਕਿੰਨਾ ਚਿਰ ਖੇਡਦੀ ਰਹਿਦੀ । ਸ਼ਸਤਰਾਂ ਨਾਲ ਖੇਡਦਿਆਂ ਆਪੇ ਕਹਿਣਾ “ ਕਿਓਂ ਜੀਓ । ਮੈਂ ਛਿਛਰੇ ਨੂੰ ਬਰਛਾ ਮਾਰਾਂ ? ” ਫਿਰ ਆਪੇ ਕਹਿਣਾ ‘ ਬੇਟਾ ਦੋਵੇਂ ਪੈਰ ਜੋੜ ਕੇ ਨਜ਼ਰ ਨਿਸ਼ਾਨ ਬੰਨ ਕੇ ਕੁੱਦ ਪਉ ਸ਼ੇਰ ਵਾਰੀ ਤੇ ਧੁਸਾਂ ਦੇ ਬਰਛਾ ਛਿਛਰੇ ਦੇ ਮੁੱਢ ਵਿਚ ਫਿਰ ਉਸੇ ਤਰਾਂ ਕੁਦ ਕੇ ਪਵੇ ਤੋਂ ਜਾ ਬਰਛਾ ਖੁਭੋ ਦੇਵੋ । ਫਿਰ ਬਰਛਾ ਕੱਢ ਕੇ ਆਪਣੇ ਮੋਢੇ ਤੇ ਆਪਣੇ ਬਾਪੜਾ ਦੇ ਕੇ ਆਖੇ ਸ਼ਾਬਾਸ਼ ਭਾਗੋ ਤੂੰ ਖੂਬ ਵਾਰ ਕੀਤਾ ਹੈ । ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।
ਇਸੇ ਸਾਗ ਨਾਲ ਅਭਿਆਸ ਕਰਦੀ | ਪਹਿਲਾਂ ਤਾਂ ਘਰ ਦਿਆਂ ਨੂੰ ਪਤਾ ਨਾ ਲਗਾ | ਪਰ ਇਕ ਦਿਨ ਸਾਂਗ ਲੈ ਕੇ ਘਰੋਂ ਨਿਕਲੀ ਤਾਂ ਪਿੱਛੇ ਦਬੇ ਪੈਰੀ ਭਾਗੋ ਦਾ ਪਿਤਾ ਵੀ ਜਾ ਨਿਕਲਿਆ ਜਾਂ ਵੇਖਿਆ ਕਿ ਭਾਗੋ ਨੇ ਇਕ ਭੱਜੇ ਜਾਂਦੇ ਹਿਰਨ ਨੂੰ ਸਾਗ ਨਾਲ ਫੁੰਡ ਲਿਆ ਤੇ ਪਿਛੋਂ ਆਵਾਜ਼ ਆਈ “ ਸ਼ਾਬਾਸ਼ ਬੱਚੇ ਸ਼ਾਬਾਸ਼ ਆਪਣੇ ਪਿਤਾ ਜੀ ਦੀ ਅਵਾਜ਼ ਪਛਾਣ ਪਿਛਾ ਭੌ ਕੇ ਪਿਤਾ ਦੇ ਜਾ ਗਲ ਲੱਗੀ । ਬਾਪੂ ਜੀ ਗਲਤੀ ਹੋ ਗਈ ਪਾਪ ਹੋ ਗਿਆ । ਬਾਪੂ ਨੇ ਘੁਟ ਕੇ ਗਲ ਨਾਲ ਲਾਈ ਕਿਹਾ ਬੇਟਾ ਤੂੰ ਮਰਦ ਹੈ ਤੂੰ ਮੇਰਾ ਪੁੱਤਰ ਹੈ । ਸ਼ਾਬਾਸ਼ ਇਹ ਪਾਪ ਨਹੀਂ ਇਹ ਸ਼ਿਕਾਰ ਹੈ । ਪੰਦਰਾਂ ਕੁ ਸਾਲ ਦੀ ਆਯੂ ਦੀ ਹੋਈ ਤਾਂ ਭਾਗੋ ਦੀ ਸ਼ਾਦੀ ਪੱਟੀ ਦੇ ਰਹਿਣ ਵਾਲੇ ਨਿਧਾਨੇ ਵੜੈਚ ਨਾਲ ਕਰ ਦਿੱਤੀ ਗਈ । ਜਦੋਂ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤਾਂ ਦੋਵਾਂ ਜੀਆਂ ਨੇ ਅੰਮ੍ਰਿਤ ਛਕ ਕੇ ਨਿਧਾਨ ਸਿੰਘ ਤੇ ਭਾਗ ਕੌਰ ਬਣ ਗਏ । ਇਨ੍ਹਾਂ ਨੇ ਮਾਝੇ ਵਿੱਚ ਸਿੱਖਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਣ ਲਈ ਤਿਆਰ ਕਰ ਅਨੰਦਪੁਰ ਭੇਜਣਾ ਸ਼ੁਰੂ ਕਰ ਦਿੱਤਾ । ਬਾਕੀ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਤੇ ਹੋਰ ਸਿੱਖਾਂ ਨੂੰ ਆਖ ਕੇ ਦਸਵੰਧ ਤੇ ਹੋਰ ਸ਼ਸਤਰ ਗੁਰੂ ਜੀ ਦੀ ਭੇਟਾ ਭੇਜਦੇ।ਪ੍ਰਚਾਰ ਕਰ ਪਿੰਡਾਂ ਵਿਚ ਗੱਭਰੂਆਂ ਨੂੰ ਅਨੰਦਪੁਰ ਪਹੁਲ ਲੈ ਕੇ ਗੁਰੂ ਜੀ ਦੀ ਸੈਨਾ ਵਿਚ ਭਾਗ ਲੈਣ ਲਈ ਭੇਜੀ ਜਾਂਦੇ ।
ਅਨੰਦ ਗੜ ਕਿਲ੍ਹੇ ਵਿਚ ਲਗਾਤਾਰ ਕਈ ਮਹੀਨੇ ਯੁੱਧ ਚਲਦਾ ਰਿਹਾ ਬਾਈ ਧਾਰ ਦੇ ਰਾਜੇ ਸ਼ਾਹੀ ਫੌਜ ਨੇ ਘੇਰਾ ਘਤਿਆ ਹੋਇਆ ਸੀ । ਅੰਦਰੋਂ ਸਾਰਾ ਖਾਣ ਪੀਣ ਦਾ ਸਮਾਨ ਚਾਲੇ ਹੋ ਚੁੱਕਾ ਸੀ । ਇਸ ਭੁੱਖ ਦੁਖੋਂ ਭਾਈ ਮਹਾਂ ਸਿੰਘ ਰਟੌਲ ਮਾਝੇ ਦਾ ਤਰਨ ਤਾਰਨ ਦੇ ਲਾਗੇ ਦਾ ਰਹਿਣ ਵਾਲਾ ਹੋਰ ਕਈ ਸਿੰਘ ਜਿਨ੍ਹਾਂ ਵਿੱਚ ਕਈ ਮਾਝੇ , ਮਾਲਵੇ ਤੇ ਦੁਆਬੇ ਸਾਰਿਆਂ ਪਾਸਿਆਂ ਦੇ ਬੰਦੇ ਸਨ । ਬੇਦਾਵੇ ਤੇ ਹਸਤਾਖਰ ਕੇਵਲ ਮਹਾਂ ਸਿੰਘ ਦੇ ਸਨ । ਇਸ ਬੇਦਾਵੇ ਤੇ ਸਿਰਫ ਏਨੇ ਅਖਰ ਸਨ ਕਿ “ ਤੁਸੀਂ ਸਾਡੇ ਗੁਰੂ ਨਹੀਂ ‘ ਤੇ ਅਸੀਂ ਤੁਹਾਡੇ ਸਿੱਖ ਨਹੀਂ ਹਾਂ । ਇਹ ਲਿਖ ਕੇ ਗੁਰੂ ਗੋਬਿੰਦ ਸਿੰਘ ਨੂੰ ਦੇ ਗਏ ਤੇ ਆਪ ਪਿੰਡ ਨੂੰ ਤੁਰ ਪਏ । ਕਈ ਤਾਂ ਰਾਹ ਵਿੱਚ ਵੈਰੀਆਂ ਤੋਂ ਮਾਰੇ ਗਏ । ਜਿਹੜੇ ਮਾਝੇ ਦੇ ਵਾਪਿਸ ਘਰੀ ਪੁੱਜੇ ਤਾਂ ਘਰ ਦਿਆਂ ਮਾਵਾਂ , ਭੈਣਾਂ ਤੇ ਘਰਦੀਆਂ ਉਨ੍ਹਾਂ ਨੂੰ ਚੰਗਾ ਨਾ ਜਾਣਿਆ ਸਗੋਂ ਮਾਵਾਂ ਕਹਿਣ ਲੱਗੀਆਂ ਕਿ ਤੁਸੀਂ ਆਪਣੀਆਂ ਜਾਨਾਂ ਗੁਰੂ ਨਾਲੋਂ ਪਿਆਰੀਆਂ ਕਰਕੇ ਉਨ੍ਹਾਂ ਨੂੰ ਬਿਪਤਾ ਵਿੱਚ ਛੱਡ ਆਏ ਹੋ ਜੇ ਤੁਸੀਂ ਗੁਰੂ ਦੇ ਕੁਝ ਨਹੀਂ ਲਗਦੇ ਤਾਂ ਸਾਡੇ ਤੁਸੀਂ ਕੀ ਲਗਦੇ ਹੋ । ਤੁਸੀਂ ਸਾਡੇ ਦੁੱਧ ਨੂੰ ਲਾਜ ਲਾਈ ਹੈ । ਗਲ ਕੀ ਕਿਸੇ ਸਿੱਖ ਘਰ ਆਏ ਨੂੰ ਕਿਸੇ ਨੇ ਚੰਗਾ ਨਾ ਜਾਣਿਆ । ਹੁਣ ਮਾਝੇ ਦੀਆਂ ਬੀਬੀਆਂ ਇਕੱਠੀਆਂ ਹੋ ਹੋ ਕੇ ਇਨ੍ਹਾਂ ਨੂੰ ਲਾਣਤਾ ਪਾਉਣ ਲੱਗੀਆਂ ਇਨ੍ਹਾਂ ਸਾਰੀਆਂ ਦੀ ਅਗਵਾਈ ਮਾਤਾ ਭਾਗ ਕੌਰ ਕਰ ਰਹੀ ਸੀ । ਸਾਂਈ ਦਾਸ ਦੀਵਾਨਾ ਦੇ ਕੁੱਝ ਬੰਦ ਲੇਖਕ ਆਪਣੀ ੧੯੪੧-੪੨ ਦੀ ਯਾਦ ਵਿਚ ਜਦੋਂ ਦੂਜੀ ਤੀਜੀ ਪੜਦਾ ਇਉਂ ਲਿਖਦਾ ਹੈ :
ਆਈ ਲਜ , ਹਯਾ ਨਾ ਜ਼ਰਾ ਧੰਨੂ ਬਣੀ ਭੀੜ ਤਾਂ ਗੁਰੂ ਨੂੰ ਛਡ ਆਏ ।
ਪੀ ਪੀ ਦੁੱਧ ਮਝੇਲਣਾਂ ਜੱਟੀਆਂ ਦਾ , ਤੁਸੀਂ ਆਪ ਗਲਸ਼ ਕੇ ਕਢ ਆਏ ।
ਕੜੇ ਲਾਹੋਂ ਤੇ ਬਾਹਾਂ ਵਿਚ ਪਾਓ ਵੰਗਾਂ , ਮੀਡੀਆਂ ਕਰ ਗੁਤਾਂ ਲਮਕਾ ਲਓ ।
ਅਸੀਂ ਤੁਸਾਂ ਨਿਲਜਿਆਂ ਨੂੰ ਦਸਦੀਆਂ ਹਾਂ ਲੱਪਲੱਪ ਸਵਾਹ ਦੀ ਮੀਡੀਆਂ ਚ ਪਾ ਲਓ।
ਪਗਾਂ ਪਾੜ ਕੇ ਚੁਨੀਆਂ ਲਓ ਸਿਰ ਤੇ ਗਿਟਿਆਂ ਤੱਕ ਘੁੰਢ ਲਮਕਾ ਲਓ ।
ਪੌਡਰ ਤਹਾਨੂੰ ਬੇਸ਼ਰਮਾ ਨੂੰ ਦੱਸ ਦਈਏ , ਕਾਲਖ ਤਵੇਂ ਦੀ ਮੱਥੇ ਤੇ ਲਾ ਲਉ ਵੇ ।
ਉਧਰ ਬੀਬੀਆਂ ਨੇ ਮਾਤਾ ਭਾਗ ਕੌਰ ਦੇ ਤਹਿਤ ਪੱਟੀ ਦੇ ਲਾਗੇ ਜੰਗਲ ਵਿਚ ਇਕੱਠੀਆਂ ਹੋਈਆਂ ਉਧਰ ਸਿੰਘਾ ਨੂੰ ਪਤਾ ਲੱਗਾ ਇਹ ਪੱਟੀ ਵੱਲ ਆਪਣੇ ਸ਼ਸਤਰ ਲੱਕਾਂ ਨਾਲ ਬੰਨ੍ਹ ਤੁਰੇ । ਇਵੇਂ ਸਿੱਖ ਇਕੱਠੇ ਹੋ ਗਏ ਬੀਬੀਆਂ ਤਾਂ ਆਪਣੇ ਪਿੰਡਾਂ ਨੂੰ ਵਾਪਸ ਚਲੀਆਂ ਗਈਆਂ । ਪਰ ਮਾਤਾ ਭਾਗ ਕੌਰ ਤੇ ਜਿਹੜੇ ਬੇਦਾਵਾ ਲਿਖ ਕੇ ਦੇ ਆਏ ਸਨ ਤੇ ਕੁਝ ਹੋਰ ਸਿੱਖ ਤੇ ਕੁਝ ਸਿਆਣੇ ਲਾਹੌਰ ਤੋਂ ਇਨਾਂ ਵਿਚ ਰਲ ਗਏ । ਜਿਹੜੇ ਆਪਣੀ ਸਿਆਣਪ ਜ਼ਾਹਿਰ ਕਰਨਾ ਚਾਹੁੰਦੇ ਸਨ ਕਿ ਉਹ ਗੁਰੂ ਜੀ ਨੂੰ ਬਾਦਸ਼ਾਹ ਨਾਲ ਸੁਲ੍ਹਾ ਕਰਨ ਦੀ ਗੱਲ ਕਰਨਗੇ । ਮਾਤਾ ਭਾਗ ਕੌਰ ਤੁਰਨ ਲੱਗੀ ਤਾਂ ਨਿਧਾਨ ਸਿੰਘ ਵੜੈਚ ਕਹਿਣ ਲੱਗਾ ਕਿ ਭਾਗ ਕੌਰ ਹੁਣ ਜੀਉਣਾ ਹਰਾਮ ਹੈ । ਮੇਰਾ ਹੁਣ ਜੀਉਣ ਦਾ ਕੋਈ ਹੱਕ ਨਹੀਂ ਹੈ । ਮੇਰੇ ਰਾਹੀਂ ਭੇਜੇ ਗੱਭਰੂ ਗੁਰੂ ਜੀ ਨੂੰ ਪਿੱਠ ਵਿਖਾ ਆਏ । ਤੂੰ ਤਾਂ ਜ਼ਨਾਨੀ ਹੈ ਤੂੰ ਕੀ ਕਰੇਂਗੀ ਉਥੇ ਜਾ ਕੇ ਘਰ ਰਹੁ ਮੈਂ ਜਾਂਦਾ ਹਾਂ ਨਾਲੇ ਇਨਾਂ ਦੇ ਥਾਂ ਮਾਫੀ ਮੰਗਾਂਗਾ । ‘ ‘ ਉਧਰ ਮਰਦਾਂ ਵਾਲਾ ਪਹਿਰਾਵਾ ਭਾਗ ਕੌਰ ਸ਼ਸਤਰ ਬੰਨੇ ਤਿਆਰ ਬਰ ਤਿਆਰ ਬੋਲੀ “ ਮੇਰਾ ਫਿਕਰ ਨਾ ਕਰੋ । ਮੇਰੇ ਹੱਥ ਸਾਂਗ ਹੈ।ਵੇਖੀ ਤੇ ਸਹੀ ਇਹ ਵੈਰੀਆਂ ਨੂੰ ਕਿਵੇਂ ਤੀਰਾਂ ਵਾਂਗ ਪੈਂਦੀ ਹੈ । ਜੇ ਮੇਰੀ ਇਜ਼ਤ ਤੇ ਭੀੜ ਬਣੀ ਤਾਂ ਇਹੋ ਸਾਂਗ ਮੈਨੂੰ ਗੁਰੂ ਨਾਨਕ ਦੇਵ ਦੇ ਚਰਨਾਂ ਵਿਚ ਸਿੱਧਾ ਪੁਚਾ ਦੇਵੇਗੀ । ਬੀਬਿਆ ਰਾਣਿਆ । ਮੇਰਾ ਫਿਕਰ ਛੱਡ ਦੇ ! ਦੇਖ ਮਾਝੇ ਦੇ ਗੱਭਰੂ ਮਾਝੇ ਨੂੰ ਕਲੰਕਤ ਕਰ ਆਏ ਹਨ । ਚਲੋ ਰਲ ਮਿਲ ਕੇ ਇਹ ਦਾਗ ਧੋ ਆਈਏ । ਚਾਹੇ ਸਾਰਾ ਮਾਝਾ ਤਾਂ ਬੇਮੁਖ ਨਹੀਂ ਹੋਇਆ ਇਕ ਦੀ ਖੁਨਾਮੀ ਕਈ ਵਾਰ ਸਾਰਿਆਂ ਨੂੰ ਬਦਨਾਮੀ ਦਵਾ ਦੇਂਦੀ ਹੈ।ਉਠ ਮੇਰੇ ਸਾਈਆਂ ! ਉਠੋ ਹੁਣ ਵੇਲਾ ਜੇਰਾ ਕਰਨ ਦਾ ਨਹੀਂ ਹੈ । ਇਵੇਂ ਕਹਿ ਉਠ ਘੋੜੇ ਤੇ ਸਵਾਰ ਹੋ ਹੋਰ ਪਿੰਡ ਵਿਚ ਘੋੜਾ ਫੇਰ ਪਿੰਡ ਵਿਚ ਪਲੂ ਫੇਰ ਦਿੱਤਾ ਕਿ ਜੇ ਕਿਸੇ ਨੇ ਸਤਿਗੁਰੂ ਤੋਂ ਸਰੀਰ ਵਾਰਨਾ ਹੈ ਉਠੋ ਚਲੀਏ ਤੇ ਸਤਿਗੁਰੂ ਪਾਸੋਂ ਭੁਲ ਬਖਸ਼ਾਈਏ ਜੇ ਲੋੜ ਪਏ ਆਪਾ ਵਾਰ ਕੇ ਸੁਰਖਰੂ ਹੋਈਏ । ਮਾਤਾ ਜੀ ਦਾ ਭਰਾ ਦਰਬਾਰਾ ਸਿੰਘ ਵੀ ਨਾਲ ਤੁਰ ਪਿਆ ।
ਇਵੇਂ ਕੁਝ ਵਹੀਰ ਖਾਸਿਆਂ ਦਾ ਤਿਆਰ ਹੋ ਕੇ ਮਾਲਵੇ ਨੂੰ ਸਤਿਗੁਰੂ ਜੀ ਵੱਲ ਤੁਰਿਆ ਤੇ ਕੁਝ ਲਾਹੌਰ ਤੇ ਆਏ ਸਿਆਣੇ ਵੀ ਨਾਲ ਸਨ । ਗੁਰੂ ਜੀ ਨੂੰ ਇਹ ਸਾਰੇ ਰੂਪਆਣੇ ਤੇ ਖਿਦਰਾਣੇ ਦੀ ਢਾਬ ਵਿਚਕਾਰ ਮਿਲ ਪਏ । ਸਭ ਤੋਂ ਪਹਿਲਾਂ ਬੇਮੁਖ ਹੋਏ ਜਥੇਦਾਰ ਮਹਾਂ ਸਿੰਘ ਰਟੌਲਾਂ ਨੇ ਗਲ ਵਿਚ ਸਾਫਾ ਪਾ ਹੱਥ ਜੋੜ ਮਾਫੀ ਮੰਗਦਿਆਂ ਕਿਹਾ “ ਸੱਚੇ ਪਾਤਸ਼ਾਹ ! ਮਨੁਸ਼ ਭੁਲਣਹਾਰ ਹੈ । ਗੁਰੂ ਬਖਸ਼ਣਹਾਰ ਹੈ।ਦਾਸ ਤੇ ਦਾਸ ਦੇ ਸਾਥੀ ਜਿਹੜੇ ਤੁਹਾਥੋਂ ਬੇਮੁਖ ਹੋ ਗਏ ਸਨ ਨੂੰ ਆਪਣੇ ਚਰਨੀ ਲਾ ਲਓ । ਸਿਆਣਿਆਂ ਵੀ ਇਨ੍ਹਾਂ ਦੀ ਸਿਫਾਰਸ਼ ਵੀ ਕੀਤੀ ਤੇ ਨਾਲ ਹੀ ਕਿਹਾ “ ਸੱਚੇ ਪਾਤਸ਼ਾਹ ਆਪਾਂ ਬਾਦਸ਼ਾਹ ਨਾਲ ਸੁਲ੍ਹਾ ਕਰ ਲਈਏ ਤਾਂ ਹੁਣ ਤੁਹਾਡੇ ਦਿਨ ਸ਼ਾਂਤੀ ਸਹਿਤ ਲੰਘ ਜਾਣ । ਹੋਰ ਵੀ ਕਈ ਕੁਝ ਬੋਲੇ । ਹੁਣ ਗੁਰੂ ਜੀ ਅਹਿਲ ਬੈਠੇ ਪਹਿਲਾਂ ਸੰਗਤ ਵੱਲ ਵੇਖਿਆ ਫਿਰ ਅਸਮਾਨ ਵੱਲ ਫਿਰ ਨੈਣ ਮੁੰਦ ਹੋ ਗਏ । ਫਿਰ ਇਲਾਹੀ ਰੰਗਤ ਵਿਚ ਇਉਂ ਬਚਨ ਕੀਤੇ : “ ਸਿੱਖ ਮੇਰੇ ਤੇ ਮੈਂ ਸਿੱਖਾਂ ਦਾ ਹਾਂ । ਭੁਲ ਇਨਸਾਨੀ ਖਾਸਾ ਹੈ ਸਾਈਂ ਬਖਸ਼ਿੰਦ ਹੈ । ਪਰ ਰਣ ਵਿਚ ਫਿਰ ਤੱਤੇ ਰਣ ਵਿਚ ਪਿੱਠ ਦੇਣੀ ਖਾਲਸਾ ਦਾ ਕੰਮ ਨਹੀਂ ਹੈ ਖਾਲਸਾ ਅਭੈ ਹੈ । ਹਾਂ , ਬਾਦਸ਼ਾਹ ਨਾਲ ਸੁਲ੍ਹਾ ਮੇਰੀ ਕਿਸੇ ਨਾਲ ਲੜਾਈ ਨਹੀਂ ਹੈ , ਜ਼ਾਲਮ ਜ਼ੁਲਮ ਕਰਦਾ ਹੈ , ਪਰਜਾ ਦੀ ਪੀੜ ਦਰਗਾਹ ਅਪੜੀ ਹੈ । ਮੈਂ ਉਸ ਨੂੰ ਹਰਨ ਲਈ ਘਲਿਆ ਗਿਆ ਹਾਂ । ਮੈਂ ਪਰਜਾ ਦੀ ਪੀੜਾ ਹਰਨੀ ਹੈ । ਮੈਂ ਜੰਗ ਕੀਹ ਤੇ ਸੁਲ੍ਹ ਕੀ ਪਰਜਾ ਦਾ ਭਾਰ ਹਰਨਾ ਹੈ । ਜ਼ੁਲਮ ਅੱਗੇ ਢਾਲ ਬਣਨਾ ਹੈ ਸ਼ਮਸ਼ੀਰ ਹੋ ਕੇ । ਮੈਰੀ ਸ਼ਮਸ਼ੀਰ ਹੋਰ ਜ਼ੁਲਮ ਅੱਗੇ ਢਾਲ ਹੈ ਤੇ ਹੁਕਮ ਵਿਚ ਹੈ । ਤੁਸੀਂ ਆਓ ਨਿਤਰੋ ਹੁਕਮ ਵਿਚ ਵਰਤੋਂ ਫਤਹ ਅਕਾਲ ਪੁਰਖ ਦੀ ਹੈ । ਸਾਡਾ ਕੰਮ ਹੁਕਮ ਕਮਾਉਣਾ ਹੈ । ਜੋ ਤੁਹਾਡੀ ਮਰਜ਼ੀ ਹੈ ਉਹ ਭੈਅ ਦੀ ਪੁੱਤਰੀ ਹੈ । ਹੁਕਮ ਤੋਂ ਅਨਜਾਣੂ ਹੈ । ਉਹ ਅੱਗੇ ਪੰਜਵੀਂ ਪਾਤਸ਼ਾਹੀ ਜੀ ਦੇ ਵੇਲੇ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਕੁਛ ਨਹੀਂ ਕਰ ਸਕੀ । ਹੁਣ ਕੀ ਸਾਰੇਗੀ ? ਜ਼ਾਲਮ ਜੇ ਨੇਕ ਨਸੀਹਤ ਨਾਲ ਸੁਧਰ ਜਾਏ ਤਾਂ ਰੱਬੀ ਤਾਕਤਾਂ ਨੂੰ ਡਾਢੇ ਉਪਰਾਲੇ ਕਿਉਂ ਕਰਨੇ ਪੈਣ ? ਹੁਣ ਮੈਨੂੰ ਦੁਖ ਨਹੀਂ ਅਨੰਦਪੁਰ ਦੇ ਸੁਖਾਂ ਦਾ , ਪੁੱਤਰਾਂ ਦੀ ਸ਼ਹਾਦਤ ਦਾ , ਮਾਤਾ ਦੇ ਵਿਯੋਗ ਦਾ , ਪਿਆਰੇ ਦੂਲੇ ਸਿੰਘ ਪੁੱਤਾਂ ਦੇ ਸ਼ਹੀਦ ਹੋਣ ਦਾ । ਮੈਨੂੰ ਦੁਖ ਹੈ ਖਾਲੂਕ ਵੀ ਦੁਖੀ ਹੈ । ਮੈਨੂੰ ਸੋਚਾਂ ਹਨ ਕਿ ਖਲਕ ਦਾ ਦੁਖ ਕਿਵੇਂ ਨਿਵਰੇ ? ਹੁਣ ਇਕ ਇਲਾਜ ਹੈ ਕਿ ਸ਼ਾਂਤੀ ਰਸ ਦੀ ਸ਼ਮਸ਼ੀਰ ਜ਼ੁਲਮ ਦੀ ਸ਼ਮਸ਼ੀਰ ਨੂੰ ਕੱਟ ਦੇਵੇ । ਰਾਜੇ ਨਿਮਾਣੇ ਹੋ ਚੁੱਕੇ ਹਨ , ਪਰਜਾ ਮੁਰਦਾਰ ਹੋ ਚੁੱਕੀ ਹੈ । ਇਕ ਸ਼ਾਂਤੀ ਰੱਸ ਦੀ ਸ਼ਮਸ਼ੀਰ ਜੀਉਂਦੀ ਹੈ । ਹੁਕਮ ਅਗੇ ਜੇ ਤੁਹਾਡੇ ਸਰੀਰ ਹਾਜ਼ਰ ਹਨ । ਤਾਂ ਆਓ ! ਜੇ ਨਹੀਂ , ਤਾਂ ਤੁਹਾਡੀ ਸਿੱਖਿਆ ਦੀ ਮੈਨੂੰ ਲੋੜ ਨਹੀਂ ਹੈ । ਮੇਰਾ ਗੁਰੂ ਅਕਾਲ ਪੁਰਖ ਹੈ । ਤੁਸੀਂ ਸਿੱਖ ਹੋ ਤਾਂ ਸਿੱਖਿਆ ਮੰਨੋ , ਨਿਤਰੋ , ਨਹੀਂ ਤਾਂ ਜਿਥੇ ਚੁਰਾਸੀ ਵਸਦੀ ਹੈ ਜਾਓ ਉਥੇ ਵਸੋ । ਖਾਲਸਾ ਤਾਂ ਨਾਮ ਜਪੇਗਾ , ਹੁਕਮ ਤੇ ਟੁਰੇਗਾ । ‘
ਇਹ ਗੁਰੂ ਜੀ ਦੇ ਬਚਨ ਸੁਣ ਸਿਆਣੇ ਆਪਣੇ ਮੂੰਹ ਲੈ ਕੇ ਰਹਿ ਗਏ । ਤੇ ਗੁਰੂ ਜੀ ਅੱਗੇ ਟੁਰ ਪਏ । ਹੁਣ ਵਹੀਰ ਦਾ ਜਥੇਦਾਰ ਮਿਆਨੋ ਕਿਰਪਾਨ ਕੱਢ ਕੇ ਧਰਤੀ ਤੇ ਲਕੀਰ ਮਾਰ ਖੜਾ ਹੋ ਗਿਆ : “ ਜੋ ਬੋਲੇ ਸੋ ਨਿਹਾਲ , ਸਤਿ ਸ੍ਰੀ ਅਕਾਲ ! ਨਿਤਰੇ ਸੋ ਤਰੈ , ਅੜੇ ਤੇ ਲੜੇ , ਵਧੇ ਦਿਲ ਲੜੇ , ਜੋ ਝਵੇਂ ਸੋ ਮੁੜੇ , ਸਿਰ ਧੜ ਦੀ ਬਾਜ਼ੀ ਖੇਲੇ ਉਹ ਜੋ ਖਾਲਸਾ ਹੋਵੇ । ਇਹ ਸਰੀਰ ਤਾਂ ਹੁਕਮ ਦਾ ਬੰਦਾ ਹੋ ਗਿਆ ਹੈ । ਵੱਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ । ਸਤਿਗੁਰਾਂ ਦੇ ਹੁਕਮ ਦਾ ਪਤਾ ਸਾਨੂੰ ਪੈ ਗਿਆ ਹੈ । ਸਤਿਗੁਰ ਨੇ ਜੰਗ ਮੰਡਿਆ ਹੈ । ਜੰਗ ਹੁਕਮ ਹੈ । ਸੋ ਜੋ ਖਾਲਸਾ ਹੈ , ਜਿਸ ਸੀਸ ਦੇਣਾ ਹੈ ਲੀਕ ਟੱਪ ਆਵੇ । ਸਭ ਤੋਂ ਪਹਿਲਾਂ ਲਕੀਰ ਪਾਉਣ ਵਾਲੇ ਭਾਈ ਰਾਇ ਸਿੰਘ , ਭਾਈ ਮਨੀ ਸਿੰਘ ਸ਼ਹੀਦ ਦਾ ਭਰਾ ਫਿਰ ਮਹਾਂ ਸਿੰਘ ਇਸ ਦੇ ਲੜਕੇ ਨੇ ਲੀਕ ਪਾਰ ਕੀਤੀ ਇਸ ਤਰ੍ਹਾਂ ਤਿੰਨ ਤਿੰਨ ਚਾਰ ਚਾਰ ਲੀਕ ਟੱਪ ਰਹੇ ਸਨ । ਜਦੋਂ ਨਿਧਾਨ ਸਿੰਘ ਲੀਕ ਪਾਰ ਕੀਤੀ ਤਾਂ ਮਾਤਾ ਭਾਗ ਕੌਰ ਨੇ ਪੂਰੇ ਮਰਦਾਵੇਂ ਲਿਬਾਸ ਵਿਚ ਹੱਥ ਵਿਚ ਸਾਗ ਫੜੀ ਲੀਕ ਟੱਪਦੀ ਬੋਲੀ ਕਿ “ ੜੀਮਤ ਵੀ ਖਾਲਸਾ ਜੇ ਵੀਰੋ ਤੇ ਅੱਜ ਲੜੇਗੀ ਸਨਮੁਖ ਹੋ , ਹਾਂ ਹੁਕਮ ਦੇ ਮਗਰ ਸੀਸ ਪਰ ਖੇਲੇਗੀ । ਭੈਣ ਲੜੇਗੀ , ਵਧੇਗੀ , ਮਰੇਗੀ ਵੀਰ ਭਾਵੇਂ ਘਰਾਂ ਨੂੰ ਜਾਣ । ‘ ‘ ਮਹਾਂ ਸਿੰਘ ਬੋਲੇ ਹਮ ਤੋਂ ਗੁਰ ਹਿਤ ਦੈ ਹੈਂ ਪਾਨ ਬਿਚ ਸੰਗਰਾਮ ਕਰੋਂ ਅਰਿਹਾਨ ॥ ਤੁਰਕ ਹਜ਼ਾਰੋ ਗੁਰ ਕੇ ਮਿਰਦ ਕੋ ਇਸ ਸਮੈ ਤਜੈ ਹੁਇ ਅਰਦ ॥ ਏਤੀ ਮੀਰ ਗੁਰੂ ਪਰ ਹੈ ਪਰੀਤਮ।। ਹੈ ਸਦ ਹੈਫੇ ਤਜਹਿ ਇਸ ਘਰੀ ।। ਜੀਵਨ ਪਾਇ ਕਰਹਿਗੇ ਕਿਹਾ ।। ਜੋ ਪ੍ਰਭੁ ਕਾਜ ਨੂੰ ਐਹੇ ਇਨ੍ਹਾਂ ॥੧੭ ॥ ਹੁਣ ਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਸਰ ( ਸੁਕੇ ਕਾਨਿਆਂ ਆਦਿ ) ਵਿਚੋਂ ਦੀ ਲੰਘ ਗਏ ਤਾਂ ਮਹਾਂ ਸਿੰਘ ਕਿਹਾ ਕਿ ਆਪਾਂ ਵੈਰੀ ਦਲ ਨੂੰ ਰੋਕ ਕੇ ਗੁਰੂ ਜੀ ਵੱਲ ਨਾ ਜਾਣ ਦਈਏ ਇਹੋ ਵੇਲਾ ਜੇ ਸੱਚੀ ਸੇਵਾ ਦਾ । ਸੋ ਸਾਰੇ ਸਿੱਖਾਂ ਆਪਣੇ ਵਾਧੂ ਕਪੜੇ ਤੇ ਚਾਦਰਾਂ ਆਦਿ ਬੇਰੀਆਂ ਦੇ ਕੰਡਿਆਂ ਤੇ ਪਾਕੇ ਵੈਰੀ ਨੂੰ ਧੋਖਾ ਦੇਣ ਲਈ ਕਿ ਸਿੱਖਾਂ ਦੇ ਖੇਮੇ ਲੱਗੇ ਹੋਏ ਹਨ । ਸੰਘਣੇ ਰੁੱਖਾਂ ਦੇ ਆਪ ਅੱਗੇ ਹੋ ਮੋਰਚਿਆਂ ਵਿਚ ਲੁਕ ਕੇ ਪੰਜ ਪੰਜ ਦਾ ਜਥਾ ਬਣ ਕੇ ਨਿਕਲਦਾ , ਬਾਕੀ ਪਿਛੋਂ ਬੰਦੂਕਾਂ ਤੇ ਤੀਰਾਂ ਦਾ ਮੀਂਹ ਵਰਾਈ ਜਾਂਦੇ । ਇਸ ਤਰ੍ਹਾਂ ਹਜ਼ਾਰਾਂ ਵੈਰੀਆਂ ਨੂੰ ਮਾਰ ਕੇ ਸਿੰਘ ਸ਼ਹੀਦ ਹੋ ਗਏ । ਸ਼ਹੀਦਾਂ ਦੇ ਪਿਛੇ ਮਾਤਾ ਭਾਗ ਕੌਰ ਵੀ ਮੋਰਚਾ ਮਲ ਬੈਠੀ ਸੀ । ਹੱਥ ਵਿਚ ਸਾਂਗ ਫੜੀ ਸਾਰੀ ਲੜਾਈ ਦਾ ਦ੍ਰਿਸ਼ ਆਪਣੀ ਅੱਖੀਂ ਡਿੱਠਾ । ਵਜ਼ੀਰ ਖਾਂ ਆਪਣੀ ਸੈਨਾ ਕੁਝ ਮਰਵਾ ਕੇ ਤੇ ਬਾਕੀ ਲੈ ਕੇ ਢਾਬ ਵੱਲ ਵਧਿਆ ਤੇ ਟਿੱਬੀ ਸੁਕੀ ਵੇਖ ਕੇ ਲੰਮਾ ਸਾਹ ਲੈਂਦਿਆਂ ਕਿਹਾ ਕਿ ਏਨੀ ਸੈਨਾ ਵੀ ਮਰਵਾਈ ਤੇ ਢਾਬ ਵੀ ਸੁੱਕੀ ਪਾਈ । ਸਾਰੇ ਸਿੱਖਾਂ ਦੀ ਲਾਸ਼ਾਂ ਫੋਲੀਆਂ ਤੇ ਕਲਗੀਆਂ ਵਾਲੇ ਦਾ ਸਰੀਰ ਕਿਤੇ ਨਾ ਮਿਲਿਆ । ਸ਼ਰਮਸਾਰ ਤੇ ਮਾਯੂਸ ਹੋਇਆ । ਅੱਗੇ ਵਧਿਆ ਤਾਂ ਮਾਤਾ ਭਾਗ ਕੌਰ ਫੱਟੜ ਹੋਈ ਸਾਂਗ ਹੱਥ ਫੜੀ ਪਹਿਰੇਦਾਰ ਵਾਂਗ ਆਡੋਲ ਖੜੀ ਸੀ । ਅੱਗੇ ਵਧਣ ਵਾਲੇ ਤੁਰਕਾਂ ਨੂੰ ਪ੍ਰੋ ਕੇ ਰੱਖੀ ਜਾਂਦੀ । ਅੱਗੇ ਹੋ ਕੇ ਇਕ ਤੁਰਕ ਨੇ ਮਾਤਾ ਜੀ ਤੇ ਤਲਵਾਰ ਦਾ ਵਾਰ ਕੀਤਾ । ਮਾਤਾ ਨੇ ਢਾਲ ਤੇ ਵਾਰ ਝੱਲ ਸਾਂਗ ਨਾਲ ਉਸ ਦੇ ਪੇਟ ਚ ਖੁਭੋ ਜਹਨਮ ਪੁਚਾ ਦਿੱਤਾ । ਹੁਣ ਘਾਇਲ ਹੋਈ ਮਾਤਾ ਤੇ ਇਕ ਹੋਰ ਤੁਰਕ ਨੇ ਹਮਲਾ ਕਰ ਦਿੱਤਾ ਮਾਤਾ ਧਰਤੀ ਤੇ ਡਿੱਗ ਪਈ । ਉਧਰੋਂ ਗੈਬੀ ਤੀਰ ਨੇ ਉਸ ਤੁਰਕ ਨੂੰ ਫੰਡ ਸੁੱਟਿਆ । ਮਾਤਾ ਨੂੰ ਨਿਢਾਲ ਤੇ ਲਹੂ ਲੁਹਾਨ ਵੇਖ ਵੈਰੀ ਅੱਗੇ ਨਿਕਲ ਗਏ ।
ਕਪੂਰ ਸਿੰਘ ਦੇ ਦੱਸਣ ਅਨੁਸਾਰ ਵਜ਼ੀਰ ਖਾਂ ਪਾਣੀ ਦੀ ਭਾਲ ਵਿਚ ਪਿਛੇ ਪਰਤ । ਗਿਆ । ਹੁਣ ਗੁਰੂ ਜੀ ਟਿੱਬੀ ਤੋਂ ਹੇਠਾਂ ਉਤਰ ਭਾਈ ਮਹਾਂ ਸਿੰਘ ਦਾ ਬੇਦਾਵਾ ਪਾੜ।ਟੂਟੀ ਗੰਡਾਂ ਇਸ ਅਸਥਾਨ ਨੂੰ ਮੁਕਤੀ ਦਾ ਸਰ ਕਹਿ । ਇਲਾਕੇ ਨੂੰ ਬੜੇ ਵਰ ਦੇ ਕੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕਰ ਦਾਗ ਦੇ ਕੇ ਲਾਗੇ ਪਾਠ ਕਰ ਰਹੇ ਸਨ ਕਿ ਇਕ ਸਿੰਘ ਨੇ ਗੁਰੂ ਜੀ ਨੂੰ ਦੱਸਿਆ ਕਿ “ ਸੱਚੇ ਪਾਤਸ਼ਾਹ ! ਉਥੇ ਇਕ ਮਾਤਾ ਦਾ ਸਰੀਰ ਪਿਆ ਹੋਇਆ ਪਰ ਅਜੇ ਸਾਹ ਆਉਂਦੇ ਹਨ । “ਲਹੂ ਲੁਹਾਣ ਹੋਈ ਪਈ ਹੈ । ਗੁਰੂ ਜੀ ਜਾ ਕੇ ਡਿੱਠਾ ਕਿ ਮਾਤਾ ਦੀ ਸਾਂਗ ਇਕ ਤੁਕ ਦੇ ਪੇਟ ਵਿਚ ਖੁਬੀ ਪਈ ਹੈ।ਉਹ ਲਾਗੇ ਢੇਰ ਹੋਇਆ ਪਿਆ ਹੈ । ਤਿੰਨ ਚਾਰ ਹੋਰ ਲਾਸ਼ਾਂ ਲਾਗੇ ਪਈਆਂ ਹਨ । ਮਾਤਾ ਜੀ ਨੂੰ ਜਲ ਛਕਾਇਆ ਗਿਆ ਹੋਸ਼ ਵਿਚ ਆ ਕੇ ਸਾਰੀ ਲੜਾਈ ਅੱਖੀਂ ਡਿੱਠਾ ਹਾਲ ਗੁਰੂ ਜੀ ਨੂੰ ਦੱਸਿਆ ਤੇ ਇਹ ਵੀ ਦੱਸਿਆ ਉਸ ਦੇ ਸਿਰ ਦਾ ਸਾਈਂ ਦੋ ਭਰਾ ਤੇ ਹੋਰ ਸੰਬੰਧੀ ਵੀ ਸ਼ਹੀਦੀ ਜਾਮ ਪੀ ਗਏ ਹਨ । ਮਾਤਾ ਭਾਗ ਕੌਰ ਜੀ ਨੂੰ ਗੁਰੂ ਜੀ ਆਪ ਮਲ੍ਹਮ ਪੱਟੀ ਕਰ ਰਾਜ਼ੀ ਕੀਤਾ । ਕਾਫੀ ਸਮਾਂ ਗੁਰੂ ਜੀ ਨਾਲ ਦਮਦਮਾ ਸਾਹਿਬ ਗੁਰੂ ਜੀ ਹਜ਼ੂਰੀ ਮਾਤਾਵਾਂ , ਸਾਹਿਬ ਕੌਰ ਤੇ ਸੁੰਦਰ ਕੌਰ ਹੋਰਾਂ ਨਾਲ ਰਹਿ ਕੇ ਬਾਕੀ ਜੀਵਨ ਫਕੀਰ ਰੂਪ ਧਾਰ ਕੇ ਗੁਰੂ ਜੀ ਦੇ ਚਰਨਾਂ ਵਿਚ ਗੁਜ਼ਾਰਨ ਦਾ ਤਹੀਆਂ ਕਰ ਲਿਆ । ਹੁਣ ਮਾਤਾ ਭਾਗ ਕੌਰ ਗੁਰੂ ਜੀ ਨਾਲ ਦਮਦਮੇ ਤੋਂ ਨੰਦੇੜ ਵੱਲ ਚੱਲ ਪਈ ।ਬਿਦਰ ਦੇ ਨੇੜੇ ਹੀ ਸਥਿਤ ਉਸ ਗੁਰਧਾਮ ਦੇ ਦਰਸ਼ਨ ਕਰਵਾਈਏ ਜਿਸ ਦੇ ਦਰਸ਼ਨ ਕਰਦਿਆਂ ਹੀ ਅੱਜ ਦਾ ਮਨੁੱਖ ਵੀ ਆਪਣੇ ਮੂੰਹੋਂ ਸਹਿਜੇ ਹੀ ਕਹਿ ਉੱਠਦਾ ਹੈ ਕਿ ਧੰਨ ਗੁਰੂ ਤੇ ਧੰਨ ਤੇਰੇ ਸਿਦਕੀ ਸਿੱਖ। ਧੰਨ ਮਾਈ ਭਾਗੋ ਤੇ ਧੰਨ ਤੈਨੂੰ ਜਨਮ ਦੇਣ ਵਾਲੀ ਮਾਤਾ। ਧੰਨ ਹੈ ਤੇਰਾ ਗੁਰੂ ਜਿਸ ਨੇ ਤੈਨੂੰ ਇਸ ਯੋਗ ਬਣਾਇਆ ਕਿ ਜਿਸ ਕੰਮ ਨੂੰ ਮਰਦ ਵੀ ਨਹੀਂ ਕਰ ਸਕੇ, ਤੂੰ ਬਿਰਧ ਅਵਸਥਾ ਵਿਚ ਵੀ ਚਾਰੇ ਪਾਸੇ ਦੁਸ਼ਮਣ ਫੌਜਾਂ ਹੋਣ ਦੇ ਬਾਵਜੂਦ ਨੇਪਰੇ ਚਾੜ੍ਹਿਆ। ਇਹ ਗੁਰਧਾਮ ਹੈ ਪਿੰਡ ਜਨਵਾੜਾ ਵਿਚ ਮਾਤਾ ਭਾਗੋ ਜੀ ਦੀ ਯਾਦ ਵਿਚ ਬਣਿਆ ਹੋਇਆ ਗੁਰਦੁਆਰਾ ਸਾਹਿਬ। ਪਿੰਡ ਜਨਵਾੜਾ ਬਿਦਰ ਤੋਂ ਲਗਭਗ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਵਿਚ ਮਾਤਾ ਭਾਗੋ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਦਾ ਇਤਿਹਾਸ ਵੀ ਬਹੁਤ ਦਿਲਚਸਪ ਅਤੇ ਗੁਰੂ ਸਾਹਿਬ ਦੇ ਕੌਤਕ ਨੂੰ ਵਰਣਨ ਕਰਦਾ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਦੇ ਮੈਨੇਜਰ ਵਲੋਂ ਜੋ ਇਤਿਹਾਸ ਲਿਖ ਕੇ ਲਗਾਇਆ ਗਿਆ ਹੈ, ਉਸ ਅਨੁਸਾਰ ਮਾਤਾ ਭਾਗੋ ਜੀ ਦਾ ਜਨਵਾੜਾ ਵਿਖੇ ਪੁੱਜਣ ਦਾ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਹੈ।
ਦੱਸਿਆ ਜਾਂਦਾ ਹੈ ਕਿ ਰੁਸਤਮ ਰਾਓ ਅਤੇ ਬਾਲਾ ਰਾਓ ਦੋਵੇਂ ਹੀ ਜਨਵਾੜਾ ਦੇ ਰਜਵਾੜੇ ਸਨ। ਇਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਊਨੇ ਦੇ ਨੇੜੇ ਸਤਾਰਾ ਕਿਲੇ ਵਿਚ ਬੰਦੀ ਬਣਾ ਰੱਖਿਆ ਸੀ। ਇਹ ਦੋਵੇਂ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹੋ ਅਰਦਾਸ ਕਰਦੇ ਕਿ ਉਨ੍ਹਾਂ ਨੂੰ ਆਜ਼ਾਦ ਕਰਵਾਇਆ ਜਾਵੇ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪ ਪ੍ਰਗਟ ਹੋ ਕੇ ਉਥੇ ਇਨ੍ਹਾਂ ਦੋਵਾਂ ਨੂੰ ਆਜ਼ਾਦ ਕਰਵਾਇਆ ਤੇ ਨੰਦੇੜ ਜਾਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਇਹ ਦੋਵੇਂ ਜੇਲ ਵਿਚੋਂ ਗੁਰੂ ਜੀ ਦੇ ਘੋੜੇ ਦੇ ਖੁਰ ਫੜ ਕੇ ਆਜ਼ਾਦ ਹੋਏ। ਇਨ੍ਹਾਂ ਦੋਵਾਂ ਨੇ ਨੰਦੇੜ ਵਿਖੇ ਆ ਕੇ ਗੁਰੂ ਸਾਹਿਬ ਦੇ ਹਮੇਸ਼ਾ ਹਾਜ਼ਰ ਨਾਜ਼ਰ ਹੋਣ ਦਾ ਸਬੂਤ ਦਿੰਦਿਆਂ ਆਪਣੀ ਰਿਹਾਈ ਦੀ ਘਟਨਾ ਸੰਗਤਾਂ ਨੂੰ ਸੁਣਾਈ। ਕੁਝ ਸਮਾਂ ਨੰਦੇੜ ਵਿਖੇ ਹੀ ਇਹ ਦੋਵੇਂ ਕੀਰਤਨ ਦਰਬਾਰ ਦਾ ਆਨੰਦ ਮਾਣਦੇ ਰਹੇ। ਫੇਰ ਉਨ੍ਹਾਂ ਨੇ ਆਪਣੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ।
ਉਸ ਵੇਲੇ ਹਜ਼ੂਰ ਸਾਹਿਬ ਵਿਖੇ ਜਥੇਦਾਰ ਸੰਤੋਖ ਸਿੰਘ ਜੀ ਨੂੰ ਇਨ੍ਹਾਂ ਦੋਵਾਂ ਨੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਹਿਫਾਜ਼ਤ ਨਾਲ ਜਨਵਾੜਾ ਵਿਖੇ ਰਵਾਨਾ ਕੀਤਾ ਜਾਵੇ। ਕੋਈ ਵੀ ਇਨ੍ਹਾਂ ਦੋਵਾਂ ਦੇ ਨਾਲ ਜਨਵਾੜਾ ਤੱਕ ਜਾਣ ਲਈ ਤਿਆਰ ਨਹੀਂ ਹੋਇਆ, ਕਿਉਂਕਿ ਸੰਗਤ ਵਿਚੋਂ ਕੋਈ ਵੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਅਸਥਾਨ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ। ਦੂਜੀ ਗੱਲ ਜਨਵਾੜਾ ਤੱਕ ਦਾ ਰਸਤਾ ਕਾਫੀ ਲੰਮਾ ਤੇ ਔਖਾ ਸੀ। ਇਹ ਦੋਵੇਂ ਹਕੂਮਤ ਦੇ ਭਗੌੜੇ ਹੀ ਮੰਨੇ ਜਾਣੇ ਸਨ ਤੇ ਫੌਜਾਂ ਸਾਰੇ ਹੀ ਰਸਤਿਆਂ ‘ਤੇ ਹਰਲ ਹਰਲ ਕਰਦੀਆਂ ਫਿਰ ਰਹੀਆਂ ਸਨ। ਕੋਈ ਵੀ ਇੰਨਾ ਵੱਡਾ ਰਿਸਕ ਉਠਾਉਣਾ ਨਹੀਂ ਸੀ ਚਾਹੁੰਦਾ। ਤਿਆਗ ਦੀ ਮੂਰਤ ਮਾਤਾ ਭਾਗੋ ਜੀ ਤੁਰੰਤ ਸੰਗਤ ਵਿਚ ਖੜ੍ਹੇ ਹੋ ਗਏ ਅਤੇ ਕਿਹਾ ਕਿ ਉਹ ਇਨ੍ਹਾਂ ਦੋਵਾਂ ਨੂੰ ਜਨਵਾੜਾ ਵਿਖੇ ਪਹੁੰਚਾ ਸਕਦੇ ਹਨ। ਆਪ ਜੀ ਸਾਰੇ ਹੀ ਇਹ ਭਲੀਭਾਂਤ ਜਾਣਦੇ ਹੋ ਕਿ ਮਾਤਾ ਭਾਗੋ ਜੀ ਨੇ ਹੀ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਸਿੱਖਾਂ ਨੂੰ ਮੁੜ ਗੁਰੂ ਜੀ ਕੋਲ ਪਹੁੰਚਾਇਆ ਤੇ ਉਨ੍ਹਾਂ ਦੇ ਗੁਨਾਹ ਮੁਆਫ ਕਰਵਾਏ। ਕਿਸ ਤਰ੍ਹਾਂ ਭੁੱਖ ਅਤੇ ਲੜਾਈ ਹੱਥੋਂ ਤੰਗ ਆਏ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇਣ ਵਾਲੇ ਸਿੱਖਾਂ ਨੂੰ ਮਾਤਾ ਭਾਗੋ ਜੀ ਨੇ ਹੀ ਮੁੜ ਕੇ ਗੁਰੂ ਜੀ ਦੇ ਹੱਕ ਵਿਚ ਲੜਨ ਲਈ ਪ੍ਰੇਰਿਤ ਕੀਤਾ ਅਤੇ ਖਿਦਰਾਣੇ ਦੀ ਢਾਬ ‘ਤੇ 40 ਮੁਕਤਿਆਂ ਦਾ ਵਰਦਾਨ ਦਿਵਾਇਆ। ਮਾਤਾ ਭਾਗੋ ਜੀ ਤਾਂ ਤਿਆਗ ਦੀ ਹੀ ਮੂਰਤ ਸਨ। ਉਹ ਬਹੁਤ ਹੀ ਪਰਉਪਕਾਰੀ ਵੀ ਸਨ।
ਮਾਤਾ ਭਾਗੋ ਜੀ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਹਿਫਾਜ਼ਤ ਨਾਲ ਜਨਵਾੜਾ (ਬਿਦਰ) ਵਿਖੇ ਲੈ ਆਏ ਅਤੇ ਉਨ੍ਹਾਂ ਦੀ ਗੜ੍ਹੀ ਵਿਖੇ ਹੀ ਰਹਿੰਦੇ ਰਹੇ। ਮਾਤਾ ਭਾਗੋ ਜੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਇਥੇ ਹੀ ਬਤੀਤ ਕੀਤੀ। ਮਾਤਾ ਭਾਗੋ ਜੀ ਦਾ ਰੋਜ਼ਾਨਾ ਦਾ ਕਾਰਜ ਇਹ ਸੀ ਕਿ ਆਪ ਜਨਵਾੜਾ ਤੋਂ ਤੁਰ ਕੇ ਨਾਨਕ ਝੀਰਾ ਸਾਹਿਬ ਵਿਖੇ ਜਾਂਦੇ ਅਤੇ ਉਥੇ ਹੀ ਆਪਣਾ ਨਿਤਨੇਮ ਕਰਦੇ। ਇਸਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹਿੰਦੇ। ਸ਼ਾਮ ਵੇਲੇ ਵਾਪਸ ਗੜ੍ਹੀ ‘ਚ ਚਲੇ ਜਾਂਦੇ। ਵੱਡੀ ਉਮਰ ਵਿਚ ਵੀ ਆਪ ਜੀ ਰੋਜ਼ਾਨਾ ਇਹੋ ਕਾਰਜ ਕਰਦੇ ਰਹੇ। ਇਲਾਕੇ ਵਿਚ ਆਪ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਅਖੀਰ ਜਨਵਾੜਾ ਵਿਖੇ ਰੁਸਤਮ ਰਾਓ ਤੇ ਬਾਲਾ ਰਾਓ ਦੀ ਗੜ੍ਹੀ ਵਿਚ ਹੀ ਆਪ ਜੀ ਗੁਰਪੁਰੀ ਸਿਧਾਰ ਗਏ। ਆਪ ਜੀ ਦੀ ਮਿੱਠੀ ਯਾਦ ਵਿਚ ਜਨਵਾੜਾ ਵਿਖੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਨਾਂ ਗੁਰਦੁਆਰਾ ਮਾਤਾ ਭਾਗੋ ਜੀ ਹੈ। ਇਥੇ ਹੀ ਮਾਤਾ ਭਾਗੋ ਜੀ ਦਾ ਤਪ ਅਸਥਾਨ ਵੀ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਮਾਤਾ ਭਾਗੋ ਜੀ ਨੂੰ ਕਰਨਾਟਕ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ। ਸਹੀ ਸਮਾਂ ਆਉਣ ‘ਤੇ ਉਹ ਗੁਰੂ ਜੀ ਦਾ ਹੁਕਮ ਮੰਨ ਕੇ ਹੀ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਹਿਫਾਜ਼ਤ ਨਾਲ ਜਨਵਾੜਾ ਵਿਖੇ ਲੈ ਕੇ ਆਏ ਸਨ। ਮਾਤਾ ਭਾਗੋ ਜੀ ਨੂੰ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਹੁੰਦੇ ਸਨ।
ਆਪ ਨੇ ਬਿਦਰ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ ਜਨਵਾੜੇ ਦੀ ਗੜ੍ਹੀ ਬਿਦਰ ,ਕਰਨਾਟਕਾ ਚਲੀ ਗਈ
ਉਥੇ ਬਾਲਾ ਰਾਓ ਤੇ ਰੁਸਤਮ ਰਾਓ ਦੀ ਹਵੇਲੀ ਵਿਚ ਰੱਬ ਨੂੰ ਪਿਆਰੀ ਹੋ ਗਈ ਜਿਸ ਵਿਚ ਉਨ੍ਹਾਂ ਨੇ ਕਿਹਾ ਕੀ ਮੇਰਾ ਸਸਕਾਰ ਚਾਹੇ ਇਥੇ ਕਰ ਦੇਣਾ ਪਰ ਮੇਰੇ ਫੁਲ ਹਜੂਰ ਸਾਹਿਬ ਭੇਜ ਦੇਣੇ ।
। ਏਥੇ ਮਾਤਾ ਜੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਮਾਤਾ ਜੀ ਦੀ ਸਾਂਗ ਹਜ਼ੂਰ ਸਾਹਿਬ ਦਸਮੇਸ਼ ਪਿਤਾ ਦੇ ਸ਼ਸਤਰਾਂ ਵਿਚ ਸ਼ਸ਼ੋਭਤ ਮਾਨ ਪਾ ਰਹੀ ਹੈ । ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਮਾਤਾ ਭਾਗ ਕੌਰ ਹੋਸ਼ ਵਿਚ ਆਈ ਤਾਂ ਗੁਰੂ ਜੀ ਪ੍ਰਸੰਨ ਹੋ ਕੇ ਕੁਝ ਮੰਗਣ ਲਈ ਫੁਰਮਾਇਆ । ਮਾਈ ਜੀ ਕਿਹਾ : ਦਰਸ ਭਏ ਅਬ ਕ੍ਰਿਪਾ ਕੀਜਹਿ | ਸੂਤ ਅਪਰਾਧ ਨਾ ਪਿਤ ਚਿਤ ਰੀਜਹਿ । ਪੁਰ ਅਨੰਦ ਜਿਸ ਮਾਝੇ ਵਾਰੇ । ਦੀਨ ਬੇਦਾਵਾ ਸਿਦਕ ਰੇ ॥ ਮੇਲ ਲੇਹੁ ਟੂਟੀ ਸੋ ਫਾਰੋ ।। ਪਤਿਤ ਸੁਪਾਵਨ ਬਿਰਧ ਸੰਭਾਰੋ । ਕੁਝ ਚਿਰ ਵਿਸਮਾਦ ਵਿਚ ਦਸ਼ਮੇਸ਼ ਜੀ ਇਉਂ ਫੁਰਮਾਇਆ “ ਜ਼ਿੰਦਾ ਸ਼ਹੀਦ ਪੁੱਤਰੀ ! ਬੇਦਾਵੇ ਵਾਲਾ ਕਾਗਜ਼ ਪਾੜ ਸੁੱਟਿਆ ਹੈ । ਟੁੱਟੀ ਗੰਢੀ ਹੈ ਤੁਸੀਂ ਆਪ ਲਹੂ ਡੋਲ੍ਹ ਕੇ ਵਿਛੜਿਆ ਨੂੰ ਮੇਲਿਆ ਹੈ ਏਥੇ ਸ਼ਹੀਦੀ ਪਾਉਣ ਵਾਲੇ ਮੁਕਤੇ ਹੋਏ ਹਨ । ਉਨ੍ਹਾਂ ਦੀ ਕੁਰਬਾਨੀ ਸਦਕਾ ਖਦਰਾਣੇ ਦੀ ਢਾਬ ਦਾ ਨਾਮ ਬਦਲ ਕੇ ਮੁਕਤਸਰ ਹੋਇਆ । ਤੁਹਾਡੀ ਸੇਵਾ ਪ੍ਰਵਾਨ ਹੋਈ ਹੈ । ਤੁਹਾਡੀ ਬਹਾਦਰੀ ਦਾ ਸਾਕਾ ਮੋਏ ਦਿਲਾਂ ਵਿਚ ਰੂਹ ਫੂਕੇਗਾ । ਤੁਹਾਡਾ ਇਹ ਕਾਰਨਾਮਾ ਚਾਨਣ ਮੁਨਾਰਾ ਬਣੇਗਾ । ਤੁਹਾਡਾ ਨਾਂ ਹਰ ਥਾਂ ਆਦਰ ਤੇ ਸਤਿਕਾਰ ਨਾਲ ਲਿਆ ਜਾਇਆ ਕਰੇਗਾ । ਤੁਹਾਡਾ ਜੀਵਨ ਇਸਤ੍ਰੀਆਂ ਲਈ ਮਾਣ ਦਾ ਕਾਰਨ ਬਣੇਗਾ ਤੇ ਮਰਦ ਵੀ ਤੁਹਾਡੀ ਕਰਨੀ ਤੇ ਫਖਰ ਕਰਨਗੇ ।
ਮਾਤਾ ਭਾਗ ਕੌਰ ਸੀਲ ਤੇ ਸਹਿਣਸ਼ੀਲ , ਸਿਦਕ ਸਿਮਰਨ ਵਿਚ ਪੂਰੇ , ਨਿਰਭੈ , ਜੁਰਅੱਤ ਤੇ ਸੂਰਮਤਾਈ ਦੀ ਮੂਰਤ , ਦ੍ਰਿੜ੍ਹ ਤੇ ਪੱਕਾ ਵਿਸ਼ਵਾਸ ਪੂਰਨ ਮਰਦਾਵਾਂ ਲਿਬਾਸ ਪਾ ਮਰਦਾਂ ਵਾਂਗ ਦਲੇਰੀ ਨਾਲ ਲੜੀ । ਏਨੇ ਘਾਇਲ ਹੋ ਕੇ ਲਹੂ ਲੁਹਾਣ ਹੋ ਵੀ ਦਿਲ ਤੇ ਹੌਸਲਾ ਨਹੀਂ ਹਾਰਿਆ । ਸਿੱਖੀ ਵਿਚ ਆਪ ਦਾ ਨਿਵੇਕਲਾ ਅਸਥਾਨ ਹੈ । ਜਿਸ ਨੇ ਟੁੱਟੀ ਗਢਾਈ । ਗੁਰੂ ਜੀ ਹੋਰਾਂ ਸਭ ਤੋਂ ਪਿਆਰੀ ਸ਼ੈਅ ਆਤਮਕ ਪਰਮਪਦ ਅਵਸਥਾ ਦੀ ਅਸ਼ੀਰਵਾਦ ਮਾਤਾ ਭਾਗ ਕੌਰ ਨੂੰ ਬਖਸ਼ੀ ਜਿਸ ਨੇ ਇਕ ਇਸਤੀ ਹੋ ਕੇ ਮਾਝੇ ਦੇ ਸਿੱਖਾਂ ਨੂੰ ਸਨਮੁਖ ਹੋਣ ਲਈ ਪ੍ਰੇਰਿਆ । ਆਪਣੇ ਪਤੀ ਦੋ ਭਰਾਵਾਂ ਤੇ ਭਤੀਜਿਆਂ ਨੂੰ ਨਾਲ ਲੈ ਮੈਦਾਨੇ ਜੰਗ ਵਿਚ ਜੂਝੀ । ਇਹੋ ਜਿਹੀਆਂ ਬਹਾਦਰ ਬੀਬੀਆਂ ਨੂੰ ਵੇਖ ਆਉਣ ਵਾਲੇ ਸਮੇਂ ਵਿਚ ਬੀਬੀਆਂ ਕੈਦਾਂ ਵਿਚ ਰਹਿ ਕਸ਼ਟ ਝੱਲੇ ਬੱਚਿਆਂ ਦੇ ਟੋਟੇ ਝੋਲੀਆਂ ਵਿਚ ਗਲਾਂ ਵਿਚ ਹਾਰ ਪਵਾ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ । ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top